|
ਪਹਿਰ |
ਪਹਿਲੇ ਪਹਿਰ ਜਾਗ ਕੇ ਤੁਰ ਪਏ,ਰਾਹੀ ਆਪਣੀ ਮੰਜਿਲ ਨੂੰ। ਕੁੱਝ ਬੈਠੇ ਸੁਰਤ ਟਿਕਾ ਕੇ,,ਮਿਲਣ ਲਈ ਆਪਣੇ ਸੱਜਣ ਨੂੰ।
ਉਠੇ ਹੂਕ ਧੁਰ ਦਿਲ ਦੇ ਅੰਦਰੋਂ,ਟਿੱਕਦੀ ਜਾ ਕੇ ਮਸਤਕ ਤੇ, ਫਿਰ ਸਾਹਾਂ ਦੀ ਫਿਰਕੀ ਫਿਰਦੀ,ਚਲ ਪੈਂਦੀ ਤੰਦ ਕੱਤਣ ਨੂੰ।
ਤੁੰ ਤੂੰ ਕਰਦਿਆਂ ਮੈਂ ਮੁੱਕ ਚੱਲੀ,ਚੇਤਿਓਂ ਵਿਸਰ ਸੰਸਾਰ ਗਿਆ, ਚਿੰਤਨ ਕੀਤਾ ਜਦ ਆਪੇ ਦਾ,ਜੀਅ ਕਰਦਾ ਹੁਣ ਨੱਚਣ ਨੂੰ।
ਟਿਕ ਟਿਕ ਕਰਦੀ ਸਾਹਾਂ ਦੀ ਮਾਲਾ,ਮਨਕਾ ਮਨਕਾ ਹੋ ਖਿਲਰੀ, ਸੁਰਤ ਵਿਚਾਰੀ ਮਨ ਬੇਕਾਬੂ, ਤਿਆਰ ਨਾ ਹੋਵੇ ਵੱਸਣ ਨੂੰ ।
ਤੂੰ ਕੀ ਤੁੱਠਾ ਮੈਂ ਨਿਸੱਲ ਹੋ ਗਈ,ਸਹਿਜ ਵੱਸਿਆ ਮਨ ਮੇਰੇ, ਮੇਰੇ ਘਟਿ ਦੀ ਤੂੰ ਹੀ ਜਾਣੇ,ਹੋਰ ਰਿਹਾ ਨਾ ਕੁੱਝ ਦੱਸਣ ਨੂੰ ।
ਵੇ ਆ ਮਿਲ ਬਹਿ ਸੱਜਣਾ ਮੇਰੇ ਕਰੀਏ ਦੁੱਖ ਸੁੱਖ ਸਾਂਝੇ, ਤੂੰ ਹੀ ਮੇਰਾ ਸੱਭ ਕੁੱਝ ਸਾਂਈਆ ਪਰਦੇ ਮੇਰੇ ਕੱਜਣ ਨੂੰ । ਗੁਰਮੀਤ ਸਿੰਘ
|
|
21 Jan 2013
|