Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬੀਏ ਜ਼ੁਬਾਨੇ ਨੀ ਰਕਾਨੇ… - ਗੁਰਮੀਤ ਸਿੰਘ ਸਿੱਧੂ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
ਪੰਜਾਬੀਏ ਜ਼ੁਬਾਨੇ ਨੀ ਰਕਾਨੇ… - ਗੁਰਮੀਤ ਸਿੰਘ ਸਿੱਧੂ

ਪੰਜ ਆਬਾਂ ਦੀ ਧਰਤੀ ਪੰਜਾਬ ਦੀ ਮਾਖਿਓਂ ਮਿੱਠੀ ਜ਼ੁਬਾਨ - ਪੰਜਾਬੀ - ਦੁਨੀਆ ਦੇ 120 ਮਿਲੀਅਨ ਲੋਕਾਂ ਦੀ ਮਾਤ ਭਾਸ਼ਾ ਹੈ। ਬੁਲਾਰਿਆਂ ਦੀ ਗਿਣਤੀ ਦੇ ਹਿਸਾਬ ਨਾਲ ਅੱਜ ਪੰਜਾਬੀ ਦੁਨੀਆਂ ਦੀ 14ਵੀਂ ਵੱਡੀ ਭਾਸ਼ਾ ਹੈ। ਮਾਤ ਭਾਸ਼ਾ ਦੀਆਂ ਸਦੀਵੀਂ ਮੋਹ ਤੰਦਾਂ ਵਿਚ ਬੱਝੇ ਪੰਜਾਬੀ, ਅੱਜ ਦੁਨੀਆ ਦੇ ਲਗਭਗ 117 ਦੇਸ਼ਾਂ ਦੇ ਬਸਿੰਦੇ ਹਨ। ਮਾਤ ਭਾਸ਼ਾਈ ਬੁਲਾਰਿਆਂ ਦੀ ਗਿਣਤੀ ਦੇ ਹਿਸਾਬ ਨਾਲ ਫਰੈਂਚ ਤੇ ਪੰਜਾਬੀ, ਦੋਵਾਂ ਦਾ ਸਥਾਨ ਬਰਾਬਰ ਹੈ। ਪਰ ਆਫੀਸ਼ਲ ਲੈਗੂਏਜ਼ ਸਪੀਕਰਜ਼ ਬਾਰੇ ਆਲਮੀ ਭਾਸ਼ਾਵਾਂ ਦੀ ਸੂਚੀ ਵਿਚ ਫਰੈਂਚ ਦਾ ਸਥਾਨ ਤੀਸਰਾ ਹੈ, ਜਦਕਿ ਪੰਜਾਬੀ ਦੁਨੀਆ ਦੀਆਂ 20 ਭਾਸ਼ਾਵਾਂ ਵਿਚ ਕਿਤੇ ਦਿਖਾਈ ਨਹੀਂ ਪੈਂਦੀ। ਕੀ ਪੰਜਾਬੀ ਵਿਗਿਆਨ-ਤਕਨਾਲੋਜੀ ਦੇ ਅਜੋਕੇ ਯੁੱਗ ਵਿਚ ਪਛੜ੍ਹ ਰਹੀ ਹੈ? ਇਸ ਗੰਭੀਰ ਸਵਾਲ ਦਾ ਜਵਾਬ ਪੰਜਾਬੀ ਬੋਲੀ ਨਾਲ ਇਸ਼ਕ ਕਰਨ ਵਾਲੇ ਅਨੇਕ ਲੋਕਾਂ ਦੇ ਹਿਰਦੇ ਵਲੂਣ ਸਕਦਾ ਹੈ। ਇਹ ਕੌੜਾ ਸੱਚ ਪੰਜਾਬੀ ਭਾਸ਼ਾ ਦੀ ਸਦੀਵੀਂ ਬੁਲੰਦੀ ਦੇ ਚਾਹਵਾਨ ਲੋਕਾਂ ਲਈ ਇਕ ਗੰਭੀਰ ਚੁਣੌਤੀ ਵੀ ਹੈ।

