Punjabi Poetry
 View Forum
 Create New Topic
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਪ੍ਰਕਾਸ਼ ਦਿਵਸ

ਅੱਜ ਫਿਰ ਜੰਗਲ ਵਿੱਚ ਸਰਸਰਾਹਟ  ਹੈ,
ਸਨਾਟੇ ਦੇ ਟੁੱਟਣ ਦੀ ਆਸ ਬਣ ਰਹੀ  ਹੈ,
ਧਰਮ ਦੀ ਸੁੰਹ ਦਾ ਮਤਲਬ ਬਦਲ ਗਿਆ ਹੈ,
ਧਰਮੀ ਦੀ ਕਹੀ ਦਾ ਕੋਈ ਅਸਰ ਲਗਦਾ ਨਹੀਂ,
ਗ਼ਰਜ਼ ਲਈ ਟੇਕੇ ਮੱਥੇ ਕਦ ਤੱਕ ਪ੍ਰਵਾਨ ਹੋਣਗੇ,
ਨਾਮ ਦੇ ਨਾਂ ਤੇ ਫਾਂਡੇ ਕਿਥੋਂ ਰੋਗ ਦੂਰ ਕਰਨਗੇ,
ਆਤਮ ਪ੍ਰਕਾਸ਼ ਲਈ ਅੰਧਵਿਸ਼ਵਾਸ਼ ਦੀ ਪੂਜਾ,
ਪੀਰਾਂ ਦੇ ਨਾਂ ਤੇ ਗੈਰ ਮਜ਼ਬ ਵਲੋਂ ਪੂਜੀਆਂ ,
ਕਬਰਾਂ ਤੇ ਬਾਲਦੇ ਦੀਵੇ ਤੇ ਪੱਥਰਾਂ ਤੇ ਤੇਲ,
ਹਰੀਆਂ ਤੇ ਕਾਲੀਆਂ ਚਾਦਰਾਂ ਦੇ ਜਸ਼ਨ,
ਲਚਰ ਗੀਤਾਂ ਦੇ ਮਨੁੱਖਤਾ ਦਾ ਨੰਗਾ ਨਾਚ,
ਚੜ੍ਹਾਵੇ ਅਤੇ ਸਰਧਾ ਦੇ ਨਾਂ ਤੇ ਲੁੱਟ,
ਰਾਹਾਂ ਖੂਹਾਂ ਕਬਰਾਂ ਤੇ ਧਾਮਾਂ ਉੱਪਰ ਕਬਜ਼ੇ,
ਲਗਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ,
ਅੱਜੇ ਸਮਝਣ ਲਈ ਅਜੋਕੇ ਸਿੱਖ ਨੂੰ,
ਫਿਰ ਗੁਰੂ ਨਾਨਕ ਦੇਵ ਜੀ ਦੀ ਬਾਣੀ,
ਅਤੇ ਕਲਗੀਧਰ ਦੀ ਕਿ੍ਰਪਾਨ ਦੀ,
ਜਾਂ ਆਤਮ ਗਿਆਨ ਦੀ ਲੋੜ ਹੈ,
ਅੱਜੇ ਮੰਨੋ ਭਾਵੇਂ ਨਾ ਗਿਆਨ ਦੀ ਘਾਟ ਹੈ,
ਸਾਰੇ ਗੁਰੂ ਦੇ ਪਿਆਰਿਆ ਨੂੰ ,
ਪਿਆਰ ਭਰੀ ਸਤਿ ਸ੍ਰੀ ਅਕਾਲ ਜੀ.....
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ,
 ਪਹਿਲੇ ਪ੍ਰਕਾਸ਼ ਦਿਵਸ ਦੀਆਂ ਲੱਖ ਲੱਖ ਵਧਾਈਆਂ...
ਗੁਰੂ ਮਾਨਿਓ ਗ੍ਰੰਥ.....
ਸਮੂਹ ਮਾਨਵਤਾ ਤੇ ਸਰੱਬਤ ਦੇ ਭਲੇ ਲਈ ਪ੍ਰਣ ਅਤੇ ਅਰਦਾਸ ਕਰੀਏ ਜੀ..

31 Aug 2013

Reply