ਜਿੱਥੇ ਵੀ ਤੂੰ ਰਹੇ ਤੈਨੂੰ ਕਦੀ ਇਕੱਲਾਪਨ ਨਾ ਮਿਲੇ,
ਆਪਣਾ ਬਣਾ ਕੇ ਡੰਗਦੇ ਨੇ ਜੋ ਅਜਿਹਾ ਫਨ ਨਾ ਮਿਲੇ।
ਮੰਗ ਕਰਦਾ ਹਾਂ ਰੱਬ ਤੋਂ ਤੈਨੂੰ ਕਦੀ ਗਮ ਨਾ ਮਿਲੇ।
ਮੇਰਾ ਕੀ ਏ ਅੱਜ ਜਾ ਕੱਲ੍ਹ ਪਤਾ ਨਹੀਂ ਰਹਿਣਾ ਜਾ ਨਹੀ,
ਪਰ ਤੈਨੂੰ ਜਿੰਦਗੀ ਵਿਚ ਜੋ ਵੀ ਮਿਲੇ ਮੈੱਥੋਂ ਕਮ ਨਾ ਮਿਲੇ।
ਤੈਨੂੰ ਇਸ਼ਕ ਜੁਦਾਈ ਦੀ ਨਾ ਹੀ ਕਦੀ ਸਾਰ ਹੋਵੇ,
ਤੇਰੇ ਖਾਸ ਨੂੰ ਮੈੱਥੋਂ ਵੱਧ ਕੇ ਤੇਰੇ ਨਾਲ ਪਿਆਰ ਹੋਵੇ।
ਖੁਸ਼ੀਅਾਂ ਦੀ ਬਰਸਾਤ ਵਿਹੜੇ ਤੇਰੇ ਕਦੀ ਥਮ ਨਾ ਮਿਲੇ,
ਮੇਰਾ ਕੀ ਏ ਅੱਜ ਜਾ ਕੱਲ੍ਹ ਪਤਾ ਨਹੀਂ ਰਹਿਣਾ ਜਾ ਨਹੀ,
ਪਰ ਤੈਨੂੰ ਜਿੰਦਗ ਵਿਚ ਜੋ ਵੀ ਮਿਲੇ ਮੈੱਥੋਂ ਕਮ ਨਾ ਮਿਲੇ।
ਦਿਲ ਦੇ ਵਿੱਚ ਜੋ ਕੁਝ ਵੀ ਹੈ ਮੇਰੇ ਲਈ ਸਾਫ ਕਰ "ਦੇ ਵੀ",
ਤੈਨੂੰ ਮੰਦਾ ਬਹੁੱਤ ਬੋਲਿਆ "ਗੈਰੀ" ਨੂੰ ਮੁਆਫ ਕਰ "ਦੇ ਵੀ"।
ਤੇਰੀ ਅੱਖ ਵਿਚ ਹੰਝੂ ਆਵੇ ਜਿਸ ਪਲ ਦੁੱਨੀਆ ਤੇ ਹਮ ਨਾ ਮਿਲੇ।
ਮੇਰਾ ਕੀ ਏ ਅੱਜ ਜਾ ਕੱਲ ਪਤਾ ਨਹੀਂ ਰਹਿਣਾ ਜਾ ਨਹੀ,
ਪਰ ਤੈਨੂੰ ਜਿੰਦਗੀ ਵਿਚ ਜੋ ਵੀ ਮਿਲੇ ਮੈੱਥੋਂ ਕਮ ਨਾ ਮਿਲੇ।
ਗਗਨ ਦੀਪ ਸਿੰਘ ਵਿਰਦੀ(ਗੈਰ)
|