ਆਦਿ ਕਾਲ ਤੋਂ ਹੀ ਪੰਜਾਬੀ ਹਾਕਮਾਂ ਦੀ ਬੋਲੀ ਹੋਣ ਦੀ ਬਜਾਇ ਲੋਕਾਂ ਦੀ ਬੋਲੀ ਰਹੀ ਹੈ। ਉਦੋਂ ਤੋਂ ਹੁਣ ਤਕ ਦੇ ਹਾਕਮਾਂ ਨੇ ਆਪਣੀਆਂ ਰਾਜਨੀਤਕ ਲੋੜਾਂ ਦੀ ਪੂਰਤੀ ਹਿੱਤ ਲੋਕਾਂ ਦੀ ਇਸ ਬੋਲੀ ਨੂੰ ਆਪਣੀਆਂ (ਬਦ)ਨੀਤੀਆਂ ਤੇ ਚਾਲਾਂ ਨਾਲ ਗੁੱਠੇ ਲਾਉਣ ਦੇ ਯਤਨ ਕੀਤੇ ਹਨ। ਫਲਸਰੂਪ, ਪਾਕਿਸਤਾਨ ਦੇ 60.43% ਲੋਕਾਂ ਦੀ, ਇਸ ਮਾਂ ਬੋਲੀ ਦੀ ਆਫੀਸ਼ਲ ਲੈਂਗੁਏਜ਼ ਵਜੋਂ ਕੋਈ ਕਾਨੂੰਨੀ ਮਾਨਤਾ ਨਹੀਂ। ਇਕ ਵੀ ਅਜਿਹਾ ਸਕੂਲ ਪਾਕਿਸਤਾਨ ਵਿਚ ਨਹੀਂ, ਜਿਥੇ ਪੰਜਾਬੀ ਪਹਿਲੀ ਭਾਸ਼ਾ/ਮਾਧਿਅਮ ਭਾਸ਼ਾ ਵਜੋਂ ਪੜ੍ਹਾਈ ਜਾਂਦੀ ਹੋਵੇ। ਭਾਰਤੀ ਪੰਜਾਬ ਦੀ ਕੁਲ ਆਬਾਦੀ ਦਾ 92.22% ਲੋਕ ਪੰਜਾਬੀ ਬੋਲਦੇ ਹਨ। ਬੇਸ਼ਕ ਪੰਜਾਬੀ ਭਾਰਤੀ ਪੰਜਾਬ ਦੀ ਰਾਜ ਭਾਸ਼ਾ ਹੈ ਤੇ ਭਾਰਤੀ ਸੰਵਿਧਾਨ ਵਿਚ ਪੰਜਾਬੀ ਨੂੰ ਆਫੀਸ਼ਲ ਲੈਗੁਏਜ਼ ਵਜੋਂ ਮਾਨਤਾ ਦਿਤੀ ਗਈ ਹੈ ਪਰ ਜ਼ਿਆਦਾਤਰ ਸਰਕਾਰੀ ਕੰਮਕਾਜ ਵਿਚ ਅੰਗਰੇਜ਼ੀ ਦੀ ਪ੍ਰਧਾਨਤਾ ਹੈ। ਉਚ ਨੌਕਰੀ ਤੇ ਉਚ ਰੁਤਬਾ ਲੈਣ ਲਈ ਅੰਗਰੇਜ਼ੀ ਦੀ ਬੇਸਾਖੀ ਦਾ ਸਹਾਰਾ ਲੈਣਾ, ਹਾਕਮਾਂ ਦੀਆਂ ਨੀਤੀਆਂ ਨੇ ਲਗਭਗ ਲਾਜ਼ਮੀ ਬਣਾ ਦਿੱਤਾ ਹੈ।

21 May 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਧਾਰਮਿਕ ਤੰਗ ਦਿਲੀਆਂ ਤੇ ਵੰਡਾ ਪੰਜਾਬੀ ਦੇ ਸਡੋਲ ਸਰੀਰ ਲਈ ਅੰਧਰੰਗ ਬਣ ਗਈਆਂ। ਇਕ ਵਕਤ ਆਇਆ ਜਦ ਬਾਬਾ ਫਰੀਦ, ਵਾਰਿਸ ਤੇ ਬੁਲੇ ਦੀ ਇਸ ਬੋਲੀ ਦਾ ਸਾਥ ਮੁਸਲਮਾਨ ਵੀਰ, ਸਿੱਖਾਂ ਦੀ ਬੋਲੀ ਕਹਿ ਕੇ ਛੱਡ ਗਏ। ਹਿੰਦੂ ਵੀਰ ਵੀ ਇਸਨੂੰ ਮਾਂ ਬੋਲੀ ਮੰਨਣ ਤੋਂ ਇਨਕਾਰੀ ਹੋ ਗਏ। ਸ਼ਾਇਦ ਉਹ ਭੁੱਲ ਗਏ ਕਿ 'ਓਮ ਜੈ ਜਗਦੀਸ਼ ਹਰੇ…' ਆਰਤੀ ਦਾ ਰਚੇਤਾ ਸ਼ਾਇਰ ਸ਼ਰਧਾ ਰਾਮ ਫਿਲੌਰੀ ਪੰਜਾਬੀ ਦਾ ਹੀ ਸਪੂਤ ਹੈ। ਸੰਨ ਸੰਤਾਲੀ ਤੇ ਉਪਰੰਤ ਹੋਈਆ ਪੰਜ ਆਬ ਦੀਆਂ ਵੰਡਾਂ ਨੇ ਪੰਜਾਬੀ ਬੋਲੀ ਨੂੰ ਅਜਿਹੇ ਜ਼ਖਮ ਦਿਤੇ ਕਿ ਇਹ ਅੱਜ ਤਕ ਪਾਕਿਸਤਾਨ, ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼ ਵਿਚ ਪੱਬਾਂ ਭਾਰ ਨਹੀਂ ਹੋ ਸਕੀ। ਪੰਜਾਬੀ ਸਪੂਤ ਆਪਣੀ ਮਾਂ ਬੋਲੀ ਨੂੰ ਕਾਨੂੰਨੀ ਮਾਨਤਾ ਤੇ ਬਣਦਾ ਰੁਤਬਾ ਦਿਵਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਪੰਜਾਬੀ ਪਿਆਰਿਆਂ ਦੇ ਅਣਥਕ ਯਤਨਾਂ ਦੇ ਫਲਸਰੂਪ ਭਾਰਤ ਦੇ ਦਿੱਲੀ, ਹਰਿਆਣਾ ਤੇ ਹਿਮਾਚਲ ਪਰਦੇਸ਼ ਵਿਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਕਾਨੂੰਨੀ ਦਰਜਾ ਦੇਣ ਦੀ ਮੰਗ ਹਾਕਮਾਂ ਨੇ ਪ੍ਰਵਾਨ ਕਰ ਲਈ ਹੈ। ਕੈਨੇਡਾ, ਇੰਗਲੈਂਡ, ਅਮਰੀਕਾ, ਸਿੰਘਾਪੁਰ ਆਦਿ ਮੁਲਕਾਂ ਦੇ ਪੰਜਾਬੀ ਬਹੁ ਗਿਣਤੀ ਵਸੋਂ ਵਾਲੇ ਇਲਾਕਿਆਂ ਵਿਚ ਵੀ ਪੰਜਾਬੀ ਨੂੰ ਦੂਜੀ ਭਾਸ਼ਾ/ਵਿਦੇਸ਼ੀ ਭਾਸ਼ਾ/ਆਧੁਨਿਕ ਭਾਸ਼ਾ ਵਜੋਂ ਸਬੰਧਤ ਸਰਕਾਰਾਂ ਨੇ ਮਾਨਤਾ ਦੇ ਦਿਤੀ ਹੈ। ਇਹ ਸਭ ਪੰਜਾਬੀ ਬੋਲੀ ਨੂੰ ਦਿਲੋਂ ਚਾਹੁਣ ਵਾਲਿਆਂ ਦੇ ਜੋਸ਼ ਸਦਕਾ ਸੰਭਵ ਹੋਇਆ ਹੈ।

ਅਜੋਕੇ ਗੋਲਬਲੀ ਦੌਰ ਵਿਚ ਕਿਸੇ ਭਾਸ਼ਾ ਦੀ ਹੋਂਦ ਦਾ ਕਾਇਮ ਰਹਿਣਾ, ਉਸ ਭਾਸ਼ਾ ਦੇ ਗਿਆਨ ਸੰਚਾਰ ਦੇ ਮੁਕੰਮਲ ਮਾਧਿਅਮ ਵਜੋਂ ਵਿਕਸਤ ਹੋਣ ਤੇ ਨਿਰਭਰ ਕਰਦਾ ਹੈ।

