|
|
| ਇਕ ਅਣਜੰਮੀ ਧੀ ਮਾਂ ਨਾਲ ਵਾਰਤਾਲਾਪ |
ਇਕ ਅਣਜੰਮੀ ਧੀ ਆਖੇ ਆਪਣੀ ਮਾਂ ਨੂੰ, ਮੇਰੀ ਮਾਂ ਮੈਨੂੰ ਕੁਖ ਵਿੱਚ ਨਾ ਤੂੰ ਮਾਰ | ਮੈਨੂੰ ਵੀ ਹੱਕ ਆ ਇਹ ਵੇਖਣ ਦਾ ਏ ਸੋਹਣਾ ਸੰਸਾਰ, ਰੱਬ ਦੇ ਹੁਕਮ ਨਾਲ ਹੀ ਮੈ ਆਈ ਹਾਂ| ਆਪਣੀ ਕਿਸਮਤ ਰੱਬ ਕੋਲੋ ਲਿਖਵਾ ਕੇ ਲਿਆਈ ਹਾਂ, ਮੈ ਤੇਰਾ ਤੇ ਬਾਪੁ ਜੀ ਦਾ ਸਪਨਾ ਹਾਂ| ਮੈ ਕੋਈ ਪਰਾਈ ਨਹੀ ਤੁਹਾਡਾ ਜੀਅ ਆਪਣਾ ਹਾਂ| ਮੈ ਕੀ ਕੀਤਾ ਗੁਣਾ ਜੋ ਤੂੰ ਮੈਨੂੰ ਅਣਜੰਮੀ ਨੂੰ ਮਾਰ ਰਹੀ ਏ| ਅਜੇ ਤਾ ਮੈ ਤੁਹਾਡੇ ਕੋਲ ਆਈ ਵੀ ਨਹੀ, ਤੂੰ ਹੁਣੇ ਹੀ ਮੈਨੂੰ ਕਿਉ ਵਿਸਾਰ ਰਹੀ ਏ, ਮਾਂ ਮੈਨੂੰ ਬਿਨਾ ਕਸੂਰੋ ਨਾ ਮਾਰ| ਮੇਰੀ ਮਾਂ ਮੈਨੂੰ ਦੇਖ ਲੈਣ ਦੇ ਇਹ ਸੋਹਣਾ ਸੰਸਾਰ| ਇਹ ਸੁਣ ਕੇ ਮਾਂ ਬੋਲੀ ਕਿਵੇ ਤੇਨੂ ਦਿਖਾ ਏ ਸੰਸਾਰ ਦਵਾ, ਤੇਰੇ ਜੰਮਦੀ ਦੇ ਸਿਰ ਹੀ ਪਾ ਦੁਖੜੇ ਹਜਾਰ ਦਵਾ | ਧੀਏ ਇਥੇ ਬੜੇ ਹੀ ਜਾਲਿਮ ਲੋਕ ਰਹਿੰਦੇ ਨੇ , ਜੋ ਹੱਸਦੀਆ ਵੱਸਦੀਆ ਕੁੜਿਆ ਤੋ ਜਿੰਦਗੀ ਖੋ ਲੇਂਦੇ ਨੇ | ਨਿੱਤ ਹੋਵੇ ਇਸ ਜੱਗ ਚੰਦਰੇ ਤੇ ਧੀਆ ਨਾਲ ਬਲਾਤਕਾਰ, ਜੇ ਕੋਈ ਧੀ ਕਿਸੇ ਨੂੰ ਕਿਸੇ ਨਾਪਾਕ ਗੱਲੋ ਕਰ ਦੇਵੇ ਇਨਕਾਰ, ਤਾਂ ਜਾਲਿਮ ਲੋਕ ਪਾ ਕੇ ਤੇਜਾਬ ਉਸ ਨੂੰ ਦਿੰਦੇ ਨੇ ਸਾੜ| ਮੇਰਾ ਕਿਹੜਾ ਦਿਲ ਕਰਦਾ ਏ ਤੇਨੂ ਆਪਣੇ ਤੋ ਵਿਛੋੜਨ ਨੂੰ, ਰੱਬ ਦਾ ਦਿਤਾ ਅਨਮੋਲ ਤੋਹਫ਼ਾ ਮੋੜਨ ਨੂੰ | ਪਰ ਪੁਤ ਮੈ ਵੀ ਇਸ ਚੰਦਰੇ ਸਮੇ ਹੱਥੋ ਹੋਈ ਹਾਂ ਮਜਬੂਰ | ਮੇਨੂ ਮੁਆਫ ਕਰੀ ਬੇਟੇ ਇਸ ਵਿਚ ਮੇਰਾ ਨਾ ਕਸੂਰ| ਇਨੀ ਗੱਲ ਸੁਣ ਕੇ ਧੀ ਬੋਲੀ,ਮਾਂ ਜੇ ਇਹ ਗੱਲ ਏ ਤਾ ਮੇਨੂ ਹੁਣੇ ਖਤਮ ਕਰ ਦੇ , ਮੇਰੇ ਕਤਲ ਦਾ ਇਲਜਾਮ ਮੇਰੇ ਰੱਬ ਦੇ ਸਿਰ ਤੇ ਮੜ ਦੇ | ਮੈ ਵੀ ਜਾ ਕੇ ਪੁਛਾ ਉਸ ਰੱਬ ਨੂੰ ਦੱਸ ਕਿਊ ਮੇਰੇ ਏਸੇ ਲੇਖ ਲਿਖੇ ਨੇ, ਧਰਤੀ ਤੇ ਧੀਆ ਉੱਤੇ ਹੋ ਰਹੇ ਜੁੱਲਮ ਕਿਊ ਨਾ ਤੇਨੂ ਦਿਸੇ ਨੇ | ਆਖਾ ਜਾ ਕੇ ਆਪਣੇ ਰੱਬ ਨੂੰ ਹੁਣ ਬਣਾਈ ਤੇਰੀ ਦੁਨਿਆ ਗੰਦਲੀ ਹੋ ਗਈ ਏ, ਜੋ ਹੁੰਦੀ ਸੀ ਪਿਆਰ ਕਾਰਣ ਓ ਹੁਣ ਧੀਆ ਦੇ ਖੂਨ ਨਾਲ ਰੰਗਲੀ ਹੋ ਗਈ ਏ | ਮੈ ਕਰਾ ਜਾ ਕੇ ਅਰਦਾਸ ਓਸ ਰੱਬ ਨੂੰ ਜਾਂ ਤਾਂ ਇਸ ਨੂੰ ਸਾਡੇ ਰਹਿਣ ਯੋਗ ਬਣਾ ਦੇ, ਜਾ ਫਿਰ ਇਸ ਦੁਨਿਆ ਦਾ ਸਾਰਾ ਨਕਸ਼ਾ ਰੱਬਾ ਇਕੋ ਝਟਕੇ ਵਿੱਚ ਮਿਟਾ ਦੇ | ਦੂਰ ਬੇਠ ਕੇ ਇਹ ਗੱਲਾ ਸੁਣ ਰਿਹਾ ਰੱਬ ਵੀ ਬੜੀਆਂ ਡੂੰਘੀਆ ਸੋਚਾ ਵਿਚ ਪੈ ਗਿਆ, ਰੱਬ ਸੋਚੇ ਕੀ ਮੇਰੀ ਬਣਾਈ ਇਸ ਸੋਹਣੀ ਦੁਨਿਆ ਨੂੰ ਕੀ ਹੋ ਗਿਆ | ਧੀ ਦੀ ਸੁਣ ਕੇ ਪੁਕਾਰ ਰੱਬ ਨੂੰ ਹੁਣ ਸਮਝ ਕੁੱਝ ਨਹੀ ਆ ਰਿਹਾ, ਇਸ ਤੋ ਪਹਿਲਾ ਕੀ ਰੱਬ ਇਸ ਦਾ ਕੋਈ ਹੱਲ ਕਰੇ| "ਸੰਧੂ" ਇੰਨੀ ਆਖ ਕੇ ਆਪਣੀ ਗੱਲ ਮੁਕਾਉਣ ਲਗਾ , ਕੀ ਬਸ ਕਰੋ ਓ ਪਾਪੀ ਲੋਕੋ, ਧੀ ਤਾਂ ਰੱਬ ਦਿਤੀ ਇਕ ਸੋਗਾਤ ਏ, ਇਸ ਦੀ ਕਦਰ ਕਰੋ, ਜੇ ਆਪਾ ਹੁਣ ਵੀ ਧੀਆ ਤੇ ਜੁਲਮ ਕਰਨੋ ਨਾ ਹਟੇ, ਤਾਂ ਫਿਰ ਛੇਤੀ ਹੀ ਰੱਬ ਵੀ ਕੁੱਝ ਕਰਕੇ ਵਿਖਾਉਣ ਲਗਾ.......... ਰੱਬ ਵੀ ਆਪਣਾ ਰੰਗ ਦਿਖਾਉਣ ਲਗਾ ......................ਸੰਧੂ
|
|
04 Sep 2013
|