Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤਸਵੀਰ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਤਸਵੀਰ

ਇੱਕ ਦਿਨ ਅਧਿਆਪਕ ਨੇ ਦੂਜੀ ਜਮਾਤ ਦੇ ਬੱਚਿਆਂ ਨੂੰ ਉਨ੍ਹਾਂ ਦੀ ਸਭ ਤੋਂ ਜ਼ਿਆਦਾ ਮਨ -ਭਾਉਂਦੀ ਕੋਈ ਤਸਵੀਰ ਬਨਾਉਣ ਲਈ ਕਿਹਾ। 

ਕਿਸੇ ਬੱਚੇ ਨੇ ਸੋਹਣਾ ਫੁੱਲ ਬਣਾਇਆ ਤੇ ਕਿਸੇ ਨੇ ਰੰਗ-ਬਰੰਗੀ ਤਿੱਤਲੀ। ਕੋਈ ਸੂਰਜ, ਚੰਨ ਤੇ ਤਾਰੇ ਵਾਹੁਣ ਲੱਗਾ ਤੇ ਕੋਈ ਆਪਣਾ ਪਿਆਰਾ ਖਿਲੌਣਾ, ਕੋਈ ਨਦੀ ਤੇ ਕੋਈ ਘਰ।ਜਮਾਤ ਦੇ ਐਨ ਖੂੰਝੇ ‘ਚ ਬੈਠੀ ਕਰਮੀ ਨੇ ਭੱਦੇ ਜਿਹੇ ਦੋ ਹੱਥ ਬਣਾਏ। 

ਅਧਿਆਪਕ ਨੇ ਹੈਰਾਨ ਹੁੰਦਿਆਂ ਪੁੱਛਿਆ, ” ਹੈਂ ਇਹ ਕੀ ਬਣਾਇਆ ? ਹੱਥ ! ਕਿਸਦੇ ਨੇ ਇਹ ਹੱਥ ?”

“ਇਹ ਦੁਨੀਆਂ ਦੇ ਸਭ ਤੋਂ ਸੋਹਣੇ ਹੱਥ ਨੇ, ਜੋ ਮੇਰੀ ਮਾਂ ਦੇ ਨੇ ।”

“ਤੇਰੀ ਮਾਂ ਕੀ ਕਰਦੀ ਹੈ?”

  • “ਉਹ ਮਜ਼ਦੂਰਨ ਹੈ । ਦਿਨ ਭਰ ਸੜਕ ‘ਤੇ ਰੋੜੀ ਕੁੱਟਣ ਦਾ ਕੰਮ ਕਰਦੀ ਹੈ।” ਕਰਮੀ ਨੇ ਝਿਜਕਦਿਆਂ ਹੋਇਆਂ ਜਵਾਬ ਦਿੱਤਾ । ਡਾ. ਹਰਦੀਪ ਕੌਰ ਸੰਧੂ

19 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤ ਸੋਹਣੇ ਹੱਥ......tfs ......

 

ਮਨਦੀਪ ਜੀ ਤੁਸੀਂ ਇਸ ਤਰਾਂ ਦੀਆ ਮਿੰਨੀ ਕਹਾਣੀਆਂ(Mini Storey TOPIC ) ਤੇ ਵੀ ਪੋਸਟ ਕਰ ਸਕਦੇ ਹੋ ਉਥੇ ਹੋਰ ਵੀ ਕਹਾਣੀਆਂ ਪਹਿਲਾਂ ਤੋਂ ਪੋਸਟ ਹਨ......

 

link : -

 

http://punjabizm.com/forums-mini-storey-79213-9-1.html

19 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਅੱਗੇ ਤੋਂ ਇੱਥੇ ਹੀ ਮਿੰਨੀ-ਕਹਾਣੀਆਂ ਪੋਸਟ ਕਰ ਦੇਵਾਂਗੇ ਜੀ ... ਧੰਨਵਾਦ ...ਮਾਰਗ ਦਰਸ਼ਨ ਕਰਾਉਣ ਲਈ ਜੀ

19 Dec 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

ਬਹੁਤ ਹੀ ਭਾਵਨਾਤਮਕ |

19 Dec 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਇਹ ਕਹਾਣੀ ਪੜ੍ਹ ਕੇ ਮੈਨੂੰ ਮੇਰੇ ਸਕੂਲ ਸਮੇਂ ਅਠਵੀੰ ਜਮਾਤ ਵਿਚ ਪੜ੍ਹੀ ਕਹਾਣੀ ਯਾਦ ਆਗੀ ਓਹਦਾ ਨਾਮ ਸਾਇਦ "ਦੋ ਹਥ" ਯਾ "ਸੋਹਣੇ ਹਥ' ਸੀ ...

 

tfs.. veer ji

19 Dec 2012

Reply