Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪ੍ਰਤਿਭਾਸ਼ੀਲ ਸ਼ਖਸ਼ੀਅਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਪ੍ਰਤਿਭਾਸ਼ੀਲ ਸ਼ਖਸ਼ੀਅਤ

                                                  ਸਾਰ-ਅੰਸ਼    ਪ੍ਰਤਿਭਾਸ਼ੀਲ ਸ਼ਖਸ਼ੀਅਤ

 

 

 

               ਸਮਾਜਿਕ ਦਾਇਰੇ ਵਿੱਚ ਰਹਿਕੇ ਨਿਯਮ ਬਣਾਉਂਣਾ ਅਤੇ ਲਾਗੂ ਕਰਨਾ  ਹਰੇਕ ਨੂੰ ਬਰਾਬਰ ਮੰਨਣਾ ਰਾਜਨੀਤਿਕ ਧਰਮ ਹੈ। ਜੋ ਬਰਾਬਰ ਨਹੀਂ ਉਹਨਾਂ ਨੂੰ ਬਰਾਬਰ ਲਿਆਉਣ ਲਈ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਹੂਲਤਾਂ ਦੇਣਾ ਸੰਵੀਧਾਨ ਅਤੇ ਰਾਜਨੀਤਿਕ ਮਰਿਯਾਦਾ ਹੈ । ਪਰ ਰਾਜਨੀਤਿਕ ਮਨੋਰਥ ਦੀ ਪੂਰਤੀ ਲਈ ਵਿਸ਼ੇਸ਼ ਧਰਮ ਮਜ਼੍ਹਬ ਜਾਤੀ ਜਾਂ ਖੇਤਰਾਂ ਦਾ ਦਰਉਪਯੋਗ ਅਧਰਮ ਅਤੇ ਅਨੈਤਿਕਤਾ ਹੈ । ਰਾਜਨੀਤਿਕ ਸਵੱਸਥਾ ਇਨਸਾਨ ਨੂੰ ਮਜ਼੍ਹਬੀ ਭਰਮਾਂ ਵਿੱਚੋਂ ਕੱਢ ਸਕਦੀ ਹੈ । ਧਰਮ ਦੇ ਨਾਂ ਤੇ ਵੱਸਦੇ,ਚਲਦੇ ਅਤੇ ਪੈਦਾ ਹੋਏ ਦੇਸ਼ਾਂ ਵਿੱਚ ਹੋ ਰਹੇ ਅਧਰਮ ਅਕਸਰ ਵਿਅਕਤੀਆਂ ਨੂੰ ਨਾਸਤਿਕ ਹੋਣ ਲਈ ਪ੍ਰੇਰਦੇ ਹਨ । ਧਰਮ ਦੇ ਵਰਗੀਕਰਣ ਨੇ ਧਰਮ ਅਤੇ ਰੱਬ ਨਾਲੋਂ ਵਿਅਕਤੀ ਮੂਰਤੀ ਅਤੇ ਅਤੀਤ ਦੀ ਪੂਜਾ ਦੇ ਸੰਕਲਪ ਨੂੰ ਪੈਦਾ ਕੀਤਾ ਹੈ । ਇਹੀ ਕਾਰਨ ਹੈ ਕਿ ਧਰਮ ਅਤੇ ਮਜ਼੍ਹਬ ਦੀ ਜਿਆਦਾਤਰ ਵਿਪਾਰੀਕਰਣ ਨੇ ਰਾਜਨੀਤਿਕਾਂ ਨੂੰ ਇਸ ਕਾਰੋਬਾਰ ਵੱਧ ਜਿਆਦਾ ਪ੍ਰੇਰਤ ਕੀਤਾ ਹੈ । ਧਾਰਮਿਕ  ਸ਼ਰਧਾ ਦੇ ਨਾਂ ਤੇ ਸੰਸਾਰ ਵਿੱਚ ਕੁਦਰਤੀ ਕਰੋਪੀਆਂ ਨਾਲੋਂ ਜਿਆਦਾ ਮੌਤਾਂ ਕੀਤੀਆਂ ਗਈਆਂ ਹਨ । ਬੜੀ ਹੈਰਾਨੀ ਦੀ ਗੱਲ ਹੈ ਕਿ ਧਾਰਮਿਕ  ਸ਼ਰਧਾ ਦੇ ਨਾਂ ਤੇ ਹੋਈਆਂ ਅਤੇ ਹੋ ਰਹੀਆਂ ਮੌਤਾਂ ਅਤੇ ਜ਼ੁਲਮ ਏਨੇ ਅਮਾਨਵੀ ਹਨ ਕਿ ਦਿਲ ਡਹਿਲ ਜਾਂਦਾ ਹੈ ਪਰ ਰੱਬ ,ਧਰਮ ਜਾਂ ਕਿਸੇ ਮਜ਼੍ਹਬ ਦੀ ਏਨੀ ਨੀਯਤ ਸਾਫ ਜਾਂ ਜ਼ੁਰਤ ਨਹੀਂ ਹੈ ਕਿ ਇਨ੍ਹਾਂ ਨੂੰ ਰੋਕ ਸਕੇ ਫਿਰ ਇਹਨਾਂ ਜਾਂ ਇਹਨਾਂ ਦੇ ਪ੍ਰਭਾਵ ਅਧੀਨ ਬਣਾਏ ਸੰਵੀਧਾਨ,ਪ੍ਰਬੰਧਕੀ ਢਾਂਚੇ ਅਤੇ ਕਨੂੰਨ ਦੇ ਵੱਸ ਦੀ ਗੱਲ ਨਹੀਂ ਅਤੇ ਨਾ ਹੀ ਆਸ ਰੱਖਣੀ ਚਾਹੀਦੀ ਹੈ। ਪਰ ਅਜਿਹਾ ਕਰਨਾ ਬੰਦੇ ਦੇ ਅਖਤਿਆਰ ਵਿੱਚ ਜਰੂਰ ਹੁੰਦਾ ਹੈ  ।

                                             ਸਮਾਜ ਨੂੰ ਸਮਤਲ ਚਲਾਉਣ ਲਈ ਜਰੂਰੀ ਹੈ ਕਿ ਔਰਤ ਤੇ ਮਰਦ ਦੇ ਰਿਸ਼ਤਿਆ ਨੂੰ  ਸਹੀ ਸੰਦਰਭ ਵਿੱਚ ਪਰਖਿਆ ਜਾਵੇ । ਰਿਸ਼ਤਿਆਂ ਦੇ ਹੋ ਰਹੇ ਘਾਣ ਦੀ ਸਹੀ ਢੰਗ ਨਾਲ ਸਮੀਖਿਆ ਦਾ ਨਾ ਹੋ ਸਕਣਾ ਸਮਾਜ ਲਈ ਖਤਰਨਾਕ ਮੌੜ ਸਿੱਧ ਰਿਹਾ ਹੈ । ਜਿਸਮਾਨੀ ਰਿਸ਼ਤਿਆਂ ਦੀ ਖੁੱਲੇਆਮ ਹੋ ਰਹੀ ਨੁਮਾਇਸ਼ ਨੇ ਸਮਾਜਿਕ ਬੰਧਨਾ ਨੂੰ ਛਿੱਕੇ ਟੰਗ ਦਿਤਾ ਹੈ । ਨੌਜਵਾਨ ਆਪਣੇ ਮੌਲਿਕ ਅਧਿਕਾਰਾਂ ਦੀ ਆੜ ਵਿੱਚ ਮਾਂ ਬਾਪ ਦੀ ਇਜ਼ਤ ਨੂੰ ਦਾਅ ਤੇ ਲਗਾ ਸਕਦੇ ਹਨ ਇਸਦੇ ਪਿੱਛੇ ਦਾ ਸੱਚ ਸਰਕਾਰ,ਧਰਮ ਜਾਂ ਕਨੂੰਨ ਵੀ ਸਮਝ ਨਹੀਂ ਪਾਇਆ । ਔਰਤ ਦਾ ਸਨਮਾਨ ਕਰਨਾ ਸਮਾਜ ,ਸਰਕਾਰ ਅਤੇ ਕਨੂੰਨ ਦੀ ਪ੍ਰਾਥਮਿਕਤਾ ਹੈ ਪਰ ਇਹਨਾਂ ਰਿਸ਼ਤਿਆਂ ਦੀ ਕਨੂੰਨ ਦੀ ਆੜ ਵਿੱਚ ਹੋ ਰਹੀ ਤਜ਼ਾਰਤ ਨੇ ਰਿਸ਼ਤਿਆਂ ਦੀ ਪਵਿਤ੍ਰਤਾ ਨੂੰ ਬਦਨਾਮ ਕਰ ਦਿਤਾ ਹੈ । ਮਾਂ ਬਾਪ ਨੂੰ ਧੋਖਾ ਦੇ ਕੇ ਬੱਚਿਆਂ ਵਿੱਚਲੇ ਮਰਜ਼ੀ ਦੇ ਜਿਸਮਾਨੀ ਸੰਬੰਧਾਂ ਦੀ ਭਿਣਕ ਪੈਣ ਤੇ ਬਲਾਤਕਾਰ ਦੇ ਪਰਚੇ ਅਤੇ ਫਿਰ ਮਾਇਕ ਰਾਜ਼ੀਨਾਵਿਆਂ ਨੇ ਸਮਾਜ ਖੋਖਲਾ ਕਰ ਦਿਤਾ ਹੈ । ਇਸਤੋਂ ਵੀ ਵੱਧ ਪਤੀ ਪਤਨੀ ਦੇ ਪਵਿਤ੍ਰ ਰਿਸ਼ਤਿਆਂ ਵਿੱਚ ਤਜ਼ਾਰਤੀ ਕਨੂੰਨੀ ਪੱਖਪਾਤ ਨੇ ਲੈ ਲਈ ਹੈ । ਦਾਜ ਦੇ ਨਾ ਤੇ ਨੁੰਹਾਂ ਤੇ ਸਰੀਰਕ ਅਤੇ ਮਾਨਸਿਕ ਅਤਿਆਚਾਰ ਦੀਆਂ ਘਟਨਾਵਾਂ ਨੇ ਸਮਾਜ ਨੂੰ ਸਰਮਸਾਰ ਕੀਤਾ ਹੈ ਪਰ ਇਸਤੋਂ ਵੱਧ ਔਰਤ ਨੇ ਔਰਤ ਪੱਖੀ ਕਨੂੰਨ ਦਾ ਫਾਇਦਾ ਲੈਕੇ ਝੂਠੇ ਅਤੇ ਮਨ ਘੜਤ ਕਹਾਣੀਆਂ ਦੇ ਆਧਾਰਤ ਪਰਚੇ ਦਰਜ ਕਰਵਾਕੇ ਕਨੂੰਨੀ ਦਾਅ ਪੇਚਾਂ ਵਿੱਚ ਫਸਾਕੇ, ਸੌਦੇਬਾਜ਼ੀ ਕਰਕੇ ਅਤੇ ਘਰ ਤੋੜਕੇ ਔਰਤ ਦੀ ਗਰਮਾਹ ਨੂੰ ਠੇਸ ਪੰਹੁਚਾਈ ਹੈ । ਕਨੂੰਨ ਤਾਂ ਔਰਤ ਦੀ ਰਾਖੀ ਲਈ ਸਨ । ਆਖਰ ਉਸਨੇ ਸੋਚਿਆ ਜੇ ਇਜ਼ਤ ਨਹੀਂ ਤਾਂ ਜੀਉਣ ਦਾ ਵੀ ਕੀ ਫਾਇਦਾ ਏ।ਹਾਰੀ ਹੋਈ ਬਾਜ਼ੀ ਜਿੱਤਣ ਲਈ ਉਸਨੇ ਸਾਰੀਆਂ ਸਥਿਤੀਆਂ ਨੂੰ ਪ੍ਰਵਾਨ ਕਰ ਲਿਆ। ਹੁਣ ਉਹ ਬੇਪ੍ਰਵਾਹ ਸੀ ਕਿ ਲੋਕ ਕੀ ਕਹਿਣਗੇ । ਹੁਣ ਸਿਰਫ ਪ੍ਰਵਾਹ ਵਰਤਮਾਨ ਦੀ ਸੀ । ਅਤੀਤ ਅਤੇ ਭਵਿੱਖ ਤੋਂ ਬੇਫਵਾਹ ਸੀ । ਇਨਸਾਨ ਨੂੰ ਸਾਰਥਿਕ ਜ਼ਿੰਦਗੀ ਜੀਉਣ ਲਈ ਅਸਲੀਅਤ ਨੂੰ ਸਮਝ ਲੈਣਾ ਜਰੂਰੀ ਹੈ। ਅਤੇ ਅਸਲੀਅਤ ਦੀ ਪ੍ਰਵਾਨਗੀ ਹੀ ਵਿਅਕਤੀ ਨੂੰ ਗ਼ਫ਼ਲਤ ਵਿੱਚੋਂ ਬਾਹਰ ਕੱਢ ਸਕਦੀ ਹੈ।ਵਿਅਕਤੀ ਆਪ ਚਾਹੇ ਕਿੰਨਾ ਵੀ ਭ੍ਰਿਸ਼ਟ ਜਾਂ ਅਪਰਾਧੀ ਹੋਵੇ ਆਪਣੀ ਔਲਾਦ ਨੂੰ ਈਮਾਨਦਾਰ,ਸ਼੍ਰੇਸ਼ਟ ਅਤੇ ਵੱਧੀਆ ਇਨਸਾਨ ਬਨਾਉਣ ਦੀ ਕੋਸ਼ਿਸ਼ ਕਰਦਾ ਹੈ । ਮਨ ਵਿੱਚ ਸੋਚੇ ਖਿਆਲ ਵਿਅਕਤੀ ਨੂੰ ਵਰਤਮਾਨ ਤੋਂ ਅਵੇਸਲਾ ਕਰਦੀ ਹੈ । ਖਿਆਲਾਂ ਦੀ ਵਿਆਖਿਆ ਅਕਸਰ ਆਉਣ ਵਾਲੇ ਸਮੇਂ ਲਈ ਚਾਹੇ ਸਾਰਥੀਕ ਹੋਵੇ ਵਰਤਮਾਨ ਲਈ ਘਾਤਕ ਦਿਖਾਈ ਦੇਂਦੀ ਹੈ। ਅਤੀਤ ਦੀ ਸੋਚ ਆਉਣ ਵਾਲੇ ਸਮੇਂ ਨੂੰ ਬੇਹਤਰ ਤਾਂ ਕਰ ਸਕਦੀ ਹੈ ਪਰ ਜੀਵ ਅਤੀਤ ਦੀਆਂ ਪ੍ਰਾਪਤੀਆਂ ਅਤੇ ਕਮਜੋਰੀਆਂ ਨੂੰ  ਵਰਤਮਾਨ ਵਿੱਚ ਵਰਤਕੇ ਆਨੰਦ ਮਾਣਿਆ ਜਾ ਸਕਦਾ ਹੈ। ਪ੍ਰਦਰਸ਼ਨ ਕਦੇ ਕਰਮ ਦੀ ਪ੍ਰੀਭਾਸ਼ਾ ਨਹੀਂ ਬਣ ਸਕਦਾ । ਕਰਮ ਜੋ ਵੀ ਹੋਵੇ ਸੰਪੂਰਨ ਹੁੰਦਾ ਹੈ ਪਰ ਪ੍ਰਦਰਸ਼ਨ ਹਮੇਸ਼ਾ ਕਰਮ ਨੂੰ ਵਧਾਕੇ ਜਾਂ ਘਟਾ ਕੇ ਪੇਸ਼ ਕਰਨ ਲਈ ਕੀਤਾ ਜਾਂਦਾ ਹੈ। ਕਰਮ ਹਮੇਸ਼ਾ ਵਰਤਮਾਨ ਨੂੰ ਮਾਨਣ ਅਤੇ ਇਰਾਦੇ ਵਿੱਚ ਦ੍ਰਿੜਤਾ ਨੂੰ ਪੈਦਾ ਕਰਦੇ ਹਨ । ਮਨ ਦੀ ਦ੍ਰਿੜਤਾ ਵਾਲੇ ਜੀਵ ਆਉਣ ਵਾਲੇ ਸਮੇਂ ਨੂੰ ਆਸਾ ਮਨਸਾ ਦੇ ਸੰਦਰਭ  ਨਾਲ ਵੇਖਦੇ ਹਨ । ਅਸਲ ਵਿੱਚ ਵਰਤਮਾਨ ਹੀ ਜੀਵਨ ਦਾ ਨਾਂ ਹੈ । ਆਉਣ ਵਾਲਾ ਅਤੇ ਲੰਘ ਗਿਆ ਸਮਾਂ ਕਿਸੇ ਦਾ ਮਿੱਤ ਨਹੀਂ ਹੋ ਸਕਦਾ। ਆਸਾ ਮਨਸਾ ਸਿਰਫ ਵਰਤਮਾਨ ਨੂੰ ਜੀਉਣ ਲਈ ਉਤਸਾਹਿਤ ਜਾਂ ਪ੍ਰੇਰਨਾ ਸਰੋਤ ਹੋ ਸਕਦੇ ਹਨ ਪਰ ਵਰਤਮਾਨ ਦੇ ਆਨੰਦ ਨੂੰ ਮਾਨਣ ਵਿੱਚ ਰੁਕਾਵਟ ਬਣਦੇ ਹਨ । ਆਸਾ ਮਨਸਾ ਜੀਣ ਲਈ ਜਾਂ ਮਰਨ ਤੋਂ ਬਚਣ ਦੇ ਕਾਰਨ ਪੈਦਾ ਕਰ ਸਕਦੇ ਹਨ ਪਰ ਵਰਤਮਾਨ ਕੇਦਰਤ ਵਿਅਕਤੀ ਹਮੇਸ਼ਾ ਕਰਮ ਅੰਤ੍ਰੀਵ ਮਨ ਨਾਲ ਕਰਦੇ ਹਨ ਨਾ ਕਿ ਵਿਸ਼ਲੇਸ਼ਣ ਵਿੱਚ ਸਮਾਂ ਗ਼ੁਜ਼ਾਰਦੇ ਹਨ । ਅਸਲ ਗਿਆਨੀ ਜਾਂ ਵਿਗਿਆਨੀ ਵਰਤਮਾਨ ਵਿੱਚ ਕਰਮ ਕਰਦੇ ਹਨ ਜੋ ਆਉਣ ਵਾਲੇ ਸਮੇਂ ਲਈ ਮੀਲ ਪੱਥਰ ਬਣਦੇ ਹਨ ।

                                                         >>>>>>>>>>>>>>

ਸੰਸਾਰ ਵਿੱਚ ਘਰੇਲੂ ਨੌਕਰਾਂ ਦੀ ਮਾਨਸਿਕਤਾ ਨੇ ਮਨੁੱਖੀ ਜੀਵਨ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ । ਮਾਲਕ ਵਰਗ ਨੂੰ ਆਪਣੀ ਜਾਇਦਾਦ,ਕਾਰੋਬਾਰ,ਪ੍ਰਤਿਸ਼ਟਤਾ ਦੇ ਹੰਕਾਰ ਨੇ ਮਾਨਸਿਕ ਤੌਰ ਤੇ ਅਪਾਹਜ ਕਰ ਦਿਤਾ ਹੈ । ਬਜ਼ੁਰਗਾਂ ਅਤੇ ਇੱਕਲੇ ਰਹਿੰਦੇ ਵਿਅਕਤੀਆਂ ਨੂੰ ਸ਼ਾਇਦ ਘਰੇਲੂ ਨੌਕਰਾਂ ਦੀ ਜਰੂਰਤ ਹੋਵੇ ਪਰ ਸੰਸਾਰ ਦੇ ਸਮਰਥ ਨੌਜਵਾਨ ਅਤੇ ਤੰਦਰੁਸਤ ਵਿਅਕਤੀਆਂ ਨੇ ਵੀ ਆਪਣੇ ਆਪ ਨੂੰ ਨੌਕਰਾਂ ਤੇ ਨਿਰਭਰ ਕਰ ਲਿਆ ਹੈ । ਇੱਥੋਂ ਤੱਕ ਕਿ ਸਮਰਥ ਨੌਜਵਾਨ ਅਤੇ ਤੰਦਰੁਸਤ ਵਿਅਕਤੀ ਆਪਣੀਆਂ ਨਿੱਜੀ ਅਤੇ ਬਿਲਕੁਲ ਪ੍ਰਾਈਵੇਟ ਲੋੜਾਂ ਤੱਕ  ਆਪਣੇ ਅੰਡਰ ਗਾਰਮੈਂਟਸ ਦੀ ਸਾਭ ਸੰਭਾਲ ਅਤੇ ਸਫਾਈ ਦੀ ਪਹੁੰਚ ਨੌਕਰਾਂ ਹੱਥੀ ਦੇ ਦਿਤੀਆਂ ਹਨ । ਘਰੇਲੂ ਜਾਂ ਕਾਰੋਬਾਰੀ ਨੌਕਰ ਆਪਣੀਆ ਲੋੜਾਂ ਦੀ ਪੂਰਤੀ,ਬੇਰੁਜ਼ਗਾਰੀ ਦੀ ਮਜ਼ਬੂਰੀ, ਅਤੇ ਜੀਉਣ ਦੇ ਆਸਰੇ ਦੀ ਖਾਤਰ ਹਰ ਕਿਸਮ ਦੇ ਅਣਚਾਹੇ ਹੁਕਮ ਮੰਨਣ ਲਈ ਤਿਆਰ ਹੋ ਜਾਂਦੇ ਹਨ । ਘਰੇਲੂ ਨੌਕਰਾਂ ਦੀ ਮਦਦ ਨਾਲ ਚਲਾਏ ਜਾਂਦੇ ਘਰ ਹਮੇਸ਼ਾਂ ਮਾਨਸਿਕ ਪ੍ਰੇਸ਼ਾਨੀ ਅਤੇ ਤਣਾਅ ਵਿੱਚ ਰਹਿੰਦੇ ਹਨ । ਨੌਕਰਾਂ ਦੀਆਂ ਹਰੇਕ ਗੱਤੀਵਿਧੀਆਂ ਨੂੰ  ਸ਼ੱਕੀ ਨਜ਼ਰ ਨਾਲ ਵੇਖਿਆ ਜਾਂਦਾ ਹੈ । ਹਰ ਘਰੇਲੂ ਸਮਾਨ ਅਤੇ ਕੰਮ ਕਰਨ ਦੇ ਤਰੀਕੇ ਤੇ ਕੀਤੀ ਜਾਂਦੀ ਬੇਲੋੜੀ ਨੋਕਾ ਟੋਕੀ ਮਾਨਸਿਕ ਸੰਤੁਲਨ ਵਿਗਾੜਨ ਵਿੱਚ ਬਹੁਤ ਖਤਰਨਾਕ ਭੂਮਿਕਾ ਨਿਭਾਉਂਦੀਆਂ ਹਨ । ਨੌਕਰਾਂ ਤੋਂ ਲੋੜ ਤੋਂ ਵੱਧ ਕੰਮ ਅਤੇ ਵਿਸ਼ਵਾਸ਼ ਨੌਕਰਾਂ ਦੇ ਸੁਭਾਅ ਵਿੱਚ ਚਿੜਚਿੜਾਪਣ ਪੈਦਾ ਕਰਦਾ ਹੈ । ਘਰੇਲੂ ਨੌਕਰਾਂ ਦੀ ਹਾਜ਼ਰੀ ਨੂੰ ਅਣਗੌਲਿਆਂ ਕਰਕੇ ਕੀਮਤੀ ਸਮਾਨ ਦੀ ਰੱਖ ਸੰਭਾਲ, ਆਪਣੇ ਸਰੀਰ ਦਾ ਅਸ਼ਲੀਲ ਪ੍ਰਦਰਸ਼ਨ ਅਤੇ ਵਿਵਹਾਰ ਉਹਨਾਂ ਦੀ ਕਾਮਿਕ ਵਾਸ਼ਨਾ ਨੂੰ ਉਤੇਜਿਤ ਕਰਦਾ ਹੈ ।  ਵਿਅਕਤੀ ਦੀ ਇਸੇ ਮਾਨਸਿਕ ਸਥਿਤੀ ਨੂੰ ਸੰਤੁਲਨ ਵਿੱਚ ਲਿਆਉਣ ਲਈ ਧਰਮ ਦਾ ਸਹਾਰਾ ਲਿਆ ਜਾਂਦਾ ਹੈ । ਲੋੜੀਦੀਆਂ ਜਰੂਰਤਾਂ ਤੋਂ ਵੱਧ ਖਰਚੇ ਅਤੇ ਅਕਾਂਕਸ਼ਾਂਵਾਂ ਹਮੇਸ਼ਾਂ ਮਨੁੱਖ ਨੂੰ ਫਾਲਤੂ ਦੀ ਪ੍ਰੇਸ਼ਾਨੀ ਵਿੱਚ ਪਾ ਦਿੰਦੀਆਂ ਹਨ । ਬਹੁਤ ਸਾਰੇ ਅਪਰਾਧ ਘਰੇਲੂ ਨੌਕਰਾਂ ਦੀ ਘਰਾਂ ਦੇ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਅਤੇ ਮਾਲਕਾਂ ਦਾ ਸੁੱਖਰਹਿਣਾਪਣ ਜੁੰਮੇਵਾਰ ਹੈ । ਆਮ ਵੇਖਣ ਵਿੱਚ ਆਉਂਦਾ ਹੈ ਕਿ ਅਕਸਰ ਲੋਕ ਨੌਕਰਾਂ ਨੂੰ ਆਪਣੇ ਸੌਣ ਵਾਲੇ ਕਮਰਿਆਂ ਤੱਕ ਬਿਨਾਂ ਰੋਕ ਟੋਕ ਆਉਣ ਜਾਣ ਦੀ ਖੁੱਲੀ ਛੁੱਟੀ ਦੇ ਛੱਡਦੇ ਹਨ । ਮਾਲਕ ਕਿਸੇ ਵੀ ਹਾਲਤ ਵਿੱਚ ਪਏ ਹੋਣ  ਨੌਕਰ ਸਵੇਰ ਦੀ ਚਾਹ ਜਾਂ ਨਾਸ਼ਤੇ ਦੇ ਬਹਾਨੇ ਅੰਦਰ ਜਾ ਵੜਦੇ ਹਨ । ਜਿਸ ਨਾਲ ਘਰੇਲੂ ਨੌਕਰਾਂ ਦੀ ਮਨੋਦਸ਼ਾ ਵਿਗੜਦੀ ਹੈ । ਮਨੋਵਿਗਿਆਨ ਇਸ ਗੱਲ ਦੀ ਬਿਲਕੁਲ ਸਪੱਸ਼ਟ ਪ੍ਰਵਾਨ ਕਰਦਾ ਹੈ ਕਿ ਵਿਅਕਤੀ ਚਾਹੇ ਮਾਲਕ ਜਾਂ ਨੌਕਰ ਹੋਵੇ ਉਸ ਵਿੱਚ ਮਾਨਸਿਕ ,ਧਾਰਮਿਕ,ਸਿਆਸੀ,ਆਰਥਿਕ ਅਤੇ ਸਮਾਜਿਕ ਬਿਰਤੀ ਵਿਦਮਾਨ ਹੁੰਦੀ ਹੈ । ਉਹ ਹਰ ਹੀਲੇ ਇਹਨਾਂ ਬਿਰਤੀਆਂ ਨੂੰ ਭਵਿੱਖ ਵਿੱਚ ਮਾਨਣ ਦੀ ਆਸ ਲੈਕੇ ਅਤੇ ਅਤੀਤ ਦੀ ਪੀੜਾ ਨੂੰ ਭੁਲਾਉਣ ਲਈ ਵਰਤਮਾਨ ਵਿੱਚ ਮਿਹਨਤ ਕਰਦਾ ਹੈ । ਜਦ ਅਤੀਤ ਦਾ ਸਾਇਆ ਉਸਦੀ ਮਾਨਸਿਕਤਾ ਤੇ ਭਾਰੂ ਹੋ ਜਾਂਦਾ ਹੈ ਉਹ ਆਪਣੀਆਂ ਸਥਿਤੀਆਂ ਨੂੰ ਬਦਲਣ ਲਈ ਜ਼ਾਇਜ਼ ਨਜ਼ਾਇਜ਼ ਤਰੀਕੇ ਅਖਤਿਆਰ ਕਰਕੇ ਅਤੀਤ ਦੀ ਪੀੜਾ ਨੂੰ ਭੁਲਾਉਣ ਦਾ ਯਤਨ ਕਰਦਾ ਹੈ । ਹਰ ਵਿਅਕਤੀ ਉਪਰ ਉਸਦੇ ਅਤੀਤ ਦੀ ਖੁਸ਼ਹਾਲੀ ਜਾਂ ਮੰਦਹਾਲੀ ਦਾ ਪ੍ਰਭਾਵ ਸਿੱਧੇ ਤੌਰ ਤੇ ਵਰਤਮਾਨ ਤੇ ਭਵਿੱਖ ਤੇ ਗਹਿਰਾ ਪੈਂਦਾ ਹੈ । ਅਜਿਹੀਆਂ ਪ੍ਰਸਥਿਤੀਆਂ ਦਾ ਪ੍ਰਭਾਵ ਘਰੇਲੂ ਨੌਕਰਾਂ ਤੇ ਜ਼ਿਆਦਾ ਪੈਂਦਾ ਹੈ ਕਿਉਂਕਿ ਉਹਨਾਂ ਨੇ ਆਪਣੇ ਜੀਵਨ ਦੀ ਮੰਦਹਾਲੀ ਅਤੇ ਮਾਲਕ ਦੇ ਘਰ ਦੀ ਚਕਾਚੋਂਦ ਨਜ਼ਦੀਕ ਤੋਂ ਵੇਖੀ ਹੁੰਦੀ ਹੈ । ਘਰੇਲੂ ਨੌਕਰਾਂ ਉਪਰ ਮਾਨਸਿਕ ਦਬਾਅ ਬਣਾਈ ਰੱਖਣ ਲਈ ਮਾਲਕ ਕਈ ਤਰ੍ਹਾਂ ਦੇ ਅੰਕੁਸ਼ ਲਗਾਉਂਦੇ ਹਨ ਤਾਂ ਨੌਕਰ ਮਾਲਕ ਦੇ ਘਰ ਦੀਆਂ ਸਾਰੀਆਂ ਚੰਗੀਆਂ ਮੰਦੀਆਂ ਗਤੀ ਵਿਧੀਆਂ ਦਾ ਪਰਦਾ ਖੋਹਲ ਸਕਦੇ ਹਨ । ਮਾਲਕ ਅਤੇ ਨੌਕਰ ਦੀ ਲੋੜਾਂ ਦੀ ਸਮਾਨਤਾ ਕਦੇ ਹੋ ਨਹੀਂ ਸਕਦੀ ਪਰ ਚਾਹਤ ਬਰਾਬਰ ਬਣੀ ਰਹਿੰਦੀ ਹੈ । ਲੋੜਾਂ ਦੀ ਪੂਰਤੀ ਲਈ ਸਾਧਨ ਬਰਾਬਰ ਨਾ ਹੋਣ ਕਰਕੇ ਮਾਨਸਿਕ ਰੋਗੀ ਹੋ ਜਾਂਦੇ ਹਨ । ਨੌਕਰ ਵੀ ਮਨ ਵਿੱਚ ਭੋਗਣ ਤਰੰਗਾਂ ਰੱਖਦੇ ਹਨ । ਜਿਸ ਕਰਕੇ ਅੰਦਰ ਭੋਗਣ ਦੀ ਲਾਲਸਾ ਬਣੀ ਰਹਿੰਦੀ ਹੈ । ਇਹੀ ਲਾਲਸਾ ਨੌਕਰ ਨੂੰ ਚੋਰੀ ਖਾਣ,ਚੋਰੀ ਮਾਲਕ ਦੇ ਕਪੜੇ ਪਾਉਣ,ਚੋਰੀ ਸਿੰਗਾਰ ਕਰਨ ਦੀਆਂ ਰੁੱਚੀਆਂ ਪੈਦਾ ਕਰਦੀ ਹੈ । ਹੌਲੀ ਹੌਲੀ ਘਰੇਲੂ ਨੌਕਰਾਂ ਦੀ ਪਹੁੰਚ ਅਕਸਰ ਮਾਲਕ ਦੇ ਸਾਰੇ ਘਰੇਲੂ ਜਾਇਦਾਦ, ਧਨ ਦੌਲਤ ਅਤੇ ਐਸ਼ੋਇਸ਼ਰਤ ਦੇ ਮਾਮਲਿਆਂ ਤੱਕ ਹੋ ਜਾਂਦੀ ਹੈ ਪਰ ਉਸਦੀ ਪਹੁੰਚ ਭੋਗਣ ਤੱਕ ਨਾ ਹੋਣ ਕਰਕੇ ਸੋਚ ਅਪਰਾਧਿਕ ਢੰਗ ਨਾਲ ਹਾਸਲ ਕਰਨ ਦੀ ਹੋ ਜਾਂਦੀ ਹੈ । ,ਇਹ ਕਾਰਨ ਨੌਕਰਾਂ ਦੀ ਖਿੱਚ ਦਾ ਕਾਰਨ ਬਣਦੇ ਹਨ ਜੋ ਦੁਬਿਧਾ ਦੇ ਵੇਗ ਵਿੱਚ ਅਪਰਾਧਿਕ ਸੋਚ ਵਿੱਚ ਤਬਦੀਲ ਹੋ ਸਕਦੇ ਹਨ । ਰਾਸ਼ਟਰੀ ਅਪਰਾਧ ਬਿਓਰੋ ਵਲੋਂ ਕੀਤੀ ਪੜਤਾਲ ਤੋਂ ਇਹ ਸਾਫ ਦਿਖਾਈ ਦੇਂਦਾ ਹੈ ਕਿ ਘਰੇਲੂ ਅਪਰਾਧਾਂ ਵਿੱਚ ਨੌਕਰਾਂ ਦਾ ਹੱਥ ਜਿਆਦਾ ਹੋਣਾ ਪਾਇਆ ਗਿਆ ਹੈ । ਸਾਲ ੨੦੦੮ ਵਿੱਚ ਤਿਆਰ ਹੋਈ ਰਿਪੋਟ ਮੁਤਾਬਿਕ ਕਰੀਬ ੭੭ ਹਜ਼ਾਰ ਘਰੇਲੂ ਨੌਕਰਾਂ ਵਲੋਂ ਹੋਣੇ ਪਾਏ ਗਏ ਹਨ । ਸਮੇਂ ਦੀ ਰਫਤਾਰ ਨਾਲ ਘਰੇਲੂ ਨੌਕਰਾਂ ਦੀ ਮੰਗ ਅਤੇ ਘਰੇਲੂ ਅਪਰਾਧ ਦਿਨ ਬਦਿਨ ਵੱਧਦੇ ਜਾ ਰਹੇ ਹਨ ।

