ਇਹ ਕਵਿਤਾ ਜੋ ਅੱਜ ਮੈਂ ਤੁਹਾਡੇ ਨਾਲ Share ਕਰ ਰਿਹਾ ਹਾਂ ਇਹ ਕਿਸੇ ਮੇਰੇ ਵੀਰ ਸੋਨੀ ਦੀ ਲਿਖੀ ਹੈ ਬਹੁਤ ਹੀ ਵਧੀਆ ਲਿਖਿਆ ਹੈ.........
ਪੈਂਦੇ ਸੱਪ ਦੀ ਸਿਰੀ ਤੋ ਚੱਕਣੇ, ਨੀ ਡਾਲ਼ਰ ਵਿੱਚ ਪਰਦੇਸ਼ਾ ਦੇ........।
ਆਉਂਦੇ ਪੜਨ ਬਹਾਨੇ ਕਾਕੇ, ਕਈਆ ਨੂੰ ਸਾਂਭ ਦੇ ਤਾਏ ਚਾਚੇ,
ਕਈਆ ਨੇ ਧੱਕੇ ਖਾਧੇ ਆਪੇ, ਸਭ ਨੂੰ ਚੇਤੇ ਆਉਦੇ ਮਾਪੇ, ਆ ਕੇ ਵਿੱਚ ਵਿਦੇਸ਼ਾ ਦੇ,
ਪੈਂਦੇ ਸੱਪ ਦੀ ਸਿਰੀ ਤੋ ਚੱਕਣੇ, ਨੀ ਡਾਲ਼ਰ ਵਿੱਚ ਪਰਦੇਸ਼ਾ ਦੇ........।
ਕਈ ਬਣਾਉਂਦੇ ਬਰਗਰ ਪੀਜੇ, ਕਈ ਲਗਵਾਉਂਦੇ SPOUSE ਵੀਜੇ,
JOB ਚ ਭਾਗ ਨੀ ਖੁੱਲਦੇ ਜਿਹਦੇ, ਦਿਹਾੜੀ ਲਾਂਉਦੇ ਵਿੱਚ ਖੇਤਾ ਦੇ,
ਪੈਂਦੇ ਸੱਪ ਦੀ ਸਿਰੀ ਤੋ ਚੱਕਣੇ, ਨੀ ਡਾਲ਼ਰ ਵਿੱਚ ਪਰਦੇਸ਼ਾ ਦੇ........।
ਹੋ ਅਗਲੇ ਦਿਨ ਤੋ CV ਵੰਡਦੇ, ਫਿਰਦੇ ਥਾਂ-ਥਾਂ ਤੇ ਕੰਮ ਮੰਗਦੇ,
ਗੋਰੇ CLEAN SHAVE ਵੀ ਮੰਗਦੇ, ਕਿ ਕਤਲ ਕਰਵਾਂਉਦੇ ਕੇਸਾ ਦੇ,
ਪੈਂਦੇ ਸੱਪ ਦੀ ਸਿਰੀ ਤੋ ਚੱਕਣੇ, ਨੀ ਡਾਲ਼ਰ ਵਿੱਚ ਪਰਦੇਸ਼ਾ ਦੇ........।
ਹੋ ਅਗਲੇ WEEK ਦੇਣਾ RENT, ਫਿਕਰਾ ਵਿੱਚ ਲੰਘਦਾ ਹਰ ਮਿੰਟ,
ਲੱਕ ਨੂੰ ਜਵਾਬ ਦੇ ਗਈ ਪੈਂਟ, ਓ ਐਂਦਾ ਘੱਟਦੀਆਂ ਸਿਹਤਾ ਨੇ,
ਪੈਂਦੇ ਸੱਪ ਦੀ ਸਿਰੀ ਤੋ ਚੱਕਣੇ, ਨੀ ਡਾਲ਼ਰ ਵਿੱਚ ਪਰਦੇਸ਼ਾ ਦੇ........।
ਓ PUNJAB ਜਾਣ ਨੂੰ ਬੜਾ ਚਿੱਤ ਕਰਦਾ, TICKET ਦਾ RATE ਦੇਖ ਦਿਲ ਡਰਦਾ,
ਮਨ ਫਿਰ ਏਹੋ DECISION ਕਰਦਾ, ਕਿ SEASON ਲਾ ਕੇ ਦੇਖਾਂਗੇ,
ਪੈਂਦੇ ਸੱਪ ਦੀ ਸਿਰੀ ਤੋ ਚੱਕਣੇ, ਨੀ ਡਾਲ਼ਰ ਵਿੱਚ ਪਰਦੇਸ਼ਾ ਦੇ........।
ਹੋ LIFE ਡਾਂਲਰਾਂ ਜੋਗੀ ਰਹਿ ਗਈ, ਹੁਣ ਬਸ ਘੰਟਿਆਂ ਦੇ ਵੱਸ ਪੈ ਗਈ,
ਕਲਮ ਸੋਨੀ ਦੀ ਏਹੋ ਕਹਿ ਗਈ, ਕਿ ਸਦਕੇ ਆਪਣੇ ਦੇਸ਼ਾ ਤੋ,