Punjabi Poetry
 View Forum
 Create New Topic
  Home > Communities > Punjabi Poetry > Forum > messages
satwinder singh sandhu
satwinder singh
Posts: 54
Gender: Male
Joined: 04/Sep/2013
Location: Adelaide
View All Topics by satwinder singh
View All Posts by satwinder singh
 
ਪਰਦੇਸੀ

ਅਸੀ ਮਾ ਬਾਪ ਘਰ ਬਾਹਰ ਸਭ ਕੁਝ ਪਿੱਛੇ ਛੱਡ ਕੇ ਆਏ,
ਅਧੂਰੇ ਸੁਪਨੇ ਪੂਰੇ ਕਰਨ ਲਈ ਬਗਾਨੀ ਧਰਤੀ ਤੇ ਆਏ |
ਪਤਾ ਨਹੀ ਕੀ ਦਸਤੂਰ ਇਥੇ ਚਾਚੇ ਤਾਏ ਵੀ ਨਾ ਦੇਣ ਢੋਏ,
ਕਰ ਆਪਣੇ ਪੰਜਾਬ ਨੂੰ ਯਾਦ ਅਸੀ ਇਕਲੇ ਬੇਹ ਕੇ ਰੋਏ|
ਹੁਣ ਤੂੰ ਹੀ ਮਿਹਰ ਕਰੀ ਦਾਤਿਆ ਅਸੀ ਪਰਦੇਸੀ ਹੋਏ |

ਜਿੰਦ ਪਹਿਲਾ ਇਕ ਤੇ ਫਿਰ ਦੂਜੇ ਥਾ ਤੇ ਸ਼ਿਫਟਾ ਲਾਵੇ,
ਕਿੰਨੇ ਵਜੇ ਜਾਣਾ ਤੇ ਕਦੋ ਆਉਣਾ ਬੱਸ ਇਹੀ ਚੇਤਾ ਆਵੇ |
ਦਿਨ ਹੋਵੇ ਜਾ ਰਾਤ, ਹਾੜ ਜਾ ਮਾਘ ਕੁਝ ਨਾ ਥਿਆਵੈ,
ਨਾ ਨੀਂਦ ਨੇੜੇ ਨਾ ਸ਼ੋਕ ਬਸ ਡਾਲਰ ਯਾਦ ਅਸੀ ਕਿਥੇ ਆਣ ਖਲੋਏ |
ਹੁਣ ਤੂੰ ਹੀ ਮਿਹਰ ਕਰੀ ਦਾਤਿਆ ਅਸੀ ਪਰਦੇਸੀ ਹੋਏ |

ਇਥੇ ਕੰਮ ਕੰਮ ਕਰਦਿਆ ਸਾਰੇ ਯਾਰ ਪਿਆਰੇ ਚੇਤੇ ਆਉਂਦੇ ਨੇ,
ਕਿਸੇ ਨੂੰ ਵਿਛੜੇ ਰੂਹਾ ਵਾਲੇ ਸੱਜਣ ਆਕੇ ਯਾਦਾਂ ਵਿਚ ਸਤਾਉਂਦੇ ਨੇ |
ਕਿਸੇ ਦੇ ਬੈਠੀ ਘਰ ਉਡੀਕ ਦੀ ਚੁੜੇ ਵਾਲੀ ਨਜਰਾਂ ਦੇ ਸਾਹਮਣੇ ਆਵੇ,
ਹੋ ਕੇ ਬੇਵੱਸ ਮਜਬੂਰੀਆਂ ਤੋ ਇੰਝ ਲਗੇ ਜਿਵੇ ਅਸੀਂ ਜਿਉਦੇ ਹੋ ਗਏ ਮੋਏ |
ਹੁਣ ਤੂੰ ਹੀ ਮਿਹਰ ਕਰੀ ਦਾਤਿਆ ਅਸੀ ਪਰਦੇਸੀ ਹੋਏ |

ਮਾਪੇ ਪਰਦੇਸੀਆ ਦੇ ਪਤਾ ਨਹੀ ਕਿਸ ਹਾਲ ਵਿਚ ਰਿਹੰਦੇ ਨੇ,
ਸਾਡੇ ਬਿਨਾ ਪਤਾ ਨਹੀ ਉਹ ਕਿਹੜੇ ਕਿਹੜੇ ਦੁੱਖੜੇ ਸਹਿੰਦੇ ਨੇ |
ਪਤਾ ਨਹੀ ਸਾਕ ਸਬੰਦੀ ਕਦੇ ਪਤਾ ਲੇਣ ਆਏ ਜਾਂ ਨਹੀ ਆਏ,
ਇਕੇਲੇ ਮਾਪੇ ਦੇਖ ਸਾਡੇ ਕੀਤੇ ਓਹ ਪਟਦੇ ਤਾ ਨਹੀ ਟੋਏ |
ਹੁਣ ਤੂੰ ਹੀ ਮਿਹਰ ਕਰੀ ਦਾਤਿਆ ਅਸੀ ਪਰਦੇਸੀ ਹੋਏ|

ਪਰਮਾਤਮਾ ਘਰ ਪਰਿਵਾਰ ਤੇ ਸੁਖ ਸਾਂਤੀ ਤੇ ਮਿਹਰ ਵਾਲੀ ਨਜਰ ਪਾਈ,
ਇਥੇ ਮਿਹਨਤ ਕਰਦਿਆ ਸਾਡੇ ਵੀ ਅੰਗ ਸੰਗ ਹੋਈ ਤੂੰ ਸਹਾਈ |
ਤੇਰੇ ਆਸਰੇ ਹੀ ਅਸੀ ਪਰਦੇਸੀ ਸੱਭ ਛੱਡ ਕੇ ਇਥੇ ਆਉਣ ਲਈ ਤਿਆਰ ਸੀ ਹੋਏ,
ਠੰਡ ਵਰਤਾਈ ਦੇਸ ਤੇ ਪਰਦੇਸ ਵਿਚ ਤੂੰ,"ਸੰਧੂ" ਨੇ ਅਰਦਾਸ ਵਿਚ ਇਹ ਸਬਦ ਪਰੋਏ |
ਹੁਣ ਤੂੰ ਹੀ ਮਿਹਰ ਕਰੀ ਦਾਤਿਆ ਅਸੀ ਪਰਦੇਸੀ ਹੋਏ................ਸੰਧੂ

13 Sep 2013

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਹੁਤ ਖੂਬ ਸਤਵਿੰਦਰ ਜੀ, ਜੀਓ |
                                            ਜਗਜੀਤ ਸਿੰਘ ਜੱਗੀ 

ਇਕੱਲੇ ਮਾਪੇ ਦੇਖ ਸਾਡੇ ਕਿਤੇ ਉਹ ਪੱਟਦੇ ਤਾਂ ਨੀਂ ਟੋਏ |

 

ਬਹੁਤ ਖੂਬ ਸਤਵਿੰਦਰ ਜੀ, ਦਿਲ ਨੂੰ ਛੂਹ ਗਈ ਜੀ |ਜੀਓ |

 

                                            ਜਗਜੀਤ ਸਿੰਘ ਜੱਗੀ 

 

13 Sep 2013

satwinder singh sandhu
satwinder singh
Posts: 54
Gender: Male
Joined: 04/Sep/2013
Location: Adelaide
View All Topics by satwinder singh
View All Posts by satwinder singh
 

ਧੰਨਵਾਦ

 

ਜਗਜੀਤ ਸਿੰਘ ਜੱਗੀ ਜੀ

15 Sep 2013

Reply