Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
~ ਪਿੰਡ ਦੀ ਸੈਰ ‌‌~ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Manjodhan  Singh Saini
Manjodhan
Posts: 41
Gender: Male
Joined: 19/Sep/2010
Location: Sainia to Lucknow
View All Topics by Manjodhan
View All Posts by Manjodhan
 
~ ਪਿੰਡ ਦੀ ਸੈਰ ‌‌~


ਮੋਰ ਬੋਲਦੇ ਚਿੜੀਆਂ ਕੂਕਣ ਲੱਗ ਪੈਂਦੀਆਂ ਨੇਂ ਮੂੰਹ ਹਨੇਰੇ
ਬਾਣੀ ਦੀ ਮਿੱਠੀ ਅਵਾਜ਼ ਗੂੰਜ਼ਦੀ ਪਿੰਡ ਦੇ ਚਾਰ-ਚੁਫ਼ੇਰੇ
ਉਹ ਦਲਿੱਦਰ ਦੀ ਪੰਡ ਹੁੰਦੇ ਨੇਂ ਫ਼ੇਰ ਵੀ ਸੁੱਤੇ ਰਹਿੰਦੇ ਨੇਂ ਜੇਹੜੇ
ਸੱਤਾਂ ਪੀਰਾਂ ਦੀ ਸਮਾਧ ਤੇ ਤੇਰਾ ਮੱਥਾ ਅਸੀ ਟਿਕਾਵਾਂਗੇ
ਤੂੰ ਆਈਂ ਸਾਡੇ ਪਿੰਡ ਤੈਨੂੰ ਸਵਰਗ ਵਿਖਾਵਾਂਗੇ |

ਬਲਦ ਗੱਡੀਆਂ ਤੇ ਲੋਕ ਖੇਤਾਂ ਨੂੰ ਚੱਲ ਪੈਂਦੇ ਨੇਂ ਤੜਕੇ-ਤੜਕੇ
ਕਿਵੇਂ ਬਹਿੰਦੀ ਆ ਸੱਜ ਵਿਆਹੀ ਆਪਣੇ ਮਾਹੀ ਕੋਲ ਚਾਹ ਦਾ ਕੌਲਾ ਫ਼ੜਕੇ
ਪਿੰਡ ਦੀ ਧੂਣੀਂ ਦਾ ਧੂੰਆਂ ਪੈ ਜਾਵੇ ਜਦ ਅੱਖਾਂ ਵਿੱਚ ਫ਼ੇਰ ਕਿੰਨਾਂ ਰੜਕੇ
ਤੇਰੀ ਹਾਜ਼ਰੀ " ਤਾਰੂ ਬਾਬੇ " ਦੀ ਮਹਿਫ਼ਲ ਵਿੱਚ ਲਵਾਵਾਂਗੇ
ਤੂੰ ਆਈਂ ਸਾਡੇ ਪਿੰਡ........................!!!!!

ਵਿਆਹ ਵਿੱਚ ਪੈਂਦਾ ਗਿੱਧਾ ਤੇ ਢੋਲ ਦੀ ਅਵਾਜ਼ ਕਿਵੇਂ ਗੂੰਜਦੀ
ਹਾਲਤ ਵਿਖਾਊਂ ਤੈਨੂੰ ਡਾਰ ਨਾਲੋਂ ਵਿੱਛੜੀ ਕੂੰਜ ਦੀ
ਵੇਖੀਂ ਨਾਲੇਂ ਘੁਮਾਅ ਜਿੱਡੇ ਵੇਹੜੇ ਨੂੰ ਕੱਲੀ ਸਾਡੀ " ਦੀਪੋ ਚਾਚੀ " ਕਿਵੇਂ ਹੂੰਝਦੀ
ਹਨੇਰੀ ਨਾਲ ਡਿੱਗਿਆ ਤੂਤ ਜੋ ਮੋਢੇ ਤੇ ਲਿਆਇਆ ਸੀ , " ਬੁੜੇ ਤਰਲੋਚੇ " ਨੂੰ ਮਿਲਾਵਾਂਗੇ
ਤੂੰ ਆਈਂ ਸਾਡੇ ਪਿੰਡ........................!!!!!

