Home > Communities > Punjabi Poetry > Forum > messages
ਚੁੱਪ
( ਚੁੱਪ )
ਸਵਾਲ ਵੀ ਬੜੇ ਨੇ ਉਹਦੀ ਚੁੱਪ ਵਿੱਚ,
ਬੋਲ ਵੀ ਬੜੇ ਨੇ ਉਹਦੇ ਦੁੱਖ ਵਿੱਚ।
ਹੁਣ ਸਹਿਮੇ ਸਹਿਮੇ ਇਹ ਤਾਂ ਰਹਿੰਦੇ ਨੇ,
ਕਦੇ ਨਾਗ ਜ਼ਹਿਰੀਲੇ ਸੀ ਉਹਦੀ ਗੁੱਤ ਵਿੱਚ।
ਸਾਡੇ ਵੱਲ ਦੀ ਗੱਲ ਹੁਣ ਮੌਸਮ ਵੀ ਨਹੀਂ ਕਰਦੇ,
ਆਉਂਣ ਪੱਤਝੜ ਦੇ ਸੁਪਨੇ ਬਹਾਰਾਂ ਦੀ ਰੁੱਤ ਵਿੱਚ।
ਹਰ ਕੋਈ ਲੈ ਕੇ ਆਸਰਾ ਉਹਦਾ ਮੰਜ਼ਿਲ ਵੱਲ ਮੁੜ ਜਾਂਦਾ,
ਪਰ ਜ਼ਿੰਦ ਕਿੰਨ੍ਹੇ ਹੈ ਪਾਉਣੀ ਮੋੜ 'ਤੇ ਖੜੇ ਬੁੱਤ ਵਿੱਚ।
ਉਹਨੇ ਦਸ ਕਿੱਲਿਆਂ ਦਾ ਟੱਕ ਕੱਲ ਹੋਰ ਲੈ ਲਿਆ,
ਸਮਝਣ ਵਾਲਾ ਸਮਝ ਰਿਹਾ ਕਿ ਫ਼ਰਕ ਹੈ ਧੀ ਤੇ ਪੁੱਤ ਵਿੱਚ।
ਗੁਰਜੰਟ ਤਕੀਪੁਰ ✍🏻
16 Sep 2017
its brilliant , marvalous creation,........great poetry,.........
23 Sep 2017
ਵਾਹ ਗੁਰਜੰਟ ਜੀ ਇਹ ਚੁੱਪ ਤਾਂ ਕਮਾਲ ਦੀ ਹੈ - ਚੁੱਪ ਜੋ ਬਹੁਤ ਕੁਝ ਦੱਸ ਰਹੀ ਹੈ ਬਿਨਾ ਆਵਾਜ਼ ਕੀਤਿਆਂ, ਦੱਸ ਰਹੀ ਹੈ ਕੁਝ ਐਸਾ ਜੋ ਇਕ ਭੇਦ ਹੈ; ਦੱਸ ਰਹੀ ਹੈ ਕੁਝ ਐਸਾ ਜੋ ਸ਼ਰਮ ਦੀ ਗੱਲ ਹੈ ਸਾਡੀ ਸਭਿਅਤਾ ਲਈ |
ਬਹੁਤ ਸੋਹਣੀ ਕਿਰਤ | ਖੁਸ਼ ਰਹੋ ਅਤੇ ਇਸੇ ਤਰਾਂ ਸੋਹਣਾ ਸੋਹਣਾ ਲਿਖਦੇ ਰਹੋ |
ਵਾਹ ਗੁਰਜੰਟ ਜੀ, ਇਹ ਚੁੱਪ ਤਾਂ ਕਮਾਲ ਦੀ ਹੈ - ਚੁੱਪ ਜੋ ਬਹੁਤ ਕੁਝ ਦੱਸ ਰਹੀ ਹੈ ਬਿਨਾ ਆਵਾਜ਼ ਕੀਤਿਆਂ: ਦੱਸ ਰਹੀ ਹੈ ਕੁਝ ਐਸਾ ਜੋ ਇਕ ਭੇਦ ਹੈ; ਦੱਸ ਰਹੀ ਹੈ ਕੁਝ ਐਸਾ ਜੋ ਸ਼ਰਮ ਦੀ ਗੱਲ ਹੈ ਸਾਡੇ ਦੋਗਲੇਪਣ, ਖੋਖਲੇਪਨ ਅਤੇ ਸਾਡੀ ਸਭਿਅਤਾ ਲਈ |

Yoy may enter 30000 more characters.
06 Oct 2017
Copyright © 2009 - punjabizm.com & kosey chanan sathh