Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
(ਸਾਂਭਿਆ ਹੋਇਆ ਖ਼ਤ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurjant Takipur
Gurjant
Posts: 72
Gender: Male
Joined: 22/Dec/2016
Location: longowal
View All Topics by Gurjant
View All Posts by Gurjant
 
(ਸਾਂਭਿਆ ਹੋਇਆ ਖ਼ਤ)
(ਸਾਂਭਿਆ ਹੋਇਆ ਖ਼ਤ)
ਖ਼ਤ ਤੇਰਾ ਇੱਕੋ ਹੀ ਆਇਆ ਸੀ ਮੇਰੇ ਕੋਲ
ਤੇ ਉਹ ਹਾਲੇ ਵੀ ਮੇਰੇ ਕੋਲ ਹੀ ਹੈ
ਜੇ ਨਾ ਭੁੱਲਦੇ ਹੋਵਾਂ ਤਾਂ
ਕਰੀਬ ਅੱਠ ਕੁ ਸਾਲ ਤਾਂ ਹੋ ਹੀ ਗਏ ਨੇ
ਉਹਨੂੰ ਮੇਰੇ ਕੋਲ ਪਏ ਨੂੰ
ਸ਼ਬਦਾਂ ਦੀ ਹਾਲਤ ਬਿਲਕੁੱਲ ਉਦੋਂ ਵਰਗੀ ਹੀ ਏ
ਜਿਹੜੇ ਤੂੰ ਘਰ ਦੀ ਛੱਤ ਤੇ ਬੈਠ ਕੇ
ਸਭ ਤੋਂ ਚੋਰੀ ਲਿਖੇ ਸੀ
ਬਸ ਜੇ ਹਾਲਤ ਵਿਗੜ ਰਹੀ ਏ ਤਾਂ ਖ਼ਤ ਦੇ ਕਿਨਾਰਿਆਂ ਦੀ
ਪਤਾ ਨਹੀਂ ਕਿਉਂ ਚਾਰੇ ਪਾਸਿਆਂ ਤੋਂ ਭੁਰਨੇ ਜੇ ਸ਼ੂਰੁ ਹੋ ਗਏ ਨੇ
ਇੰਝ ਵੀ ਨਹੀਂ ਕਿ ਮੈਂ ਉਹਨੂੰ
ਮੋੜ ਤੋੜ ਕੇ ਇਕ ਪਾਸੇ ਸੁੱਟਿਆ ਏ
ਬੜੀ ਸ਼ਾਨ ਆਪਣੀ ਇਕ ਡੇਅਰੀ ਵਿਚ ਰੱਖਿਆ ਏ
ਇਕ ਇਕ ਸ਼ਬਦ ਤੇਰੇ ਸਾਹਾਂ ਚੋਂ ਨਿਕਲਿਆ ਸੀ ਨਾ
ਤੇ ਕਈ ਵਾਰ ਜਦ ਮੈਂ ਡੇਅਰੀ ਖੋਲਦਾ ਹਾਂ ਤਾਂ
ਉਹ ਖ਼ਤ ਇੰਝ ਕਿਸੇ ਕਵਿਤਾ ਨਾਲ ਗਲ ਲੱਗਿਆ ਹੁੰਦਾ ਏ
ਜਿਵੇਂ ਤੇਰੇ ਤੇ ਮੇਰੇ ਸ਼ਬਦਾਂ ਨੂੰ ਵੀ
ਆਪਸ ਚ ਇਸ਼ਕ ਹੋ ਗਿਆ ਹੋਵੇ,
ਤੇ ਤੇਰੇ ਨਾਂ ਦਾ ਸੱਸਾ ਤੇ ਮੇਰੇ ਨਾਂ ਦੇ ਗੱਗਾ
ਆਪਸ ਵਿੱਚ ਇੰਝ ਗੱਲਾਂ ਕਰਦੇ ਨੇ
ਜਿਵੇਂ ਆਪਾਂ ਮਗਰੋਂ
ਤੇ ਉਹ ਪਹਿਲਾਂ ਮਿਲੇ ਹੋਣ।
ਗੁਰਜੰਟ ਤਕੀਪੁਰ
11 Mar 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Brilliant Gurjant sir g Brilliant,............

16 Mar 2018

Reply