ਹੇ ਮੇਰੀ ਸੋਚ ਤੇ ਕਲਮ ਜੋ ਵੀ ਤੇਰਾ ਦਿਲ ਚਾਹੇ ਤੂੰ ਲਿਖ,
ਪਰ ਜਰੂਰੀ ਹੈ ਲਿਖਣ ਤੋ ਪਹਿਲੀ ਕੁੱਝ ਸਿਮਾਵਾ ਲੈ ਮਿੱਥ |
ਲਿਖਣ ਲੱਗੀ ਮੇਰੇ ਬਾਪੂ ਦੀ ਪੱਗ ਦਾ ਖਿਆਲ ਰੱਖੀ,
ਮੇਰੀ ਭੈਣ ਵੀ ਪੜੂ ਤੇਰੇ ਸ਼ਬਦਾ ਨੂੰ ਇੱਕ ਮਿਆਰ ਰੱਖੀ |
ਮੇਰੀ ਮਾਂ ਵੀ ਸੂਣੁ ਤੇਰੇ ਹਰਫਾ ਨੂੰ ਇਸ ਲਈ ਚੰਗੀ ਹੋਵੇ ਸੋਚ,
ਸੱਚ ਦੇ ਨਾਲ ਡੱਟ ਜਾਈ ਤੇ ਝੂਠ ਨੂੰ ਲਈ ਧੋਣੋ ਦਬੋਚ |
ਤੂੰ ਅਲੋਪ ਹੁੰਦੇ ਪੰਜਾਬੀ ਵਿਰਸੇ ਦੀ ਤਾਜਾ ਹਰ ਯਾਦ ਰੱਖੀ,
ਤੂੰ ਸਾਡੇ ਵਿਛੜੇ ਨਨਕਾਣੇ ਬਾਰੇ ਵੀ ਸੱਭ ਨੂੰ ਦੱਸੀ |
ਕਿਸੇ ਗਰੀਬ ਤੇ ਹੋ ਰਹੇ ਜੁੱਲਮ ਦੇਖ ਕੇ ਨਾ ਹੱਸੀ ,
ਬਣ ਕੇ ਜਹਰੀਲਾ ਨਾਗ ਜੁੱਲਮ ਕਰਨ ਵਾਲੇ ਨੂੰ ਡੱਸੀ |
ਭੱਟਕ ਕੇ ਆਪਣੀ ਜੁਮੇਵਾਰੀ ਤੋ ਘਟੀਆ ਤੁੱਕ ਬੰਦੀ ਨਾ ਲਿਖੀ ,
ਇਸ ਵਿਕਾਊ ਸੰਸਾਰ ਉਤੇ ਤੂੰ ਅੇਵੈ ਪੈਸੇ ਪਿੱਛੇ ਨਾ ਵਿਕੀ |
ਤੇਰੇ ਬੋਲਾ ਵਿੱਚ ਨਾ ਹੋਵੇ ਕੁੜੱਤਣ ਸਗੋ ਭਰੀ ਹੋਵੇ ਮਿਠਾਸ,
ਤੇਰੇ ਅਲਫਾਜ ਨਾ ਤੋੜਣ ਹੋਸਲਾ ਬਲਕਿ ਦੇਣ ਇੱਕ ਨਵੀ ਆਸ |
ਨਿਡਰ ਹੋ ਕੇ ਸੱਚ ਬੋਲ ਦੱਸਣਾ ਪਉ ਕਿ ਹੋ ਰਿਹਾ ਵਿੱਚ ਸਾਡੇ ਦੇਸ,
ਇਹ ਵੀ ਦੱਸ ਦੇਈ ਕਿਉ ਛੱਡ ਕੇ ਮਾਪੇ ਪੁੱਤ ਤੁਰ ਗਏ ਪਰਦੇਸ |
ਤੇਰੇ ਸ਼ਬਦ ਦੱਸਣ ਕਿੱਦਾ ਸਾਡੇ ਦਸਮ ਪਿਤਾ ਨੇ ਵਾਰਿਆ ਸੀ ਪਰਿਵਾਰ ,
ਐਸੇ ਹੋਣ ਬੋਲ ਤੇਰੇ ਕੇ ਹਰ ਕੋਈ ਮਜਬੂਰ ਹੋਵੇ ਕਰਨ ਲਈ ਵਿਚਾਰ|
"ਸੰਧੂ"ਜਿਸ ਦਿਨ ਤੇਰੇ ਕਰਕੇ ਮਾਪਿਆ ਦਿਆ ਨਜਰਾ ਜਾਣ ਝੁੱਕ,
ਉਸੇ ਪਲ ਟੁੱਟ ਜਾਵੇ ਕਲਮ ਤੇ ਇਹ ਜਿੰਦ ਜਾਵੇ ਮੁੱਕ |