ਕਿਸੇ ਦੇ ਦਰਦ ਦਾ ਮਜਾਕ ਨਹੀਂ ਬਣਾਈਦਾ,ਜਦ ਦਰਦ ਖੁਦ ਨੂੰ ਹੋਵੇ, ਪਤਾ ਤਾਂ ਲੱਗਦਾ।ਰਮਜ ਸਮਝ ਤਾਂ ਸਹੀ ਕਿਸੇ ਦੇ ਜਜ਼ਬਾਤਾਂ ਦੀ,ਜਦ ਹੋ ਜਾਵੇ ਅਹਿਸਾਸ , ਪਤਾ ਤਾਂ ਲੱਗਦਾ।ਖੁਦ ਨੂੰ ਉੱਚਾ ਸਮਝ, ਨੀਵਾ ਨਹੀਂ ਦਿਖਾਈਦਾ,ਲੋੜ ਜਦ ਪੈ ਜੇ ਨੀਵਿਆਂ ਦੀ, ਪਤਾ ਤਾਂ ਲੱਗਦਾ।