|
|
|
|
|
|
Home > Communities > Punjabi Poetry > Forum > messages |
|
|
|
|
|
|
ਪਤਾ ਨਹੀਂ ਚਿੜੀਆਂ ਕਿੱਥੇ ਚਲੀਆਂ ਗਈਆਂ ਨੇ |
ਸੁਬਹ ਸਵੇਰੇ ਫੁਦਕਦੀਆਂ ਨਾ ਚੂਕਦੀਆਂ ਨੇ ਪਤਾ ਨਹੀਂ ਚਿੜੀਆਂ ਕਿੱਥੇ ਚਲੀਆਂ ਗਈਆਂ ਨੇ
ਖਬਰ ਮਿਲੀ ਅੱਜ ਵਿਚ ਰਸੋਈ ਸੜ ਮੋਈਆਂ ਨੇ ਅਜੇ ਤਿਕਾਲੀਂ ਤਾਂ ਚੰਗੀਆਂ ਭਲੀਆਂ ਗਈਆਂ ਨੇ
ਹਰ ਇਕ ਮੋੜ ਤੇ ਹੁਸਨ-ਸ਼ਿਕਾਰੀ ਘਾਤ ਲਾ ਬੈਠੇ ਖੈਰ ਹੋਵੇ ਰੱਬ ਦੀ ਕੂੰਜਾਂ ਕੱਲੀਆਂ ਗਈਆਂ ਨੇ
ਕੌਣ ਹੈ ਫੁੱਲ ਦੇ ਸੀਨੇ ਦਾ ਕੰਡਾ ਮਹਿਸੂਸੇ ਦਾਗ ਛੁਪਾਏ ਦਿਲ ਦੇ ਖਿੜ ਕਲੀਆਂ ਗਈਆਂ ਨੇ
ਭਰਮ ਹੈ ਪਰਵਾਨੇ ਨੂੰ ਅਪਣੀ ਆਹੂਤੀ ਦਾ ਸ਼ੰਮਾਵਾਂ ਖੁਦ ਦੀ ਅੱਗ ਵਿਚ ਜਲੀਆ ਗਈਆਂ ਨੇ
ਦਿਨ ਭਰ ਕਿੱਸੇ ਉਸਤਤ 'ਜਿਤ ਜੰਮੇ ਰਾਜਾਨਾਂ" ਰਾਤ ਹਨੇਰੇ ਹਵਸ ਪੈਰੀਂ ਦਲੀਆਂ ਗਈਆਂ ਨੇ
ਇਸ਼ਕ ਝਨਾਂ ਦੇ ਝੂਠੇ ਦਾਅਵੇ ਸੋਹਣੀਆਂ ਡੁੱਬੀਆਂ ਤਤ ਬਰੇਤੇ ਤਲ ਸੱਸੀ -ਤਲੀਆਂ ਗਈਆਂ ਨੇ
-------------csmann-120510---
|
|
06 Dec 2010
|
|
|
|
bahut sohna likheya hai ,,...............................
|
|
06 Dec 2010
|
|
|
|
ਖਬਰ ਮਿਲੀ ਅੱਜ ਵਿਚ ਰਸੋਈ ਸੜ ਮੋਈਆਂ ਨੇ ਅਜੇ ਤਿਕਾਲੀਂ ਤਾਂ ਚੰਗੀਆਂ ਭਲੀਆਂ ਗਈਆਂ ਨੇ
Thought provoking....
|
|
07 Dec 2010
|
|
|
|
bahut sohni rachna...
amazing !!!
|
|
08 Dec 2010
|
|
|
|
charanjit bai g thodia dove rachnava bhaut kamaal ne te aina d tarif lai mere kol koi lafaj nai bahut khoob
|
|
08 Dec 2010
|
|
|
|
|
Charnjit ji amazing !!!........
gud work...............
|
|
08 Dec 2010
|
|
|
|
bai ji.. charanjit ji diya hor vi rachnaavan posted ne ethe.... read them all... saariya ik ton ik ne
|
|
08 Dec 2010
|
|
|
|
as usual lajawaab charanjit bai g .. bahut khoob
|
|
09 Dec 2010
|
|
|
|
|
ਦਿਨ ਭਰ ਕਿੱਸੇ ਉਸਤਤ 'ਜਿਤ ਜਮੈ ਰਾਜਾਨ '...
ਵਾਹ ਚਰਨਜੀਤ ਜੀ ! ਕਿਆ ਖੂਬ ਲਿਖਿਆ ਹੈ...
ਦਿਨ ਭਰ ਕਿੱਸੇ ਉਸਤਤ 'ਜਿਤ ਜਮੈ ਰਾਜਾਨ '...
ਵਾਹ ਚਰਨਜੀਤ ਜੀ ! ਕਿਆ ਖੂਬ ਲਿਖਿਆ ਹੈ...
|
|
07 May 2011
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|