Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜ ਪਾਣੀਆਂ ਦੀ ਅਜਬ ਕਹਾਣੀ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਪੰਜ ਪਾਣੀਆਂ ਦੀ ਅਜਬ ਕਹਾਣੀ

ਪ੍ਰਾਚੀਨ ਸਮਿਆਂ ਤੋਂ ਵਿਦੇਸ਼ੀ ਹਮਲਾਵਰਾਂ ਦੇ ਕਹਿਰ ਅਤੇ ਆਪਣੇ ਜਾਇਆਂ ਵੱਲੋਂ ਪੰਜ ਪਾਣੀਆਂ ਵਿੱਚ ਘੋਲੇ ਜਾਂਦੇ ਰਹੇ ਜ਼ਹਿਰ ਨੇ ਪੰਜਾਬ ਨੂੰ ਕਦੇ ਸਾਬਤ ਨਹੀਂ ਰਹਿਣ ਦਿੱਤਾ। ਪਹਿਲਾਂ ਹੀ ਵੱਢੇ-ਟੁੱਕੇ ਪੰਜਾਬ ‘ਤੇ ਇੱਕ ਹੋਰ ਕੁਹਾੜਾ ਚੱਲਣ ਵਾਲਾ ਹੈ। ਪਾਕਿਸਤਾਨ ਦੀ ਸੰਸਦੀ ਕਮੇਟੀ ਵੱਲੋਂ ਲਹਿੰਦੇ ਪੰਜਾਬ ਨੂੰ ਵੰਡ ਕੇ ਤਿੰਨ ਡਵੀਜ਼ਨਾਂ ਵਾਲਾ ‘ਬਹਾਵਲਪੁਰ ਜਨੂਬੀ ਪੰਜਾਬ’ ਨਾਂ ਦਾ ਪੰਜਵਾਂ ਸੂਬਾ ਬਣਾਉਣ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਪ੍ਰਸਤਾਵਿਤ ਸੂਬਾ ਲਹਿੰਦੇ ਪੰਜਾਬ ਦਾ ਤਕਰੀਬਨ ਇੱਕ-ਤਿਹਾਈ ਖਿੱਤਾ ਬਣਦਾ ਹੈ।
ਕਨਸੋਅ ਲੱਗਦਿਆਂ ਹੀ ਪੰਜਾਬੀ ਪਿਆਰਿਆਂ ਨੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਪੱਛਮੀ ਪੰਜਾਬ ਵਿੱਚ ਇਸ ਵੇਲੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪਾਰਟੀ, ਪੀ.ਐਮ.ਐਲ. (ਨਵਾਜ਼) ਦੀ ਸਰਕਾਰ ਹੈ ਜਿਸ ਨੇ ਪਹਿਲਾਂ ਹੀ ਪਾਕਿਸਤਾਨ ਪੀਪਲਜ਼ ਪਾਰਟੀ ਦੇ ਸੀਨੀਅਰ ਆਗੂ ਫਰਹਾਤੁੱਲਾ ਬਾਬਰ ਦੀ ਅਗਵਾਈ ਵਾਲੇ ਕਮਿਸ਼ਨ ਵੱਲੋਂ ਤਿਆਰ ਕੀਤੇ ਗਏ ਸੰਵਿਧਾਨਕ ਸੋਧ ਬਿੱਲ ਦੇ ਉਸ ਖਰੜੇ ਨੂੰ ਰੱਦ ਕੀਤਾ ਹੈ ਜਿਸ ਤਹਿਤ ਪੰਜਾਬ ਨੂੰ ਵੰਡਣ ਦਾ ਰਾਹ ਪੱਧਰਾ ਕੀਤਾ ਗਿਆ ਹੈ। ਨਵਾਜ਼ ਸ਼ਰੀਫ਼ ਦੀ ਪਾਰਟੀ ਦਾ ਕਹਿਣਾ ਹੈ ਕਿ ਸੱਤਾਧਾਰੀ ਪੀ.