Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਛਾਤੀ ‘ਚ ਬਲਦੀ ਅੱਗ ਦਾ ਪਰਛਾਵਾਂ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਛਾਤੀ ‘ਚ ਬਲਦੀ ਅੱਗ ਦਾ ਪਰਛਾਵਾਂ

ਸੁਪਨ-ਨਗਰੀ ਮੁੰਬਈ ਵਿੱਚ ਸੁਪਨਿਆਂ ਦਾ ਟੁੱਟਣਾ ਜਾਂ ਕਿਸੇ ਦੇ ਸਾਹਾਂ ਦੀ ਡੋਰ ਦਾ ਟੁੱਟ ਜਾਣਾ ਆਮ ਵਰਤਾਰਾ ਹੈ। ਸਿਤਾਰਿਆਂ ਦੀ ਇਸ ਨਗਰੀ ਵਿੱਚ ਕਦੇ ਰਾਤ ਨਹੀਂ ਪੈਂਦੀ। ਧਰਤੀ ਦੇ ਸਿਤਾਰੇ ਜੇ ਬਾਤਾਂ ਪਾਉਣ ਤਾਂ ਅੰਬਰ ਦੇ ਤਾਰੇ ਹੁੰਗਾਰਾ ਭਰਦੇ ਹਨ। ਚੁਫੇਰੇ ਤਲਿੱਸਮ ਬਿਖਰਿਆ ਹੁੰਦਾ ਹੈ। ਇਸ ਦੇ ਉਲਟ, ਕਤਲ ਲੌਢੇ ਵੇਲੇ ਵੀ ਹੋ ਜਾਵੇ ਤਾਂ ਮੁੰਬਈ ਘੂਕ ਸੁੱਤੀ ਜਾਪਦੀ ਹੈ। ਪੰਜਾਬੀ ਦੀ ਉੱਘੀ ਲੇਖਕਾ ਅੰਮ੍ਰਿਤਾ ਪ੍ਰੀਤਮ ਦੇ ਬੇਟੇ, ਨਵਰਾਜ ਕਵਾਤੜਾ ਦਾ ਦਿਨ-ਦੀਵੀਂ ਕਤਲ ਹੋਇਆ ਤਾਂ ਪੰਜਾਬੀ ਜਗਤ ਨੇ ਸਾਂਝਾ ਹਉਕਾ ਭਰਿਆ ਸੀ। ਅਗਲੇ ਦਿਨ ਮੀਡੀਆ ਨੇ ਉਸ ਦੇ ਫ਼ਲੈਟ ਵਿੱਚੋਂ ਮਿਲੀ ਅਸ਼ਲੀਲ ਸਮੱਗਰੀ ਬਾਰੇ ਖ਼ਬਰਾਂ ਨਸ਼ਰ ਕੀਤੀਆਂ ਤਾਂ ਪੰਜਾਬੀ-ਜਗਤ ਨੇ ਸਿਰ ਨੀਵਾਂ ਕਰ ਲਿਆ ਸੀ। ਅੰਮ੍ਰਿਤਾ ਇਸ ਜਹਾਨ ਤੋਂ ਰੁਖ਼ਸਤ ਹੋਣ ਤੋਂ ਬਾਅਦ ਵੀ ਆਪਣੇ ਪਾਠਕਾਂ ਦੇ ਚੇਤਿਆਂ ਵਿੱਚ ਵਸੀ ਹੋਈ ਹੈ। ਇੱਕ ਸਮਾਂ ਸੀ ਜਦੋਂ ਉਸ ਦੀ ਸੰਨ ਸੰਤਾਲੀ ਵੇਲੇ ਹੋਏ ਫ਼ਿਰਕਾਪ੍ਰਸਤੀ ਦੇ ਤਾਂਡਵ ਬਾਰੇ ਲਿਖੀ ਨਜ਼ਮ ਸਾਰੀਆਂ ਸਰਹੱਦਾਂ ਪਾਰ ਕਰ ਗਈ ਸੀ:
