|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਪਰਵਰਿਸ਼ |

An Observation and a Concern Shared with young parents:
ਜੀਵਨ ਸੰਘਰਸ਼ ਹੈ | ਇਸਲਈ, ਕੀਹ ਮਾਪਿਆਂ ਲਈ ਇਹ ਸਹੀ ਨਹੀਂ ਕਿ ਬਹੁਤੇ ਲਾਡ ਲਡਾਉਣ ਅਤੇ over protective ਹੋਣ ਦੀ ਬਜਾਏ, ਬੱਚੇ ਨੂੰ down-to-earth ਅਤੇ ਜੁਝਾਰੂ ਬਣਨ ਦੀ ਸਿੱਖਿਆ ਦਿੱਤੀ ਜਾਏ ?
ਪਰਵਰਿਸ਼
ਔਲਾਦ ਗਾਲਦਾ ਲਾਡ ਬੇਥਵ੍ਹਾ
ਜੋ ਮਾਪਿਆਂ ਅੱਖੀਂ ਛਲਕੇ,
ਮਾੜਾ ਬੱਚਾ ਜੀਵਨ ਜੰਗ 'ਚ
ਰਹਿ ਜਾਂਦਾ ਹਥ ਮਲ ਕੇ |
ਜਾਣ ਲਏ ਉਹ, ਬੁਝਨੇ ਦਾ ਡਰ
ਜਿਸਦੀ ਅੱਖ ਵਿਚ ਝਲਕੇ,
ਦੀਵੇ ਦੀ ਲੋਅ ਫੈਲ ਨੀ ਸਕਦੀ
ਬੁੱਕਲ ਦੇ ਵਿਚ ਬਲ ਕੇ |
ਸੱਚੇ ਰਹਿਬਰ ਉਹ ਮਾਪੇ
ਜੋ ਖੜ੍ਹਨ ਨਾ ਰਸਤਾ ਮੱਲ ਕੇ,
ਵਧਣਾ ਦੱਸਣ ਚੀਰ ਕੇ ਲਹਿਰਾਂ
ਝੱਖੜਾਂ ਦੇ ਵਿਚ ਚਲ ਕੇ |
ਸਿਖਰ ਹਿਮਾਲਾ ਛੋਹ ਲੈਂਦੇ ਨੇ
ਹਿੰਮਤੀ ਬਰਫ਼ ਕੁਚਲ ਕੇ,
ਸੋਨਾ ਨਿਖਰੇ, ਸੰਗ ਸੁਹਾਗੇ
ਭੱਠੀ ਦੇ ਵਿਚ ਗਲ ਕੇ |
ਗਗਨ ਉਡਾਰੀ ਬੌਣੀ ਹੋ ਜਾਊ
ਤੱਕ ਧਰਤੀ 'ਤੇ ਚਲ ਕੇ,
ਸਿੱਖ ਦਾਣੇ ਤੋਂ ਹਰਿਆ ਹੋਣਾ
ਮਿੱਟੀ ਦੇ ਵਿਚ ਰਲ ਕੇ |
ਖਰੀ ਬਾਤ ਏ ਲੱਖ ਟਕੇ ਦੀ
ਅੱਜ ਸਮਝਿਓ ਜਾਂ ਭਲਕੇ,
ਬੋਹੜ ਨਹੀਂ ਬਣ ਸਕਦਾ ਬੂਟਾ
ਗਮਲੇ ਦੇ ਵਿਚ ਪਲ ਕੇ |
ਜਗਜੀਤ ਸਿੰਘ ਜੱਗੀ
ਗਾਲਦਾ = Spoil ਕਰ ਦਿੰਦੈ; ਬੇਥਵ੍ਹਾ (read ਬੇ ਥਵ੍ਹਾ) = Irrational;
ਰਹਿਬਰ = Trailblazer, ਮਾਰਗ ਦਰਸ਼ਕ; ਹਥ ਮਲ ਕੇ = ਪਛਤਾਉਂਦਾ ਹੈ |
ਕੁਚਲ ਕੇ = Trample underfoot, ਪੈਰਾਂ ਹੇਠ ਮਿਧ (ਕੇ ਅੱਗੇ ਨਿਕਲ ਜਾਣਾ) |
ਸਿੱਖ ਦਾਣੇ ਤੋਂ ਹਰਿਆ ਹੋਣਾ, ਮਿੱਟੀ ਦੇ ਵਿਚ ਰਲ ਕੇ = ਦਾਣੇ ਕੋਲੋਂ ਸਬਕ ਲੈ ਜੋ ਮਿੱਟੀ ਵਿਚ ਰੁਲ ਕੇ ਗੁਲਜ਼ਾਰ ਹੋ ਜਾਂਦਾ ਹੈ |
|
|
18 Mar 2014
|
|
|
|
|
Bahut vdiya veer ji..
bohar nhi ban skda boota.... gamle de vich pal k
|
|
18 Mar 2014
|
|
|
|
|
ਬਾ-ਕਮਾਲ ............
ਗਗਨ ਉਡਾਰੀ ਬੌਣੀ ਹੋ ਜਾਊ, ਤੱਕ ਧਰਤੀ 'ਤੇ ਚਲ ਕੇ, ਸਿੱਖ ਦਾਣੇ ਤੋਂ ਹਰਿਆ ਹੋਣਾ, ਮਿੱਟੀ ਦੇ ਵਿਚ ਰਲ ਕੇ |
|
|
18 Mar 2014
|
|
|
|
|
ਵਾਹ ਜੀ ਵਾਹ ! ਨਿਰਾਲਾ ਅੰਦਾਜ਼ ਹੈ ਆਪ ਜੀ ਦਾ ,,,ਜਿਓੰਦੇ ਵੱਸਦੇ ਰਹੋ,,,
|
|
10 Apr 2014
|
|
|
|
|
|
|
|
|
ਸੰਦੀਪ ਵੀਰੇ ਕਿਰਤ ਦਾ ਮਾਨ ਕਰਨ ਲਈ ਬਹੁਤ ਬਹੁਤ ਧੰਨਵਾਦ |
ਜਿਉਂਦੇ ਵਸਦੇ ਰਹੋ ਜੀ |
ਸੰਦੀਪ ਵੀਰੇ ਕਿਰਤ ਦਾ ਮਾਣ ਕਰਨ ਲਈ ਬਹੁਤ ਬਹੁਤ ਧੰਨਵਾਦ |
ਜਿਉਂਦੇ ਵਸਦੇ ਰਹੋ ਜੀ |
|
|
16 Apr 2014
|
|
|
|
|
ਸਤ ਸ੍ਰੀ ਅਕਾਲ ਸੁਖਪਾਲ ਬਾਈ ਜੀ |
ਆਪ ਨੇ ਆਪਣੇ ਰੁਝੇਵਿਆਂ ਚੋਂ ਸਮਾਂ ਕਢਿਆ ਅਤੇ ਹੌਂਸਲਾ ਅਫਜਾਈ ਕੀਤੀ | ਬਹੁਤ ਸ਼ੁਕਰੀਆ, ਜਿਉਂਦੇ ਵਸਦੇ ਰਹੋ ਜੀ |
ਸਤ ਸ੍ਰੀ ਅਕਾਲ ਸੁਖਪਾਲ ਬਾਈ ਜੀ |
ਆਪ ਨੇ ਆਪਣੇ ਰੁਝੇਵਿਆਂ ਚੋਂ ਸਮਾਂ ਕਢਿਆ ਅਤੇ ਹੌਂਸਲਾ ਅਫਜਾਈ ਕੀਤੀ | ਬਹੁਤ ਸ਼ੁਕਰੀਆ, ਜਿਉਂਦੇ ਵਸਦੇ ਰਹੋ ਜੀ |
|
|
17 Apr 2014
|
|
|
|
|
ਥੈਂਕਿਉ ਚਰਨਜੀਤ ਵੀਰ ਜੀ,
ਰੱਬ ਰਾਖਾ !
ਥੈਂਕਿਉ ਚਰਨਜੀਤ ਵੀਰ ਜੀ,
ਰੱਬ ਰਾਖਾ !
|
|
01 May 2014
|
|
|
|
|
ਕਿਰਤ ਦਾ ਮਾਣ ਕਰਨ ਲਈ ਬਹੁਤ ਧੰਨਵਾਦ ਬਿੱਟੂ ਬਾਈ ਜੀ |
ਜਿਉਂਦੇ ਵਸਦੇ ਰਹੋ ਜੀ | God Bless !
|
|
14 May 2014
|
|
|
|
|
|
|
|
|
|
|
|
|
|
 |
 |
 |
|
|
|