ਧਰਮ ਹਮੇਸ਼ਾ ਤਰਕ ਦਾ ਵਿਰੋਧੀ ਹੁੰਦਾ ਹੈ। ਪ੍ਰਮਾਣ(ਤਰਕ ) ਅਤੇ ਧਰਮ ਦਾ ਆਪਸ ਵਿਚ ਕੋਈ ਸਬੰਧ ਨਹੀਂ ਹੁੰਦਾ । ਧਰਮ ਕੋਈ ਵੀ ਹੋਵੇ ਇਹ ਵਿਸ਼ਵਾਸ਼ ਦੀ ਟੇਕ 'ਤੇ ਖੜ•ਾ ਹੁੰਦਾ ਹੈ। ਇਹੋ ਵਿਸ਼ਵਾਸ਼ ਜਨੂੰਨ ਦੀ ਹੱਦ ਤਕ ਜਾਕੇ ਅੰਧ ਵਿਸ਼ਵਾਸ਼ ਹੋ ਜਾਂਦਾ ਹੈ। ਧਾਰਮਿਕ ਜਨੂੰਨੀ ਆਦਮੀ ਨੂੰ ਆਪਣੇ ਉਲਟ ਵਿਚਾਰਾਂ ਵਾਲੇ ਸਾਰੇ ਮਨੱਖਾਂ ਨਾਲ ਨਫ਼ਰਤ ਹੁੰਦੀ ਹੈ। ਇਸੇ ਨਫ਼ਰਤ ਦਾ ਆਸਰਾ ਲੈਕੇ ਮੁਸਲਿਮ ਜਹਾਦ ਦੇ ਨਾਂ 'ਤੇ, ਦੂਸਰੇ ਧਰਮ ਕਿਸੇ ਹੋਰ ਨਾਮ 'ਤੇ ਆਤਮਘਾਤੀ ਦਸਤੀ ਤਿਆਰ ਕਰਕੇ ਮਨੁੱਖਤਾ ਦਾ ਘਾਣ ਕਰਦੇ ਰਹਿੰਦੇ ਹਨ।... ਕਿੰਤੂ ਪ੍ਰੰਤੂ ਕਰਨ ਵਾਲਿਆਂ ਲਈ ਧਰਮ ਵਿਚ ਕੋਈ ਥਾਂ ਨਹੀਂ ਹੁੰਦੀ। ਇਸ ਵਿਚ ਜੀ ਹਜੂਰੀਏ, ਲਾਈਲੱਗ, ਆਤਮ ਵਿਸ਼ਵਾਸ਼ ਤੋਂ ਸੱਖਣੇ,ਚਿੰਤਨ ਕਰਨ ਤੋਂ ਅਣਜਾਣ ਤਰਕ ਵਿਹੂਣੇ, ਅਤੇ ਗੈਰ ਜਿੰਮੇਵਾਰ ਕਿਸਮ ਦੇ ਲੋਕ ਹੁੰਦੇ ਹਨ। ਧਰਮ ਨੂੰ ਕਾਇਮ ਰੱਖਣ ਵਾਲੇ ਸਾਰੇ ਗੁਣ ਇਸ ਵਿਚ ਮੌਜੂਦ ਹੁੰਦੇ ਹਨ ਪਰ ਪ੍ਰਮਾਣ ਦੀ ਕਮੀ ਇਸਦੀ ਸਭ ਤੋਂ ਵੱਡੀ ਕਮਜੋਰੀ ਹੁੰਦੀ ਹੈ ਅਤੇ ਇਹ ਹੀ ਸਾਰੀ ਉਮਰ ਇਸਦੀ ਜਾਨ ਦੀ ਖੌ ਬਣੀ ਰਹਿੰਦੀ ਹੈ।
amarjeet dillon dabrikhana