ਅੱਜ ਆਖਾਂ ਵਾਰਿਸ ਸ਼ਾਹ ਨੂੰ
ਕਿਤੋਂ ਕਬਰਾਂ ਵਿੱਚੋਂ ਬੋਲ
ਤੇ ਅੱਜ ਕਿਤਾਬੇ ਇਸ਼ਕ ਦਾ
ਕੋਈ ਅਗਲਾ ਵਰਕਾ ਫੋਲ
ਇੱਕ ਰੋਈ ਸੀ ਧੀ ਪੰਜਾਬ ਦੀ
ਤੂੰ ਲਿਖ ਲਿਖ ਮਾਰੇ ਵੈਣ
ਅੱਜ ਲੱਖਾਂ ਧੀਆਂ ਰੋਂਦੀਆਂ
ਤੈਨੂੰ ਵਾਰਿਸ ਸ਼ਾਹ ਨੂੰ ਕਹਿਣ

ਇਸ ਨਜ਼ਮ ਦੇ ਛਪਣ ਦੀ ਦੇਰ ਸੀ ਕਿ ਇਹ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਬੱਚੇ-ਬੱਚੇ ਦੀ ਜ਼ਬਾਨ ‘ਤੇ ਚੜ੍ਹ ਗਈ, ਜੋ ਲੋਕ-ਪੀੜਾ ਦਾ ਅਨੁਵਾਦ ਸੀ। ਫਿਰ ਸਮਾਂ ਆਇਆ ਜਦੋਂ ਉਸ ਦਾ ਗੀਤ, ‘ਕਿੱਕਰਾ ਵੇ ਕੰਡਿਆਲਿਆ’ ਅੰਬਰ ਤਕ ਗੂੰਜਣ ਲੱਗ ਪਿਆ। ਲੋਕਾਂ ਖਾਤਰ ਲੜਨ ਵਾਲਿਆਂ ਵਾਸਤੇ ਤਾਂ ਇਹ ਬੁਲੰਦ ਨਾਅਰਾ ਬਣ ਗਿਆ ਸੀ। ਇਸ ਗੀਤ ਦੇ ਬੋਲਾਂ ਨੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਕੰਧਾਂ ਨੂੰ ਚਿਤਰ ਦਿੱਤਾ:
ਕਿੱਕਰਾ ਵੇ ਕੰਡਿਆਲਿਆ, ਉੱਤੋਂ ਚੜ੍ਹਿਆ ਚੇਤ
ਜਾਗ ਪਈਆਂ ਅੱਜ ਪੈਲੀਆਂ, ਜਾਗ ਪਏ ਅੱਜ ਖੇਤ
   – - -
ਕਿੱਕਰਾ ਵੇ ਕੰਡਿਆਲਿਆ, ਉੱਤੋਂ ਚੜ੍ਹਿਆ ਪੋਹ
ਹੱਕ ਜਿਨ੍ਹਾਂ ਦੇ ਆਪਣੇ, ਆਪ ਲੈਣਗੇ ਖੋਹ
