ਪਾਗਲ ਹੋ ਗਿਆ ਸੀ ਜਿਸਦੇ ਪਿਆਰ ਪਿੱਛੇ,ਆਪਣਾ ਆਪ ਗਵਾ ਲਿਆ ਉਸਨੂੰ ਲੱਭਦੇ ਨੇ।ਹਰ ਇਕ ਦੇ ਚਿਹਰੇ ਵਿਚੋਂ ਦਿਸੇ ਤਸਵੀਰ ਉਸਦੀ,ਹੁਣ ਤਾਂ ਦੁਸ਼ਮਣ ਵੀ ਆਪਣੇ ਸਹਾਰੇ ਲੱਗਦੇ ਨੇ।ਮੇਰਾ ਜਿਸਮ ਉਸਦੇ ਹੱਥਾਂ ਦੀ ਕਟਪੁਤਲੀ ਬਣ ਗਿਆ,ਉਸਦੇ ਕੀਤੇ ਹੋਏ ਗੁਨਾਹ ਵੀ ਮੈਨੂੰ ਆਪਣੇ ਲੱਗਦੇ ਨੇ। 'ਪ੍ਰਭ' ਕਿਸੇ ਨੇ ਸੱਚ ਹੀ ਕਿਹਾ, ਦਿਲ ਸੋਚ ਸਮਝਕੇ ਲਾਓ, ਇਸ਼ਕੇ ਵਿਚ ਡੰਗੇ ਤਾਂ ਕਦੇ ਪਾਣੀ ਵੀ ਨਹੀਂ ਮੰਗਦੇ ਨੇ।