Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੇ ਪੈੱਨ ਵਿੱਚ ਸਮੁੰਦਰ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਮੇਰੇ ਪੈੱਨ ਵਿੱਚ ਸਮੁੰਦਰ

ਸਮੁੰਦਰ ਹਮੇਸ਼ਾ ਮੈਨੂੰ ਆਵਾਜ਼ਾਂ ਦਿੰਦਾ ਰਹਿੰਦਾ ਹੈ। ਮੇਰੇ ਸੁਪਨਿਆਂ ਵਿਚ ਅਕਸਰ ਸਮੁੰਦਰ ਆਉਂਦਾ ਰਹਿੰਦਾ ਹੈ। ਜਦੋਂ ਸ਼ਾਮ ਨੂੰ ਠੰਢੀ ਮਿੱਠੀ, ਮਧੁਰ, ਪੌਣ ਚਲਦੀ ਹੈ। ਮੇਰੀ ਰੂਹ ਸਰਸ਼ਾਰ ਕਰਦੀ ਹੈ। ਮੈਨੂੰ ਸਮੁੰਦਰ ਕਿਨਾਰੇ ਦੀ ਸ਼ਾਮ ਯਾਦ ਆਉਂਦੀ ਹੈ।
ਅੰਬਾਲਾ ਤੋਂ ਭਾਰਤੀ ਹਵਾਈ ਸੈਨਾ ਵਿਚ ਭਰਤੀ ਹੋਇਆ। ਸਿੱਧਾ ਮਦਰਾਸ (ਚੇਨਈ) ਜਾ ਉਤਰਿਆ। ਪਹਿਲੀ ਵਾਰ ਏਨਾ ਲੰਮਾ ਸਫਰ। ਤਾਂਮਬਰਮ ਮਦਰਾਸ ਵਿਖੇ ਵਿਸ਼ਾਲ ਹਵਾਈ ਅੱਡਾ ਹੈ। ਹਵਾਈ ਸੈਨਾ ਦਾ ਬਹੁਤ ਵੱਡਾ ਸਿਖਲਾਈ ਕੇਂਦਰ। ਮੈਂ ਉੱਥੇ ਦੋ ਸਾਲ ਸਿਖਲਾਈ ਪ੍ਰਾਪਤ ਕੀਤੀ। ਮੇਰੀ ਪਹਿਲੀ  ਬਦਲੀ ਮਦਰਾਸ ਤੋਂ ਸ੍ਰੀਨਗਰ ਹੋ ਗਈ। ਭਾਰਤ ਦੇ ਇਕ ਸਿਰੇ ਤੋਂ ਦੂਜੇ ਸਿਰੇ। ਸਾਗਰ ਕੰਢੇ ਤੋਂ ਪਹਾੜਾਂ ਦੀ ਚੋਟੀ ਉੱਤੇ। ਮੈਂ ਕੁਝ ਸਮਾਂ ਸ੍ਰੀਨਗਰ ਰਿਹਾ, ਦਸੰਬਰ-ਜਨਵਰੀ ਵਿਚ। ਜਦੋਂ ਸ੍ਰੀਨਗਰ ਬਰਫ਼ ਨਾਲ ਸਫੈਦ ਹੋਇਆ ਪਿਆ ਸੀ। ਫੇਰ ਮੈਂ ਜੰਮੂ ਆ ਗਿਆ। ਉਸ ਤੋਂ ਬਾਅਦ ਆਦਮਪੁਰ ਦੁਆਬਾ ਤੇ ਫੇਰ ਮਦਰਾਸ। ਹੋਰ ਉਚੇਰੀ ਸਿਖਲਾਈ ਲਈ ਮਦਰਾਸ ਪਹੁੰਚ ਗਿਆ। ਦੋ ਸਾਲ ਮੈਂ ਮਦਰਾਸ ਰਿਹਾ। ਦੋ ਸਾਲ ਸਾਗਰ ਮੇਰਾ ਨੇੜੇ ਦਾ ਮਿੱਤਰ ਰਿਹਾ। ਲਗਪਗ ਹਰ ਐਤਵਾਰ ਮੈਂ ਤਾਂਮਬਰਮ ਤੋਂ ਬੀਚ (ਸਾਗਰ ਕਿਨਾਰੇ) ਜਾ ਬੈਠਦਾ। ਤਾਂਮਬਰਮ ਮਦਰਾਸ ਤੋਂ ਬੀਚ ਤਕ ਦੀ ਟਰਾਮ ਦੀ ਵਾਪਸੀ ਟਿਕਟ ਲੈਂਦਾ ਤੇ ਸਮੁੰਦਰ ਕਿਨਾਰੇ ਜਾ ਉਤਰਦਾ। ਦੋ ਤੋਂ ਲੈ ਕੇ ਚਾਰ ਘੰਟੇ ਮੈਂ ਰੇਤ ਉੱਤੇ ਚੌਂਕੜੀ ਮਾਰੀ, ਸਾਗਰ ਦੀਆਂ ਨਿਰੰਤਰ ਗਤੀ ਵਿਚ ਰਹਿੰਦੀਆਂ ਲਹਿਰਾਂ ਨਾਲ ਗੱਲਾਂ ਕਰਦਾ। ਕਵਿਤਾ ਲਿਖਦਾ। ਸਿੱਪੀਆਂ- ਘੋਗੇ ਚੁੱਗਦਾ। ਹਰ ਦੂਜੇ ਤੀਜੇ ਐਤਵਾਰ ਜਾਂ ਕਿਸੇ ਹੋਰ ਛੁੱਟੀ ਵਾਲੇ ਦਿਨ ਮਦਰਾਸ ਦਾ ਮਰੀਨਾ ਬੀਚ ਮੇਰਾ ਸਾਥੀ ਹੁੰਦਾ। ਦਸੰਬਰ 26, 2004 ਜਦੋਂ ਸਾਗਰ ਵਿਚ ਸੁਨਾਮੀ ਤੂਫਾਨ ਆਇਆ। ਇੰਡੋਨੇਸ਼ੀਆ ਤੋਂ ਲੈ ਕੇ ਭਾਰਤ ਤੇ ਹੋਰ ਦੇਸ਼ਾਂ ਵਿਚ ਹਜ਼ਾਰਾਂ ਲੋਕ ਮਾਰੇ ਗਏ। ਸਮੁੰਦਰ ਵਿਚ ਸਮਾ ਗਏ। ਮਰੀਨਾ ਬੀਚ ਦੇ ਕਿਨਾਰੇ ਵੀ ਸਾਗਰ ਦੀਆਂ ਕਹਿਰੀਲੀਆਂ ਛੱਲਾਂ ਦੀ ਮਾਰ ਹੇਠ ਆ ਗਏ। ਮੈਨੂੰ ਬੜਾ ਦੁੱਖ ਹੋਇਆ ਕਿ ਮਰੀਨਾ ਬੀਚ ਦੀ ਸੁੰਦਰਤਾ ਪਹਿਲਾਂ ਜਿਹੀ ਨਹੀਂ ਹੋਵੇਗੀ।
ਮੈਂ ਸਾਰਾ ਸਮੁੰਦਰ ਪੀ ਜਾਣਾ ਚਾਹੁੰਦਾ ਸਾਂ। ਸਮੁੰਦਰ ਮੈਂ ਆਪਣੇ ਅੰਦਰ ਉਤਾਰਨਾ ਚਾਹੁੰਦਾ ਸਾਂ। ਮੇਰੇ ਅੰਦਰ ਸਮੁੰਦਰ ਵਰਗੀ ਗਹਿਰਾਈ ਹੋਵੇ, ਸਮੁੰਦਰ ਵਰਗੀ ਵਿਸ਼ਾਲਤਾ ਹੋਵੇ। ਮੇਰੇ ਬੋਲਾਂ ਵਿਚ ਸਮੁੰਦਰ ਵਰਗੀ ਗੂੰਜ-ਗਰਜ ਹੋਵੇ। ਸਮੁੰਦਰ ਵਰਗੀ  ਤਰਲਤਾ ਹੋਵੇ, ਬੇਦਾਰੀ ਹੋਵੇ। ਸਮੁੰਦਰ ਵਰਗੀ ਪੱਧਰਤਾ ਹੋਵੇ। ਮੇਰੀ ਕਵਿਤਾ ਵਿਚ ਸਮੁੰਦਰ ਹੋਵੇ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਰਕਸ, ਗੁਰਬਖਸ਼ ਸਿੰਘ ਨੇ ਮੈਨੂੰ ਸੇਧ ਦਿੱਤੀ, ਦੂਰ-ਦ੍ਰਿਸ਼ਟੀ ਦਿੱਤੀ। ਧਰਮਾਂ, ਜਾਤਾਂ, ਨਸਲਾਂ ਤੇ ਇਲਾਕਾਈ ਵਲਗਣਾਂ ਤੋਂ ਪਾਰ ਦਾ ਰਾਹ ਦੱਸਿਆ। ਸਮੁੰਦਰ ਨੇ ਮੈਨੂੰ ਗਹਿਰਾਈ ਦਿੱਤੀ।

20 Jan 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸਮੁੰਦਰ ਤੋਂ ਦੂਰ ਹੋਇਆ ਤਾਂ ਦਰਿਆਵਾਂ ਸੰਗ ਤੁਰਨ ਲੱਗਾ। ਸ੍ਰੀਨਗਰ ਗਿਆ ਚਨਾਬ ਦੇ ਨਾਲ-ਨਾਲ ਰਿਹਾ। ਲਾਹੌਰ ਗਿਆ ਰਾਵੀ ਪਾਰ ਨੂਰਜਹਾਂ ਦਾ ਮਕਬਰਾ ਦੇਖਿਆ। ਤਿੰਨ ਸਾਲ ਆਗਰਾ ਰਿਹਾ। ਯਮਨਾ ਵਿਚ ਤਾਜ ਦਾ ਪ੍ਰਛਾਵਾਂ ਡਿੱਗਦਾ ਵੇਖਦਾ ਰਿਹਾ। ਹੇਮਕੁੰਡ ਦੀ 4329 ਮੀਟਰ ਤੋਂ ਹੇਠ ਉਤਰਿਆ, ਦਰਿਆ ਅਲਖਨੰਦਾ ਦੇ ਨਾਲ-ਨਾਲ ਦੌੜਿਆ, ਭਗੀਰਥੀ ਗੰਗਾ ਨੂੰ ਮਿਲਿਆ। ਹਰੀਕੇ ਪੱਤਣ ਵਿਖੇ ਸਤਲੁਜ ਤੇ ਬਿਆਸ ਦੇ ਸੰਗਮ ਦਾ ਸੰਗ ਕੀਤਾ। ਲਖਨਊ ਗਿਆ, ਗੋਮਤੀ ਨਦੀ ਦੇ ਕਿਨਾਰੇ-ਕਿਨਾਰੇ ਤੁਰਿਆ। ਪਰ ਕਿਧਰੇ ਵੀ ਸੰਤੁਸ਼ਟੀ ਨਾ ਹੋਈ। ਸਮੁੰਦਰ ਵਾਰ-ਵਾਰ ਯਾਦ ਆਉਂਦਾ ਰਿਹਾ।
ਤੇ ਫੇਰ ਮੈਂ ਮੁੰਬਈ ਗਿਆ। ਜੁਹੂ ਬੀਚ ਕਿਨਾਰੇ ਬੈਠਿਆ। ਗੇਟਵੇਅ ਆਫ਼ ਇੰਡੀਆ ਤੋਂ ਮੋਟਰਬੋਟ ਰਾਹੀਂ ਅਰਬ ਸਾਗਰ ਵਿਚ ਉਤਰਿਆ। ਸਾਗਰ ਦੇ ਕਈ ਮੀਲ ਅੰਦਰ ਜਾਣ ਤੋਂ ਬਾਅਦ, ਚੜ੍ਹਦੀਆਂ ਛੱਲਾਂ ਵਿਚ ਮੈਂ ਆਪਣਾ ਪੈੱਨ ਠੇਲ੍ਹ ਦਿੱਤਾ। ਇਸ ਪੈੱਨ ਨਾਲ ਇਕੋ ਸ਼ਬਦ ਜਾਂ ਕਹੋ ਨਾਂ ਲਿਖਿਆ ਸੀ  ਲੈਨਿਨ।
