ਪ੍ਰਵਾਜ਼
ਆਪਣੇ ਘਰਾਂ ਨੂੰ ਮੁੜ ਜਾਣ ਦੀ ਤਾਂਘ ਬੇਘਰਿਆਂ ਨੂੰ।
ਸੁਪਨੇ ਵਿੱਚ ਵੀ ਰੋਟੀ ਦਾ ਤੌਖਲਾ ਮੁੱਢੋਂ ਡਰਿਆਂ ਨੂੰ।
ਪ੍ਰਵਾਜ਼ ਭਰਨ ਤੋਂ ਪਹਿਲਾਂ ਦੁਆਲੇ ਪਿੰਜ਼ਰੇ ਮਜ਼੍ਹਬ ਦੇ,
ਮਨ ਵਿੱਚ ਖੌਫ਼ ਕੀ ਕੱਟੇ ਪਰਾਂ ਦਾ ਜੀਉਂਦੇ ਮਰਿਆ ਨੂੰ।
ਫਰਕ ਤਾਂ ਪੈਦੈ ਜਵਾਨੀ ਬਜ਼ੁਰਗੀ ਸੱਥਾਂ ਵਿੱਚ ਰੋਲਕੇ,
ਬੇਗਾਹ ਰਹੇ ਨੇ ਮੂਲ ਗੁਆਚੇ ਸ਼ਹਿਰੀ ਵਿਚਰਿਆਂ ਨੂੰ।
ਰਾਹ ਨਾ ਮੰਗਣ ਪੈਰ ਲਗਣ ਪੈੜਾਂ ਪੀੜਾਂ ਸਫ਼ਰ ਦੀਆਂ,
ਸਲੀਕਾ ਲਿਆ ਵਿਸਾਰ ਢੂੰਡਦੇ ਅਦਬ ਖਰਿਆ ਨੂੰ।
ਜ਼ਿੰਦਗੀ ਅਜ਼ਬ ਹੈ ਖੇਡ ਮਿਲੀ ਮੁਕੰਮਲ ਹੋਣ ਲਈ,
ਤੁੱਪਕਾ ਤੁੱਪਕਾ ਸਕੂਨ ਅੰਮਿ੍ਤ ਅੰਦਰ ਝਰਿਆਂ ਨੂੰ।