                    ਔਰਤ ਘਰ ਦਾ ਸਿੰਗਾਰ ਸੀ । ਔਰਤ ਦਾ ਮਾਂ,ਭੈਣ,ਧੀ,ਪਤਨੀ ਦੇ ਰੂਪ ਵਿੱਚ ਵਿਚਰਨਾ ਬਾਕੀ ਰਿਸ਼ਤਿਆਂ ਤੋਂ ਸਿਰਮੌਰ ਹੈ ।ਪਰ ਔਰਤ ਦੇ ਸਿਆਸੀਕਰਣ ਅਤੇ ਘਰ ਪ੍ਰਤੀ ਵਕਤ ਨਾਲੋਂ ਸਿਆਸੀ ਪਾਰਟੀਆਂ ਅਤੇ ਘਰੋਂ ਬਾਹਰ ਦੇਣ ਵਾਲੇ ਵਕਤ ਨੇ ਘਰ ਪ੍ਰੀਵਾਰ ਤੋੜ ਦਿਤੇ ਹਨ । ਜਿਸਦਾ ਸਿੱਧਾ ਫਾਇਦਾ ਘਰੇਲੂ ਨੌਕਰਾਂ ਨੇ ਉਠਾਇਆ ਹੈ । ਘਰੇਲੂ ਨੌਕਰਾਂ ਦੀ ਵੱਧਦੀ ਮੰਗ ਦਾ ਮੁੱਖ ਕਾਰਨ ਲੋੜ ਨਾਲੋਂ ਜ਼ਿਆਦਾ ਸ਼ੌਕ ਅਤੇ ਦੂਸਰਿਆਂ ਤੇ ਨਿਰਭਰਤਾ ਮੁੱਖ ਕਾਰਨ ਹੈ । ਘਰੇਲੂ ਅਪਰਾਧਾਂ ਨੂੰ  ਕਾਫੀ ਹੱਦ ਤੱਕ ਉਤਸਹਿਤ ਮਨੁੱਖ ਦੇ ਆਪਣੇ ਆਪ ਪ੍ਰਤੀ ਸੁਚੇਤ ਨਾ ਹੋਣਾ, ਮਰਦ ਅਤੇ ਔਰਤ ਦਾ ਆਪਣੀਆਂ ਘਰੇਲੂ ਜੁੰਮੇਵਾਰੀਆਂ ਤੋਂ ਭਗੌੜਪਣ ਜੁੰਮੇਵਾਰ ਹਨ । ਘਰੇਲੂ ਜਾਂ ਦਫਤਰੀ ਜਾਂ ਕਾਰੋਬਾਰੀ ਨੌਕਰਾਂ ਦੀ ਹਾਜ਼ਰੀ ਵਿੱਚ ਆਪਣੇ ਵਸੀਲਿਆਂ ਅਤੇ ਸਰੋਤਾਂ ਤੋਂ ਵੱਧ ਅਣਉਚਿੱਤ ਢੰਗ ਨਾਲ ਕੀਤੀ ਕਮਾਈ ਨੇ  ਅਪਰਾਧਾਂ ਨੂੰ ਜਨਮ ਦਿਤਾ ਹੈ । ਮਰਦ ਵਲੋਂ ਘਰ ਦੀਆਂ ਲੋੜਾਂ ਪ੍ਰਤੀ ਬੇਲੋੜਾ ਨੌਕਰਾਂ ਤੇ ਨਿਰਭਰ ਕਰਨਾ ਅਤੇ ਔਰਤ ਵਲੋਂ ਪ੍ਰੀਵਾਰ,ਪਤੀ,ਬੱਚਿਆਂ ਅਤੇ ਬਜ਼ੁਰਗਾਂ ਪ੍ਰਤੀ ਅਵੇਸਲੇਪਣ ਨੇ ਘਰਾਂ ਨੂੰ ਨੌਕਰ ਪ੍ਰਧਾਨ ਬਣਾ ਦਿਤਾ ਹੈ । ਮਰਦ ਅਤੇ ਔਰਤ ਦੀ ਪ੍ਰੀਵਾਰ ਪ੍ਰਤੀ ਬੇਰੁਖੀ ਅਤੇ ਦੇਰ ਰਾਤ ਪਾਰਟੀਆਂ ਅਤੇ ਨਸ਼ੀਲੇ ਪਦਾਰਥਾਂ ਦਾ ਸ਼ੌਕੀਆ ਸੇਵਣ ਨੇ ਘਰੇਲੂ ਨੌਕਰਾਂ ਨੂੰ ਅਪਰਾਧ ਵੱਲ ਪ੍ਰੇਰਿਆ ਹੈ ।

 

16 Aug 2015

Reply