Punjabi Poetry
 View Forum
 Create New Topic
  Home > Communities > Punjabi Poetry > Forum > messages
satwinder singh sandhu
satwinder singh
Posts: 54
Gender: Male
Joined: 04/Sep/2013
Location: Adelaide
View All Topics by satwinder singh
View All Posts by satwinder singh
 
ਮੇਰੇ ਪੰਜਾਬ ਦੀ ਅਸਲੀ ਤਸਵੀਰ ਕਿਤੇ ਦੂਰ ਰਹਿ ਗਈ ਏ

ਨਾ ਹੀ ਕਿਤੇ ਗੁੱੜ ਬਣਾਉਣ ਵਾਲਾ ਵੇਲਣਾ ਰਹਿ ਗਿਆ,
ਬੱਲਦਾ ਨਾਲ ਖੂਹ ਵਿਚੋ ਪਾਣੀ ਕੱਢਣਾ ਵੀ ਸਾਨੂੰ ਭੁੱਲ ਗਿਆ |
ਢੱਗਿਆਂ ਨਾਲ ਖੇਤ ਵਾਹੁਣ ਵਾਲਾ ਜੱਟ ਵੀ ਜਿਵੇ ਨਾਰਾਜ ਹੋ ਬਹਿ ਗਿਆ,
ਬੱਲਦਾ ਦੀ ਦੌੜ ਵਾਲੀ ਰੀਤ ਵੀ ਕਿਤੇ ਬੁੱਕਲ ਮਾਰ ਕੇ ਬੇਹ ਗਈ ਏ  |
ਮੇਰੇ ਪੰਜਾਬ ਦੀ ਅਸਲੀ ਤਸਵੀਰ ਕਿਤੇ ਦੂਰ ਰਹਿ ਗਈ ਏ |

ਬਦਲ ਦੇ ਸਮੇ ਨਾਲ ਨਜਰ ਆਉਣੋ ਹੱਟ ਗਏ ਕੱਚੇ ਘਰ ਪੁਰਾਣੇ ,
ਨਾ ਓਹ ਦਿੱਸੇ ਨਜਾਰਾ ਜਦ ਕਿਸੇ ਨੇ ਪੱਠੇ ਸਿਰ ਤੇ ਚੁੱਕ ਕੇ ਲਿਆਉਣੇ |
ਪਿੰਡ ਵਿਚ ਵਿਆਹ ਦੇ ਸੱਭ ਨੇ ਰਲ ਕੇ ਕਾਰਜ ਨਿਭਾਉਣੇ,
ਬਦਲੇ ਯੁੱਗ ਦੇ ਨਾਲ ਪਤਾ ਨਹੀ ਕਿ ਹਨੇਰੀ ਵਹਿ ਗਈ ਏ |
ਮੇਰੇ ਪੰਜਾਬ ਦੀ ਅਸਲੀ ਤਸਵੀਰ ਕਿਤੇ ਦੂਰ ਰਹਿ ਗਈ ਏ |

ਕੈਸੀ ਆਈ  ਹਨੇਰੀ ਕਿ ਨਾ ਹੁਣ ਕੋਈ ਪਿਪਲ ਥਲੇ ਮੰਜਾ ਡਾਵੇ,
ਨਾ ਹੀ ਘਰ ਆਏ ਨੂੰ ਕੋਈ ਲੱਸੀ ਦਾ ਗਲਾਸ ਭਾਰ ਕੇ ਪਿਆਵੇ |
ਅੱਧ ਰਿੜਕੇ ਦਾ ਸ਼ੱਨਾ ਹੁਣ ਕੋਈ ਨਾ ਮੂੰਹ ਨੂੰ ਲਾਵੇ,
ਭੱਤਾ ਲੈ ਕੇ ਗਈ ਖੇਤ ਨੂੰ ਮੁੜੀ ਨਹੀ ਪਤਾ ਨਹੀ ਕਿਸ ਰਾਹੇ ਪੈ ਗਈ ਏ |
ਮੇਰੇ ਪੰਜਾਬ ਦੀ ਅਸਲੀ ਤਸਵੀਰ ਕਿਤੇ ਦੂਰ ਰਹਿ ਗਈ ਏ |

