ਬੜੇ ਰੂਪ ਨੇ ਇਸ ਜਗ ਚੰਦਰੇ ਦੇ ਬਸ ਇਹ ਹੀ ਜਾਣੇ ਕੀ ਇਹ ਰੰਗ ਵਿਖਾਉਣਾ ਚਾਵੇ ਤਕੜੇ ਦੇ ਮਾੜੇ ਨੂੰ ਵੀ ਸਾਂਭੇ ਗਰੀਬ ਚੰਗੇ ਦਾ ਵੀ ਮਜਾਕ ਉਡਾਵੇ ਇਹ ਭੂਖੇ ਤੋ ਰੋਟੀ ਖੋਵੈ ਰੱਜੇ ਨੂੰ ਹੋਰ ਰ੍ਜਾਉਂਦਾ ਏ ਇਹ ਜਗ ਚੰਦਰਾ ਬੜੇ ਰੰਗ ਵਿਖਾਉਦਾ ਏ ਸਿਧੇ ਰਾਹ ਜਾਂਦਾ ਜਦ ਕੋਈ ਇਸ ਨੂੰ ਨਜਰ ਆ ਜਾਵੇ ਉਸ ਦੀ ਲਤ ਖਿਚਣ ਲਈ ਇਹ ਪੂਰੀ ਵਾਹ ਲਾਉਣ ਲਾਗ ਜਾਵੇ ਕਿਸੇ ਦੀ ਧੀ ਨੂੰ ਆਖੇ ਪਟੋਲਾ ਤੇ ਆਪਣੀ ਨੂੰ ਆਟੇ ਦੀ ਚਿੜੀ ਸਣਾਉਦਾ ਏ ਅਸਲੀ ਚਿਹਰਾ ਕਮੀਨਗੀ ਦਾ ਪਰ ਪਾ ਮਖੋਟਾ ਸ਼ਰਾਫਤ ਦਾ ਲੋਕਾ ਸਾਮਨੇ ਆਉਂਦਾ ਏ ਇਹ ਜਗ ਚੰਦਰਾ ਬੜੇ ਰੰਗ ਵਿਖਾਉਦਾ ਏ ਕਿਸੇ ਘਰ ਜਦ ਹੌਵੇ ਮੌਤ ਦਾ ਸਨਾਟਾ ਤਾਂ ਰਜ ਕੇ ਦਾਰੂ ਪੀਂਦਾ ਏ ਜਦ ਹੋਵੇ ਗਵਾਂਡੀ ਦੇ ਘਰ ਕੋਈ ਆਈ ਖੁਸ਼ੀ ਤਾਂ ਏ ਮਰ ਮਰ ਜਿੰਦਾ ਏ ਕੋਈ ਸਾਰੀ ਉਮਰ ਔਲਾਦ ਨੂੰ ਤਰਸੇ ਤੇ ਕੋਈ ਔਲਾਦ ਤੋ ਹੀ ਠੋਕਰਾ ਖਾਂਦਾ ਏ ਕੋਈ ਤਾਂ ਰੱਬ ਦੀ ਕਰੇ ਨਾ ਕਦਰ ਤੇ ਕੋਈ ਰੱਬ ਮਨਾਉਣ ਲਈ ਸਾਰੀ ਉਮਰ ਲਾਉਂਦਾ ਏ ਇਹ ਜਗ ਚੰਦਰਾ ਬੜੇ ਰੰਗ ਵਿਖਾਉਦਾ ਏ ਸਭ ਕੋਲ ਜਿਸ ਦੇ ਇਸ ਸੰਸਾਰ ਉਪਰ ਫਿਰ ਵੀ ਖੁਸ਼ ਨਜਰ ਨਾ ਆਵੇ ਬਿਨਾ ਕਿਸੇ ਦੀ ਪਰਵਾਹ ਕੀਤੇ ਸਾਧ ਮਸਤੀ ਵਿਚ ਢੋਲੇ ਗਾਵੇ "ਸੰਧੂ" ਇਹ ਮਰਜੀ ਮਾਲਿਕ ਦੀ ਓਹ ਮੰਗਤੇ ਨੂੰ ਰਾਜਾ ਤੇ ਰਾਜੇ ਨੂੰ ਭਿਖਾਰੀ ਬਣਾਵੇ ਉਸ ਰੱਬ ਦੀ ਮਰਜੀ ਬਿਨਾ ਇਥੇ ਕੋਈ ਇਕ ਸਾਹ ਵੀ ਨਾ ਲੈ ਪਾਉਂਦਾ ਏ ਜਿਨੀ ਦੇਰ ਓਹ ਚਾਵੇ ਬਸ ਓਨ੍ਹੀ ਦੇਰ ਜਗ ਰੰਗ ਵਿਖਾਉਦਾ ਏ................................ਸੰਧੂ