ਇਸ ਗੀਤ ਦੀ ਲਿਖਣ ਮਿਤੀ ਭਾਵੇਂ ਨਹੀਂ ਮਿਲਦੀ, ਫਿਰ ਵੀ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਇਹ ਪਿਛਲੀ ਸਦੀ ਦੇ ਪੰਜਾਹਵਿਆਂ ਵਿੱਚ ਲਿਖਿਆ ਗਿਆ ਸੀ। ਇਹ ਗੀਤ ਅੰਮ੍ਰਿਤਾ ਦੇ ਸੰਨ 1956 ਵਿੱਚ ਛਪੇ ਕਾਵਿ-ਸੰਗ੍ਰਹਿ ‘ਸਰਘੀ ਵੇਲਾ’ ਵਿੱਚ ਸ਼ਾਮਲ ਹੈ ਜਿਸ ਦਾ ਪ੍ਰਕਾਸ਼ਨ ਸਿੱਖ ਪਬਲਿਸ਼ਿੰਗ ਹਾਊਸ, ਅੰਮ੍ਰਿਤਸਰ/ਦਿੱਲੀ ਹੈ। ਇਹ ਉਹ ਸਮਾਂ ਸੀ ਜਦੋਂ ਨਵਰਾਜ ਕਵਾਤੜਾ ਨੰਨ੍ਹਾ ਬਾਲਕ ਸੀ ਤੇ ਉਸ ਨੂੰ ਇਨਕਲਾਬ ਜਾਂ ਇਨਕਲਾਬੀ ਬੋਲਾਂ ਦੀ ਅਜੇ ਸਮਝ ਨਹੀਂ ਸੀ। ਇਸ ਲਈ ਉਹ ਆਪਣੀ ਮਾਂ ਦੀ ਚੜ੍ਹਤ ਤੋਂ ਅਭਿੱਜ ਰਿਹਾ। ਜਦੋਂ ਉਸ ਨੂੰ ਹਰਫ਼ਾਂ ਦੀ ਸਮਝ ਆਉਣੀ ਸ਼ੁਰੂ ਹੋਈ ਤਾਂ ਉਸ ਨੇ ਘਰ ਵਿੱਚ ਪਈਆਂ ਤਰੇੜਾਂ ਨੂੰ ਵੀ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ। ਹੋ ਸਕਦਾ ਹੈ ਇਹ ਤਰੇੜਾਂ ਉਸ ਦੇ ਮਨ ਵਿੱਚ ਛਪ ਗਈਆਂ ਹੋਣ। ਉਹ ਅੱਖਾਂ ਮੁੰਦ ਕੇ ਮਨ ਦੇ ਦਰਪਣ ਨੂੰ ਤੱਕਦਾ ਤਾਂ ਉਸ ਨੂੰ ਸਭ ਕੁਝ ਤਿੜਕਿਆ ਲੱਗਦਾ ਹੋਵੇਗਾ।

25 Sep 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸ੍ਵੈ-ਜੀਵਨੀ ਵਿੱਚ ਅਤੀਤ ਨੂੰ ਖੋਜਣਾ, ਆਪਣੇ ਪੈਰਾਂ ਹੇਠਲੀ ਜ਼ਮੀਨ ਨੂੰ ਖੋਦਣ ਵਾਂਗ ਹੁੰਦਾ ਹੈ। ਲੇਖਕ ਪਤਾਲਾਂ-ਪਤਾਲ ਥੱਲੇ ਧਸ ਜਾਂਦਾ ਹੈ। ਉਸ ਨੇ ਕੀ ਛੁਪਾਉਣਾ ਤੇ ਕੀ ਛਾਪਣਾ ਹੈ, ਇਸ ਦਾ ਨਿਰਣਾ ਕਰਨਾ ਬੇਹੱਦ ਮੁਸ਼ਕਲ ਕਾਰਜ ਹੁੰਦਾ ਹੈ। ਨਵਰਾਜ ਦਾ ਜ਼ਿਕਰ ਸਭ ਤੋਂ ਪਹਿਲਾਂ ਅੰਮ੍ਰਿਤਾ ਪ੍ਰੀਤਮ ਦੀ ਆਤਮ-ਕਥਾ ‘ਰਸੀਦੀ ਟਿਕਟ’ ਵਿੱਚ ਪੜ੍ਹਿਆ ਸੀ। ਜਦੋਂ ਇਹ ਪਹਿਲੀ ਵਾਰ 1976 ਵਿੱਚ ਛਪੀ ਤਾਂ ਨਵਰਾਜ ਤੀਹਾਂ ਕੁ ਵਰ੍ਹਿਆਂ ਦਾ ਸੀ। ਅੰਮ੍ਰਿਤਾ ਦੀ ਸÉੈ-ਜੀਵਨੀ ਨੂੰ ਉਸ ਦੇ ਪ੍ਰਸ਼ੰਸਕਾਂ ਤੇ ਸ਼ਰਧਾਲੂ ਲੇਖਕਾਂ ਨੇ ਸਿਰ-ਮੱਥੇ ਲਾਇਆ ਸੀ। ਉਸ ਦੀ ਦੀਦਾ-ਦਲੇਰੀ ਦੀਆਂ ਧੁੰਮਾਂ ਪੈ ਰਹੀਆਂ ਸਨ। ਅੰਮ੍ਰਿਤਾ ਤੇ ਇਮਰੋਜ਼ ਦੇ ਸਾਂਝੇ ਯਤਨਾਂ ਨਾਲ ਨਿਕਲ ਰਹੇ ਸਾਹਿਤਕ ਮਾਸਿਕ ਪੱਤਰ ਦਾ ਵਿਸ਼ਾਲ ਘੇਰਾ ਸੀ। ਇੱਕ ਔਰਤ ਵੱਲੋਂ ਆਪਣੀ ਦੀਵਾਨਗੀ ਨੂੰ ਬੇਖ਼ੌਫ਼ ਹੋ ਕੇ ਲਿਖਣ ਤੇ ਫਿਰ ਆਪਣੇ ਵਿਰੋਧੀਆਂ ਨਾਲ ਜੁਰਅਤ ਨਾਲ ਸਿੱਝਣ ਕਰਕੇ ਉਹ ਮਕਬੂਲੀਅਤ ਦੀਆਂ ਬੁਲੰਦੀਆਂ ਛੂਹਣ ਲੱਗੀ। ਉਸ ਦੀਆਂ ਕਿਤਾਬਾਂ ਦੇ ਉਲੱਥੇ ਦੁਨੀਆਂ ਭਰ ਦੀਆਂ ਜ਼ਬਾਨਾਂ ਵਿੱਚ ਹੋਏ। ਅੰਮ੍ਰਿਤਾ ਦੀ ਜੀਵਨ-ਸ਼ੈਲੀ ਕਰਕੇ ਉਸ ਦੇ ਪ੍ਰਸ਼ੰਸਕਾਂ ਅਤੇ ਵਿਰੋਧੀਆਂ ਦਾ ਘੇਰਾ ਦਿਨ-ਬ-ਦਿਨ ਵਸੀਹ ਹੁੰਦਾ ਗਿਆ। ਅੰਮ੍ਰਿਤਾ ਵਿੱਚ ਸੱਚ ਬੋਲਣ ਤੇ ਲਿਖਣ ਦੀ ਜੁਰਅਤ ਸੀ। ਇਹ ਸੱਚ ਬੁੱਲ੍ਹੇ ਸ਼ਾਹ ਦੇ ਸੱਚ ਵਰਗਾ ਨਹੀਂ ਸੀ। ਬੁੱਲ੍ਹੇ ਸ਼ਾਹ ਨੇ ਇਸ਼ਕ ਹਕੀਕੀ ਦੀ ਬਾਤ ਕਹੀ ਤਾਂ ਉਦੋਂ ਵੀ ਭਾਂਬੜ ਮੱਚਿਆ ਸੀ। ਉਹ ਜ਼ਾਤ-ਪਾਤ ਤੇ ਫ਼ਿਰਕਿਆਂ ਦੀ ਚਾਰ-ਦੀਵਾਰੀ ਨੂੰ ਨੀਂਹਾਂ ਤੋਂ ਪੁੱਟਦਾ ਹੈ- ਬੁੱਲ੍ਹਾ ਕੀ ਜਾਣੇ ਜ਼ਾਤ ਇਸ਼ਕ ਦੀ ਕੌਣ? ਬੁੱਲ੍ਹੇ ਸ਼ਾਹ ਦੇ ਬੋਲਾਂ ਨਾਲ ਮੱਚਿਆ ਭਾਂਬੜ ਪੀੜ੍ਹੀਆਂ ਤਕ ਚਾਨਣ ਵੰਡਣ ਵਾਲਾ ਹੈ:
