Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੁਰਾਣੀਆ ਅਭੁੱਲ ਯਾਦਾਂ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਪੁਰਾਣੀਆ ਅਭੁੱਲ ਯਾਦਾਂ

ਪੁਰਾਣੀਆ ਅਭੁੱਲ ਯਾਦਾਂ

               ਮੈਂ ਆਪਣੇ ਬਾਪ ਨੂੰ ਪੁੱਛਿਆ ਕਿ ਇਹ ਬਜ਼ੁਰਗ ਆਪ ਨੂੰ ਮਿਲਣ ਲਈ ਕਿਉਂ ਆਉਂਦੇ ਹਨ। ਉਏ ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾਈ ਦੀ ਹੈ, ਫਿਰ ਪੈਰਾਂ ਨੂੰ ਹੱਥ ਲਾਈਦਾ ਹੈ। ਇਕ ਬਜ਼ੁਰਗ ਚਿੱਟੀ ਦਾਹੜੀ, ਪਜ਼ਾਮਾ-ਕੁੜਤਾ ਪਾਈ ਅਤੇ ਪਿੰਡਾ ਵਾਲੀ ਪੱਗ ਬੱਧੀ ਮੋਢੇ ਉਤੇ ਤੇ ਲੰਮੀ ਤਣੀ ਵਾਲਾ ਝੋਲਾ ਲਮਕਾਈ ਸਾਡੇ ਬਰਾਂਡੇ ਵਿੱਚ ਬੈਠਾ ਸੀ।
ਮੈਂ ਉਹਨਾਂ ਦੇ ਪੈਰੀਂ ਹੱਥ ਲਾਇਆ, ਉਹਨਾਂ ਅਸ਼ੀਰਵਾਦ ਦਿੱਤਾ ਬੁੱਧੀਮਾਨ ਹੋਵੇ ਕਿਸੇ ਦੇ ਕੰਮ ਆ ਸਕੇ। ਮੈਂ ਹੈਰਾਨ ਸੀ ਕਿ ਮੈਂ ਜਦ ਵੀ ਕਿਸੇ ਦੇ ਪੈਰੀ ਹੱਥ ਤਾਂ ਅਸ਼ੀਰਵਾਦ ਮਿਲਦਾ ਸੀ ਕਿ ਜਵਾਨੀਆਂ ਮਾਣੋ ਲੰਮੀ ਉਮਰ ਹੋਵੇ। ਮੈਂ ਬੜੀ ਤੱਕਣੀ ਨਾਲ ਉਸ ਬਜ਼ੁਰਗ ਵੱਲੋਂ ਅੱਖ ਪਾਸੇ ਕਰਕੇ ਆਪਣੇ ਬਾਪ ਵੱਲ ਦੇਖਿਆ। ਉਸ ਬਜ਼ੁਰਗ ਨੇ ਮੈਨੂੰ ਘੁੱਟ ਕੇ ਗਲੇ ਨਾਲ ਲਾ ਲਿਆ ਤੇ ਮੱਥਾ ਚੁੰਮ ਕੇ ਕਿਹਾ ਕਿ ਜ਼ਰੂਰ ਇਨਕਲਾਬੀ ਸੋਚ ਦਾ ਮਾਲਕ ਹੋਵੇਗਾ। ਮੈਂਨੂੰ ਉਸ ਸਮੇਂ ਬਜ਼ੁਰਗ ਦੀਆਂ ਗੱਲਾਂ ਅਜੀਬ ਜਿਹੀਆਂ ਲੱਗ ਰਹੀਆਂ ਸਨ। ਜਾ ਪਹਿਲਾਂ ਪਾਣੀ ਤਾਂ ਲਿਆ ਕੇ ਪਿਆ ਫਿਰ ਮਾਂ ਆਪਣੀ ਨੂੰ ਚਾਹ ਵਾਸਤੇ ਕਹੀ ਆਵੀਂ।
              ਮੈਂ ਭੱਜਕੇ ਪਾਣੀ ਦੀ ਗੱੜਵੀ ਤੇ ਗਿਲਾਸ ਲੈ ਆਇਆ। ਪਾਣੀ ਦਾ ਗਿਲਾਸ ਪੀ ਕੇ ਮੇਰੇ ਬਾਪ ਨੂੰ ਬਜ਼ੁਰਗ ਨੇ ਪੁਛਿਆ ਕਿ ਮੁੰਡਾ ਕੀ ਕਰਦਾ ਹੈ , ਪੜਨੇ ਪਾਇਆ ਕਿ ਨਹੀਂ, ਮੇਰੇ ਬਾਪ ਨੇ ਕਿਹਾ ਕਿ ਤੁਹਾਡੀ ਹਦਾਇਤ ਮੁਤਾਬਿਕ ਮੈ ਸਾਰੇ ਮੁੰਡੇ ਪੜ੍ਹਾ ਰਿਹਾਂ ਹਾਂ। ਵੱਡਾ ਮੁੰਡਾ ਫੌਜ ਵਿੱਚ ਭਰਤੀ ਹੋ ਗਿਆ ਸੀ, ਹੁਣ ਸੂਬੇਦਾਰ ਬਣ ਗਿਆ ਹੈ। ਦੂਸਰਾ ਮਾਸਟਰ ਬਣ ਗਿਆ ਹੈ ਅਤੇ ਤੀਜਾ ਫੌਜ ਵਿੱਚ ਗਿਆ ਸੀ ਪਰ ਨੌਕਰੀ ਛੱਡ ਆਇਆ ਹੈ, ਇਹ ਸਭ ਤੋਂ ਛੋਟਾ ਹੈ ਹੁਣ ਪੜ੍ਹਦਾ ਹੈ।
              ਏਨੇ ਨੂੰ ਮਾਂ ਚਿੱਟੇ ਰੰਗ ਦੀ ਬੈਠਵੀਂ ਜਹੀ ਕੇਤਲੀ ਵਿਚ ਚਾਹ ਦੇ ਕੱਪ ਥਾਲੀ ਵਿੱਚ ਰੱਖਕੇ  ਲੈ ਆਈ ਅਤੇ ਫਤਿਹ ਬੁਲਾ ਕੇ ਵਾਪਸ ਚਲੇ ਗਈ।
               ਚਾਹ ਪੀਂਦਿਆਂ ਉਹ ਦੋਵੇਂ ਕੁਝ ