|
 |
 |
 |
|
|
Home > Communities > Punjabi Poetry > Forum > messages |
|
|
|
|
|
ਪੰਜ ਦਰਿਆਵਾਂ ਦਾ ਪੰਜਾਬ ਸੀ, ਵਹਿ ਵਹਿ ਕੇ ਹੋ ਗਿਆ ਖਾਲੀ। |
ਪਹਿਲਾ ਅਬਦਾਲੀ, ਫਿਰ ਕਾਗਰਸੀ, ਕਦੇ ਲੁਟ ਲੈ ਗਏ ਅਕਾਲੀ, ਜਨਤਾ ਦੀ ਕਿਸੇ ਸਾਰ ਨਾ ਜਾਣੀ, ਨਾ ਕੋਈ ਬਣਿਆ ਬਾਨੀ, ਫੁਲ ਖਿੜਦੇ ਨਾ ੳ ਬਾਗਾ ਚ, ਦੁਸਮਣ ਹੋ ਜੇ ਜਿਸਦਾ ਮਾਲੀ, ਪੰਜ ਦਰਿਆਵਾਂ ਦਾ ਪੰਜਾਬ ਸੀ, ਵਹਿ ਵਹਿ ਕੇ ਹੋ ਗਿਆ ਖਾਲੀ। ਿੲਕ ਉਮੀਦ ਵੀ ਜਾਗੀ ਸੀ, ਜਦ ਵਿਚ ਪੰਜਾਬ ਦੇ ਝਾੜੂ ਆਇਆ, ਤੀਲੇ ਤੀਲੇ ਹੋ ਕੇ ਖਿਲਰ ਗਿਆ, ਕਿਸੇ ਤਾਨਾਸ਼ਾਹ ਦਾ ਜਾਇਆ, ਜਾਗੋ ਸਾਰੇ ਹੋ ਜੋ ਿੲਕੱਠੇ, ਖਹਿਰਾ ਬਣ ਗਿਆ ਵਾਲੀ, ਪੰਜ ਦਰਿਆਵਾਂ ਦਾ ਪੰਜਾਬ ਸੀ, ਵਹਿ ਵਹਿ ਕੇ ਹੋ ਗਿਆ ਖਾਲੀ। ਨਸ਼ਿਆ ਦਾ ਦਰਿਆ ਜੋ ਛੇਵਾਂ, ਕਹਿਦੇ ਵਿਚ ਪੰਜਾਬ ਦੇ ਵਗਦਾ, ਇਸ ਗੁਰੂਆਂ ਪੀਰਾਂ ਦੀ ਧਰਤੀ ਨੂੰ, ਦੇਖ ਰੱਬ ਵੀ ਹੋਕੇ ਭਰਦਾ, ਨਿਤ ਪੀਣ ਸਮੈਕਾਂ ਲਾਂਦੇ ਟੀਕੇ, ਕਈਆਂ ਨੂੰ ਯਮ ਨੇ ਜੱਫੀ ਪਾਲ਼ੀ, ਪੰਜ ਦਰਿਆਵਾਂ ਦਾ ਪੰਜਾਬ ਸੀ, ਵਹਿ ਵਹਿ ਕੇ ਹੋ ਗਿਆ ਖਾਲੀ। ਇਕ ਸੁਨੇਹਾ ਗੀਤਕਾਰਾਂ ਨੂੰ, ਗਾਉਣ ਵਾਲੇ ਕਈ ਹਜਾਰਾਂ ਨੂੰ, ਮਾਣ ਕਰੋ ਪੰਜਾਬੀ ਬੋਲੀ ਦਾ, ਗਾਉਣਾਂ ਛੱਡ ਦਿਉ ਵਿਚ ਹਥਿਆਰਾਂ ਨੂੰ, ਹੱਥ ਜੋੜ ਗਿੰਨੀ ਕਰੇ ਅਰਦਾਸ, ਿਕਤੇ ਮੁੜ ਆਵੇ ਖੁਸ਼ਹਾਲੀ, ਪੰਜ ਦਰਿਆਵਾਂ ਦਾ ਪੰਜਾਬ ਸੀ, ਵਹਿ ਵਹਿ ਕੇ ਹੋ ਗਿਆ ਖਾਲੀ।
|
|
10 Sep 2018
|
|
|
|
ਅੱਜ ਦੇ ਸਮੇਂ ਵਿਚ ਪੰਜਾਬ ਦੇ ਹਾਲਾਤਾਂ ਬਾਰੇ ਫ਼ਿਕਰਮੰਦ ਹਰ ਕੋਈ ਹੈ ,.................ਆਪ ਜੀ ਦੀ ਕਲਮ ਨੇ ਉਸ ਇਹਸਾਸ ਨੂੰ ਬਾਖੂਬੀ ਸ਼ਬਦਾਂ ਵਿਚ ਬਿਆਨ ਕਰਕੇ ਇਕ ਆਵਾਜ਼ ,.ਇਕ ਹੋਕਾ , ਇਕ ਨਾਰਾ ਦਿੱਤਾ ਹੈ ,..............ਤਾਂ ਜੋ ਪੰਜਾਬ ਦੇ ਹਾਲਾਤ ਮੁੜ ਤੋਂ ਸਹੀ ਦਿਸ਼ਾ ਵੱਲ ਜਾ ਸਕਣ ਅਤੇ ਸੁਖਾਵੇਂ ਬਣ ਜਾਣ................ਦੁਆਵਾੰ ਇਕ ਚੰਗੀ ਸੋਚ ਅਤੇ ਪਹਿਲ ਕਦਮੀ ਲਈ,..............ਜੀਓ ਵੀਰ
|
|
16 Sep 2018
|
|
|
|
Current Picture of Punjab.....
Bilkul sach.....
Excellent Writing.....
|
|
17 Sep 2018
|
|
|
|
|
|
|
|
|
 |
 |
 |
|
|
|