Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 579
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
Release of O novel in India

Hello

Meri Kitab O hunh Punjab'ch rlease ho gaee, Unistar Books ( Lokgeet) to

 

 

www.unistarbooks.com

 

 

http://www.unistarbooks.com/fiction/4224-o.html

http://www.likhari.org/index.php?view=detail&id=89&option=com_joomgallery&Itemid=126#joomimg

 

ਪੰਜਾਬੀ ਦਾ ਨਵਾਂ ਮਾਣ: ਰੂਪ ਸਿੰਘ ਢਿੱਲੋਂ - ਅਮਰ ਬੋਲਾ
ਰੂਪਿੰਦਰਪਾਲ ਢਿੱਲੋਂ; ਇਕ ਕਵੀ, ਇਕ ਸ਼ਾਇਰ, ਇਕ ਕਿੱਸਾਕਾਰ। ਜਿਸ ਦੀ ਪ੍ਰਤਿਭਾ ਦੇ ਸਿਖਰ ਜਾਂ ਕਲਪਨਾ ਦੀ ਡੂੰਘਾਈ ਦਾ ਮੈਂ ਅੱਜ ਤਕ ਠਹੁ ਪਾ ਨਹੀਂ ਸਕਿਆ। ਜਦ ਵੀ ਮੈਨੂੰ ਇਹਨਾਂ ਦਾ ਕੋਈ ਵੀ ਲੇਖ ਵਾਚਣ ਦੀ ਨਿਵਾਜਤਾ ਪ੍ਰਾਪਤ ਹੁੰਦੀ ਹੈ, ਮੈਂ ਬੇ-ਹਦ ਹੈਰਾਨ ਹੁੰਦਾ ਹਾਂ ਇਹਨਾਂ ਦੀ ਮੌਲਿਕਤਾ ਤਕ ਕੇ।ਇਹਨਾਂ ਦੇ ਕਲਾਮ ਤੋਂ ਉਤਪਨ ਹੋਏ ਕਿਰਦਾਰਾਂ ਦੀ ਪ੍ਰਕਿਰਤੀ, ਫਿਤਰਤ, ਆਦ, ਲਾਸਾਨੀ ਹੈ। ਇਹਨਾਂ ਦੀਆਂ ਕਹਾਣੀਆਂ ਦਾ ਕਥਾਨਕ ਅਤੇ ਪਾਤਰਾਂ ਦੇ ਚਰਿੱਤਰ ਇਹਨੇ ਵਿਸ਼ਵਾਸਯੋਗ ਨੇ ਕੇ ਜਦ ਕੋਈ ਪਾਤਰ ਰੋਂਦਾ, ਪੜ੍ਹਨ ਵਾਲਾ ਵੀ ਰੋਂਦਾ, ਜਦ ਕੋਈ ਪਾਤਰ ਹਸਦਾ, ਪੜ੍ਹਨ ਵਾਲਾ ਵੀ ਹਸਦਾ। ਇੰਨੀ ਬਾਰੀਕੀ ਨਾਲ ਲਿਖਣਾ ਕਿਸੇ ਕਿਸੇ ਥੀਂ ਵੀ ਵਿਰਲੇ ਵਿਅਕਤੀ ਦੀ ਲਿਆਕਤ ਹੈ। ਪੜ੍ਹਨ ਵਾਲੇ ਵਿੱਚ ਦਿਲ-ਅੰਦੋਲਨਾ ਪੈਦਾ ਕਰਨੀ; ਕਿਤੇ ਗੁੱਸਾ, ਕਿਤੇ ਤਰਸ – ਇਹ ਹੈ ਰੂਪ ਜੀ ਦੀ ਖ਼ੂਬੀ; ਜਿਸ ਸਦਕਾ ਇਕ ਵਾਰ ਇਹਨਾਂ ਦੀ ਚੁੱਕੀ ਕਿਤਾਬ ਰੱਖਣ ਨੂੰ ਦਿਲ ਨਹੀਂ ਕਰਦਾ। ਇਹਨਾਂ ਦੀਆਂ ਕਹਾਣੀਆਂ ਦੀਆਂ ਸਮੱਸਿਆਵਾਂ-ਦੁਸ਼ਵਾਰੀਆਂ ਚੋਂ ਤੁਹਾਨੂ ਆਪਣੇ ਅਤੇ ਦੁਨੀਆ ਦੇ ਮਸਲੇ ਵੀ ਮਿਲਣਗੇ। ਨਾਲ ਦੀ ਨਾਲ ਸਦਾਚਾਰੀ ਦੇ ਸਬਕ। ਇਹ ਸਭ ਕੁੱਝ ਰੂਪ ਜੀ ਇੰਜ ਕਾਵਿ-ਹੁਸਨ ਦਿਆਂ ਮੋਤੀਆਂ ਨਾਲ ਜੜਕੇ ਪੇਸ਼ ਕਰਦੇ ਕੇ ਬੰਦਾ ਭੁੱਲ ਜਾਂਦਾ ਕੇ ਮੈਂ ਨਾਵਲ ਪੜ ਰਿਹਾ ਹਾਂ ਕੇ ਸ਼ਾਇਰੀ? ਅਧੀਂ-ਕਥਾਨਕ ਵੀ ਇੰਨੇ ਸੋਚ ਸੱਮਝਕੇ ਰੂਪ ਜੀ ਘੜਦੇ ਨੇ ਕੇ ਕਹਾਣੀ ਦਾ ਅੰਤ ਵਾਚਿਕ ਆਖ਼ਿਰ ਤਕ ਬੁੱਝਦਾ ਰਵੇਗਾ। ਅਧੀਂ-ਕਥਾਨਕ, ਕਥਾਨਕ ਨਾਲ ਇੱਟ-ਬ-ਇੱਟ ਜੋੜਕੇ ਰੂਪ ਜੀ ਕੋਈ ਸ਼ੇਕਸਪੇਰ ਜਾਂ ਹੋਲੀਵੁਡ ਫ਼ਿਲਮ ਕਾਬਲ ਕਿਸਿਆਂ ਦੇ ਮਹਲ ਉਸਾਰ ਦੇਂਦੇ ਨੇ। ਮੈਂ ਇੰਨਾ ਜ਼ਰੂਰ ਜਾਣਦਾ ਹਾਂ ਕਿ ਅਜਹੇ ਮਿਆਰ ਦੀ ਲਿਖਾਈ ਪੰਜਾਬੀ ਬੋਲੀ ਵਿੱਚ ਇਹਨਾਂ ਦੋ ਸਦੀਆਂ'ਚ ਕਦੇ ਨਹੀ ਲਿਖੀ ਗਈ।

ਵਿਚਿੱਤਰਵਾਦ ਲਿਖਾਰੀਰੂਪਿੰਦਰਪਾਲ ਢਿੱਲੋਂ ਯੂਕੇ ਦਾ ਜੰਮਪਲ਼ ਇੱਕ ਪੰਜਾਬੀ ਲਿਖਾਰੀ ਹੈ ਜੋ ਆਪਣੀ ਮਾਂ-ਬੋਲੀ ਦੇ ਪਿਆਰ ਸਦਕਾ ਖੁਦ ਹੀ ਸਿੱਖ ਕੇ ਇਸ 'ਚ ਆਪਣਾ ਹੱਥ ਅਜਮਾ ਰਿਹਾ ਹੈ। ਇਹ ਗੱਲ ਯਾਦ ਰੱਖਣ ਵਾਲ਼ੀ ਹੈ ਕਿ ਉਸਦੀ ਮਹਾਰਤ ਅੰਗਰੇਜ਼ੀ ਵਿੱਚ ਹੈ ਜੋ ਇੰਗਲੈਂਡ 'ਚ ਜੰਮਣ ਤੇ ਪਲਣ ਕਾਰਨ ਉਸਦੀ ਪਹਿਲੀ ਭਾਸ਼ਾ ਹੈ। ਉਸਦੀ ਲੇਖਣੀ ਆਮ ਪੰਜਾਬੀ ਲੇਖਕਾਂ ਨਾਲ਼ੋਂ ਵੱਖਰੀ ਕਿਸਮ ਦੀ ਹੈ, ਇਸੇ ਲਈ ਇੱਕ ਦਮ ਹਜ਼ਮ ਕਰਨੀ ਔਖੀ ਹੈ। ਮੇਰੇ ਹਿਸਾਬ ਨਾਲ਼ ਇਸਦਾ ਇੱਕ ਕਾਰਨ ਇਹ ਹੈ ਕਿ ਅਸੀਂ ਪੜ੍ਹਨ ਨੂੰ ਸਿਰਫ਼ ਮਨੋਰੰਜਨ ਲਈ ਕੀਤੀ ਇੱਕ ਹੌਬੀ ਦੀ ਤਰਾਂ ਹੀ ਲੈਂਦੇ ਹਾਂ। ਵੈਸੇ ਜਦੋਂ ਗੁਰਦਵਾਰੇ ਵਾਲ਼ੇ ਗਿਆਨੀ ਸ਼ਬਦ-ਗੁਰੂ ਦੀ ਗੱਲ ਕਰਦੇ ਹੋਣ ਤਾਂ ਅਸੀਂ ਬਿਨਾਂ ਸਮਝਣ ਦੇ ਵੀ ਉਸ ਹਦਾਇਤ ਨੂੰ ਚੰਗਾ ਮੰਨਦੇ ਹਾਂ,ਪਰ ਕਦੇ ਇਸ ਗੱਲ ਤੇ ਵਿਚਾਰ ਨਹੀਂ ਕਰਦੇ ਕਿ ਇਸਦਾ ਮਤਲਬ ਕੀ ਹੈ?ਇਸਦਾ ਮਤਲਬ ਹੈ ਕਿ ਲਿਖਤ ਵੀ ਗੁਰੂ ਬਣ ਸਕਦੀ ਹੈ ਜਾਣੀ ਕਿ ਲਿਖੇ ਹੋਏ ਜਾਂ ਕਹਿ ਲਵੋ ਸਾਹਿਤ ਤੋਂ ਵੀ ਸੇਧ ਲਈ ਜਾ ਸਕਦੀ ਹੈ। ਮੇਰੇ ਖਿਆਲ 'ਚ ਸਾਨੂੰ ਲਿਖਤਾਂ ਨੂੰ ਸਿੱਖਣ ਅਤੇ ਘੋਖ-ਪੜਤਾਲ਼ ਦੇ ਨਜ਼ਰੀਏ ਤੋਂ ਵੀ ਪੜ੍ਹਨਾ ਚਾਹੀਦਾ ਹੈ।ਰੂਪਿੰਦਰਪਾਲ ਦਾ ਓਂਕਾਰ ਨਾਵਲ ਉਸਦੇ ਮਨ ਦੇ ਅੰਤਰ-ਰਾਸ਼ਟਰੀ ਸਾਹਿਤ ਦੇ ਘੋਲ਼-ਮਥੋਲੇ 'ਚੋਂ ਨਿੱਕਲ਼ੇ ਵਿਚਾਰਾਂ ਦੀ ਮਿੱਥਿਆ ਹੈ। ਪੰਜਾਬੀ ਤੇ ਹਿੰਦੀ ਸਾਹਿਤ ਦੇ ਰਸਹੀਣ ਹੋ ਚੁੱਕੇ ਨਾਇਕ-ਬਦਮਾਸ਼ ਦੇ ਚੱਕਰਾਂ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਰੁਪਿੰਦਰ ਆਪਣੇ ਨਾਵਲ ਨੂੰ ਅੰਤਰ-ਰਾਸ਼ਟਰੀ ਮਾਹੌਲ 'ਚ ਸਿਰਜਦਾ ਹੋਇਆ ਪੰਜਾਬ ਤੇ ਪੰਜਾਬੀਅਤ ਲਈ ਇੱਕ ਨਵਾਂ ਰਾਹ ਦਿਖਾਉਂਦਾ ਲਗਦਾ ਹੈ। ਪੰਜਾਬੀਆਂ ਦਾ ਆਪਣੀਆਂ ਧੀਆਂ ਲਈ ਘੱਟ ਪਿਆਰ ਤੇ ਜਾਤ-ਪਾਤ ਦੀ ਚੀਰ-ਫਾੜ ਵੀ ਉਸਦੇ ਨਾਵਲ ਦਾ ਵਿਸ਼ਾ ਹੈ ਭਾਵੇਂ ਨਾਵਲ ਦੀ ਕਹਾਣੀ ਇਸਤੇ ਅਧਾਰਿਤ ਨਹੀਂ ਹੈ। ਆਪਣੇ ਸੌੜੇ ਰਾਜਸੀ ਹਿੱਤਾਂ ਲਈ ਉਕਸਾਈ ਹਿੰਦੂ-ਸਿੱਖ ਘਿਰਣਾ ਵੀ ਵਿੱਚ ਵਿੱਚ ਸਾਹਮਣੇ ਆਉਂਦੀ ਹੈ। ਪਰ ਇਸ ਸਭ ਤੋਂ ਉੱਪਰ ਉਸਦੇ ਨਾਵਲ ਦਾ ਮੁੱਖ ਵਿਸ਼ਾ ਵਾਤਾਵਰਣ ਦੇ ਅੰਤਰ-ਰਾਸ਼ਟਰੀ ਸਮੱਗਲਰ ਹਨ ਜੋ ਸਾਡੇ ਆਲ਼ੇ-ਦੁਆਲ਼ੇ ਦਾ ਘਾਣ ਕਰ ਰਹੇ ਹਨ। ਇਹ ਵਿਸ਼ਾ ਮੈਂ ਕਿਸੇ ਪੰਜਾਬੀ ਨਾਵਲ 'ਚ ਅਜੇ ਤੱਕ ਨਹੀਂ ਦੇਖਿਆ। ਕਿਵੇਂ ਨਾਵਲ ਦੇ ਪਾਤਰ ਪੰਜਾਬ ਪੁਲੀਸ ਤੇ ਆਮ ਹਾਲਤਾਂ 'ਚੋਂ ਵਿਚਰਦੇ ਹਨ, ਤੇ ਕਿਵੇਂ ਸਾਡੀਆਂ ਪੁਰਾਣੀਆਂ ਲੰਬੀਆਂ ਬਾਤਾਂ ਦੀਆਂ ਰਾਤਾਂ ਉਸਦੇ ਨਾਵਲ ਦੇ ਪਾਤਰ ਬਣਦੀਆਂ ਹਨ, ਸਭ ਪੜ੍ਹਨ ਵਾਲ਼ਾ ਹੈ।ਕੁੱਲ ਮਿਲਾ ਕੇ ਮੈਂ ਰੁਪਿੰਦਰ ਢਿੱਲੋਂ ਨੂੰ ਪੰਜਾਬੀ ਸਾਹਿਤ ਲਈ ਪੱਛਮੀ ਖਿੜਕੀ ਖੋਲ੍ਹਣ ਵਾਲ਼ਾ ਕਹਿ ਸਕਦਾ ਹਾਂ। ਵੈਸੇ ਇਹ ਸਾਡੇ ਪਾਠਕਾਂ ਤੇ ਅਲੋਚਕਾਂ ਤੇ ਨਿਰਭਰ ਕਰਦਾ ਹੈ ਕਿ ਉਹ ਇਸ ਪੇਸ਼ਕਾਰੀ ਨੂੰ ਕਿਵੇਂ ਲੈਂਦੇ ਹਨ।
ਜਸਵਿੰਦਰ ਸਿੰਘ ਸੰਧੂO
Author Name: Roop Dhillion
Year of Publishing: 2015
Bind: H.B
Language : Punjabi Books
Reference: 978-93-5204-066-7

www.unistarbooks.comO
www.unistarbooks.com.O
www.unistarbooks.com
Roop Dhillion....

21 Mar 2015

ਰੂਪ  ਢਿੱਲੋਂ
ਰੂਪ
Posts: 579
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

 

www.unistarbooks.com

 

 

23 Mar 2015

Reply