ਪਾ੍ਇਮਰੀ ਸਕੂਲ " ਗਿੰਦੋ " ਕੀ ਬੇਰੀ , " ਬੱਗੜ ਦੀ ਚੱਕੀ " ਦੇ ਕਹਿਣੇ ਨੇਂ
" ਬਾਬਾ ਸਾਧਾ ਸਿਹੁੰ " ਦੀ ਅਵਾਜ ਤੇ ਸਪੀਕਰ ਚ੍ ਯਮਲੇ ਦੇ ਗੀਤ ਗੂੰਜਦੇ ਰਹਿਣੇ ਨੇਂ
" ਚਾਂਦਮਾਰੀ ਵਾਲੇ ਰਾਹ " ,ਕਬਰਾਂ ਵਾਲੇ ਟਿੱਬੇ ਨਾਲੇ ਗੋਲੇ ਤੇ ਲਿਜਾਵਾਂਗੇ
ਨਾਲੇ " ਸਵਰਨੇ ਲਹੌਰੀਏ " ਦੀ ਮਾਰੀ ਸ਼ੇਰ ਅਰਗੀ ਬੜਕ ਸੁਣਾਵਾਂਗੇ
ਤੂੰ ਆਈਂ ਸਾਡੇ ਪਿੰਡ........................!!!!!

ਟੂਟੀ ਤੇ ਪਾਣੀ ਭਰਨ ਦਾ ਨੰਬਰ ਕਦੋਂ ਕਿਸਦਾ ਆਉਂਦਾ ਏ
ਸਾਡਾ ਬਾਪੂ ਅੱਜ ਵੀ ਬੇਬੇ ਨੂੰ ਕਿੰਨਾਂ ਚਾਹੁੰਦਾ ਏ
ਨਵੀਂ ਵਿਆਹੀ ਫ਼ੌਜਣ ਦਾ ਦਿਲ ਫ਼ੌਜੀ ਕਿਵੇਂ ਬੰਨਾਉਂਦਾ ਏ
ਸ਼ਹਿਰ ਤੋਂ " ਟੈਪੂ " ਪਿੰਡ ਨੂੰ ਆਉਂਦਾ ਤੈਨੂੰ ਉਸਤੇ ਵੀ ਚੜਾਵਾਂਗੇ
ਤੂੰ ਆਈਂ ਸਾਡੇ ਪਿੰਡ........................!!!!!

ਮਖਣੀ ਨਾਲ ਲੂਣ ਵਾਲਾ ਪਰੌ਼ਠਾ ,ਦਹੀਂ ਦੀ ਬਾਟੀ ਤੇ ਪੀਵਾਂਗੇ ਲੱਸੀ ਦਾ ਗਲਾਸ ਭਰਕੇ
ਵਿਖਾਊਂ ਤੈਨੂੰ ਸਾਰੇ ਪਿੰਡ ਦਾ ਨਜਾਰਾ " ਮੋਹਣੇ " ਕੇ ਚੁਬਾਰੇ ਉੱਤੇ ਚੜਕੇ
ਤਾਜਮਹਿਲ ਤੋਂ ਵੀ ਸੋਹਣੇਂ ਘਰ " ਪਿੰਡ ਸੈਣੀਆਂ " ਦੇ ਵਿਖਾਊਂ ਤੈਨੂੰ ਗਲੀਆਂ ਚ੍ ਵੜਕੇ
" ਬਲਵੀਰ " ਕੇ ਖੇਤ ਦੇ ਮਰੂਦ ਤੇ " ਜੋਧੇ ਬਲੀ " ਕੇ ਕਮਾਦ ਦੇ ਗੰਨੇ ਵੀ ਚੁਪਾਵਾਂਗੇ
ਤੂੰ ਆਈਂ ਸਾਡੇ ਪਿੰਡ ਤੈਨੂੰ ਸਵਰਗ ਵਿਖਾਵਾਂਗੇ |

.....................ਲਿਖਤੁਮ :- ਮਨਜੋਧਣ  ਸਿੰਘ (C.R.P.F.)......................

