ਪਿਆਰ ਏਹ ਨਹੀ
ਕਿ ਮੈਂ ਤੇਰੀਆਂ ਰੇਸ਼ਮੀ ਜੁਲਫਾ
ਦੀ ਛਾਂ ਮਾਨਦਾ ਰਹਾਂ
ਤੇਰੇ ਕੋਮਲ ਅੰਗਾਂ ਨੂੰ
ਸਹਿਲਾਉਂਦਾ ਰਹਾਂ ..
ਤੇਰੇ ਮਿਠੇ ਬੋਲਾਂ ਚੋਂ
ਮਿਠਾਸ ਲੱਭਦਾ ਰਹਾਂ
ਤੇਰੀਆਂ ਝੀਲ ਜਿਹੀਆਂ ਅਖਾਂ
ਵਿਚ ਡੁਬਦਾ ਰਹਾਂ....
ਸਗੋਂ ਪਿਆਰ ਤਾਂ ਓਹ ਹੋਵੇਗਾ ਜਦੋਂ ਬੁਢਾਪੇ ਵਿਚ
ਮੈਂ ਤੇਰੀਆਂ ਬਚਕਾਣੀਆਂ ਹਰਕਤਾਂ ਨੂੰ ਬਰਦਾਸ਼ਤ ਕਰਾਂ
ਤੇਰੇ ਥਥਲੌਂਦੇ ਬੋਲਾਂ ਤੇ ਇਸ਼ਾਰੇਆਂ ਨੂੰ ਸਮਝਾ
ਤੇਰੇ ਕਮਬਦੇ ਹਥਾ ਨੂੰ ਸਹਾਰਾ ਦੇਵਾਂ
ਤੇਰੀ ਖਂਗ੍ਣ ਦੀ ਆਦਤ ਨੂੰ ਅਦਾ
ਤੇ ਤੇਰੇ ਜੁਕਾਮ ਨੂੰ ਨਖਰਾ ਆਖਾਂ
ਤੇਰੀ ਰੁਖੀ ਚਮੜੀ
ਤੇ ਉਲ੍ਝੇ ਵਾਲ
ਵੀ ਮੈਨੂੰ
ਹੁਸਨ-ਏ-ਹਯਾਤ ਲਗਨ
ਤੂੰ ਵੀ ਹੁਣ ਦੇ ਪਿਆਰ ਨੂੰ ਪਿਆਰ ਨਾ ਸਮਝੀ
ਕਿਓਕਿ ਏਹ ਜਵਾਨੀ ਦੇ ਇਹਸਾਸ ਤਾਂ ਝੂਠ ਹੋ ਸਕਦੇ ਹਨ
ਪਰ ਬੁਢਾਪੇ ਦੀਆਂ ਰਮਜਾਂ ਦੀ ਸਮਝ ਗਲਤ ਨਹੀ ਹੋਣੀ...
ਗੁਰਪ੍ਰੀਤ ਮਾਨ