Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਾਬਰੀ ਤੇ ਬਰਾਬਰੀ ਦਾ ਸ਼ਾਇਰ-ਪਾਸ਼ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਨਾਬਰੀ ਤੇ ਬਰਾਬਰੀ ਦਾ ਸ਼ਾਇਰ-ਪਾਸ਼

ਪਰਮਜੀਤ ਕੱਟੂ * ਸੰਪਰਕ: ੯੪੬੩੧੨੪੧੩੧

 

ਪਾਸ਼ ਆਧੁਨਿਕ ਪੰਜਾਬੀ ਕਾਵਿ ਦਾ ਸਮਰੱਥਾਵਾਨ, ਚਿੰਤਨਸ਼ੀਲ ਅਤੇ ਮਕਬੂਲ ਕਵੀ ਹੋਇਆ ਹੈ। ਪਾਸ਼ ਦੀ ਵਿਲੱਖਣ ਕਾਵਿਕ ਪ੍ਰਤਿਭਾ ਕਰਕੇ ਉਸ ਦੀਆਂ ਕਵਿਤਾਵਾਂ ਨਿੱਤ ਨਵੇਂ ਅਰਥ ਸਿਰਜਦੀਆਂ ਅਤੇ ਨਵੀਂ ਅੰਤਰ-ਦ੍ਰਿਸ਼ਟੀਆਂ ਪ੍ਰਦਾਨ ਕਰਦੀਆਂ ਹੋਈਆਂ ਦੇਸ਼/ਕਾਲ ਤੋਂ ਪਾਰ ਜਾਣ ਦੀ ਸਮਰੱਥਾ ਰੱਖਦੀਆਂ ਹਨ। ਪਾਸ਼ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਖਹਿ ਕੇ ਲੰਘਦਾ ਰਿਹਾ, ਹਾਲਤਾਂ ਨਾਲ ਜੂਝਦਾ ਰਿਹਾ, ਸਮੇਂ ਨਾਲ ਲੜਦਾ ਰਿਹਾ, ਝੱਖੜਾਂ-ਹਨੇਰੀਆਂ ਵਿੱਚ ਵੀ ਚੌਰਾਹੇ ਦੀਵਾ ਬਾਲਣ ਦਾ ਹੌਸਲਾ ਰੱਖਦਾ ਰਿਹਾ ਅਤੇ ਇਹ ਜੀਵਨ ਅਨੁਭਵ ਉਸ ਦੀ ਕਵਿਤਾ ’ਚ ਢਲਦਾ ਰਿਹਾ ਜਿਸ ਕਰਕੇ ਉਸ ਦੀ ਕਵਿਤਾ ਵਿਲੱਖਣ, ਮੌਲਿਕ ਤੇ ਸੱਜਰਾ ਮੁਹਾਂਦਰਾ ਰੱਖਦੀ ਹੈ।
