|
|
| '''''ਮਾਂ ਬੋਲੀ ਪੰਜਾਬੀ '''' |
ਮੇਰੇ ਜਮਿਓਂ ਵੇ ਮੇਰੇ ਜਾਇ-ਓ ਵੇ , ਮੇਰਾ ਬਹਿ ਕੇ ਦਰਦ ਵੰਡਾਇਓ ਵੇ , ਮੇਰੇ ਪੁਤਰੋ ਵੇ ਮੇਰੇ ਲਾਡਲਿਓ , ਕਿਤੇ ਮਾਂ ਨੂੰ ਨਾ ਭੁਲ ਜਾਇਓ ਵੇ , ... ............... ............... ..... ............... .............. ਇਕ ਪੈਂਤੀ ਰੰਗ ਦੇ ਫੁਲਾਂ ਦੀ , ਮੇਰੇ ਵਿਹੜੇ ਵਿਚ ਫੁਲਵਾੜੀ ਹੈ , ਇਹਨਾਂ ਰੰਗ -ਬਰੰਗੇ ਫੁਲਾਂ ਦੀ , ਟੁੱਟਣੋ ਹਰ ਸ਼ਾਖ ਬਚਾਇਓ ਵੇ , ............... ............ ............... .............. ਮੇਰੀ ਬੁਕਲ ਦੇ ਵਿਚ ਪਲਦੇ ਰਹੇ , ਮੇਰੀ ਉਂਗਲੀ ਫੜ ਕੇ ਚਲਦੇ ਰਹੇ , ਹੁਣ ਆਪਣੇ ਨਿਕਿਆਂ ਬਾਲਾਂ ਤੋਂ, ਮੇਰੀ ਉਂਗਲੀ ਨਾ ਛਡਵਾਇਓ ਵੇ ਮੇਰੇ ਜਾਮਿਓਂ ਵੇ .............. ............... ............... ...... ਮੈਂ ਰਾਣੀ ਸੀ ਪਟਰਾਣੀ ਸੀ , ਮੈਂ ਗੁਰੂਆਂ ਦੀ ਗੁਰਬਾਣੀ ਸੀ , ਮੈਨੂੰ ਸਹਿਜਾਦੀ ਹੀ ਰਹਿਣ ਦਿਓ , ਮੇਰੇ ਸਿਰ ਤੋਂ ਤਾਜ ਨਾ ਲਾਹਿਓ ਵੇ , ਮੇਰੇ ਜਾਮਿਓਂ ਵੇ ............ ............... ..... ਹਰ ਬੋਲੀ ਸਿਖ ਲਓ ਬੋਲਣ ਲਈ , ਮੈਨੂੰ ਰਖ ਲਿਓ ਦੁਖ ਫੋਲਣ ਲਈ, ਜਿਥੇ ਵੀ ਜਾਵੋ ਵਸਦੇ ਰਓ , ਮੇਰੀ ਵੀ ਸ਼ਾਨ ਵਧਾਇਓ ਵੇ , ਮੇਰੇ ਜਾਮਿਓਂ ਵੇ ਮੇਰੇ ਜਾਇ-ਓ ਵੇ , ............... ........ ......ਪਰਮ ਸਾਗਰ ......
|
|
26 Jul 2012
|