Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਪਾਰਸ ਕਰਦੇ ~
ਤੇਰੀ ਏਨੀ ਚੁੱਪ ਵੇ ਅੜਿਆ
ਅੰਦਰ ਏਨੀ ਧੁੱਪ ਵੇ ਅੜਿਆ
ਕੁਝ ਕੁ ਛਿੱਟੜੇ ਬਾਰਿਸ਼ ਕਰਦੇ
ਰੂਹ ਮੇਰੀ ਸ਼ਾਹ ਵਾਰਿਸ ਕਰਦੇ
ਇਸ਼ਕ 'ਚ ਸੋਨਾ-ਸੋਨਾ ਹੋ ਜਾਹ
ਨਜ਼ਰ ਮੇਰੀ ਨੂੰ ਪਾਰਸ ਕਰਦੇ

ਬਿਰਖ-ਬਰੋਟੇ ਖਿੜਨ ਬਹਾਰਾਂ
ਕਮਲੀਆਂ ਹੋਈਆਂ ਫਿਰਨ ਬਹਾਰਾਂ
ਰੂਹ ਵਿੱਚ ਕਿੰਨਾ ਸੇਕ ਵੇ ਅੜਿਆ
ਪੌਣਾਂ ਦੇ ਨਾ ਮੇਚ ਵੇ ਅੜਿਆ
ਹਿਜ਼ਰ 'ਚ ਭਖਦੀ ਜਿੰਦੜੀ ਮੇਰੀ
ਰੋਹੀਆਂ ਨੂੰ ਇਹ ਭੇਤ ਵੇ ਅੜਿਆ

ਮਿੱਠੜਾ- ਮਿੱਠੜਾ ਜਾਪ ਚੜ੍ਹੇ ਜੀ
ਮਠੜਾ-ਮਠੜਾ ਤਾਪ ਚੜ੍ਹੇ ਜੀ
ਜ਼ਹਿਰਾਂ ਵਾਲੀ , ਕਹਿਰਾਂ ਵਾਲੀ
ਕੰਬਦੀ ਕੋਈ ਰਾਤ ਚੜ੍ਹੇ ਜੀ
ਤਲੀ ਤੇ ਰੱਖ ਕੇ ਸੂਰਜ ਟੇਕਾਂ
ਤਾਂ ਕਿਧਰੇ ਪ੍ਰਭਾਤ ਚੜ੍ਹੇ ਜੀ

ਛਮ-ਛਮ ਵਰ੍ਹ ਜਾਹ, ਜਲ-ਥਲ ਕਰ ਜਾਹ
ਪੂਰਾ ਡੁੱਲ ਜਾਹ, ਪੂਰਾ ਭਰ ਜਾਹ
ਜੇ ਤੇਰੀ ਨਹੀਂ, ਫਿਰ ਮੇਰੀ ਨਹੀਂ
ਪਹਿਚਾਣ ਮੇਰੀ ਲਾਵਾਰਿਸ ਕਰਦੇ
ਇਸ਼ਕ 'ਚ ਸੋਨਾ-ਸੋਨਾ ਹੋ ਜਾਹ
ਨਜ਼ਰ ਮੇਰੀ ਨੂੰ ਪਾਰਸ ਕਰਦੇ ~
25 Dec 2018

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ ,.............a brilliantly written punjabi poetry,.............great saab g

24 Jan 2019

Reply