ਅੱਜ ਮੇਰੇ ਮਾਤਾ ਪਿਤਾ ਜੀ ਦੀ ਸ਼ਾਦੀ ਨੂੰ 30 ਸਾਲ ਹੋ ਗਏ.... ਉਹਨਾਂ ਦਾ ਵਿਆਹ ਪੁਰਾਣੇ ਰੀਤ ਰਿਵਾਜ ਨਾਲ ਹੋਇਆ ਸੀ. ਪਿਤਾ ਜੀ ਫੌਜੀ Retired ਨੇ ਸੋ ਵਿਆਹ ਵੇਲੇ ਹਾਲੇ ਨੌਕਰੀ ਸ਼ੁਰੂ ਈ ਕੀਤੀ ਸੀ. ਬਸ ਕਿਸੇ ਰਿਸ਼ਤੇਦਾਰ ਨੇ ਦੱਸ ਪਾਈ ਤੇ ਥੋੜੇ ਚਿਰ ਚ ਈ ਰਿਸ਼ਤਾ ਹੋ ਗਿਆ, ਮੰਮੀ ਡੈਡੀ ਨੇ ਇਕ ਦੂਜੇ ਨੂੰ ਨਾ ਈ ਦੇਖਿਆ ਸੀ, ਗੱਲ ਬਾਤ ਤਾਂ ਬੜੀ ਦੂਰ ਦੀ ਗੱਲ ਹੈ. ਵਿਆਹ ਵੇਲੇ ਵੀ ਮੰਮੀ ਜੀ ਦੀ dress ਏਦਾਂ ਦੀ ਸੀ ਕਿ ਨਾ ਮੰਮੀ ਨੂੰ ਡੈਡੀ ਦਿਸਦੇ ਸੀ, ਤੇ ਨਾਂ ਈ ਡੈਡੀ ਜੀ ਨੂੰ ਮੰਮੀ ਜੀ ਦਿਸੇ. ਬਸ ਘਰ ਦਿਆਂ ਨੇ ਕਰ ਦਿੱਤਾ ਤੇ ਰਿਸ਼ਤਾ ਹੋ ਗਿਆ.
ਮੈਂ ਅੱਜ ਸੋਚ ਰਹੀਂ ਆ ਕਿ ਸਾਡੀ ਪੀੜੀ ਨੂੰ understanding ਦੇ ਨਾਮ ਤੇ ਹਰ ਚੀਜ਼ ਨੂੰ ਪਰਖਣ ਦੀ ਆਦਤ ਪੈ ਗਈ ਹੈ, ਯਾ ਫਿਰ ਇਹ ਕਿਹ ਲਓ ਕਿ ਅਸੀਂ ਇਹਨਾ ਪੜ ਲਿਖ ਗਏ ਕਿ ਘਰਦਿਆਂ ਉੱਤੇ ਯਕੀਨ ਈ ਨਹੀਂ ਸਾਨੂੰ. ਸਾਡੇ ਮਾਤਾ ਪਿਤਾ ਨੇ 30 ਸਾਲ ਬੜੇ ਵਧੀਆ ਲੰਘਾਏ ਨੇ, ਆਪਣੇ ਬਜੁਰਗਾਂ ਦੀ ਸੇਵਾ ਕੀਤੀ, ਸਾਰੇ ਰਿਸ਼ਤੇਦਾਰਾਂ ਨੂੰ ਪੂਰਾ time ਦਿੱਤਾ ਤੇ ਸਾਨੂੰ ਵੀ ਪੜਾ ਲਿਖਾ ਕੇ ਕੁਝ ਬਣਾ ਦਿੱਤਾ. ਕੀ ਉਹਨਾਂ ਚ understanding ਹੈ ਨਹੀਂ ਸੀ ... ਉਹਨਾਂ ਦੀ ਤਾਂ arrange marriage ਸੀ, ਫਿਰ ਕਿਵੇਂ ਉਹ ਵਿਆਹ ਤੋਂ ਪਹਿਲਾਂ ਗੱਲ ਬਾਤ ਕੀਤੇ ਬਿਨਾ ਇਕ ਵਿਆਹ ਵਰਗੇ ਰਿਸ਼ਤੇ ਨੂੰ ਨਿਭਾ ਸਕੇ. ਘਰ'ਚ ਨਿੱਕੇ ਵੱਡੇ ਸਾਰੇ ਕੰਮ ਸਿਰੇ ਲਾਏ ਤੇ ਜ਼ਿੰਦਗੀ ਇਕ ਦੂਜੇ ਦਾ ਸਾਥ ਨਿਭਾਉਂਦੇ ਵਧੀਆ ਲੰਘ ਰਹੀ ਹੈ... ਉਹਨਾਂ ਦੀ ਪੀੜੀ ਵਿਚ ਸਬਰ ਹੈ, ਰਿਸ਼ਤਾ ਬਣਾ ਕੇ ਨਿਭਾਉਣ ਦਾ, ਜੇ ਥੋੜੀ ਬਹੁਤ ਉਂਚ ਨੀਚ ਹੋ ਵੀ ਗਈ ਤੇ ਓਹਨੂੰ ਸੰਭਾਲਣ ਦਾ... ਉਹ ਖੁਸ਼ੀ ਵਿਚ ਅਤੇ ਦੁਖ ਵੇਲੇ stable ਰਹੇ ਨੇ .... ਕੀ ਸਾਡੀ ਪੀੜੀ ਵਿਚ ਏਸ ਸਬਰ ਨਾਮ ਦੀ ਚੀਜ ਹੈ ????
ਸਾਨੂੰ ਵਿਆਹ ਤੋਂ ਪਹਿਲਾਂ ਇਕ ਦੂਜੇ ਨਾਲ ਗੱਲ ਕਰਨ ਦਾ time ਚਾਹੀਦਾ, ਇਕ ਦੂਜੇ ਨੂੰ ਮਿਲੇ ਬਿਨਾ ਅਸੀਂ ਕਿਵੇ ਕਿਸੇ ਨਾਲ ਵਿਆਹ ਕਰ ਲਈਏ, ਫਿਰ ਹੋਰ ਪੰਗਾ ... ਇਕ ਜਾਂ ਦੋ ਬਾਰ ਮਿਲੇ ਤੇ ਸਾਨੂੰ ਬੰਦੇ ਦੀ ਪਛਾਣ ਨਹੀਂ ਆਉਂਦੀ, ਸਾਨੂੰ frequent meetings ਚਾਹੀਦੀਆਂ ਨੇ. ...... ਸਾਡੇ ਕੋਲ time ਤੇ resources waste ਕਰਨ ਦਾ ਹਰ ਇਕ reason ਹੈ, ਤੇ ਅਸੀਂ ਸਾਡੇ ਮਾਤਾ ਪਿਤਾ ਜੀ ਦੀ generation ਨੂੰ realize ਕਰਾ ਦਿੱਤਾ ਹੈ ਕਿ ਅਸੀਂ ਜੋ ਕਰ ਰਹੇ ਆ ਉਹ ਸਮੇਂ ਦੀ ਮੰਗ ਹੈ.
ਸਾਡੀ ਪੀੜੀ ਵਿਚ ਬਹੁਤ ਖਾਮੀਆਂ ਨੇ, education ਨੇ ਸਾਨੂੰ competitive ਬਣਾ ਦਿੱਤਾ ਹੈ, ਹਰ ਕਿਸੇ ਨੂੰ life partner ਆਪਣੇ friends ਦੇ life partner ਨਾਲੋਂ ਵਧੀਆ ਚਾਹੀਦਾ, ਸੋ ਸਾਡੇ protocols ਨੇ ਜੋ ਅਸੀਂ follow ਕਰਨੇ ਨੇ..... ਫਿਰ ਸਾਡੇ ਕੋਲ ਸੁਵਿਧਾਵਾਂ ਨੇ, ... ਸੋ ਅਸੀਂ ਅੱਜ ਨਹੀਂ ਕਰਨਗੇ ਤੇ ਕਦੋਂ ਕਰਾਂਗੇ. ਸਾਡੇ ਵਿਚ ਸਬਰ ਦੀ ਘਾਟ ਹੈ..... ਸਾਨੂੰ ਹਰ ਚੀਜ perfect ਚਾਹੀਦੀ ਹੈ, ਕਿਓਂਕਿ ਅਸੀਂ personal life and professionalism ਨੂੰ ਵਖ ਨਹੀਂ ਰਖ ਸਕਦੇ. ਸਾਨੂੰ soulmate ਚਾਹੀਦਾ ਜੋ work place ਤੇ ਵੀ ਸਾਡੇ ਨਾਲ stand ਕਰੇ....!!!
