Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪ੍ਰਦੂਸ਼ਨ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਪ੍ਰਦੂਸ਼ਨ

ਸੁਰਜੀਤ ਸਿੰਘ ਜਦ ਕਦੇ ਆਪਣੇ ਦੋਸਤ ਹੁਕਮ ਸਿੰਘ ਨੂੰ ਮਿਲਣ ਲਈ ਜਾਂਦਾ ਤਾਂ  ਉਹ ਉਸਨੂੰ ਆਪਣੇ ਨਾਲ ਹਰ ਮੀਟਿੰਗ ਲੈ ਜਾਂਦਾ। ਹੁਕਮ ਸਿੰਘ ਜਿਲ੍ਹੇ ਵਿੱਚ ਵੱਡਾ ਅਫਸਰ ਲਗਾ ਹੋਣ ਕਰਕੇ ਉਸ ਦੀ ਚਿੱਟੀ ਕਾਰ ਤੇ ਕਾਲੀ ਝੰਡੀ ਝੂੱਲਦੀ ਤੇ ਅੱਗੇ ਤੇ ਪਿਛੇ ਆਉਂਦੀਆ ਅਸਕਾਰਟ ਜਿਪਸੀਆਂ  ਵੇਖ ਸੁਰਜੀਤ ਸਿੰਘ ਵੀ ਫੁਲਿਆ ਨਾ ਸਮਾਉਦਾ ..ਮਖੌਲ ਕਰਨ ਤੇ.ਕੁਝ ਕਹਿਣ ਨੂੰ ਉਸ ਦਾ ਜੀਅ ਕਰਦਾ ਪਰ ਕਾਰ ਡਰਾਇਵਰ ਤੇ ਗੰਨਮੈਨਾਂ ਦੀ ਮੌਜੂਦਗੀ ਉਸਨੂੰ ਚੁੱਪ ਰਹਿਣ ਲਈ ਮਜ਼ਬੂਰ ਕਰਦੀ।...ਉਹ ਹੌਲੀ ਜਿਹੀ ਹੁਕਮ ਸਿੰਘ ਨੂੰ ਚੂੰਡੀ ਵੱਢਦਾ ਥੋੜਾ ਦੋਵੇਂ ਮੁਸਕਰਾਉਦੇ.. ਹੱਥ ਤੇ ਹੱਥ ਮਾਰਦੇ।... ਅੱਜ ਸਾਡੀ ਵਾਤਾਵਰਣ ਨੂੰ ਪ੍ਰਦੂਸ਼ਨ ਤੋਂ ਬਚਾਉਣ ਲਈ ਅਤੇ ਵਾਤਾਵਰਣ ਨੂੰ ਸ਼ੁੱਧ ਬਣਾਉਣ ਲਈ ਸਰਕਾਰ ਦੇ ਉੱਚ ਅਧਕਾਰੀਆਂ ਨਾਲ ਮੀਟਿੰਗ ਹੈ ਤੂੰ ਚੁੱਪ-ਚਾਪ ਸੁਣਦਾ ਰਹੀਂ ਵਿੱਚ ਬੋਲੀਂ ਨਾ...ਹੁਕਮ ਸਿੰਘ ਨੇ ਸੁਰਜੀਤ ਸਿੰਘ ਨੂੰ ਸਮਝਾਉਣ ਦੇ ਲਹਿਜੇ ਨਾਲ ਕਿਹਾ....ਮੀਟਿੰਗ ਬੜੀ ਧੂੰਆਧਾਤ ਚੱਲੀ ਜਿਸ ਵਿੱਚ ਪਾਣੀ,ਹਵਾ ਅਤੇ ਧਰਤੀ ਦੇ ਪ੍ਰਦੂਸ਼ਣ
ਦੇ ਨਾਲ-ਨਾਲ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਵੀ ਕਾਫੀ ਚਰਚਾ ਹੋਈ। ਸੁਰਜੀਤ ਸਿੰਘ ਗੱਲਾਂ ਸੁਣਕੇ ਬਹੁਤ ਹੈਰਾਨ ਹੋ ਰਿਹਾ ਸੀ। ਮੀਟਿੰਗ
ਖਤਮ ਹੋਈ ਤਾਂ ਸਰਕਾਰੀ ਗੱਡੀਆਂ ਸਕੂਲ ਵਿਚੋਂ ਪੂਰੀ ਰਫਤਾਰ ਨਾਲ ਘੱਟਾ ਉਡਾਉਂਦੀਆਂ ਹਾਰਨ ਵਜਾਉਂਦੀਆਂ ਕਾਫਲੇ ਦੇ ਰੂਪ ਵਿਚ
ਮੇਨ ਸੜਕ ਤੇ ਪੁੱਜ ਗਈਆਂ। ਮੀਟਿੰਗ ਵਾਲੀ ਜਗ੍ਹਾ ਸਕੂਲ ਦੇ ਦੋਹਾਂ ਪਾਸੀਂ ਪਿੰਡ ਦੇ ਛੱਪੜ ਦੇ ਪਾਣੀ ਚੋਂ ਤੂਸਾਂ ਆ ਰਹੀਆਂ ਸਨ ਅਤੇ ਪਿੰਡ
ਦੇ ਬਾਹਰ ਵਾਰ ਕਣਕ ਦਾ ਨਾੜ ਸਿਵਿਆਂ ਵਾਂਗ ਜਲ੍ਹ ਰਿਹਾ ਸੀ। ਪਰ ਕਿਸੇ ਨੇ ਵੀ ਮੀਟਿੰਗ ਵਿਚ ਇਸ ਬਾਰੇ ਚਰਚਾ ਨਾ ਕੀਤਾ ਅਤੇ ਨਾ
ਹੀ ਉਸਨੂੰ ਰੋਕਣ ਲਈ ਕੋਈ ਉਪਰਾਲਾ ਕੀਤਾ। ਜਦ ਗੱਡੀਆਂ ਮੇਨ ਸੜਕ ਤੇ ਪੁੱਜੀਆਂ ਤਾਂ ਹੁਕਮ ਸਿੰਘ ਦੀ ਗੱਡੀ ਧੂੰਏਂ ਦੇ ਬੱਦਲਾਂ ਵਿਚ
ਜਿਵੇਂ ਪੂਰੀ ਸਪੀਡ ਨਾਲ ਵੜ ਗਈ, ਸੜਕ ਦੇ ਦੋਹੇਂ ਪਾਸੇ ਨਾੜ ਦੀ ਅੱਗ ਸੜਕ ਤੱਕ ਪਹੁੰਚ ਚੁੱਕੀ ਸੀ ਕਿ ਅਚਾਨਕ ਹੁਕਮ ਸਿੰਘ ਦੀ ਗੱਡੀ
ਵਿੱਚ ਇਕ ਗੱਡੀ ਪੂਰੇ ਜੋ ਨਾਲ ਵੱਜੀ ਅਤੇ ਉਹਨਾ ਦੀਆਂ ਪੱਗਾਂ ਪਿੱਛੇ ਜਾ ਡਿੱਗੀਆਂ, ਆਪਣੇ ਆਪ ਨੂੰ ਸੰਭਾਲਦੇ ਹੋਏ ਜਦ ਗੱਡੀ ਵਿਚੋਂ
ਬਾਹਰ ਨਿਕਲਕੇ ਵੇਖਿਆ ਤਾਂ ਸਾਹਮਣੇ ਤੋਂ ਡੀ.ਸੀ ਦੀ ਗੱਡੀ ਨਾਲ ਐਕਸੀਡੈਂਟ ਹੋਇਆ ਸੀ। ਡਰਾਈਵਰਾਂ ਨੇ ਭੱਜਕੇ ਅਫਸਰਾਂ ਲਈ ਪਾਣੀ
ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲਾਗੇ ਵੱਗਦੇ ਪਾਣੀ ਦੇ ਖਾਲ ਵਿਚੋਂ ਖਾਲੀ ਪਾਣੀ ਦੀਆਂ ਬੋਤਲਾਂ ਭਰ ਲਿਆਏ। ਅਫਸਰਾਂ ਨੇ ਪਾਣੀ