ਕਈ ਸਾਲਾਂ ਬਾਅਦ ਮੈਂ ਦੂਜੀ ਵਾਰ ਮੁੰਬਈ ਗਿਆ। ਫੇਰ ਮੋਟਰਬੋਟ ਰਾਹੀਂ ਸਾਗਰ ਵਿਚ ਉਤਰਿਆ। ਸੋਚਦਾ ਰਿਹਾ ਸੀ ਪੈੱਨ ਨਾਲ ਲਿਖੇ ਮੇਰੇ ਅੱਖਰ, ਦੂਰ ਤਕ ਚਲੇ ਗਏ ਹੋਣਗੇ। ਸੱਤ ਪਾਣੀਆਂ ਵਿਚੋਂ ਸਾਗਰ ਕਿਨਾਰੇ ਪਈਆਂ ਸਿੱਪੀਆਂ ਵਿਚ ਹੋਵੇਗਾ ਮੇਰੇ ਅੱਖਰਾਂ ਦਾ ਵਜੂਦ। ਮੇਰੇ ਅੱਖਰ ਟੱਪ ਗਏ ਹੋਣਗੇ, ਸਾਰੇ ਬੰਨੇ ਹਦੂਦ। ਮੇਰੇ ਅੱਖਰਾਂ ਵਿਚ ਹੋਵੇਗੀ ਸਮੁੰਦਰ ਜਿਹੀ ਵਿਸ਼ਾਲਤਾ, ਸਮੁੰਦਰ ਜਿਹੇ ਡੂੰਘੇ ਅਰਥ। ਜਦੋਂ ਗਮਗੀਨ ਹੋਣ ਇਹ ਅੱਖਰ, ਸਮੁੰਦਰ ਜਿੱਡੇ ਹੰਝੂ ਰੋਵੇ ਸਮੁੰਦਰ। ਸਮੁੰਦਰ ਉੱਤੇ ਜਿਹੜੀ ਪੈਂਦੀ ਸੂਰਜ ਦੀ ਲਿਸ਼ਕੋਰ, ਮੇਰੇ ਅੱਖਰਾਂ ਵਿਚ ਪ੍ਰਤੀਬਿੰਬਤ ਹੋਵੇ ਨਵੀਂ ਨਕੋਰ। ਮੇਰੇ ਪੈੱਨ ਉੱਤੇ ਜਿਹੜੇ ਧੱਬੇ ਸਨ, ਰੰਗਾਂ, ਜਾਤਾਂ, ਸਵਾਰਥਾਂ, ਤੰਗਦਿਲੀਆਂ ਦੇ, ਧੋਤੇ ਗਏ ਹੋਣਗੇ ਪਾਣੀਆਂ ਵਿਚ। ਮੇਰੇ ਪੈੱਨ ਦੇ ਸੀਨੇ ਵਿਚ ਤਪਸ਼ ਦੀਆਂ ਤਿਉੜੀਆਂ ਸੀਤ ਹੋ ਚੁੱਕੀਆਂ ਹੋਣਗੀਆ। ਲੱਖਾਂ ਮਾਸੂਮਾਂ ਦਾ ਲਹੂ ਨਦੀਆਂ ਵਿਚ ਵਹਾਇਆ ਗਿਆ ਸਾਗਰ ਵਿਚ ਆ ਮਿਲਿਆ, ਮੇਰਾ ਪੈੱਨ ਖੋਜ ਰਿਹਾ ਹੋਵੇਗਾ ਸਾਗਰ ਦਾ ਸੰਗੀਤ, ਸਮੁੰਦਰੀ ਪੰਛੀਆਂ ਦੀਆਂ ਆਵਾਜ਼ਾਂ ਦਾ ਰਾਜ਼।
ਸਮੁੰਦਰ ਵਿਚ ਠੇਲ੍ਹਿਆ ਮੇਰਾ ਪੈੱਨ ਉਨ੍ਹਾਂ ਪਾਣੀਆਂ ਵਿਚੋਂ ਦੀ ਲੰਘਿਆ ਹੋਵੇਗਾ, ਜਿੱਥੋਂ ਦੀ ਕਦੀ ਲੰਘਿਆ ਸੀ ਬਾਬਾ ਗੁਰਦਿੱਤ ਸਿੰਘ ਦਾ ਕਾਮਾਗਾਟਾਮਾਰੂ ਜਹਾਜ਼। ਮੇਰਾ ਪੈੱਨ ਕਰ ਰਿਹਾ ਹੋਵੇਗਾ ਹਿਸਾਬ, ਮੰਗ ਰਿਹਾ ਹੋਵੇਗਾ ਹਿਸਾਬ, ਪੁੱਛਿਆ ਹੋਵੇਗਾ, ਛੱਤ ਅਲ ਅਰਬ ਖਾੜੀ ਵਿਚ ਜਾ, ਤੁਹਾਡੇ ਸਾਗਰੀ ਬੇੜਿਆਂ ਕਿਉਂ ਕੀਤਾ ਇਰਾਕ ਤਬਾਹ।
