ਰੱਬ ਨੇ ਬੜੀ ਨਿਆਰੀ ਲੀਲਾ ਰਚਾਈ,ਜੁਬਾਨ ਨਾ ਦੀ ਅਜੀਬ ਚੀਜ ਬਣਾਈ |ਦੇਖੋ ਇਸ ਜੀਭ ਦੇ ਕਾਰੇ,ਜਿਥੇ ਇਹ ਬਿਨ ਸੋਚੇ ਚਲੇ ਉਥੇ ਪਾਵੇ ਪੁਆੜੇ |ਜਿਸ ਦੀ ਜੀਭ ਕੰਟਰੋਲ ਵਿੱਚ ਆ ਜਾਵੇ,ਉਸ ਨੂੰ ਜੱਗ ਤੋ ਸਲਾਮਾ ਕਰਾਵੇ|ਜਿਥੇ ਇਸ ਤੇ ਨਾ ਲਗਾਮ ਹੋਵੇ,ਉਥੇ ਰਾਜੇ ਨੂੰ ਮੰਗਤਾ ਬਣਾਵੇ |ਸੱਭ ਨੂੰ ਜੀ ਆਖ ਕੇ ਬੋਲਣ ਵਾਲਾ,ਆਪਣਾ ਹਰ ਕੰਮ ਕਰਾ ਜਾਵੇ |ਜੋ ਵੀ ਓਏ ਆਖ ਕੇ ਬੋਲੇ,ਉਸ ਦੇ ਜਰੂਰ ਹੱਡ ਕਟਾਵੇ |ਇਸ ਵਿੱਚ ਰੱਬ ਨੇ ਇਕ ਵੀ ਹੱਡੀ ਨਾ ਪਾਈ ,ਜੀਭ ਮਾੜੀ ਚਲੇ ਤਾ ਕਈ ਹੱਡੀਆ ਤੁੜਵਾਵੇ |ਜਿਸਦੀ ਜੀਭ ਪਹਿਲਾ ਤੋਲੇ ਫੇਰ ਬੋਲੇ,ਸਾਰਾ ਜੱਗ ਉਸਦਾ ਗੁਲਾਮ ਹੋ ਜਾਵੇ |ਦੋਵੇ ਹੱਥ ਜੋੜ ਇਹੋ ਦੁਆ ਕਰੇ "ਸੰਧੂ" ਸੱਭ ਦੀ ਜੁਬਾਨ ਸਲੀਕੇ ਨਾਲ ਚਲੇ,ਤੇ ਹਰ ਇਕ ਨੂੰ ਸਤਿਕਾਰ ਦਵਾਵੇ..................ਸੰਧੂ