Overall ਅੱਜ ਪਿਛੇ ਮੁੜਕੇ ਦੇਖਿਆ ਤੇ ਲਗਿਆ ਕਿ ਅਸੀਂ ਅੱਗੇ ਨਹੀਂ ਪਿਛੇ ਜਾ ਰਹੇ ਆਂ, ਸਾਨੂੰ ਰਿਸ਼ਤੇ ਬਣਾਉਣੇ ਨਹੀਂ ਆਉਂਦੇ, ਨਿਭਾਉਣੇ ਤੇ ਬੜੀ ਦੂਰ ਦੀ ਗੱਲ ਹੈ.... ਸਾਡੇ ਵਿਚ ਸਬਰ ਨਹੀਂ ਹੈ, ਸਾਨੂੰ perfection ਚਾਹੀਦੀ ਹੈ, ਜੇ ਮਿਲੀ ਤੇ ਸਾਡੇ ਜਿੰਨਾ ਖੁਸ਼ ਨਹੀਂ ਹੁੰਦਾ ਕੋਈ ਤੇ ਜੇ ਨਾ ਮਿਲੀ ਤੇ ਰਿਸ਼ਤਾ ਮੁਕਾ ਕੇ ਅੱਗੇ ਤੁਰ ਪਾਓ... ਅਸੀਂ ਜਦ ਖੁਸ਼ ਹੋਈਏ ਤੇ ਪਾਰਟੀਆਂ ਕਰਦੇ ਆ... ਏਦਾਂ ਲਗਦਾ ਕਿ ਸਾਨੂੰ ਰੱਬ ਮਿਲ ਗਿਆ..... ਤੇ ਜਦ ਸਾਨੂੰ ਦੁਖ ਆਉਂਦਾ ਤੇ ਸਾਡੇ ਸਿਰਹਾਣੇ depression ਤੇ ਨੀਂਦ ਦੀਆਂ ਗੋਲੀਆਂ ਆ ਜਾਂਦੀਆਂ ਨੇ.....ਇੰਡੀਆ ਹਾਲੇ ਠੀਕ ਹੈ ਪਰ ਕੈਨੇਡਾ ਦੇ ਹਰ ਘਰ ਦੇ ਇਹੀ ਕਹਾਣੀ ਹੈ, 90% Asian families ਵਿਚ same problems ਨੇ, ਸਾਨੂੰ ਨਹੀਂ ਪਤਾ ਅਸੀਂ ਕੀ ਜੋੜ ਰਹੇ ਹਨ ਤੇ ਕੀ ਗਵਾ ਰਹੇ ਹਾਂ. ਕਿ ਇਹ stability ਹੈ..... ???
ਕਿਸੇ ਨੇ ਸਚ ਈ ਕਿਹਾ ਹੈ ਕੀ ਅੱਜ ਦੀ ਪੀੜੀ ਦੀ ਹਾਲਤ ਇਹ ਹੈ, ਇੰਟਰਨੇਟ ਤੇ ਬੈਠੇਆਂ ਨੂੰ ਇਹ ਪਤਾ ਕਿ ਦੁਨੀਆਂ ਚ ਕਿ ਹੋ ਰਿਹਾ ਪਰ ਨਾਲ ਕੇ ਘਰ ਚ ਕਿ ਹੋ ਰਿਹਾ ਸਾਨੂੰ ਨਹੀਂ ਪਤਾ..... ਸਾਡੀ ਜ਼ਿੰਦਗੀ ਵਿਚ ਕਿ ਹੋ ਰਿਹਾ ਸਾਨੂੰ ਨਹੀਂ ਪਤਾ... !!!
ਕੀ ਸਚੀਂ ਅਸੀਂ ਅੱਗੇ ਵਧ ਰਹੇ ਆਂ ???