ਨੋਟ :- ਸਾਰੇ ਪਾਤਰ ਅਸਲੀ ਹਨ | ਜਵਾਂ ਉਰਿਜਨਲ |

03 Mar 2012

Parminder Singh
Parminder
Posts: 58
Gender: Male
Joined: 29/Feb/2012
Location: Barcelona
View All Topics by Parminder
View All Posts by Parminder
 

Wah GR8 Sahi Gal Pind Di Apne City Apne Desh Punjab Di Yaad 

03 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਹੁਤ ਖੂਬ !!!!!!!!!!!!

03 Mar 2012

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

bahut sohne dhang naal bian kita hai pind nu.....its like a movie...tfs

03 Mar 2012

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
bht kmaal likhea veer ji paatra di bht vdia sajaavt kiti aa punjab de pinda da aksar vekhan nu milda nazaara biyaan kite a ehna sattraan ch ...... ਬਲਦ ਗੱਡੀਆਂ ਤੇ ਲੋਕ ਖੇਤਾਂ ਨੂੰ ਚੱਲ ਪੈਂਦੇ ਨੇਂ ਤੜਕੇ-ਤੜਕੇ ਕਿਵੇਂ ਬਹਿੰਦੀ ਆ ਸੱਜ ਵਿਆਹੀ ਆਪਣੇ ਮਾਹੀ ਕੋਲ ਚਾਹ ਦਾ ਕੌਲਾ ਫ਼ੜਕੇ ਪਿੰਡ ਦੀ ਧੂਣੀਂ ਦਾ ਧੂੰਆਂ ਪੈ ਜਾਵੇ ਜਦ ਅੱਖਾਂ ਵਿੱਚ ਫ਼ੇਰ ਕਿੰਨਾਂ ਰੜਕੇ ਤੇਰੀ ਹਾਜ਼ਰੀ " ਤਾਰੂ ਬਾਬੇ " ਦੀ ਮਹਿਫ਼ਲ ਵਿੱਚ ਲਵਾਵਾਂਗੇ ਤੂੰ ਆਈਂ ਸਾਡੇ ਪਿੰਡ........................!!!!! likhda reh edaan hi yodhe veer .....javaanian maan ....
04 Mar 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

 

ਬਹੁਤ ਹੀ ਲਾਜ਼ਵਾਬ ਲਿਖਿਆ ਫ਼ੌਜੀ ਸਾਹਬ.....!!

ਸੱਚੀਂ ਸਵਾਦ ਆ ਗਿਆ ਜਵਾਂ ਠੇਠ ਸ਼ਬਦਾਵਲੀ ਚ੍ ਲਿਖੀ ਤੁਹਾਡੀ ਰਚਨਾਂ ਪੜਕੇ...ਤੁਹਾਡੀਆਂ ਪਹਿਲਾਂ ਵਾਲੀਆਂ ਰਚਨਾਵਾਮ ਵਾਂਗ ਇਹ ਵੀ ਬਿਲਕੁਲ ਪੰਜਾਬ ਦੇ ਓਸ ਦੌਰ ਦੀ ਜਿਉਂਦੀ-ਜਾਗਦੀ ਤਸਵੀਰ ਹੈ..ਜਿਉਂਦਾ ਵੱਸਦਾ ਰਹਿ ਬਾਈ ਤੇ ਹਮੇਸਾ ਏਦਾ ਹੀ ਲਿਖਦਾ ਰਹਿ |

05 Mar 2012

Reply