21 May 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਜਨ ਸਾਧਾਰਨ ਦਾ ਆਪਣੀ ਮਾਂ ਬੋਲੀ ਪ੍ਰਤੀ ਮੋਹ ਰਖਣਾ, ਇਸਦੀ ਬੇਹਤਰੀ ਲਈ ਸੰਘਰਸ਼ ਵਿਚ ਯੋਗਦਾਨ ਦੇਣਾ ਵਡੀ ਗਲ ਹੈ। ਪਰ ਭਾਸ਼ਾ ਨੂੰ 'ਗਿਆਨ ਸੰਚਾਰ ਦੇ ਮੁਕੰਮਲ ਮਾਧਿਅਮ' ਵਜੋਂ ਵਿਕਸਤ ਕਰਨ ਲਈ ਹੋਸ਼ (ਸੰਜੀਦਾ ਯਤਨਾਂ) ਦੀ ਜ਼ਰੂਰਤ ਪੈਂਦੀ ਹੈ। ਵਿੱਤੀ ਔਕੜਾਂ ਕਾਰਨ ਇਹ ਯਤਨ ਸਰਕਾਰਾਂ ਤੇ ਸੰਸਥਾਵਾਂ ਤੇ ਨਿਰਭਰ ਹਨ। ਬਦਕਿਸਮਤੀ ਹੈ ਪੰਜਾਬੀ ਭਾਸ਼ਾ ਦੀ ਸਰਕਾਰ ਤੇ ਪੰਜਾਬੀ ਭਾਸ਼ਾ ਵਿਕਾਸ ਦੇ ਨਾਂ ਤੇ ਬਣੀਆਂ ਸੰਸਥਾਵਾਂ/ਸਭਾਵਾਂ/ਅਕਾਦਮੀਆਂ ਨੇ ਅਜੇ ਤਕ ਸਮਕਾਲੀਨ ਚੁਣੌਤੀਆਂ ਨੂੰ ਗੰਭੀਰਤਾ ਨਾਲ ਮਹਿਸੂਸ ਨਹੀਂ ਕੀਤਾ।

ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦਾ ਮੁਖ ਜ਼ੋਰ ਸਾਹਿਤ ਤੇ ਸਭਿਆਚਾਰ ਦੇ ਖੇਤਰ ਹਨ। ਕੀ ਕਵਿਤਾ, ਕਹਾਣੀਆਂ ਤੇ ਨਾਵਲਾਂ ਦੇ ਢੇਰ ਅਤੇ ਗਿੱਧੇ ਭੰਗੜੇ ਦੇ ਜੋਰ ਤੇ ਵਿਗਿਆਨ ਤਕਨਾਲੋਜੀ ਦੇ ਇਸ ਦੌਰ ਵਿਚ ਪੰਜਾਬੀ ਦੀ ਹੋਂਦ ਕਾਇਮ ਰਖੀ ਜਾ ਸਕਦੀ ਹੈ? ਕੀ ਸਿਰਫ ਸਰਕਾਰੀ ਸਰਪ੍ਰਸਤੀ ਪੰਜਾਬੀ ਦੀ ਹੋਂਦ ਨੂੰ ਬਚਾ ਸਕੇਗੀ? ਸੰਸਕ੍ਰਿਤ ਦੀ ਮਿਸਾਲ ਸਾਡੇ ਸਾਹਮਣੇ ਹੈ। ਉਚ ਕੋਟੀ ਦੀਆਂ ਸਾਹਿਤਕ ਕ੍ਰਿਤਾਂ ਅਤੇ ਸਦੀਆਂ ਤਕ ਭਾਰਤੀ ਹੁਕਮਰਾਨਾਂ ਦੀ ਸਰਪ੍ਰਸਤੀ ਦੇ ਬਾਵਜੂਦ ਅੱਜ ਸੰਸਕ੍ਰਿਤ ਡੈਡ ਲੈਗੁਏਜ਼ ਹੈ, ਆਖਿਰ ਕਿਉਂ?

