Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੁੰਨਿਆਂ ਵਰਗੀ ਰਾਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਪੁੰਨਿਆਂ ਵਰਗੀ ਰਾਤ

ਲਹਿੰਦੇ ਮੇਰੇ ਚੰਦ ਦੀ ਠੰਡਕ,
ਚੜਦੇ ਮੇਰੇ ਸੂਰਜ ਦੀ ਲਾਲੀ।
ਪੁੰਨਿਆਂ ਵਰਗੀ ਰਾਤ ਗ਼ੁਜਰ ਗਈ,
ਨਿਕਲੀ ਸੁਬ੍ਹਾ ਕਰਮਾਂ ਵਾਲੀ,।
ਉੱਤਰ ਦੇ ਵਿੱਚ ਖਿੱਚ ਅਸਮਾਨੀ,
ਮਨ ਨੂੰ ਨਿਰਮਲ ਕਰਦੀ ਮੇਰੇ,
ਅੰਗੜਾਈ ਸੋਚ ਬਦਲ ਰਹੀ ਹੈ
ਦੱਖਣ ਦੀ ਸਿਆਣਪ ਮਨ ਪਾਲੀ,।
ਪਲਕ ਉੱਠੀ ਫ਼ਲਕ ਤੱਕ ਪਹੁੰਚੀ,
ਨੀਯਤ ਰਾਸ ਹੋਈ ਚਿੰਤਨ ਦੀ,

ਧਰਤੀ ਤਾਲ ਕਰੇ ਨਿੱਤ ਹਰਸੇ।

ਰੂਹ ਸਕੂਨ ਕਰੇ ਮਤਵਾਲੀ।
ਤਲਖੀ ਚਿੱਤ ਨੂੰ ਟਿਕਣ ਨਾ ਦੇਵੇ,
ਖਾਹਿਸ਼ਾਂ ਮਨ ਵਿੱਚ ਖਲਬਲੀ ਪਾਈ,
ਤੂੰ ਕਿਨਾਰਾ ਕਰਕੇ ਬਹਿ ਗਿਉਂ,
ਬਿ੍ਰਹਾ ਜੋਤ ਪਸਰੇ ਨਿਰਾਲੀ।

09 Oct 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Bohat khubb likhea,...........kafi gehrai hai arthan wich..........kavita da flow vi kafi wadhiya hai...........keep it up sir g

24 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਹੁਤ ਸੋਹਣੀ, ਸੂਰਜ ਅਤੇ ਚੰਦ ਦੀ ਰੋਸ਼ਨੀ ਖਿਲਾਰਦੀ ਲਿਖਤ | ਸਰ ਜੀ, ਬਹੁਤ ਖੂਬ ਲਿਖਿਆ ਹੈ |
ਜਿਉਂਦੇ ਵੱਸਦੇ ਰਹੋ |
ਰੱਬ ਰਾਖਾ ਜੀ |  

ਚਾਰਾਂ ਦਿਸ਼ਾਵਾਂ ਦੀ ਕੈਨਪੀ (canopy) ਥੱਲੇ, ਬਹੁਤ ਸੋਹਣੀ ਸੂਰਜ ਅਤੇ ਚੰਦ ਦੀ ਰੋਸ਼ਨੀ ਖਿਲਾਰਦੀ ਲਿਖਤ | ਸਰ ਜੀ, ਬਹੁਤ ਖੂਬ ਲਿਖਿਆ ਹੈ |


ਜਿਉਂਦੇ ਵੱਸਦੇ ਰਹੋ |


ਰੱਬ ਰਾਖਾ ਜੀ |  

 

24 Oct 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਸੋਹਣੇ ਲਫਜ਼ਾਂ ਨਾਲ ਸੱਜੀ ਬਹੁਤ ਹੀ ਸੋਹਣੀ ਰਚਨਾ ..TFS
25 Oct 2014

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਸਵੇਰ ਸਾਰ ਚੜ੍ਹਦੇ ਪਾਸੇ,
ਧੁੰਦ ਵਰਗੀ ਇੱਕ ਚੁੱਪ ਜਹੀ,
ਲਾਲੀ ਮੇਰੇ ਮੂੰਹ ਨੂੰ ਚੁੰਮਦੀ,
ਅੱਖਾਂ ਨੂੰ ਠੰਡਕ ਦੇ ਜਾਂਦੀ,
ਦਰਸ ਤੇਰੇ ਨੂੰ ਤਰਸਦੀ,
ਅੰਦਰ ਮੇਰੇ ਧੂਹ ਜਹੀ ਪਾਵੇ,
ਬੋਲ ਸੁਖਨ ਦੇ ਮੂੰਹੋਂ ਬੋਲ,
ਸਹਿਜ ਜੇਹੀ ਤੇਰੀ ਤੱਕਣੀ...............ਧੰਨਵਾਦ ਜੀ.....

28 Oct 2014

Reply