ਬਦਲ ਗਈਆਂ ਖੇਡਾਂ ਹੁਣ ਨਾ ਖੇਡੇ ਪਿੱਠੂ ਭੱਨਣ ਨਾ ਹੀ ਕੋਈ ਗੁਲੀ ਡੰਡਾ,
ਦੱਸੋ ਹੁਣ ਕੋਣ ਚੜਾਵੇ  ਗਰਮੀ ਦੀ ਰਾਤ ਨੂੰ ਕੋਠੇ ਤੇ ਵਾਣ ਵਾਲਾ ਮੰਜਾ |
ਪਤਾ ਨਹੀ ਫੁਲਕਾਰੀ ਵੀ ਹੁਣ ਕਿਹੜੀ ਚੰਦਰੀ ਪੇਟੀ ਵਿਚ ਬੰਦ ਹੋ ਗਈ ਏ ,
ਇੰਜ ਲੱਗੇ ਜਿਵੇ ਰਿਵਾਜਾਂ ਵਾਲੀ ਤਸਵੀਰ ਕਿਸੇ ਗੱਲੋ ਨਾਰਾਜ ਹੋ ਗਈ ਏ |
ਮੇਰੇ ਪੰਜਾਬ ਦੀ ਅਸਲੀ ਤਸਵੀਰ ਕਿਤੇ ਦੂਰ ਰਹਿ ਗਈ ਏ  |

ਕਿਤੇ ਨਜਰੀ ਨਹੀ ਆਉਂਦਾ ਪਾਇਆ ਕੁੱੜਤਾ ਚਾਦਰਾ ਨਾ ਹੀ ਦਿਸੇ ਪਜਾਮਾ ,
ਚਰਖਾ ਕੱਤਦੀ ਮੁਟਿਆਰ ਦੇਖੀ ਨੂੰ ਹੁਣ ਤਾਂ ਜਿਵੇ ਬੀਤ ਗਿਆ ਯਾਮਾ |
ਤਿਆ ਤੇ ਤ੍ਰਿਜਨ ਵਾਲੀ ਰੀਤ ਵੀ ਕਿਤੇ ਓਹਲੇ ਜਿਹੇ ਹੋਕੇ ਬਹਿ ਗਈ ਏ ,
ਹੁਣ ਤਾਂ ਹਰ ਪੁਰਾਣੀ ਗੱਲ ਬੱਸ ਇਕ ਯਾਦ ਬਣ ਕੇ ਰਹਿ ਗਈ ਏ |
ਸੱਚੀ ਗੱਲ ਤਾਂ ਇਹ ਹੈ "ਸੰਧੂ" ਅਸਲੀ ਪੰਜਾਬੀਅਤ ਤਾਂ ਬਹੁਤ ਪਿੱਛੇ ਰਹਿ ਗਈ ਏ |

18 Sep 2013

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

hmmmmmmmmmmmmm sahi keha ,..........weldone.

22 Sep 2013

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one.. but shayad kujh badlaao aise hunde aa jo samein de naal naal hunde rehnde... te shayad aapa khud vi badal gaye haan... te ohna cheejan nu wapis lai k aauna bahut aukha hunda...

 

but haan culture nu bhulna.. tehzeeb bhulni... itihaas bhulna.... galat gal aa...

22 Sep 2013

satwinder singh sandhu
satwinder singh
Posts: 54
Gender: Male
Joined: 04/Sep/2013
Location: Adelaide
View All Topics by satwinder singh
View All Posts by satwinder singh
 

Amrinder veer g tusi bilkul sahi keha par veere virsa juanda rakhna bahut jruri a.

22 Sep 2013

satwinder singh sandhu
satwinder singh
Posts: 54
Gender: Male
Joined: 04/Sep/2013
Location: Adelaide
View All Topics by satwinder singh
View All Posts by satwinder singh
 
22 Sep 2013

Reply