ਪਾਸ਼ ਦੀ ਕਵਿਤਾ ਸਿੱਧੇ ਤੌਰ ’ਤੇ ਨਕਸਲਵਾੜੀ ਲਹਿਰ ਦੇ ਪ੍ਰਭਾਵ ਅਧੀਨ ਸਿਰਜੀ ਮੰਨੀ ਜਾਂਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਪਾਸ਼, ਇੱਕ ਕਵੀ ਇਸ ਲਹਿਰ ਦੇ ਪ੍ਰਭਾਵ ਅਧੀਨ ਹੀ ਬਣਿਆ। ਉਹ ਮਨੁੱਖ (ਕਵੀ) ਵਧੇਰੇ ਸੰਜੀਦਾ, ਚਿੰਤਨਸ਼ੀਲ, ਭਾਵੁਕ ਹੁੰਦਾ ਹੈ ਜੋ ਆਮ ਮਨੁੱਖਾਂ ਦੇ ਮੁਕਾਬਲੇ ਜ਼ਿੰਦਗੀ ਦੇ ਹਰ ਪਲ ਤੇ ਘਟਨਾ ਨੂੰ ਵਿਸ਼ੇਸ਼ ਤੇ ਵਿਲੱਖਣ ਦ੍ਰਿਸ਼ਟੀ ਤੋਂ ਵੇਖਦਾ ਹੈ। ਨਕਸਲਬਾੜੀ ਲਹਿਰ ਨਾਲ ਜੁੜੇ ਹੋਣ ਕਰਕੇ ਇੱਕ ਗੱਲ ਤਾਂ ਜ਼ਰੂਰ ਵਾਪਰੀ ਕਿ ਪਾਸ਼ ਨੇ ਆਪਣੀ ਕਾਵਿਕ ਦ੍ਰਿਸ਼ਟੀ ਦਾ ਵਿਚਾਰਧਾਰਕ ਆਧਾਰ ਮਾਰਕਸਵਾਦ ਨੂੰ ਬਣਾਇਆ। ਪਾਸ਼ ਦਾ ਪਹਿਲਾ ਕਾਵਿ-ਸੰਗ੍ਰਹਿ ‘ਲੋਹ-ਕਥਾ’ 1970 ਵਿੱਚ ਛਪਿਆ ਸੀ। ਪੰਜਾਬ ਵਿੱਚ ਨਕਸਲਬਾੜੀ ਲਹਿਰ 1968 ਦੇ ਆਰੰਭ ਵਿੱਚ ਹੀ ਜ਼ੋਰ ਫੜ੍ਹ ਗਈ ਸੀ ਤੇ ਪਾਸ਼ ਨਿਰਸੰਦੇਹ ਇਸ ਲਹਿਰ ਨਾਲ ਜੁੜ ਗਿਆ ਸੀ। ਇਹ ਕਾਵਿ-ਸੰਗ੍ਰਹਿ ਨਕਸਲਬਾੜੀ ਲਹਿਰ ਦਾ ਹੀ ਸਾਹਿਤਕ ਪਰਤੌਅ ਸੀ। ਇਸ ਕਾਵਿ-ਸੰਗ੍ਰਹਿ ਦੇ ਨਾਇਕ ਅੰਦਰ ਸ਼ਹਾਦਤ ਦਾ ਜਜ਼ਬਾ ਹੈ। ਉਹ ਕ੍ਰਾਂਤੀ ਦਾ ਬੇਹੱਦ ਇੱਛੁਕ ਹੈ। ਉਹ ਦੇਸ਼ ਦੀ ਰਾਜਨੀਤਿਕ ਤੇ ਸਮਾਜਕ ਵਿਵਸਥਾ ਦੇ ਅਮਾਨਵੀ ਸਰੂਪ ਦਾ ਵਿਰੋਧ ਕਰਦਾ ਹੈ।  ਪਾਸ਼ ਦੇ ਪਹਿਲੇ ਕਾਵਿ-ਸੰਗ੍ਰਹਿ ਨਾਲ ਹੀ ਆਧੁਨਿਕ ਪੰਜਾਬੀ ਕਵਿਤਾ ਵਿੱਚ ਇੱਕ ਨਵੀਂ ਕਿਸਮ ਦੀ ਕਵਿਤਾ ਦਾ ਆਗਾਜ਼ ਹੁੰਦਾ ਹੈ ਜੋ ਪੁਰਾਣੇ ਸਾਹਿਤਕ ਖ਼ਾਸ ਕਰ ਬੁਰਜੂਆ ਸੁਹਜਮਈ ਮਾਪਦੰਡਾਂ ਦਾ ਵਿਸਫੋਟ ਕਰਦੀ ਹੈ। ਪਾਸ਼ ਦੀ ਇਹ ਪਹਿਲੇ ਦੌਰ ਦੀ ਕਵਿਤਾ ਆਮ ਲੋਕਾਂ ਨੂੰ ਅਪੀਲ ਕਰਨ ਅਤੇ ਸੁੱਤੀ ਜ਼ਮੀਰ ਨੂੰ ਝੰਜੋੜਨ ਦਾ ਦਮ ਰੱਖਦੀ ਹੈ। ਪਾਸ਼ ਦੁਆਰਾ ਪੇਂਡੂ ਅਨੁਭਵ ਦੇ ਵਰਤੇ ਗਏ ਬਿੰਬਾਂ ਦਾ ਖ਼ਰ੍ਹਵਾਪਣ ਵੀ ਵਿਸ਼ੇਸ਼ ਅਤੇ ਵਿਲੱਖਣਤਾ ਭਰਪੂਰ ਹੈ।
ਪਾਸ਼ ਦਾ ਦੂਜਾ ਕਾਵਿ-ਸੰਗ੍ਰਹਿ ‘ਉÎੱਡਦੇ ਬਾਜਾਂ ਮਗਰ’ 1974 ਵਿੱਚ ਛਪਿਆ। ਇਸ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਵਿੱਚ ਵਧੇਰੇ ਵਿਚਾਰਧਾਰਕ ਡੂੰਘਾਈ ਆ ਜਾਂਦੀ ਹੈ, ਭਾਵੇਂ ਉਸ ਦੀ ਕਵਿਤਾ ਦੀ ਪਹਿਲਾਂ ਵਾਲੀ ਵਿਦਰੋਹੀ ਸੁਰ ਵੀ ਕਾਇਮ ਹੈ। ਇਸ ਕਾਵਿ-ਸੰਗ੍ਰਹਿ ਦੀ ਕਵਿਤਾ ਵਿੱਚ ਉਹ ਮਾਨਵੀ ਨੈਤਿਕਤਾ ਭਰੀ ਹੋਈ ਹੈ ਜੋ ਸਮੁੱਚੀ ਮਾਨਵਤਾ ਨੂੰ ਬਰਾਬਰੀ ਦਾ ਦਰਜਾ ਦਿਵਾਉਣਾ ਚਾਹੁੰਦੀ ਹੈ। ਪਾਸ਼ ਜ਼ਿੰਦਗੀ ਜਿਹੇ ਧੜਕਦੇ ਬੋਲਾਂ ਵਾਲੇ ਗੀਤਾਂ ਦਾ ਆਸ਼ਿਕ ਹੈ।  ਉਸ ਨੂੰ ਖ਼ਬਰ ਹੈ ਕਿ ਨਿਜ਼ਾਮ ਨੇ ਹਰ ਬੰਦੇ ਦਾ ਖ਼ੂਨ ਨਿਚੋੜ ਲਿਆ ਹੈ ਤੇ ਜ਼ਿੰਦਗੀ ਬਸ ਜ਼ਿੰਦਗੀ ਨਾ ਰਹਿ ਕੇ ਬੋਝ ਬਣ ਗਈ ਹੈ। ਜਿੱਥੇ ਪਹਿਲੇ ਕਾਵਿ-ਸੰਗ੍ਰਹਿ ਵਿੱਚ ਪਾਸ਼ ਹਥਿਆਰਬੰਦ ਇਨਕਲਾਬ ਦੀ ਲੋੜ ਮਹਿਸੂਸ ਕਰਦਾ ਹੈ, ਉੱਥੇ ਇਸ ਕਾਵਿ-ਸੰਗ੍ਰਹਿ ਵਿੱਚ ਉਹ ਸੱਭਿਆਚਾਰਕ ਕ੍ਰਾਂਤੀ ਲਈ ਵੀ ਤਾਂਘਦਾ ਹੈ।