ਮੇਰਾ ਪੈੱਨ ਲੱਭ ਰਿਹਾ ਹੋਵੇਗਾ ਪਾਣੀ ਹੇਠ ਦੱਬੀਆਂ ਨੌਜਵਾਨਾਂ ਦੀਆਂ ਦੇਹਾਂ, ਰੁਜ਼ਗਾਰ ਖਾਤਰ ਜਿਹੜੇ ਜਾ ਰਹੇ ਸਨ, ਪੌਂਡਾਂ, ਡਾਲਰਾਂ ਦੀ ਧਰਤੀ, ਪਰ ਸਦਾ ਲਈ ਸਮਾ ਗਏ ਇਟਲੀ ਮਾਲਟਾ ਸਾਗਰ ਦੀਆਂ ਤਹਿਆਂ ਵਿਚ।
ਮੇਰਾ ਪੈੱਨ ਦੱਸੇਗਾ 26 ਦਸੰਬਰ, 2004 ਦੇ ਸੁਨਾਮੀ ਕਹਿਰ ਦੀ ਦਾਸਤਾਨ। ਮੇਰਾ ਪੈੱਨ ਲਿਖੇਗਾ, 30 ਅਗਸਤ, 2005 ਦੀ ਨਿਊ ਉਰਲੀਨਜ਼ ਦੇ ਸ਼ਹਿਰ ਕੈਟਰੀਨਾ ਸਾਗਰ ਤੂਫਾਨ ਦੀ ਕਥਾ, 24 ਸਤੰਬਰ, 2005 ਟੈਕਸਾਸ ਦੇ ਸ਼ਹਿਰ ਹਿਊਸਟਨ ਵਿਖੇ ਰੀਟਾ ਸਮੁੰਦਰ ਕਹਿਰ ਦੀ ਕਹਾਣੀ ਬਿਆਨ ਕਰੇਗਾ ਮੇਰਾ ਪੈੱਨ। ਸਮੁੰਦਰ ਨੂੰ ਨਹੀਂ ਬੁਸ਼ ਨੂੰ ਜ਼ਿੰਮੇਵਾਰ ਠਹਿਰਾਏਗਾ।
ਮੇਰਾ ਪੈੱਨ ਮਿਲਿਆ ਹੋਵੇਗਾ ਪ੍ਰਥਮ ਮਲਾਹ ਫਿਨੀਸੀਮਾਨ, ਵਾਸਕੋਡੇਗਾਮਾ ਤੇ ਕੋਲੰਬਸ ਨੂੰ। ਮੇਰਾ ਪੈੱਨ ਸ਼ਾਂਤੀ ਨਾਲ ਲੰਘਿਆ ਹੋਵੇਗਾ ਪ੍ਰਸ਼ਾਂਤ ਸਾਗਰ। ਮੇਰੇ ਪੈਨ ਨੇ ਐਚਐਸਐਸ ਚੈਲੰਜਰ ਤੇ ਟਾਈਟੈਨਿਕ ਨੂੰ ਰਾਹ ਦੱਸਿਆ ਹੋਵੇਗਾ। ਮੇਰੇ ਪੈੱਨ ਨੇ ‘ਬੁੱਢਾ ਤੇ ਸਮੁੰਦਰ’ ਦੇ ਢੁੱਬੇ ਸਾਂਤੀਆਗੋ ਨੂੰ ਵੇਲ ਮੱਛੀ ਫੜਨ ਵਿਚ ਸਹਾਇਤਾ ਕੀਤੀ ਹੋਵੇਗੀ। ਗੁਜ਼ਰਿਆ ਹੋਵੇਗਾ, ਮੇਰਾ ਪੈੱਨ ਚਾਲੀ ਹਜ਼ਾਰ ਸਮੁੰਦਰ ਟਾਪੂਆਂ ਲਾਗੋਂ ਕੀ, ਸਾਗਰੀ ਪਰਬਤੀ ਲੜੀਆਂ, ਡੂੰਘੀਆਂ ਹਨੇਰੀਆਂ ਖੱਡਾਂ, ਸਮੁੰਦਰੀ ਧਾਰਾਵਾਂ, ਵੀਹ ਹਜ਼ਾਰ ਕਿਸਮ ਦੀਆਂ ਮੱਛੀਆਂ ਨੂੰ ਮਿਲਿਆ ਹੋਵੇਗਾ। ਪਾਣੀ ਹੇਠਲੇ ਜਾਨਵਰਾਂ, ਸੈਂਕੜੇ ਕਿਸਮ ਦੀਆਂ ਪਾਣੀ ਦੀਆਂ ਬੂਟੀਆਂ, ਘਾਹ, ਬਨਸਪਤੀ ਦੀ ਜਾਣਕਾਰੀ ਇਕੱਤਰ ਕੀਤੀ ਹੋਵੇਗੀ। ਧਰਤੀ ਦੇ ਉਤਲੇ ਖੇਤਰ ਵਿਚ ਮੈਂ ਵਿਚਰਦਾ ਹਾਂ। ਪਾਣੀ ਦੇ ਹੇਠਾਂ ਮੇਰਾ ਪੈੱਨ ਸੰਘਰਸ਼ੀਲ ਹੈ।
ਮੇਰਾ ਪੈੱਨ ਜਵਾਨ ਰਹੇਗਾ। ਮੈਂ ਸਦਾ ਜਵਾਨ ਰਹਾਂਗਾ। ਸਮੁੰਦਰ ਕਦੇ ਬੁੱਢਾ ਨਹੀਂ ਹੁੰਦਾ। ਮੈਂ ਜਾਣਦਾ ਹਾਂ ਹਰ ਜ਼ੁਲਮ-ਕਹਿਰ ਵਧੀਕੀ ਦੇਖਦਾ ਹਾਂ। ਸਮੁੰਦਰ ਕਦੀ ਸੌਂਦਾ ਨਹੀਂ। ਸਾਗਰ ਉੱਤੇ ਚਮਕਦਾ ਹੈ ਨੀਲਾ ਆਸਮਾਨ, ਆਸ ਨਾਲ ਭਰਿਆ ਆਸਮਾਨ। ਸਾਗਰ ਉੱਤੇ ਇਕ ਪੰਛੀ ਉਡ ਰਿਹਾ ਹੈ। ਦੂਸਰੇ ਕਿਨਾਰੇ ਪਹੁੰਚਣਾ ਉਸ ਨੇ। ਅਗਲਾ ਕਿਨਾਰਾ ਭਾਵੇਂ ਹਵਾਵਾਂ ਬੱਦਲਾਂ ਵਿਚ ਲੋਪ ਹੈ।
ਕਿਸੇ ਦੌਰ ਅਣਜਾਣੇ ਕਿਨਾਰੇ ਲੱਗਾ ਹੋਵੇਗਾ। ਮੈਨੂੰ ਉਡੀਕਦਾ ਹੋਵੇਗਾ ਮੇਰਾ ਪੈੱਨ, ਲੈ ਆਪਣੇ ਨਾਲ ਸੱਤ ਪਾਣੀਆਂ ਦੀ ਸ਼ਨਾਖ਼ਤ। ਮੈਂ ਵੀ ਚਲਦਾ ਹਾਂ ਦੂਸਰੇ ਕਿਨਾਰੇ, ਮਿਲਾਂਗਾ ਆਪਣੇ ਪੈੱਨ ਨੂੰ। ਪੁੱਛਾਂਗਾ, ਲੈਨਿਨ ਕਿਹੜੇ-ਕਿਹੜੇ ਟਾਪੂ ਪਹੁੰਚਿਆ। ਲਿਖਾਂਗਾ ਆਪਣੇ ਪੈਨ ਦੀ ਆਤਮ ਕਥਾ। ਪੈੱਨ ਲਿਖੇਗਾ ਮੇਰੀ ਆਤਮ ਕਥਾ।

ਨਾਨਕ ਬੇੜੀ ਸਚ ਕੀ,
ਤਰੀਐ ਗੁਰ ਵੀਚਾਰਿ।।    (ਸ੍ਰੀ ਗੁਰੂ ਨਾਨਕ ਦੇਵ ਜੀ)

 

ਪ੍ਰੋ. ਹਮਦਰਦਵੀਰ ਨੌਸ਼ਹਿਰਵੀ * ਮੋਬਾਈਲ: 94638-08697

20 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਵਧੀਆ ਸਾਂਝ.....Thnx.....ਬਿੱਟੂ ਜੀ......

21 Jan 2013

Reply