Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਛੀ ਜਗਤ ਨੇ ਪੰਜਾਬ ਵਿੱਚੋਂ ਮਾਰੀ ਉਡਾਰੀ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਪੰਛੀ ਜਗਤ ਨੇ ਪੰਜਾਬ ਵਿੱਚੋਂ ਮਾਰੀ ਉਡਾਰੀ

 ""

 

ਪੰਜਾਬ ਵਿੱਚ ਹੋਈ ਬਹੁਪੱਖੀ ਤਰੱਕੀ ਦੇ ਸਿੱਟੇ ਵਜੋਂ ਕੀਤੀ ਰੁੱਖਾਂ ਦੀ ਅੰਨ੍ਹੇਵਾਹ ਕਟਾਈ, ਸ਼ੋਰ ਪ੍ਰਦੂਸ਼ਣ ਅਤੇ ਆਲਮੀ ਤਪਸ਼ ਵਰਗੀਆਂ ਗੰਭੀਰ ਅਲਾਮਤਾਂ ਨੇ ਪੰਛੀਆਂ ਨੂੰ ਪੰਜਾਬ ਵਿੱਚੋਂ ਉਡਾ ਦਿੱਤਾ ਹੈ। ਜਿਸ ਪੰਜਾਬ ਵਿੱਚ ਰਾਤ ਸਮੇਂ ਦਰੱਖਤ ਸੁੱਤਾ ਹੋਇਆ ਸੋਚ ਕੇ ਲੋਕ ਪੱਤਾ ਵੀ ਨਹੀਂ ਤੋੜਦੇ ਸਨ, ਉੱਥੇ ਲੱਖਾਂ ਦਰੱਖਤਾਂ ’ਤੇ ਕੁਹਾੜਾ ਚੱਲਣ ਕਾਰਨ ਪੰਛੀਆਂ ਦਾ ਰੈਣ-ਬਸੇਰਾ ਖੁਸ ਗਿਆ ਹੈ। ਚਿੜੀ, ਤੋਤਾ, ਗੁਟਾਰ, ਕਾਂ, ਇੱਲਾਂ, ਗਿਰਝਾਂ ਅਤੇ ਕਬੂਤਰ ਹੁਣ ਟਾਂਵੇਂ-ਟਾਂਵੇਂ ਹੀ ਦਿਖਾਈ ਪੈਂਦੇ ਹਨ। ਸ਼ਹਿਰੀ ਖੇਤਰਾਂ ਵਿੱਚ ਵਧੀ ਆਬਾਦੀ ਅਤੇ ਨਵੀਨੀਕਰਨ ਕਰਕੇ ਹੁਣ ਪੰਛੀਆਂ ਦੇ ਆਲ੍ਹਣੇ ਗਾਇਬ ਹੋ ਗਏ ਹਨ ਜਿਸ ਕਰਕੇ ਸਵੇਰ ਦੀ ਸ਼ੁਰੂਆਤ ਚਿੜੀਆਂ ਦੀ ਚਹਿਚਹਾਹਟ ਨਾਲ ਨਹੀਂ ਹੁੰਦੀ ਤੇ ਨਾਂ ਹੀ ਟਟੀਹਰੀਆਂ ਬੋਲਦੀਆਂ ਸੁਣਦੀਆਂ ਹਨ। ਪਿੰਡਾਂ ਵਿੱਚ ਕੀੜੀਆਂ ਦੇ ਭੌਣ ਵਿਰਲੇ ਵਾਂਝੇ ਦਿਖਾਈ ਦਿੰਦੇ ਹਨ ਅਤੇ ਘਰਾਂ ਵਿੱਚ ਕੀੜੀਆਂ ‘ਲਕਸ਼ਮਣ ਰੇਖਾ’ ਨਾਂ ਦੇ ਜ਼ਹਿਰੀਲੇ ਕੈਮੀਕਲਾਂ ਨੇ ਮੁਕਾ ਛੱਡੀਆਂ ਹਨ। ਲਗਪਗ ਤਿੰਨ ਦਹਾਕੇ ਪਹਿਲਾਂ ਪੰਜਾਬ ਵਿੱਚ ਆਈ ਹਰੀ ਕ੍ਰਾਂਤੀ ਦੇ ਫਲਸਰੂਪ ਇੱਥੋਂ ਦਾ ਵਾਤਾਵਰਨ ਅਜਿਹਾ ਵਿਗੜਿਆ ਕਿ ਕਈ ਤਰ੍ਹਾਂ ਦੇ ਜੀਵ ਜੰਤੂ ਇੱਥੋਂ ਸਦਾ ਲਈ ਕੂਚ ਕਰ ਗਏ ਜਦਕਿ ਕਈਆਂ ਦੀਆਂ ਨਸਲਾਂ ਲੋਪ ਹੋ ਗਈਆਂ। ਮਨੁੱਖ ਦੇ ਕਈ ਮਿੱਤਰ ਪੰਛੀ ਵੀ ਪੰਜਾਬੀਆਂ ਨੂੰ ਆਖਰੀ ਸਲਾਮ ਕਹਿਣ ਦੀ ਤਿਆਰੀ ਵਿੱਚ ਹਨ। ਜੇਕਰ ਆਪਣੇ ਆਲੇ-ਦੁਆਲੇ ਝਾਤੀ ਮਾਰੀਏ ਤਾਂ ਸਾਫ ਨਜ਼ਰ ਆਵੇਗਾ ਕਿ ਸਾਉਣ ਮਹੀਨੇ ਬੱਦਲਾਂ ਦੇ ਗੱਜਣ ਨਾਲ ਪੈਲਾਂ ਪਾਉਣ ਵਾਲੇ ਮੋਰ ਕਿੱਧਰ ਗਏ। ਗਿਰਝਾਂ ਅਤੇ ਇੱਲਾਂ, ਜਿਨ੍ਹਾਂ ਨੇ ਮਰੇ ਹੋਏ ਪਸ਼ੂ ਖਾ ਕੇ ਗੰਦਗੀ ਨੂੰ ਸਮੇਟਿਆ, ਦਿਖਾਈ ਨਹੀਂ ਦਿੰਦੇ। ਦਿਖਾਈ ਨਹੀਂ ਦਿੰਦੇ ਹੁਣ ਉੱਲੂ ਜਿਹੜੇ ਕਾਲੀਆਂ-ਬੋਲੀਆਂ ਰਾਤਾਂ ਦੀ ਮੜ੍ਹੀਆਂ ਵਰਗੀ ਚੁੱਪ ਨੂੰ ਆਪਣੀ ਭੈਅ-ਭੀਤ ਕਰਨ ਵਾਲੀ ਆਵਾਜ਼ ਨਾਲ ਤੋੜਦੇ ਰਹੇ। ਇੱਕ ਅਨੁਮਾਨ ਅਨੁਸਾਰ ਪੰਜਾਬ ਦੀ ਧਰਤੀ ’ਤੇ ਵਿਚਰਦੀਆਂ 300 ਤੋਂ ਜ਼ਿਆਦਾ ਪ੍ਰਜਾਤੀਆਂ ਵਿੱਚੋਂ ਲਗਪਗ 70-75 ਇਸ ਸਰਜ਼ਮੀਨ ਨੂੰ ਪੂਰੀ ਤਰ੍ਹਾਂ ਅਲਵਿਦਾ ਆਖ ਚੁੱਕੀਆਂ ਹਨ ਜਦਕਿ ਸੈਂਕੜੇ ਅਜਿਹੀਆਂ ਹਨ ਜਿਹੜੀਆਂ ਕਦੇ-ਕਦਾਈਂ ਦਿਖਾਈ ਦਿੰਦੀਆਂ ਹਨ। ਦੁਖਦਾਈ ਗੱਲ ਇਹ ਹੈ ਕਿ ਇਹ ਵੀ ਆਪਣੀ ਉਮਰ ਦੇ ਆਖਰੀ ਦੌਰ ਵਿੱਚ ਹਨ ਅਤੇ ਇੱਥੋਂ ਇਨ੍ਹਾਂ ਦੇ ਪੁਨਰ ਸੁਰਜੀਤ ਹੋਣ ਦੀ ਸੰਭਾਵਨਾ ਦਿਖਾਈ ਨਹੀਂ ਦਿੰਦੀ।

20 Apr 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਕੋਈ ਵੇਲਾ ਸੀ ਜਦੋਂ ਪੰਜ ਦਰਿਆਵਾਂ ਦੀ ਇਸ ਧਰਤੀ ’ਤੇ ਜ਼ਿੰਦਗੀ ਧੜਕਣਾ ਸ਼ੁਰੂ ਕਰਦੀ ਸੀ ਤਾਂ ਸਭ ਤੋਂ ਪਹਿਲਾਂ ਉਸ ਨੂੰ ਚਿੜੀ ਅਤੇ ਕਾਂ ਦੀ ਕਹਾਣੀ ਸੁਣਾਈ ਜਾਂਦੀ। ਬੱਚੇ ਕਬੂਤਰਾਂ, ਘੁੱਗੀਆਂ, ਗਟਾਰਾਂ ਅਤੇ ਕੋਇਲਾਂ ਵਰਗੇ ਪੰਛੀਆਂ ਦੀਆਂ ਮਧੁਰ ਆਵਾਜ਼ਾਂ ਸੁਣਦੇ-ਸੁਣਦੇ ਜਦ ਬਚਪਨ ਤੋਂ ਜਵਾਨੀ ਦੀ ਦਹਿਲੀਜ਼ ’ਤੇ ਕਦਮ ਰੱਖਦੇ ਤਾਂ ਉਦੋਂ ਤੱਕ ਉਨ੍ਹਾਂ ਦੇ ਦਿਲਾਂ ਵਿੱਚ ਪਰਿੰਦਿਆਂ ਲਈ ਨੇਕਦਿਲੀ ਵਾਲਾ ਜਜ਼ਬਾ ਠਾਠਾਂ ਮਾਰਨ ਲੱਗ ਪੈਂਦਾ ਸੀ। ਮਨੁੱਖ ਰੁੱਖਾਂ, ਪਸ਼ੂ-ਪੰਛੀਆਂ ਅਤੇ ਜੀਵ ਜੰਤੂਆਂ ਨੂੰ ਜਨੂੰਨ ਦੀ ਹੱਦ ਤੱਕ ਪਿਆਰ ਕਰਦਾ ਸੀ। ਜਿੰਨਾ ਪਿਆਰ ਸਥਾਨਕ ਅਤੇ ਪਰਵਾਸੀ ਪੰਛੀਆਂ ਨੂੰ ਇਸ ਧਰਤੀ ’ਤੇ ਮਿਲਦਾ ਸੀ, ਉਹ ਇਨ੍ਹਾਂ ਨੂੰ ਸੰਸਾਰ ਵਿੱਚ ਸ਼ਾਇਦ ਹੀ ਕਿਤੇ ਹੋਰ ਮਿਲਦਾ ਹੋਵੇ। ਪਰ ਅਚਾਨਕ ਅਜਿਹਾ ਕੀ ਵਾਪਰਿਆ ਕਿ ਧਰਤੀ ਮਾਂ ਦੀ ਕੁੱਖ ਸਰਾਪੀ ਗਈ। ਲੋਕਾਂ ਦਾ ਜਿਗਰਾ ਛੋਟਾ ਹੁੰਦਾ ਗਿਆ ਅਤੇ ਨੜਿੱਨਵੇਂ ਦੇ ਗੇੜ ਵਿੱਚ ਫਸੇ ਪੰਜਾਬੀਆਂ ਨੇ ਅਜਿਹਾ ਵਾਤਾਵਰਨ ਖੜ੍ਹਾ ਕਰ ਲਿਆ, ਜਿੱਥੇ ਜ਼ਹਿਰਾਂ ਬੀਜੀਆਂ ਗਈਆਂ, ਜ਼ਹਿਰਾਂ ਦੀ ਫਸਲ ਵੱਢੀ ਗਈ ਅਤੇ ਜ਼ਹਿਰਾਂ ਹੀ ਖਾਧੀਆਂ ਜਾਣ ਲੱਗ ਪਈਆਂ। ਆਏ ਦਿਨ ਕਿਸਾਨਾਂ ਵੱਲੋਂ ਖੇਤਾਂ ਵਿੱਚ ਲਾਈਆਂ ਜਾਂਦੀਆਂ ਅੱਗਾਂ ਦੇ ਸਿੱਟੇ ਵਜੋਂ ਹਜ਼ਾਰਾਂ ਪੰਛੀਆਂ ਦੇ ਆਲ੍ਹਣੇ ਸੜ ਕੇ ਸਵਾਹ ਹੋ ਗਏ। ਖੇਤਾਂ ਵਿੱਚ ਚੁਗਣ ਲਈ ਚੋਗ ਦੀ ਥਾਂ ਸੁਆਹ ਦੇ ਢੇਰ ਲੱਗ ਗਏ ਜਿਸ ਕਾਰਨ ਭੁੱਖੇ ਮਰਦੇ ਇਨ੍ਹਾਂ ਜਨੌਰਾਂ ਨੇ ਇੱਥੋ ਐਸੀ ਉਡਾਰੀ ਮਾਰੀ ਕਿ ਉਹ ਗੁਜ਼ਰੇ ਸਮੇਂ ਦੀ ਗੱਲ ਬਣ ਗਏ। ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹੇ ਵੱਡੀ ਤਾਦਾਦ ਬੱਚਿਆਂ ਨੂੰ ਤਾਂ ਇਨ੍ਹਾਂ ਪੰਖੇਰੂਆਂ ਦੇ ਨਾਂ ਤੱਕ ਯਾਦ ਨਹੀਂ। ਅੱਜ ਦੀਆਂ ਮਾਂਵਾਂ ਆਪਣੇ ਬੱਚਿਆਂ ਨੂੰ ਚਿੜੀ ਅਤੇ ਕਾਂ ਦੀ ਬਾਤ ਨਹੀਂ ਸੁਣਾਉਂਦੀਆਂ ਬਲਕਿ ਬੱਚੇ ਪੂਸੀ ਕੈਟ ਵਰਗੀਆਂ ਕਹਾਣੀਆਂ ਨੂੰ ਘੋਟਾ ਮਾਰਦੇ ਹਨ। ਆਲੀਸ਼ਾਨ ਬੰਗਲਿਆਂ ਨੇ ਮਨੁੱਖ ਨੂੰ ਤਾਂ ਕੈਦ ਕੀਤਾ ਹੀ ਹੈ ਸਗੋਂ ਪੰਛੀ ਵੀ ਬੇਘਰ ਹੋ ਗਏ ਹਨ।
ਹੁਣ ਕੋਈ ਵੀ ਪੰਛੀ ਨੂੰ ਆਪਣੇ ਘਰ ਆਲ੍ਹਣਾ ਨਹੀਂ ਪਾਉਣ ਦਿੰਦਾ ਤੇ ਨਾ ਹੀ ਘਰਾਂ ਵਿੱਚ ਚੱਲਦੇ ਉੱਚੀ ਆਵਾਜ਼ ਦੇ ਸਾਊਂਡ ਸਿਸਟਮਾਂ ਅਤੇ ਟੈਲੀਵਿਜ਼ਨਾਂ ਦੇ ਸ਼ੋਰ ਤੋਂ ਡਰਦੇ ਪੰਛੀ ਘਰਾਂ ਵੱਲ ਰੁਖ ਕਰਦੇ ਹਨ। ਜਹਾਜ਼ਾਂ ਦੇ ਸ਼ੋਰ ਨੇ ਅਸਮਾਨਾਂ ਵਿੱਚ ਬੇਖ਼ੌਫ ਫਿਰਦੇ ਪਰਿੰਦਿਆਂ ਦੀਆਂ ਡਾਰਾਂ ਨੂੰ ਭਜਾ ਦਿੱਤਾ ਹੈ ਅਤੇ ਧਰਤੀ ਉÎÎÎੱਪਰ ਲੱਗੇ ਹਜ਼ਾਰਾਂ ਟਾਵਰਾਂ ਵਿੱਚੋਂ ਨਿਕਲਦੀਆਂ ਮਾਰੂ ਤਰੰਗਾਂ ਤੋਂ ਡਰਦੇ ਪੰਛੀ ਸ਼ਹਿਰੀ ਆਬਾਦੀ ਵੱਲ ਨਹੀਂ ਆਉਂਦੇ।
ਕੀ ਕਦੇ ਮਨੁੱਖ ਨੇ ਸੋਚਿਆ ਹੈ ਕਿ ਜਿਸ ਚੌਗਿਰਦੇ ਵਿੱਚ ਅਸੀਂ ਰਹਿ ਰਹੇ ਹਾਂ ਉਹ ਕਿੱਦਾਂ ਦਾ ਨੀਰਸ ਅਤੇ ਅਭਾਗਾ ਹੋਵੇਗਾ ਜੇਕਰ ਉੱਥੇ ਕੀੜਿਆਂ- ਮਕੌੜਿਆ, ਪੰਛੀਆਂ ਅਤੇ ਬੇਪਰਵਾਹੀ ਦੇ ਆਲਮ ਵਿੱਚ ਦੁੜੰਗੇ ਮਾਰਦੇ ਜੰਗਲੀ ਜਾਨਵਰਾਂ ਦੀ ਮੌਜੂਦਗੀ ਨਹੀਂ ਹੋਵੇਗੀ। ਇਸ ਗੱਲ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਧਰਤੀ ਉੱਪਰ ਪਹਿਲਾਂ ਵੀ ਵਾਪਰੀਆਂ ਕੁਦਰਤੀ ਤਬਦੀਲੀਆਂ ਕਰਕੇ ਜਨਜੀਵਨ ਉੱਜੜਦਾ ਰਿਹਾ ਹੈ ਪਰ ਇਸ ਵਾਰ ਇਹ ਤਬਦੀਲੀ ਮਨੁੱਖੀ ਲਾਪਰਵਾਹੀ ਕਰਕੇ ਆਈ ਹੈ ਜਿਸ ਕਰਕੇ ਪੰਛੀ ਅਤੇ ਜੰਗਲੀ ਜਨ-ਜੀਵਨ ਤੇਜ਼ੀ ਨਾਲ ਮੁੱਠੀ ਵਿੱਚੋਂ ਸੁੱਕੀ ਰੇਤ ਵਾਂਗ ਕਿਰ ਰਿਹਾ ਹੈ ਜਿਸ ਨੂੰ ਸੰਭਾਲੇ ਜਾਣਾ ਅੱਜ ਦੀ ਮੁੱਖ ਲੋੜ ਹੈ।

 

ਮੋਹਿਤ ਵਰਮਾ ਸੰਪਰਕ: 94633-00681

20 Apr 2013

Reply