ਪੰਜਾਬੀ ਭਾਸ਼ਾ ਦਾ ਅਧਿਆਪਨ ਅਤੇ ਪੰਜਾਬੀ ਭਾਸ਼ਾ ਦੀ ਆਧੁਨਿਕ ਤਕਨਾਲੋਜੀ ਨਾਲ ਤਕਨੀਕੀ ਅਨੁਕੂਲਤਾ, ਦੋ ਅਹਿਮ ਖੇਤਰ ਹਨ, ਜਿਨ੍ਹਾਂ ਨੂੰ ਲਗਾਤਾਰ ਅਖੋਂ ਪਰੋਖੇ ਕੀਤਾ ਜਾ ਰਿਹਾ ਹੈ। ਇਹ ਅਣਗਹਿਲੀ ਪੰਜਾਬੀ ਭਾਸ਼ਾ ਦੀ ਉਨਤੀ ਲਈ ਮਾਰੂ ਸਾਬਤ ਹੋਣ ਲਗੀ ਹੈ। ਪੰਜਾਬੀ ਭਾਰਤੀ ਪੰਜਾਬ ਵਿਚ ਬਹੁ ਗਿਣਤੀ ਦੀ ਮਾਤ ਭਾਸ਼ਾ ਹੈ ਤੇ ਪਹਿਲੀ ਭਾਸ਼ਾ ਵਜੋਂ ਪੜ੍ਹਾਈ ਜਾ ਰਹੀ ਹੈ ਪਰ ਲਗਾਤਾਰ 10-10 ਸਾਲ ਪੰਜਾਬੀ ਪੜ੍ਹਨ ਤੋਂ ਬਾਅਦ ਵੀ ਵਧੇਰੇ ਵਿਦਿਆਰਥੀ ਸ਼ੁੱਧ ਪੰਜਾਬੀ ਲਿਖਣ ਪੜ੍ਹਨ ਤੋਂ ਅਸਮਰਥ ਹਨ। ਕਾਰਨ ਸਪਸ਼ਟ ਹੈ, ਪੰਜਾਬੀ ਭਾਸ਼ਾ ਅਧਿਆਪਨ ਦੀਆਂ ਵਿਧੀਆਂ ਤਕਨੀਕਾਂ ਅਤੇ ਪਾਠ ਸਮਗਰੀ ਹੀ ਨਹੀਂ ਸਗੋਂ ਮੁਲਾਂਕਣ ਪ੍ਰਣਾਲੀ ਵੀ ਨੁਕਸਦਾਰ ਹੈ। ਪੰਜਾਬੀ, ਹਿੰਦੀ ਭਾਸ਼ਾਈ ਖੇਤਰਾਂ (ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼ ਆਦਿ) ਅਤੇ ਅੰਗਰੇਜ਼ੀ ਭਾਸ਼ਾਈ ਖੇਤਰਾਂ (ਕੈਨੇਡਾ, ਇੰਗਲੈਂਡ, ਅਮਰੀਕਾ, ਸਿੰਗਾਪੁਰ ਆਦਿ) ਵਿਚ ਦੂਜੀ ਭਾਸ਼ਾ ਵਜੋਂ ਪੜ੍ਹਾਈ ਜਾਣ ਲੱਗੀ ਹੈ। ਇਨ੍ਹਾਂ ਖੇਤਰਾਂ ਦੀਆਂ ਭਾਸ਼ਾਈ ਸਥਿਤੀਆਂ ਭਾਰਤੀ ਪੰਜਾਬ ਨਾਲੋਂ ਹਰ ਲਿਹਾਜ਼ ਨਾਲ ਵਖਰੀਆਂ ਹਨ। ਪਰ ਪੰਜਾਬੀ ਦੇ ਦੂਜੀ ਭਾਸ਼ਾ ਵਜੋਂ ਅਧਿਆਪਨ ਲਈ ਖੋਜ ਆਧਾਰਤ ਕੋਈ ਪਾਠ ਸਮਗਰੀ ਤੇ ਅਧਿਆਪਨ ਵਿਧੀ ਤਕਨੀਕ ਅਜੇ ਉਪਲਬਧ ਨਹੀਂ ਹੈ। ਇਹ ਵਿਸ਼ਾ ਖੋਜ ਵਜੋਂ ਅਜੇ ਅਣਛੋਹਿਆ ਪਿਆ ਹੈ। ਫਲਸਰੂਪ ਇੰਗਲੈਂਡ, ਕੈਨੇਡਾ ਦੇ ਪੰਜਾਬੀ ਸਿਖਿਆਰਥੀਆਂ ਨੂੰ ਵੀ ੳ ਊਠ, ਖ ਖੁਰਪਾ, ਚ ਚਰਖਾ ਹੀ ਪੜ੍ਹਾਇਆ ਜਾ ਰਿਹਾ ਹੈ। ਇਹ ਸਹਿਜ ਇਕ ਮਿਸਾਲ ਹੈ।

21 May 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਆਧੁਨਿਕ ਤਕਨਾਲੋਜੀ ਨਾਲ ਤਕਨੀਕੀ ਅਨੁਕੂਲਤਾ ਅਜ ਹਰੇਕ ਅਰਧ ਵਿਕਸਤ ਭਾਸ਼ਾ ਦੀ ਮੁਖ ਚੁਣੌਤੀ ਹੈ। ਤੇਜ ਰਫਤਾਰ ਸੰਚਾਰ ਸਾਧਨਾਂ ਨੇ ਇਸ ਲੋੜ ਨੂੰ ਹੋਰ ਵੀ ਵਧਾ ਦਿਤਾ ਹੈ ਕਿਉਂਕਿ ਭਾਸ਼ਾ ਦਾ ਮੁਢਲਾ ਕਾਰਜ ਸੰਚਾਰ ਕਰਨਾ ਹੈ। ਪੰਜਾਬੀ ਲਈ ਇਸ ਦਿਸ਼ਾ ਵਿਚ ਜੋ ਯਤਨ ਹੋਏ ਹਨ, ਉਹ ਸਿਰਫ ਕੰਪਿਊਟਰ ਮਾਹਿਰਾਂ ਤੇ ਆਧਾਰਤ ਹਨ, ਜੋ ਬਹੁਤੇ ਸਾਰਥਕ ਸਿੱਟੇ ਅਜੇ ਤਕ ਨਹੀਂ ਦੇ ਸਕੇ। ਕੰਪਿਊਟਰ ਭਾਸ਼ਾ ਵਿਗਿਆਨ ਦਾ ਖੇਤਰ ਜੋ ਪੰਜਾਬੀ ਲਈ ਅਜੇ ਅਣਛੋਹਿਆ ਪਿਆ ਹੈ, ਵਿਚ ਖੋਜ ਨੂੰ ਉਤਸ਼ਾਹਿਤ ਕੀਤੇ ਬਿਨਾਂ ਇਹ ਕਾਰਜ ਮੁਸ਼ਕਿਲ ਜਾਪਦਾ ਹੈ। ਕੋਈ ਵੀ ਭਾਸ਼ਾ ਵਿਕਸਤ ਭਾਸ਼ਾ ਤਾਂ ਹੀ ਅਖਵਾ ਸਕਦੀ ਹੈ ਜੇਕਰ ਉਹ ਆਪਣੇ ਬੁਲਾਰਿਆਂ ਦੀਆਂ ਸਮਕਾਲੀਨ ਸੰਚਾਰ ਲੋੜਾਂ ਪੂਰੀਆਂ ਕਰ ਸਕਦੀ ਹੋਵੇ। ਗਲੋਬਾਈਜੇਸ਼ਨ ਦੇ ਅਜੋਕੇ ਜ਼ਮਾਨੇ ਵਿਚ ਵਿਕਸਤ ਭਾਸ਼ਾ ਹੀ ਸਿਖਿਆ, ਪ੍ਰਸ਼ਾਸਨਿਕ ਕਾਰਜਾਂ ਤੇ ਜਨ ਸੰਚਾਰ ਦੀ ਮਾਧਿਅਮ ਭਾਸ਼ਾ ਬਣ ਸਕਦੀ ਹੈ ਜੇਕਰ ਕੋਈ ਭਾਸ਼ਾ ਆਪਣੇ ਬੁਲਾਰਿਆਂ ਦੀਆਂ ਸਮੁਚੀਆਂ ਸੰਚਾਰ ਲੋੜਾਂ ਪੂਰੀਆਂ ਨਹੀਂ ਕਰਦੀ ਤਾਂ ਉਹ ਭਾਸ਼ਾ ਕੇਵਲ ਅਨਪੜ੍ਹ ਬੁਲਾਰਿਆਂ ਤਕ ਸੀਮਤ ਹੋ ਕੇ ਰਹਿ ਜਾਂਦੀ ਹੈ। ਜਲਦੀ ਹੀ ਉਹ ਭਾਸ਼ਾ ਸਿਖਿਆ, ਪ੍ਰਸ਼ਾਸਨਿਕ ਕਾਰਜਾਂ ਤੇ ਜਨ ਸੰਚਾਰ ਦੇ ਮਾਧਿਅਮ ਵਜੋਂ ਹੋਂਦ ਗਵਾ ਬੈਠਦੀ ਹੈ। ਯੁਨੈਸਕੋ ਦੇ ਇਕ ਸਰਵੇ ਮੁਤਾਬਕ ਲਗਭਗ 1400 ਭਾਸ਼ਾਵਾਂ ਇਸੇ ਤਰ੍ਹਾਂ ਭਾਸ਼ਾਈ ਸੰਸਾਰ ਦੇ ਨਕਸ਼ੇ ਵਿਚੋਂ ਗਾਇਬ ਹੋ ਚੁਕੀਆਂ ਹਨ। ਪੰਜਾਬੀ ਬੁਲਾਰਿਆਂ ਤੇ ਪੰਜਾਬੀ ਦੇ ਵਿਕਾਸ ਲਈ ਕਾਰਜਸ਼ੀਲ ਸੰਸਥਾਵਾਂ ਸਾਹਮਣੇ ਇਹ ਗੰਭੀਰ ਚੁਣੌਤੀ ਹੈ ਕਿ ਪੰਜਾਬੀ ਭਾਸ਼ਾ ਨੂੰ ਸਮਕਾਲੀਨ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਕਾਬਿਲ ਬਣਾਇਆ ਜਾਵੇ। ਇਸ ਦੇ ਨਾਲ ਹੀ ਪੰਜਾਬੀ ਨੂੰ ਗਿਆਨ ਸੰਚਾਰ ਦੀ ਭਾਸ਼ਾ ਵਜੋਂ ਵਿਕਸਤ ਕਰਨ ਦੇ ਯਤਨ ਆਰੰਭੇ ਜਾਣ।

21 May 2010

Reply