|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਕੋਇਲ ਪੰਜਾਬ ਦੀ |
ਮੈਂ ਕੋਇਲ ਹਾਂ ਪੰਜਾਬ ਦੀ ਪੰਜ ਦਰਿਆ ਦੀ ਸ਼ਾਨ ਮੈਂ ਕੂਕਾਂ ਡਾਲ ਡਾਲ ਤੇ ਮੇਰੀ ਉੱਚੀ ਮਿਠੀ ਤਾਨ
ਮੈਂ ਲਾਡ ਲਡਾਵਾਂ ਫੁੱਲਾਂ ਨੂੰ ਤੇ ਪੱਤੇ ਮੇਰੀ ਜਾਨ ਮੈਂ ਮਹਿਕ ਖਿੰਡਾਵਾਂ ਪਿਆਰ ਦੀ ਵਿਰਲੀ ਮੇਰੀ ਪੱਛਾਣ
ਮੇਰੇ ਘੁੰਢ ‘ਚ ਹੁੱਸਨ ਪੰਜਾਬ ਦਾ ਮੇਰੀ ਸਿਫ਼ਤ ਕਰੇ ਜਹਾਨ ਮੈਂ ਲੱਗੀਆਂ ਤੋੜ ਨਿਭਾਵੰਦੀ ਭਾਵੇਂ ਨਿਕੱਲਣ ਮੇਰੇ ਪ੍ਰਾਣ
ਮੇਰੇ ਸੀਨੇ ਤੱੜਪ ਪੰਜਾਬ ਦੀ ਨਿਤ ਗਾਵਾਂ ਇਸ ਦੇ ਗੀਤ ਮੈਂ ਭੈਣ ਸੋਹਨੀ ਤੇ ਹੀਰ ਦੀ ਮੇਰੀ ਇਸ਼ਕ ਝੱਨਾਂ ਨਾਲ ਪ੍ਰੀਤ
ਮੈਂ ਪਿਆਰ ਦੇ ਦੀਵੇ ਬਾਲਦੀ ਦਿਆਂ ਕੌਲ ਦੀ ਰੀਤ ਨਿਭਾ ਮੇਰਾ ਰੂਪ ਹੈ ਡਲ੍ਹਕਾਂ ਮਾਰਦਾ ਦਿਆਂ ਨੱਚ ਕੇ ਧਰਤ ਹਿਲਾ
ਮੇਰੇ ਦਿਲ ਵਿਚ ਨਿੱਤ ਸਵੇਰ ਦਾ ਚੜ੍ਹਿਆ ਰਹਿੰਦਾ ਚਾ ਮੈਂ ਅਪਣੇ ਗੀਤ ਅਮੁਲੜੇ ਤੁਹਾਡੀ ਝੋਲੀ ਦਿਤੇ ਨੇ ਪਾ
ਸੁਣੋ! ਵੀਰ ਪੰਜਾਬੀਉ ਤੁਸੀਂ ਰੱਖਣਾ ਇਹਨਾਂ ਦਾ ਖਿਆਲ ਮੈਂ ਚਲੀ ਦੂਰ ਦੇਸ਼ ਨੂੰ ਤੁਹਾਡਾ ਰਾਖਾ ਹੈ ਅਕਾਲ
ਤੁਸਾਂ ਦਿਤਾ ਮੈਨੂੰ ਰੱਜਕੇ ਅਪਣਾ ਸੱਚਾ ਸੁੱਚਾ ਪਿਆਰ ਮੈਂ ਸੇਜਲ ਅੱਖੀਆਂ ਨਾਲ ਹਾਂ ਤੁਹਾਡੀ ਸ਼ੁਕਰ- ਗੁਜ਼ਾਰ
ਮੈਂ ਸੋਹਣੇ ਦੇਸ਼ ਪੰਜਾਬ ਲਈ ਦਿੱਤਾ ਅਪਣਾ ਫ਼ਰਜ਼ ਨਭਾ
ਮੇਰੀ ਰੱਬ ਅਗੇ ਹੈ ਬੇਨਤੀ ਇਹਨੂੰ ਲਗੇ ਨਾ ਤੱਤੀ ਵਾ............?
unkwn...
|
|
13 Mar 2012
|
|
|
|
|
ਬਹੁਤ ਹੀ ਖੂਬਸੂਰਤ ਪੇਸ਼ਕਸ਼ ,,,,,,,,,,,,,ਜੀਓ,,,
|
|
13 Mar 2012
|
|
|
|
|
|
|
sohni rachna veer ji....tfs
|
|
13 Mar 2012
|
|
|
|
|
|
|
|
|
|
|
Waah !!! bahut khoob jasbir ji.
|
|
14 Mar 2012
|
|
|
|
|
|
|
Dil nu khich len wali peshakari hai....bahut wadiya veer...!!!
|
|
15 Mar 2012
|
|
|
|
|
Thnx.......navdeep ji.......
|
|
16 Mar 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|