ਪੀ ਕੇ ਅੱਖਾਂ ਮਲਦਿਆਂ ਧੂੰਏਂ ਚੋਂ ਬਾਹਰ ਨਿਕਲਦਿਆਂ ਕਿਹਾ ਕਿ ਲੋਕਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ ਕਿ ਨਾੜ ਨੂੰ ਸਾੜੀ ਜਾਂਦੇ ਹਨ, ਜੀਵਾਂ
ਅਤੇ ਪੋਦਿਆਂ ਦਾ ਨੁਕਸਾਨ ਕਰ ਰਹੇ ਹਨ ਅਤੇ ਹਵਾ ਵਿਚ ਪ੍ਰਦੂਸਣ ਖਿਲਾਰ ਰਹੇ ਹਨ ਤਾਂ ਅਚਾਨਕ ਵੱਡੇ ਸਾਹਬ ਦੇ ਡਰਾਈਵਰ ਨੇ
ਹੌਲੀ ਜਹੀ ਕਿਹਾ ਕਿ ਸਰ ਜੀ ਅਜੇ ਕੁੱਝ ਦਿਨ ਪਹਿਲਾਂ ਤਾਂ ਆਪ ਜੀ ਨੇ ਨਾੜ ਨੂੰ ਸਾੜਨ ਵਾਲੇ ਵਿਅਕਤੀਆਂ ਦੇ ਖਿਲਾਫ ਪਰਚੇ ਦਰਜ
ਕਰਨ ਅਤੇ ਸਖਤ ਸਜਾਵਾਂ ਦੇਣ ਦਾ ਹੁਕਮ ਕੀਤਾ ਹੈ....ਤੁਸੀਂ ਕਹੋ ਤਾਂ ਮੈਂ ਹਲਕਾ ਪੁਲਿਸ ਅਫਸਰ ਨੂੰ ਟੈਲੀਫੋਨ ਕਰਦਾ ਹਾਂ ਕਿ ਇਹਨਾਂ
ਖਿਲਾਫ ਕਾਰਵਾਈ ਕਰੇ ਤਾਂ....ਤੂੰ ਚੁੱਪ ਨਹੀਂ ਰਹਿ ਸਕਦਾ ਬਕਵਾਸ ਕਰੀ ਜਾ ਰਿਹਾ ਹੈ ਵੱਡਾ ਕਾਨੂੰਨ ਦਾਨ ਬਣਦਾ ਹੈ....ਅਫਸਰ ਨੇ
ਗੁੱਸੇ ਵਿਚ ਡਰਾਈਵਰ ਨੂੰ ਝਿੜਕਦਿਆਂ ਕਿਹਾ....ਜੇ ਗੱਡੀਆਂ ਸਾਟਰਟ ਹੋ ਸਕਦੀਆਂ ਹਨ ਤਾਂ ਗੱਡੀਆਂ ਸਟਾਰਟ ਕਰੋ ਤੇ ਦਫਤਰਾਂ ਨੂੰ
ਚੱਲੀਏ ਤੇ ਗੱਡੀਆਂ ਸਟਾਰਟ ਹੋ ਅਤੇ ਧੂੰਏਂ ਨੂੰ ਚੀਰ ਦੀਆਂ ਆਪਣੇ ਆਪਣੇ ਦਫਤਰਾਂ ਨੂੰ ਚੱਲ ਪਈਆਂ........।

17 May 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਤੁਹਾਡਾ ਸਾਰੇ ਪਾਠਕਾਂ ਅਤੇ ਸਹਿਤਕਾਰਾਂ ਦਾ ਰਚਨਾਵਾਂ ਪੜ੍ਹਣ ਤੇ ਆਪਣੇ ਅਮੋਲਕ ਵੀਚਾਰ ਦੇਣ ਬਾਰੇ ਬਹੁਤ ਬਹੁਤ ਧੰਨਵਾਦ ਜੀ

18 May 2013

Reply