ਪੀ.ਪੀ. ਸਿਆਸੀ ਲਾਹਾ ਲੈਣ ਲਈ ਪੰਜਾਬ ਦੇ ਟੋਟੇ ਕਰ ਕੇ ਪੰਜਾਬੀਆਂ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ।
ਦੇਸ਼ ਦੀ ਵੰਡ ਵੇਲੇ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੋਇਆ ਸੀ। ਜਿਨ੍ਹਾਂ ਪੰਜ ਪਾਣੀਆਂ ‘ਤੇ ਪੰਜ ਬਾਣੀਆਂ ਅਤੇ ਵੇਦ ਰਚੇ ਗਏ, ਉਹ ਪੰਜਾਬੀਆਂ ਦੀ ਰੱਤ ਨਾਲ ਲਾਲ ਹੋ ਗਏ ਸਨ। ਪੰਜਾਬੀ ਮਾਂ ਬੋਲੀ ਦਾ ਅਸਲ ਜੱਦੀ ਘਰ ਲਹਿੰਦੇ ਪੰਜਾਬ ਵਿੱਚ ਰਹਿ ਗਿਆ। ਸ਼ਾਹਮੁਖੀ ਅਤੇ ਗੁਰਮੁਖੀ ਲਿਪੀਆਂ ਨੇ ਮਾਂ-ਬੋਲੀ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ।
ਚੜ੍ਹਦੇ ਪੰਜਾਬ (ਹਿੰਦੁਸਤਾਨੀ) ਵਿੱਚ ਇਸ ਮਿੱਟੀ ਦੇ ਜਾਇਆਂ ਨੇ ਆਪਣੀ ਜਨਮ-ਭੂਮੀ ਨਾਲ ਉਹ ਸਲੂਕ ਕੀਤਾ ਜੋ ਮਤਰੇਏ ਵੀ ਨਹੀਂ ਕਰਦੇ। ਇਤਿਹਾਸ ਵਿੱਚ ਸ਼ਾਇਦ ਹੀ ਅਜਿਹੀ ਮਿਸਾਲ ਮਿਲਦੀ ਹੋਵੇ ਜਦੋਂ ਖ਼ੁਦ ਬਟਿਆਂ ਵਿੱਚ ਵੰਡੇ ਜਾਣ ਲਈ  ਕਿਸੇ ਸੂਬੇ ਦੇ ਵਾਸੀਆਂ ਨੂੰ ਸੰਘਰਸ਼ ਵਿੱਢਣਾ ਪਿਆ ਹੋਵੇ! ਕੁਰਬਾਨੀਆਂ ਤੋਂ ਬਾਅਦ ਪੰਜਾਬ ਦੇ ਤਿੰਨ ਟੁਕੜੇ ਹੋ ਗਏ। ਡੋਗਰੀ ਅਤੇ ਸਰਾਇਕੀ ਵਰਗੀਆਂ ਪੰਜਾਬੀ ਦੀਆਂ ਕਈ ਉਪ-ਬੋਲੀਆਂ ਨੇ ਆਪਣੇ ਆਪ ਨੂੰ ਬੇਗਾਨਾ ਸਮਝ ਕੇ ਦੇਵਨਾਗਰੀ ਦਾ ਲਿਬਾਸ ਪਾਉਣਾ ਸ਼ੁਰੂ ਕਰ ਦਿੱਤਾ। ਪੰਜਾਬੀ ਦੇ ਕਈ ‘ਅਲਬੇਲੇ’ ਪੁੱਤਾਂ ਨੇ ਮਰਦਮਸ਼ੁਮਾਰੀ ਵੇਲੇ ਹਿੰਦੀ ਨੂੰ ਆਪਣੀ ਮਾਂ-ਬੋਲੀ ਲਿਖਵਾਉਣ ਦਾ ਸੱਦਾ ਦੇ ਕੇ ਡਾਹਢਾ ਧ੍ਰੋਹ ਕਮਾਇਆ। ਜੋ ਕੰਮ ਦੁਰਾਨੀਆਂ, ਅਬਦਾਲੀਆਂ ਨੇ ਨਾ ਕੀਤਾ, ਉਹ ਆਪਣਿਆਂ ਨੇ ਨੇਪਰੇ ਚਾੜ੍ਹ ਦਿੱਤਾ। ਪੰਜਾਬ ਵਿਸ਼ਵ ਦੇ ਉਨ੍ਹਾਂ ਚੰਦ ਦੇਸ਼ਾਂ ਵਿੱਚੋਂ ਹੈ, ਜਿਨ੍ਹਾਂ ਨੂੰ ਆਪਣੀ ਇਤਿਹਾਸਕ ਪ੍ਰਾਚੀਨਤਾ ਉੱਤੇ ਮਾਣ ਸੀ। ਪ੍ਰਾਚੀਨ ਪੰਜਾਬ ਦੀਆਂ ਭੂਗੋਲਿਕ ਹੱਦਾਂ ਤੇ ਸਰਹੱਦਾਂ ਦੋ ਦਰਿਆਵਾਂ ਨਾਲ ਚੱਲਦੀਆਂ ਆਈਆਂ ਹਨ: ਪੂਰਬ (ਚੜ੍ਹਦੇ) ਵੱਲ ਜਮਨਾ ਅਤੇ ਪੱਛਮ (ਲਹਿੰਦੇ) ਵੱਲ ਸਿੰਧ ਦਰਿਆ। ਸਾਂਝੇ ਪੰਜਾਬ ਦੀ ਹੱਦਬੰਦੀ ਤੈਅ ਕਰਨ ਵਾਲੇ ਇਨ੍ਹਾਂ ਦੋ ਦਰਿਆਵਾਂ ਦਰਮਿਆਨ ਪੰਜ ਦਰਿਆ, ਜੇਹਲਮ, ਝਨਾਂ, ਰਾਵੀ, ਬਿਆਸ ਅਤੇ ਸਤਲੁਜ ਵਹਿੰਦੇ ਹਨ। ਸੱਤਾਂ ਦਰਿਆਵਾਂ ਦੀ ਇਹ ਧਰਤੀ ਸਪਤ-ਸਿੰਧੂ ਕਹਾਉਂਦੀ ਸੀ।

03 Feb 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸਮੇਂ ਦੇ ਫੇਰ ਨਾਲ ਇਹ ਵਿਸ਼ਾਲ ਸੂਬਾ ਪੰਜ-ਨਦੀਆਂ ਵਿੱਚ ਸਿਮਟ ਕੇ ਪੰਜ-ਨਦ ਅਖਵਾਇਆ, ਜੋ ਮੁਸਲਮਾਨਾਂ ਦੀ ਆਮਦ ਤੋਂ ਬਾਅਦ ‘ਪੰਜ-ਆਬ’ ਬਣ ਗਿਆ। ਸੰਨ 1947 ਈਸਵੀ ਵਿੱਚ ਇਹ ਢਾਈ- ਢਾਈ ਨਦੀਆਂ ਵਿੱਚ ਵੰਡਿਆ ਗਿਆ। ਲਹਿੰਦੇ ਪੰਜਾਬ ਦੀ ਜਲਧਾਰਾ ਹਿੱਸੇ ਸਿਆਲਕੋਟ, ਲਾਹੌਰ ਤੇ ਮਿੰਟਗੁਮਰੀ ਦੇ ਜ਼ਿਲ੍ਹੇ ਅਤੇ ਬਹਾਵਲਪੁਰ ਦੀ ਰਿਆਸਤ ਆ ਗਏ। ਪੰਜਾਬ ਦੇ ਲੋਕ-ਗੀਤਾਂ ਵਿੱਚ ਬੋਲਦੀ ਅਤੇ ਅਜ਼ੀਮ ਸ਼ਹਾਦਤਾਂ ਨਾਲ ਜੁੜੀ ਰਾਵੀ ਵੀ ਵੰਡੀ ਗਈ। ਬਟਵਾਰੇ ਵੇਲੇ ਪੰਜਾਬ ਦੀਆਂ ਪੰਜ ਡਵੀਜ਼ਨਾਂ ਅਤੇ ਉੱਣਤੀ ਜ਼ਿਲ੍ਹੇ ਸਨ। ਅੰਬਾਲਾ ਡਵੀਜ਼ਨ ਵਿੱਚ ਗੁੜਗਾਉਂ, ਰੋਹਤਕ, ਕਰਨਾਲ, ਹਿਸਾਰ, ਸ਼ਿਮਲਾ ਅਤੇ ਅੰਬਾਲਾ ਸ਼ਾਮਲ ਸਨ। ਜਲੰਧਰ ਵਿੱਚ ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਫ਼ਿਰੋਜ਼ਪੁਰ ਅਤੇ ਕਾਂਗੜਾ ਆਉਂਦੇ ਸਨ। ਲਾਹੌਰ ਡਵੀਜ਼ਨ ਵਿੱਚ ਲਾਹੌਰ, ਗੁਜਰਾਂਵਾਲਾ, ਸ਼ੇਖੂਪੁਰਾ, ਸਿਆਲਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ  ਛੇ ਜ਼ਿਲ੍ਹੇ ਆਉਂਦੇ ਸਨ। ਰਾਵਲਪਿੰਡੀ ਵਿੱਚ ਜੇਹਲਮ, ਗੁਜਰਾਤ, ਰਾਵਲਪਿੰਡੀ, ਅਟਕ, ਸ਼ਾਹਪੁਰਾ ਅਤੇ ਮੀਆਂਵਾਲੀ ਜ਼ਿਲ੍ਹੇ ਸਨ। ਮੁਲਤਾਨ ਡਵੀਜ਼ਨ ਵਿੱਚ ਲਾਇਲਪੁਰ, ਝੰਗ, ਮੁਲਤਾਨ, ਮੁਜ਼ੱਫ਼ਰਗੜ੍ਹ ਅਤੇ ਡੇਰਾ ਗਾਜ਼ੀ ਖ਼ਾਨ ਸ਼ਾਮਲ ਸਨ। ਯੂਨਾਨੀ ਜੇਤੂ ਸਿਕੰਦਰ ਨੇ ਈਸਾ ਤੋਂ ਪਹਿਲਾਂ 326 ਸੰਨ ਵਿੱਚ ਇਰਾਨ ਨੂੰ ਜਿੱਤ ਕੇ ਹਿੰਦੁਸਤਾਨ ‘ਤੇ ਧਾਵਾ ਬੋਲਿਆ ਤਾਂ ਉਸ ਦਾ ਮੁਕਾਬਲਾ ਬਾਹੂਬਲ ਵਾਲੇ ਪੰਜਾਬੀਆਂ ਨਾਲ ਪਿਆ ਸੀ। ਮੁਲਤਾਨ ਤੋਂ ਉੱਤਰ-ਚੜ੍ਹਦੇ ਨੂੰ ਚਾਲ਼ੀ ਕੁ ਮੀਲ ਦੀ ਦੂਰੀ ‘ਤੇ ਉੱਥੇ ਵਸਦੇ ਲੋਕਾਂ ਨਾਲ ਲੜਦਿਆਂ ਉਹ ਜ਼ਖ਼ਮੀ ਹੋਣ ਤੋਂ ਬਾਅਦ ਬੇਹੋਸ਼ ਹੋ ਕੇ ਡਿੱਗ ਪਿਆ। ਸਿੰਧ ਦਰਿਆ ਲੰਘ ਕੇ ਸਿਕੰਦਰ ਨੇ ਯੂਨਾਨ ਵੱਲ ਚਾਲੇ ਪਾ ਦਿੱਤੇ ਪਰ ਰਸਤੇ ਵਿੱਚ ਸੰਨ 323 ਪੂਰਵ  ਈਸਵੀ ਵਿੱਚ ਰੱਬ ਨੂੰ ਪਿਆਰਾ ਹੋ ਗਿਆ। ਅਜਿਹੇ ਇਤਿਹਾਸਕ ਹਵਾਲਿਆਂ ਤੋਂ ਬਿਨਾਂ ਪੰਜਾਬ ਦਾ ਇਤਿਹਾਸ ਅਧੂਰਾ ਹੈ। ਲਹਿੰਦੇ ਪੰਜਾਬ ਦੇ ਟੁਕੜੇ ਕਰ ਕੇ ਉਸ ‘ਚੋਂ ਮੁਲਤਾਨ ਜਾਂ ਬਹਾਵਲਪੁਰ ਵਰਗੇ ਖਿੱਤੇ ਕੱਢ ਦਿੱਤੇ ਜਾਣ ਤਾਂ ਇਤਿਹਾਸ ਨਾਲ ਇਸ ਤੋਂ ਵੱਡੀ ਜ਼ਿਆਦਤੀ ਕੀ ਹੋਵੇਗੀ? ਇਹ ਪੰਜਾਬ ਦਾ ਉਹ ਖਿੱਤਾ ਹੈ ਜਿੱਥੇ ਸਾਡੇ ਸੂਫ਼ੀ-ਸੰਤਾਂ ਅਤੇ ਗੁਰੂ ਸਾਹਿਬਾਨ ਨੇ ਸਰਬ-ਸਾਂਝੀਵਾਲਤਾ ਦੀ ਬਾਣੀ ਰਚੀ। ਪੰਜਾਬੀ ਦੇ ਆਦਿ ਕਵੀ ਬਾਬਾ ਫ਼ਰੀਦ ਮੁਲਤਾਨ ਵਿੱਚ ਵਿੱਦਿਆ ਪ੍ਰਾਪਤੀ ਤੋਂ ਬਾਅਦ ਕੰਧਾਰ, ਮੱਕੇ ਅਤੇ ਬਗ਼ਦਾਦ ਦੀ ਜ਼ਿਆਰਤ ‘ਤੇ ਗਏ ਸਨ। ਆਪ ਦੀ ਬਾਣੀ ਵਿੱਚ ਲਹਿੰਦੇ ਪੰਜਾਬ ਦੀ ਬੋਲੀ ਦਾ ਚੋਖਾ ਪ੍ਰਭਾਵ ਹੈ। ਪਾਕਿਸਤਾਨ ਪੀਪਲਜ਼ ਪਾਰਟੀ ‘ਬਹਾਵਲਪੁਰ ਜਨੂਬੀ ਪੰਜਾਬ’ ਵੱਖਰਾ ਸੂਬਾ ਬਣਾਉਣ ਲਈ ਬਜ਼ਿੱਦ ਹੈ। ਉਸ ਖਿੱਤੇ ਦੇ ਵਾਸੀਆਂ ਦਾ ਦਾਅਵਾ ਹੈ ਕਿ ਉਹ ਪੰਜਾਬੀ ਨਹੀਂ ਸਗੋਂ ਸਰਾਇਕੀ ਬੋਲੀ ਬੋਲਦੇ ਹਨ। ਆਪਸ ਵਿੱਚ ਰਚੀਆਂ-ਮਿਚੀਆਂ ਬੋਲੀਆਂ ਨੂੰ ਨਿਖੇੜਨਾ ਦੋ ਸਕੇ ਭਰਾਵਾਂ ਦੀ ਪੀਡੀ ਗਲਵੱਕੜੀ ਖੋਲ੍ਹਣ ਵਾਂਗ ਲੱਗਦਾ ਹੈ। ਬਹਾਵਲਪੁਰ ਮੂਲ ਦੇ ਲੋਕ ਵੱਡੀ ਗਿਣਤੀ ਵਿੱਚ ਹਿੰਦੁਸਤਾਨੀ ਪੰਜਾਬ ਅਤੇ ਹੋਰ ਖਿੱਤਿਆਂ ਵਿੱਚ ਵੀ ਵਸਦੇ ਹਨ। ਉਨ੍ਹਾਂ ਦੀ ਬੋਲੀ ਦਾ ਆਪਣਾ ਵਿਸਮਾਦੀ ਰੰਗ ਹੈ ਜਿਸ ਨਾਲ ਪੰਜਾਬੀ ਭਾਸ਼ਾ ਨੂੰ ਵੰਨ-ਸੁਵੰਨਤਾ ਮਿਲਦੀ ਹੈ। ਸਰਾਇਕੀ ਦੇ ਆਧਾਰ ‘ਤੇ ਵੱਖਰਾ ਪੰਜਾਬ ਮੰਗਣ ਵਾਲਿਆਂ ਨੇ ਪ੍ਰਸਤਾਵਿਤ ਸੂਬੇ ਨੂੰ ‘ਸਰਾਇਕਸਤਾਨ’ ਦਾ ਨਾਂ ਵੀ ਦਿੱਤਾ ਸੀ। ਦਰਅਸਲ, ਪਾਕਿਸਤਾਨ ਦੇ ਹਾਕਮ ਪੰਜਾਬੀਆਂ ਦੇ ਹਰ ਖੇਤਰ ਵਿੱਚ ਦਬਦਬੇ ਨੂੰ ਘਟਾਉਣ ਲਈ ਕੋਈ ਨਾ ਕੋਈ ਚਾਲ ਚਲਦੇ ਆਏ ਹਨ। ਪਾਕਿਸਤਾਨ ਦੇ ਗ਼ੈਰ-ਪੰਜਾਬੀ ਨਹੀਂ ਚਾਹੁੰਦੇ ਕਿ ਪੰਜਾਬੀਆਂ ਦਾ ਰਿਆਸਤ ਅਤੇ ਸਿਆਸਤ ਵਿੱਚ ਬੋਲਬਾਲਾ ਬਰਕਰਾਰ ਰਹੇ। ਹਾਂ, ਲਹਿੰਦੇ ਪੰਜਾਬ ਦੇ ਵਾਸੀਆਂ ਦੀ ਇਹ ਬਦਕਿਸਮਤੀ ਜ਼ਰੂਰ ਰਹੀ ਹੈ ਕਿ ਉਹ ਆਪਣੀ ਮਾਂ-ਬੋਲੀ ਨੂੰ ਸਰਕਾਰੇ-ਦਰਬਾਰੇ ਉਹ ਸਥਾਨ ਨਹੀਂ ਦਿਵਾ ਸਕੇ ਜਿਸ ਦੀ ਇਹ ਹੱਕਦਾਰ ਸੀ। ਲਹਿੰਦੇ ਪੰਜਾਬ ਦੀ ਵਿਧਾਨ ਸਭਾ ਵਿੱਚ ਅੱਜ ਵੀ ਕੋਈ ਮੈਂਬਰ ਸਪੀਕਰ ਦੀ ਮਨਜ਼ੂਰੀ ਤੋਂ ਬਿਨਾਂ ਮਾਂ ਬੋਲੀ ਵਿੱਚ ਆਪਣੀ ਤਕਰੀਰ ਨਹੀਂ ਕਰ ਸਕਦਾ। ਸਕੂਲਾਂ, ਦਫ਼ਤਰਾਂ ਅਤੇ ਕਚਹਿਰੀਆਂ ਵਿੱਚ ਪੰਜਾਬੀ ਨਹੀਂ ਸਗੋਂ ਉਰਦੂ ਜਾਂ ਅੰਗਰੇਜ਼ੀ ਦਾ ਬੋਲਬਾਲਾ ਹੈ। ਲਹਿੰਦੇ ਪੰਜਾਬ ਵਿੱਚ ਕੋਈ ਵੀ ਵੱਡਾ ਅਖ਼ਬਾਰ ਪੰਜਾਬੀ ਵਿੱਚ ਨਹੀਂ ਛਪਦਾ। ਵੈਸੇ ਪੰਜਾਬੀ ਨੂੰ ਹੱਕ ਉਦੋਂ ਵੀ ਨਹੀਂ ਸੀ ਮਿਲਿਆ ਜਦੋਂ ਸ਼ੁਕਰਚੱਕੀਆ ਮਿਸਲ ਦੇ ਮੋਹਰੀ, ਸਰਦਾਰ ਚੜ੍ਹਤ ਸਿੰਘ ਦੇ ਪੋਤਰੇ ਮਹਾਰਾਜਾ ਰਣਜੀਤ ਸਿੰਘ ਨੇ 19 ਸਾਲਾਂ ਦੀ ਉਮਰ ਵਿੱਚ ਸੰਨ 1799 ਵਿੱਚ ਲਾਹੌਰ ਉੱਤੇ ਕਬਜ਼ਾ ਕਰ ਲਿਆ ਸੀ। ਪੰਜਾਬੀਆਂ ਦੇ ਰਾਜ ਦਾ ਸੁਪਨਾ ਸਿੱਖ ਪੰਥ ਦੀ ਸਾਜਨਾ ਤੋਂ ਕੇਵਲ ਸੌ ਸਾਲ ਬਾਅਦ ਹੀ ਪੂਰਾ ਹੋ ਗਿਆ ਸੀ। ਅਫ਼ਸੋਸ, ਪੰਜਾਬੀ ਮਾਂ ਦੇ ਮਾਣਮੱਤੇ ਪੁੱਤ ਦੇ ਰਾਜ ਵੇਲੇ ਲਾਹੌਰ ਦਰਬਾਰ ਦੀ ਭਾਸ਼ਾ ਪੰਜਾਬੀ ਦੀ ਬਜਾਏ ਫ਼ਾਰਸੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਚੜ੍ਹਦੇ ਅਤੇ ਮੱਧ ਪੰਜਾਬ ਵਿੱਚ ਪੈਰ ਜਮਾਉਣ ਤੋਂ ਬਾਅਦ ਕਸ਼ਮੀਰ, ਮੁਲਤਾਨ ਅਤੇ ਖ਼ੈਬਰ ਤਕ ਰਾਜ ਜਮਾ ਲਿਆ ਸੀ। ਭਾਵ, ਪੰਜਾਬ ਦੀਆਂ ਭੂਗੋਲਿਕ ਹੱਦਾਂ ਦੂਰ-ਦੂਰ ਤਕ ਫੈਲ ਗਈਆਂ ਸਨ। ਬਦੇਸ਼ੀ ਇਤਿਹਾਸਕਾਰਾਂ ਨੇ ਪੰਜਾਬ ਨੂੰ ਕਦੇ ਵੀ ਇੱਕ ਖਿੱਤੇ ਦੇ ਤੌਰ ‘ਤੇ ਪ੍ਰਵਾਨ ਨਾ ਕੀਤਾ। ਮੁਲਤਾਨ ਦਾ ਇਲਾਕਾ ਤਾਂ ਕਈ ਸਦੀਆਂ, ਸਿੰਧ ਦਾ ਅਨਿੱਖੜਵਾਂ ਭਾਗ ਮੰਨਿਆ ਜਾਂਦਾ ਰਿਹਾ। ਬਹਾਵਲਪੁਰ ਜਨੂਬੀ ਪੰਜਾਬ ਬਣਾਉਣ ਦਾ ਪ੍ਰਸਤਾਵ ਵੀ ਅਜਿਹੀ ਮਾਨਸਿਕਤਾ ਦੀ ਉਪਜ ਹੀ ਲੱਗਦਾ ਹੈ। ਪੰਜਾਬੀ ਦਾ ਅਖਾਣ ਹੈ, “ਸੋਟਾ ਮਾਰਿਆਂ ਪਾਣੀ ਦੋ ਨਹੀਂ ਹੁੰਦੇ।” ਸਮੇਂ ਦਾ ਫਿਰ ਇਹ ਕਿਹੜਾ ਸੋਟਾ ਹੈ ਜਿਸ ਨੇ ਪੰਜ-ਆਬ ਨੂੰ ਪੰਜ ਹਿੱਸਿਆਂ ਵਿੱਚ ਵੰਡ ਦਿੱਤਾ? ਬਹਾਵਲਪੁਰ ਜਨੂਬੀ ਪੰਜਾਬ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਇਹ ਪੰਜਵਾਂ ਪੰਜਾਬ  ਹੋਵੇਗਾ ਜਿਸ ਨਾਲ ਪੰਜਾਬੀਅਤ ਇੱਕ ਵਾਰ ਫੇਰ ਤਾਰ-ਤਾਰ ਹੋ ਜਾਵੇਗੀ।


ਵਰਿੰਦਰ ਵਾਲੀਆ

03 Feb 2013

Reply