25 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 


ਸਤੰਬਰ 1978 ਵਿੱਚ ਪਾਸ਼ ਦਾ ਤੀਜਾ ਤੇ ਆਖ਼ਰੀ ਕਾਵਿ-ਸੰਗ੍ਰਹਿ ‘ਸਾਡੇ ਸਮਿਆਂ ਵਿੱਚ’ ਛਪਿਆ। ਨਕਸਲਬਾੜੀ ਲਹਿਰ ਦੇ ਮੱਠੇ ਪੈ ਜਾਣ ਨਾਲ ਇਹ ਕਵਿਤਾ ਪਹਿਲੀਆਂ ਕਵਿਤਾਵਾਂ ਦੇ ਮੁਕਾਬਲੇ ਬਾਹਰਮੁਖੀ ਯਥਾਰਥ ਦਾ ਵਿਸ਼ਲੇਸ਼ਣ ਕਰਨ ਦੇ ਨਾਲ-ਨਾਲ ਅੰਤਰਮੁਖੀ ਯਥਾਰਥ ਦੇ ਪਾਸਾਰਾਂ ਵੱਲ ਵੀ ਪਰਤਦੀ ਵਿਖਾਈ ਦਿੰਦੀ ਹੈ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਰਾਸ਼ਟਰੀ/ਅੰਤਰ-ਰਾਸ਼ਟਰੀ ਸਥਿਤੀਆਂ ਨੂੰ ਵੀ ਪੇਸ਼ ਕਰਦੀਆਂ ਹਨ। ਇਨ੍ਹਾਂ ਕਵਿਤਾਵਾਂ ਰਾਹੀਂ ਉਸ ਨੇ ਲੋਕਧਾਰਾਈ ਬਿੰਬਾਂ ਦਾ ਵਿਸਫੋਟ ਕੀਤਾ ਹੈ ਜੋ ਭਰਮਿਤ ਯਥਾਰਥ ਸਿਰਜਦੇ ਹਨ। ਉਹ ‘ਯੁੱਧ ਤੇ ਸ਼ਾਂਤੀ’ ਦੇ ਅਰਥਾਂ ਨੂੰ ਨਵੇਂ ਸਿਰੇ ਤੋਂ ਦੇਖਦਾ ਹੈ:
‘‘ਅਸੀਂ ਜਿਨ੍ਹਾਂ ਨੇ ਯੁੱਧ ਨਹੀਂ ਕੀਤਾ
ਤੇਰੇ ਸਾਊ ਪੁੱਤ ਨਹੀਂ ਹਾਂ ਜ਼ਿੰਦਗੀ
ਉਂਜ ਅਸੀਂ ਸਦਾ ਸਾਊ ਬਣਨਾ ਲੋਚਦੇ ਰਹੇ
ਅਸੀਂ ਦੋ ਰੋਟੀਆਂ ਤੇ ਮਾੜੀ ਜਿਹੀ ਰਜਾਈ ਬਦਲੇ
ਯੁੱਧ ਦੇ ਆਕਾਰ ਨੂੰ ਸੰਗੋੜਨਾ ਚਾਹਿਆ
ਅਸੀਂ ਬੇਅਣਖੀ ਦੀਆਂ ਤੰਦਾਂ ’ਚ ਅਮਨ ਵਰਗਾ ਕੁਝ ਉਣਦੇ ਰਹੇ
… … …
ਪਾਸ਼ ਦੀ ਕਵਿਤਾ ਵਿਚਾਰਧਾਰਕ ਤੌਰ ’ਤੇ ਮਾਰਕਸਵਾਦ ਤੋਂ ਪ੍ਰੇਰਿਤ ਅਤੇ ਤਤਕਾਲੀ ਤੌਰ ’ਤੇ ਨਕਸਲਬਾੜੀ ਲਹਿਰ ਤੋਂ ਪ੍ਰਭਾਵਿਤ ਸੀ ਪਰ ਉਸ ਦੇ ਅੰਦਰ ਇਸ ਵਿਚਾਰਧਾਰਾ ਅਤੇ ਲਹਿਰ ਦਾ ਵਿੱਥ ’ਤੇ ਖਲੋ ਕੇ ਵਿਸ਼ਲੇਸ਼ਣ ਕਰਨ ਦੀ ਹਿੰਮਤ ਸੀ। ਉਸ ਦੀ ਕਵਿਤਾ ਜਮਾਤੀ ਵਖਰੇਵਿਆਂ ਤੋਂ ਵੀ ਅਗਾਂਹ ਜਮਾਤਾਂ ਦੀਆਂ ਅੰਦਰੂਨੀ ਪਰਤਾਂ ਫਰਲੋਦੀ ਹੈ। ਪੇਂਡੂ ਜੀਵਨ ਦੇ ਬਿੰਬਾਂ, ਵਿਅੰਗ, ਸੰਬੋਧਨੀ ਸੁਰ ਅਤੇ ਮਿੱਥ ਭੰਜਨ ਦੀਆਂ ਕਾਵਿ-ਜੁਗਤਾਂ ਨੇ ਪਾਸ਼-ਕਾਵਿ-ਪ੍ਰਵਚਨ ਨੂੰ ਹੋਰ ਵਧੇਰੇ ਤੀਖਣ ਤੇ ਪ੍ਰਭਾਵਸ਼ਾਲੀ ਬਣਾ ਦਿੱਤਾ। ਜਿੱਥੇ ਉਹ ਸਾਹਿਤਕ ਤੌਰ ’ਤੇ ਪਾਬਲੋ ਨੈਰੂਦਾ ਜਿਹੇ ਵਿਸ਼ਵ ਪ੍ਰਸਿੱਧ ਕਵੀ ਤੋਂ ਪ੍ਰਭਾਵਿਤ ਸੀ, ਉੱਥੇ ਉਸ ਨੇ ਆਪਣੇ ਸਮਕਾਲੀ ਪੰਜਾਬੀ ਕਵੀਆਂ ਨਾਲ ਵੀ ਸੰਵਾਦ ਰਚਾਇਆ।
23 ਮਾਰਚ 1988 ਨੂੰ ਪਾਸ਼ ਨੂੰ ਉਸ ਦੇ ਮਿੱਤਰ ਹੰਸ ਰਾਜ ਸਮੇਤ ਵਿਚਾਰਧਾਰਕ ਵਿਰੋਧੀਆਂ ਵੱਲੋਂ ਬਿਨਾਂ ਕਿਸੇ ਸੰਵਾਦ ਦੇ ਅੰਨ੍ਹੇਵਾਹ ਗੋਲੀਆਂ ਮਾਰ ਕੇ ਸਦਾ ਲਈ ਚੁੱਪ ਕਰਾ ਦਿੱਤਾ ਗਿਆ। ਪਾਸ਼-ਕਾਵਿ ਲੋਟੂ ਰਾਜ ਸੱਤਾ ਵਿਰੁੱਧ ਉੱਠਦੀ ਹਰ ਸੰਘਰਸ਼ਸ਼ੀਲ ਆਵਾਜ਼ ਦਾ ਹਾਮੀ ਹੈ। ਇਸ ਲਈ ਪਾਸ਼-ਕਾਵਿ ਦੀ ਸਾਰਥਿਕਤਾ ਉਦੋਂ ਤਕ ਬਣੀ ਰਹੇਗੀ ਜਦੋਂ ਤਕ ਪਾਸ਼ ਦਾ ਸਮਾਜਕ ਬਰਾਬਰੀ ਦਾ ਸੁਪਨਾ ਪੂਰਾ ਨਹੀਂ ਹੋ ਜਾਂਦਾ, ਜਦੋਂ ਤਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਹੀਂ ਰੁਕਦੀ…
 

 

25 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤ ਸ਼ੁਕਰੀਆ ਤੁਹਾਡਾ....ਬਿੱਟੂ ਜੀ.....ਜੋ ਜਾਣਕਾਰੀਆਂ ਤੁਸੀਂ ਇਥੇ ਸਾਂਝਿਆ ਕਰਦੇ ਹੋਂ....ਓਹਨਾ ਚੋ ਬਹੁਤ ਸਾਰਿਆ ਤੇ ਮੇਰੇ ਪੈਦਾ ਹੋਂਣ ਤੋਂ ਵੀ ਪਹਿਲਾ ਦੀਆ ਹਨ.....ਤੇ ਬਾਯ ਚਾੰਸ ਹੁਣ ਤੋਂ ਪਹਿਲੇ ਤਕ ਮੈਂ ਬਹੁਤੀਆ ਤੇ ਕੀਤੇ ਹੋਰ ਪੜੀਆਂ ਵੀ ਨਹੀ ਸਨ.......

26 Mar 2012

Reply