ਸਮਾਂ ਆਪਣੀ ਚਾਲ ਚੱਲਦਾ ਰਿਹਾ।ਯਾਰੀ ਬੜੀ ਗੂੱੜੀ ਤੇ ਮਿਸਾਲੀ ਲੰਘ ਰਹੀ ਸੀ ਵਕਤ ਨੇ ਕਰਵੱਟ ਲਈ ਅੱਜ ਪਹਿਲੀ ਵਾਰ ਹੋਇਆ ਸੀ ਕਿ ਪ੍ਰੀਤਮ ਵੇਖਣ ਦੇ ਬਾਵਜੂਦ ਉਸਦੇ ਕੋਲੋ ਬਿਨਾ ਬੁਲਾਏ ਲੰਘਣ ਲਗਾ। ਸਖੀ ਦੂਸਰੇ ਦੋਸਤ ਨੇ ਬਾਂਹ ਤੋਂ ਫੱੜ ਲਿਆ ਤੇ ਕਹਿਣ ਲਗਾ 'ਤੇਰੇ ਨਾਲ ਰਹਿੰਦਿਆਂ ਮੈਨੂੰ ਬਹੁਤ ਅਮੀਰ ਕੀਤਾ ਹੈ ।ਲੋਕ ਮੇਰੇ ਕੋਲ ਆਉਂਦੇ ਹਨ ਢੇਰ ਸਾਰਾ ਪਿਆਰ ਲੈ ਜਾਂਦੇ ਹਨ। ਕੁੱਝ ਪੱਲਾਂ ਲਈ ਦਿੱਲ ਵਿੱਚ ਥਾਂ ਬਣਾਉਂਦੇ,ਕੁੱਝ ਦਿੱਲ ਲੈ ਮਾਲਕ ਬਣਨ ਦੀ ਕੋਸ਼ਿਸ਼ ਕਰਦੇ।ਗਰਜ ਨਿਕਲਦਿਆਂ ਫਿਰ ਵਿਸਰ ਜਾਂਦੇ।ਮੈਂ ਕਦੀ ਗਿਲ੍ਹਾ ਨਹੀਂ ਕਰਦਾ ਨਾ ਕਦੇ ਕਾਰਨ ਪੁੱਛਿਆ ਹੈ।ਮੇਰੇ ਉਹਨਾਂ ਦਾ ਅਜਿਹਾ ਕਰਨਾ ਸੁਭਾਵਿਕ ਹੈ। ਇਹ ਉਹ ਵੀ ਜਾਣਦੇ ਨੇ ਮੇਰੇ ਕੋਲ ਅਥਾਹ ਪਿਆਰ ਹੈ ਉਸਦਾ ਕੁੱਝ ਹਿੱਸਾ ਮੇਰੇ ਪਿਆਰ ਵਿੱਚ ਕਮੀ ਨਹੀਂ ਕਰਦਾ ਪਰ ਕਦੀ ਕਦੀ ਸੋਚਦਾ ਹਾਂ ਜਦ ਇਹ ਦਾਤ ਮਾਲਕ ਦੀ ਹੈ ਉਹ ਥੋੜਾ ਜਿਹਾ ਹਿੱਸਾ ਲੈ ਕੇ ਜਾਂ ਸੰਭਾਲ ਕੇ ਕੀ ਕਰਨਗੇ ,ਜਦਕਿ ਮਨੁੱਖ ਤਾਂ ਸੱਭ ਕੁੱਝ ਲੈ ਕੇ ਵੀ ਤਿ੍ਪਤ ਨਹੀਂ ਹੋਇਆ ਇਸ ਕਰਕੇ ਮੇਰੀ ਪ੍ਰੇਸ਼ਾਨੀ ਵੱਧ ਜਾਂਦੀ ਹੈ।ਪਰ ਤੈਨੂੰ ਕੀ ਹੋਇਆ।