Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੁਰਾਣਾ ਜਿੰਦਰਾ... :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 
ਪੁਰਾਣਾ ਜਿੰਦਰਾ...

ਸਾਡੇ ਘਰੇ
ਬਹੁਤ ਪੁਰਾਣਾ ਜਿੰਦਰਾ ਪਿਆ ਹੈ
ਮੇਰੇ ਦਾਦਾ-ਦਾਦੀ ਦੇ ਸਮੇਂ ਦਾ...
ਪਰ ਦਾਦਾ-ਦਾਦੀ ਦੇ ਹੁੰਦਿਆਂ
ਅਸੀਂ ਕਦੇ ਨਹੀਂ ਲਾਇਆ
ਘਰ ਨੂੰ ਕੋਈ ਵੀ ਜਿੰਦਰਾ...
"ਜਿੰਦਰੇ ਘਰਾਂ ਦੀ ਰੌਣਕ ਘਟਾ ਦਿੰਦੇ ਨੇ"
ਦਾਦਾ ਕਿਹਾ ਕਰਦਾ ਸੀ...
"ਜਿੰਦਰਿਆਂ ਨਾਲ ਘਰ ਖਾਲੀ-ਖਾਲੀ ਲੱਗਦਾ"
ਦਾਦੀ ਕਿਹਾ ਕਰਦੀ ਸੀ...
ਅਸੀਂ ਜਦ ਵੀ ਕਿਤੇ ਜਾਣਾ ਹੁੰਦਾ
ਤਾਂ ਘਰ ਖੁੱਲ੍ਹਾ ਛੱਡ ਜਾਂਦੇ
ਦਾਦਾ-ਦਾਦੀ ਦੇ ਆਸਰੇ...
ਜਦ ਦਾਦਾ-ਦਾਦੀ ਨਾ ਰਹੇ
ਤਾਂ ਘਰ ਦੀ ਉਹ ਰੌਣਕ ਵੀ ਨਾ ਰਹੀ...
ਜਦ ਦਾਦੇ ਦੀ ਆਖਰੀ ਨਿਸ਼ਾਨੀ
ਮੇਰਾ ਬਾਪ ਵੀ ਚਲਾ ਗਿਆ
ਤਾਂ ਘਰ ਖਾਲੀ-ਖਾਲੀ ਹੋ ਗਿਆ...
ਹੁਣ ਜਦ ਵੀ ਕਿਤੇ ਜਾਣਾ ਹੋਵੇ
ਤਾਂ ਘਰ ਨੂੰ ਉਹੀ
ਪੁਰਾਣਾ ਜਿੰਦਰਾ ਲਾ ਕੇ ਜਾਂਦੇ ਹਾਂ
ਲੱਗਦਾ ਹੈ ਜਿਵੇਂ
ਦਾਦਾ-ਦਾਦੀ ਨੂੰ ਘਰ ਛੱਡ ਕੇ ਆਏ ਹੋਈਏ..।

                                                          -ਹਰਿੰਦਰ ਬਰਾੜ

06 May 2013

Raj kaur
Raj
Posts: 3
Gender: Female
Joined: 07/May/2013
Location: ludhiana
View All Topics by Raj
View All Posts by Raj
 
rely nice

:)

06 May 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਹਸਰਤ ਸੀ ਮੇਰੇ ਦਿਲ ਦੀ ਕਿ ਤਸੀਂ ਸਾਹਮਣੇ ਰਹਿੰਦੇ।
ਕੋਈ ਗੱਲ ਮੇਰੀ ਸੁਣਦੇ ਕੋਈ ਆਪਣੇ ਦਿਲ ਦੀ ਕਹਿੰਦੇ।
ਮੇਰੇ  ਹੰਝੂਆਂ  ਨੇ ਕੀ  ਸੀ ਤੇਰੀ ਪਿਆਸ   ਬੂਝਾਉਣੀ ।
ਬੇਕਿਰਕ ਪਿਆਸ ਕੀ ਜਾਨਣ ਜੋ ਧਰਤੀ ਵੱਲ ਵਹਿੰਦੇ।
ਜਿਹੜੇ ਰੁਲ ਗਏ ਬਰੇਤੇ,ਮੰਜਿਲ ਉਹਨਾਂ ਕੀ ਪਾਉਣੀ।
ਜੋ ਆਪਾ ਨਾ ਪਹਿਚਾਣੇ ਉਹ ਸਦਾ ਦੁੱਖ ਰਹਿੰਦੇ ਸਹਿੰਦੇ।

07 May 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਕਾਫੀ ਦੇਰ ਬਾਦ ........... ਪਰ ਖੂਬਸੂਰਤ

07 May 2013

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ha bittu veer, kafi time baad hazri lagdi aa... main oh nalayak student aa jo college bhut ghatt aunda ha par mere teacher (tusi sare) bhut change ho jo mera name ni kattde... ho sakda k 75% lecturs vali condition puri na kar saka es lyi meri eni ku hazari kabool karyeo... thanks...

07 May 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਖੂਬਸੂਰਤ ਲਿਖਤ ! ਜਿਓੰਦੇ ਵੱਸਦੇ ਰਹੋ,,,

07 May 2013

Reply