|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਪੈੜ |
ਪੈੜ
ਬਦਲਾਅ ਅੱਜੇ ਜ਼ਿੰਦਗੀ 'ਵਿੱਚ ਕੋਈ ਆਇਆ ਨਹੀਂ। ਪੱਥਰਾਂ ਦੇ ਭਗਵਾਨ ਦਾ ਉੱਠਿਆ ਅੱਜੇ ਸਾਇਆ ਨਹੀਂ। ਲ਼ੁਕਦੇ ਫਿਰੇ ਹਾਂ ਤਨਹਾਈਆਂ ਨੂੰ ਸੀਨੇ 'ਚ ਛੁਪਾ ਕੇ, ਤੂੰ ਹੀ ਇੱਕਲਾ ਨਹੀਂ ,ਮੈਨੂੰ ਜਿਸਨੇ ਬੁਲਾਇਆ ਨਹੀਂ। ਲੈਕੇ ਸਿਰ ਜਦ ਕਦੇ ,ਗੋਡਿਆਂ 'ਚ ਅਸੀਂ ਰੋਏ ਬਹੁਤ, ਤੇਰੇ ਬਗੈਰ ਤਾਂ ਹਵਾ ਨੇ ਵੀ, ਸਿਰ ਸਹਿਲਾਇਆ ਨਹੀਂ। ਦੂਰ ਤੱਕ ਪਈ ਘਾਰ ਹੈ , ਫਿਰ ਹੰਝੂ ਅੱਜੇ ਸੁੱਕੇ ਨਹੀਂ, ਪੈਰ ਧਰ ਤੂੰ ਪਾਰ ਹੋਇਉਂ ਤਰਸ ਭੋਰਾ ਆਇਆ ਨਹੀਂ । ਪੁੱਛਦੀ ਰਹੀ ਸੀ ਪੈੜ ਰਸਤੇ,ਵੇ ਜਿੱਧਰ ਦੀ ਤੂੰ ਲੰਘਿਉਂ, ਘਮਸਾਨ ਚਾਹੇ ਬਹੁਤ ਹੋਇਆ ਤੂੰ ਮੁੜ ਆਇਆ ਨਹੀਂ।
|
|
25 Oct 2013
|
|
|
|
|
Well written Singh Saab. Ji ! What is 'door tak pai ghaar' here ? Plz make me understand. Jaggi...
|
|
25 Oct 2013
|
|
|
|
|
ਵਾਹ ! ਕਿਆ ਖੂਬਸੂਰਤ ਰਚਨਾ ਪੇਸ਼ ਕੀਤੀ ਹੈ | ਜੀਓ ਸਰ ,,,
|
|
25 Oct 2013
|
|
|
|
|
ਪਾਣੀ ਦੇ ਵਹਿਣ ਨਾਲ ਪਿਆ ਧਰਤੀ ਤੇ ਖੋਰੇ ਨੂੰ ਘਾਰ ਕਹਿੰਦੇ ਹਨ ਜੀ, ਧੰਨਵਾਦ ਜਗਜੀਤ ਜੀ
|
|
26 Oct 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|