|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਕੱਟੇ ਅੰਗੂਠੇ ਦੀ ਗਾਥਾ... |
ਕੱਟੇ ਅੰਗੂਠੇ ਦੀ ਗਾਥਾ...
ਮੇਰੇ ਗੁਰੂਦੇਵ ਜੀ, ਮੈਨੂੰ ਮੁਆਫ ਕਰਨਾ ਮੈਂ ਏਕਲੱਵਿਆ ਨਹੀਂ ਬਣ ਸਕਦਾ ਕਿਉਂਕਿ ਮੇਰੇ ਕੋਲ ਕੋਈ ਵੀ ਹੱਥ ਸਲਾਮਤ ਨਹੀਂ ਗੁਰੂ ਦਕਸ਼ਣਾ ਵਜੋਂ ਅੰਗੂਠਾ ਦੇਣ ਲਈ...! ਮੇਰੇ ਹੱਥ ਪਹਿਲਾਂ ਹੀ ਗਿਰਵੀ ਰੱਖੇ ਪਏ ਨੇ ਆੜ੍ਹਤੀਏ ਕੋਲ- ਬੈਂਕ ਕੋਲ ਵਿਆਜ ਦੇ ਇਵਜ਼ ਵਜੋਂ...! ਕਿਉਂਕਿ ਖੇਤ ਕੰਮ ਕਰਦੇ ਬਾਪੂ ਦੀ ਬਾਂਹ ਕੱਟੀ ਜਾਣ ਕਰਕੇ ਉਸਦੇ ਸੱਜੇ ਅੰਗੂਠੇ 'ਤੇ ਲੱਗੀ ਸਿਆਹੀ ਹੁਣ ਮੇਰੇ ਮੱਥੇ 'ਤੇ ਉੱਕਰ ਆਈ ਹੈ ਮੇਰੀ ਤਕਦੀਰ ਦੀ ਹੋਣੀ ਬਣਕੇ ਤੇ ਮੈਂ ਆਪਣੇ ਹੱਥ ਵੇਚ ਦਿੱਤੇ ਸਨ...! ਗੁਰੂਦੇਵ ! ਤੁਸੀਂ ਹੀ ਇੱਕ ਵਾਰ ਦੱਸਿਆ ਸੀ ਕਿ ਆਜ਼ਾਦ ਅੰਗੂਠੇ ਅਕਸਰ ਸੰਘੀ ਘੁੱਟ ਦਿੰਦੇ ਹਨ ਪਰ ਸ਼ਾਇਦ ਤੁਹਾਨੂੰ ਇਹ ਨਹੀਂ ਪਤਾ ਕਿ ਅੱਜ-ਕੱਲ ਤਾਂ ਅੰਗੂਠਾ ਕੱਟਣ ਦੀ ਵੀ ਲੋੜ ਨਹੀਂ ਪੈਂਦੀ ਹੁਣ ਤਾਂ ਅੰਗੂਠੇ ਖਰੀਦ ਲਏ ਜਾਂਦੇ ਹਨ...! ਕੱਟੇ ਹੋਏ ਅੰਗੂਠੇ ਭਲਾ ਕਿਸ ਕੰਮ ? ਖਰੀਦੇ ਹੋਏ ਅੰਗੂਠੇ ਹੀ ਜੀ ਹਜ਼ੂਰੀ ਕਰਦੇ ਹਨ...! ਸੋ ਅਸੀਂ ਅੱਜ-ਕੱਲ ਆਪਣੇ ਹੱਥ ਵੇਚਣ ਦਾ ਸੰਤਾਪ ਹੰਢਾ ਰਹੇ ਹਾਂ ਪਰ ਖੁਸ਼ੀ ਦੀ ਗੱਲ ਇਹ ਹੈ ਕਿ ਸਾਡੇ ਕੰਨ, ਜੀਭ, ਦਿਮਾਗ ਤੇ ਪੈਰ ਅਜੇ ਸਲਾਮਤ ਹਨ ਅਸੀਂ ਸੁਣ ਸਕਦੇ ਹਾਂ! ਅਸੀਂ ਬੋਲ ਸਕਦੇ ਹਾਂ! ਅਸੀਂ ਸੋਚ ਸਕਦੇ ਹਾਂ! ਅਸੀਂ ਤੁਰ ਸਕਦੇ ਹਾਂ! ਅਸੀਂ ਭੱਜ ਸਕਦੇ ਹਾਂ! ਕੀ ਹੋਇਆ ਜੇਕਰ ਸਾਡੇ ਕੋਲ ਹੱਥ ਨਹੀਂ...!
- ਹਰਿੰਦਰ ਬਰਾੜ
|
|
06 Sep 2013
|
|
|
|
|
|
|
ਕਾਫੀ ਇੰਤਜ਼ਾਰ ਤੋਂ ਬਾਦ ਹਮੇਸ਼ਾ ਦੀ ਤਰਾਂ ਇੱਕ ਸ਼ਾਨਦਾਰ ਰਚਨਾ ......
|
|
06 Sep 2013
|
|
|
|
|
ਬਹੁਤ ਖੂਬ ਵੀਰ ! ਕਮਾਲ ਦਾ ਲਿਖਿਆ ਹੈ ,,,ਜਿਓੰਦੇ ਵੱਸਦੇ ਰਹੋ,,,
|
|
06 Sep 2013
|
|
|
|
|
ਲਾਜਵਾਬ ਰਚਨਾ ਹਰਿੰਦਰ ਵੀਰ... ਇਸ ਰਚਨਾ ਦੀ ਸਭ ਤੋਂ ਖਾਸ ਗੱਲ ਇਹ ਲੱਗੀ ਕਿ ਅਖੀਰ ਤੱਕ ਪਹੁੰਚਦੇ ਪਹੁੰਚਦੇ ਰਚਨਾ ਸਿਖਰ ਨੂੰ ਛੂਹ ਲੈਂਦੀ ਹੈ.... ਜੀਓ...
|
|
07 Sep 2013
|
|
|
|
|
|
|
|
|
har vaar di trah pyar den lyi bhut bhut shukariya...
|
|
09 Sep 2013
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|