ਝੂਠ ਆਖਾਂ ਤੇ ਕੁਝ ਬਚਦਾ ਹੈ
ਸੱਚ ਆਖਿਆਂ ਭਾਂਬੜ ਮਚਦਾ ਹੈ…

 

25 Sep 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਅੰਮ੍ਰਿਤ ਕੌਰ ਜਦੋਂ ਕਲਮ ਚਲਾਉਣ ਲੱਗੀ ਤਾਂ ਉਹ ਆਪਣੇ ਪਤੀ ਪ੍ਰੀਤਮ ਸਿੰਘ ਕਵਾਤੜਾ ‘ਚੋਂ ‘ਪ੍ਰੀਤਮ’ ਲੈ ਕੇ ਅੰਮ੍ਰਿਤਾ ਪ੍ਰੀਤਮ ਬਣ ਗਈ। ਤਲਾਕ ਦੇ ਬਾਵਜੂਦ ਇਸ ਸ਼ਬਦ ਜੋੜ ਨੇ ਆਪਣੇ ਪਾਠਕਾਂ ਦੇ ਦਿਲਾਂ ‘ਤੇ ਕਈ ਦਹਾਕੇ ਰਾਜ ਕੀਤਾ। ਉਸ ਦੇ ਬੇਟੇ ਨਵਰਾਜ ਨੇ ਆਪਣੇ ਪਿਤਾ ਦੀ ਜ਼ਾਤ ‘ਕਵਾਤੜਾ’ ਨੂੰ ਆਪਣੇ ਨਾਂ ਨਾਲ ਜੋੜ ਲਿਆ। ਅੰਮ੍ਰਿਤਾ ਆਪਣੇ ਸਮਕਾਲੀ ਉਰਦੂ ਸ਼ਾਇਰ ਸਾਹਿਰ ਲੁਧਿਆਣਵੀ ਨਾਲ ਆਖਰੀ ਦਮ ਤਕ ਜੁੜੀ ਰਹੀ। ਇਹ ਰਿਸ਼ਤਾ  ਉਦੋਂ ਜੱਗ ਜ਼ਾਹਰ ਹੋਇਆ ਜਦੋਂ ਅੰਮ੍ਰਿਤਾ ਦੀ ਬੇਟੀ ਅਤੇ ਨਵਰਾਜ  ਹੁੰਗਾਰੇ ਭਰਨ ਜਿੱਡੀ ਉਮਰ ਦੇ ਹੋ ਗਏ  ਸਨ। ‘ਰਸੀਦੀ ਟਿਕਟ’ ਵਿੱਚ ਅੰਮ੍ਰਿਤਾ ਲਿਖਦੀ ਹੈ, “1960 ਵਿੱਚ ਜਦੋਂ ਮੈਂ ਬੰਬਈ ਗਈ ਤਾਂ ਉਨ੍ਹਾਂ ਦਿਨਾਂ ਵਿੱਚ ਰਜਿੰਦਰ ਸਿੰਘ ਬੇਦੀ ਬੜੇ ਮਿਹਰਬਾਨ ਦੋਸਤ ਸਨ। ਇੱਕ ਤ੍ਰਿਕਾਲ ਬੈਠੇ ਗੱਲਾਂ ਕਰ ਰਹੇ ਸਨ ਕਿ ਅਚਾਨਕ ਉਨ੍ਹਾਂ ਪੁੱਛਿਆ- ਪ੍ਰਕਾਸ਼ ਪੰਡਿਤ ਕੋਲੋਂ ਇੱਕ ਗੱਲ ਸੁਣੀ ਸੀ ਕਿ ਨਵਰਾਜ ਸਾਹਿਰ ਦਾ ਬੇਟਾ ਹੈ…।” ਅੰਮ੍ਰਿਤਾ ਦਾ ਜਵਾਬ ਸੀ, “ਇਹ ਕਲਪਨਾ ਦਾ ਸੱਚ ਹੈ, ਹਕੀਕਤ ਦਾ ਨਹੀਂ।” ਇਹੀ ਸਵਾਲ ਤੇਰਾਂ ਸਾਲ ਦਾ ਨਵਰਾਜ ਮਾਂ ਕੋਲੋਂ ਪੁੱਛਦਾ ਹੈ। ਹੋ ਸਕਦਾ ਹੈ ਇਸ ਸਵਾਲ ਨੇ ਨਵਰਾਜ ਦੇ ਮਨ ਵਿੱਚ ਅਮਿੱਟ ਰਾਹਲਾਂ ਦੇ ਸਿਆੜ ਪਾ ਦਿੱਤੇ ਹੋਣ। ਇਹ ਦਿਲ ਨਾਲ ਜੁੜਿਆ ਵਿਸ਼ਾ ਹੈ। ਛਿਲਤਰਾਂ ਤਨ ‘ਚੋਂ ਤਾਂ ਕੱਢੀਆਂ ਜਾ ਸਕਦੀਆਂ ਹਨ, ਮਨ ਵਿੱਚੋਂ ਨਹੀਂ। ‘ਰਸੀਦੀ ਟਿਕਟ’ ਦੀ ਚੋਲੀ ‘ਤੇ ਲਿਖਿਆ ਹੈ, “ਪਰਛਾਵਿਆਂ ਨੂੰ ਪਕੜਣ ਵਾਲਿਓ, ਛਾਤੀ ਵਿੱਚ ਬਲਦੀ ਅੱਗ ਦਾ ਪਰਛਾਵਾਂ ਨਹੀਂ ਹੁੰਦਾ…।” ਹੋ ਸਕਦਾ ਹੈ ਨਵਰਾਜ ਦੇ ਮਨ ਵਿੱਚ ਕੁਝ ਅਜਿਹਾ ਹੀ ਰਿੱਝ ਰਿਹਾ ਹੋਵੇ ਜਿਸ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਗੌਲਿਆ ਗਿਆ। ਅੰਮ੍ਰਿਤਾ ਦੇ ਅੱਖਾਂ ਮੀਟਣ ਦੇ ਇੱਕ ਸਾਲ ਦੇ ਅੰਦਰ-ਅੰਦਰ ਅਜਿਹਾ ਕੁਝ ਵਾਪਰਿਆ, ਜਿਸ ਬਾਰੇ ਪੰਜਾਬੀ ਜਗਤ ਨੇ ਕਦੇ ਚਿਤਵਿਆ ਤਕ ਨਹੀਂ ਸੀ। ਉਸ ਦੇ ਬੱਚਿਆਂ ਨੇ ਸਭ ਤੋਂ ਪਹਿਲਾਂ ਉਸ ਦਾ ਦਿੱਲੀ ਵਾਲਾ ਘਰ ਵੇਚਣ ਵਿੱਚ ਸਮਾਂ ਨਾ ਗਵਾਇਆ। ਅੰਮ੍ਰਿਤਾ ਦੇ ਨਾਮਲੇਵਾ ਕੂਕਦੇ ਰਹੇ ਕਿ ਇਹ ਪੰਜਾਬੀ ਸਾਹਿਤ ਦੀ ਵਿਰਾਸਤ ਹੈ ਜੋ ਕਿਸੇ ਵੀ ਕੀਮਤ ‘ਤੇ ਨਹੀਂ ਢਹਿਣੀ ਚਾਹੀਦੀ। ਇਹ ਘਰ ਪੰਜਾਬੀਆਂ, ਖ਼ਾਸ ਤੌਰ ‘ਤੇ ਨਵੀਂ ਪੀੜ੍ਹੀ ਲਈ ਸਾਹਿਤਕ-ਮੱਕਾ ਸੀ। ਅੰਮ੍ਰਿਤਾ ਸ਼ਾਇਦ ਪਹਿਲੀ ਲੇਖਕਾ ਸੀ ਜਿਸ ਨੇ ਬਿਨਾਂ ਫੇਰਿਆਂ ਤੋਂ ਇਮਰੋਜ਼ ਨਾਲ ਇੱਕ ਛੱਤ ਹੇਠ  ਉਸ ਵੇਲੇ ਰਹਿਣਾ ਸ਼ੁਰੂ ਕੀਤਾ ਜਦੋਂ ‘ਲਿਵਿੰਗ’ ਰਿਸ਼ਤਗੀ ਬਾਰੇ ਚਿਤਵਿਆ ਵੀ ਨਹੀਂ ਸੀ ਜਾਂਦਾ। ਇੰਦਰਜੀਤ ਤੋਂ ਇਮਰੋਜ਼ ਬਣੇ ਹਮਰਾਜ਼ ਬਾਰੇ ਅੰਮ੍ਰਿਤਾ ਲਿਖਦੀ ਹੈ, ‘ਆਪੇ ਪੌਣ ਤੇ ਆਪੇ ਅੰਬਰ’- ਇਮਰੋਜ਼ ਇੱਕ ਦੂਧੀਆ ਬੱਦਲ ਹੈ, ਜਿਸ ਦੇ ਵਿਚਰਣ ਲਈ ਉਹ ਸਾਰਾ ਅੰਬਰ ਵੀ ਆਪ ਤੇ ਪੌਣ ਵੀ ਆਪ ਹੈ, ਜੋ ਉਸ ਬੱਦਲ ਨੂੰ ਦਿਸ਼ਾ-ਮੁਕਤ ਕਰਦੀ ਹੈ। …ਇਮਰੋਜ਼ ਲਫ਼ਜ਼ ਫ਼ਾਰਸੀ ਦਾ ਹੈ, ਜਿਸ ਦਾ ਅਰਥ ਹੁੰਦੈ- ਅੱਜ। ਬੀਤੇ ਹੋਏ ਕੱਲ੍ਹ ਤੋਂ ਤੇ ਆਉਣ ਵਾਲੇ ਕੱਲ੍ਹ ਤੋਂ ਮੁਕਤ… ਪਹਿਲਾਂ ਵੀ ਕਈ ਵਾਰ ਮੈਂ ਇਮਰੋਜ਼ ਦੀ ਅਡੋਲਤਾ ਨੂੰ ਵੇਖਿਆ ਸੀ ਤੇ ਉਸ ਦੇ ਜਲਾਲ ਨੂੰ ਵੇਖਦਿਆਂ ਹਿੱਲ ਪੰਘਰ ਗਈ ਸਾਂ। ਲਿਖਿਆ ਸੀ- ਅੱਜ ਮੈਂ ਇਸ ਨਦੀ ਵਿੱਚ ਪੈਰ ਪਾਣਾ ਹੈ ਤੇ ਸਾਰਿਆਂ ਪ੍ਰਸ਼ਨਾਂ ਤੋਂ ਪਾਰ ਜਾਣਾ ਹੈ…। ਅੰਮ੍ਰਿਤਾ ਵੱਡੀ ਲੇਖਕਾ ਸੀ। ਉਹ ਆਪਣੀ ਲੇਖਣੀ ਨਾਲ ਨਿੱਤ ਨਵੇਂ ਅੰਬਰ ਛੂੰਹਦੀ ਗਈ। ਲੇਖਕ ਉਸ ਦੇ ਘਰ ਦੀ ‘ਜ਼ਿਆਰਤ’ ਕਰਦੇ। ਜਦੋਂ ਪ੍ਰੀਤਮ ਸਿੰਘ ਕਵਾਤੜਾ ਬਹੁਤ ਬੀਮਾਰ ਪੈ ਗਏ ਤਾਂ ਨਵਰਾਜ ਨੇ ਉਸ ਨੂੰ ਘਰ ਲਿਆਂਦਾ। ਮਾਂ-ਬਾਪ ਦੇ ਤਲਾਕ ਤੋਂ ਬਾਅਦ ਵੀ ‘ਕਵਾਤੜਾ’ ਉਸ ਦਾ ਹਾਸਲ ਸੀ, ਜੋ ਉਸ ਦੇ ਨਾਂ ਨਾਲ ਆਖ਼ਰ ਤਕ ਰਿਹਾ। ਅੰਮ੍ਰਿਤਾ ਦੇ ਗੁਜ਼ਰ ਜਾਣ ਤੋਂ ਬਾਅਦ ਉਸ ਨੂੰ ਜਾਨਣ ਵਾਲੀ ਹਰ ਅੱਖ ਨਮ ਹੋਈ ਸੀ। ਅੰਮ੍ਰਿਤਾ ਦੇ ਅੱਖਾਂ ਮੀਟਣ ਦੀ ਦੇਰ ਸੀ, ਨਵਰਾਜ ਨੇ ਇਸ ਵਿਰਾਸਤੀ ਇਮਾਰਤ ਦਾ ਮੁੱਲ ਵੱਟਣ ਵਿੱਚ ਦੇਰ ਨਾ ਲਾਈ। ਇਹੀ ਕਰੋੜਾਂ ਰੁਪਏ ਨਵਰਾਜ ਦਾ ਦੁਖਦ ਅੰਤ ਸਾਬਤ ਹੋਏ। ਇਸੇ ਮਾਇਆਜਾਲ ਨੇ ਨਵਰਾਜ ਨੂੰ ਨੂੜ ਲਿਆ ਸੀ। ਜਿਸ ਅੰਮ੍ਰਿਤਾ ਦਾ ਸਾਹਿਤ ਦੁਨੀਆਂ ਭਰ ਦੀਆਂ ਜ਼ਬਾਨਾਂ ਵਿੱਚ ਛਪਿਆ ਤੇ ਜਿਸ ਦੀ ਬਦੌਲਤ ਉਸ ਨੂੰ ਵੱਡੇ ਤੋਂ ਵੱਡੇ ਇਨਾਮ ਮਿਲੇ, ਉਸ ਦਾ ਬੇਟਾ ਉਸ ਤੋਂ ਅਭਿੱਜ ਸੀ। ਅੰਮ੍ਰਿਤਾ ਨੂੰ ਮਿਲਣ ਜਾਣ ਵਾਲਿਆਂ ਨਾਲ ਕਵਾਤੜਾ ਘੱਟ-ਵੱਧ ਹੀ ਬੋਲ ਸਾਂਝੇ ਕਰਦਾ ਸੀ। ਫਿਰ ਵੀ ਉਸ ਦੇ ਕਤਲ ਤੋਂ ਬਾਅਦ ਅੰਮ੍ਰਿਤਾ ਦਾ ਨਾਂ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਆ ਰਿਹਾ ਹੈ।
ਹੋਣੀ ਦੀ ਪ੍ਰਬਲਤਾ ਬਾਰੇ ਅੰਮ੍ਰਿਤਾ ਪ੍ਰੀਤਮ ਦਾ ਇੱਕ ਫ਼ਿਕਰਾ ਕਾਫ਼ੀ ਹੈ, “ਹੋਣੀ ਜਦੋਂ ਸਮੇਂ ਦੀ ਉੱਚੀ ਦੀਵਾਰ ਉੱਤੇ ਚੜ੍ਹਦੀ ਹੈ ਤਾਂ ਹਮੇਸ਼ਾਂ ਹਾਦਸਿਆਂ ਦੀਆਂ ਖੁੱਡਾਂ ਵਿੱਚ ਪੈਰ ਧਰ-ਧਰ ਕੇ ਉਤਾਂਹ ਹੁੰਦੀ ਹੈ…।”

 

ਵਰਿੰਦਰ ਵਾਲੀਆ

25 Sep 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Khoob.......tfs.......

26 Sep 2012

Reply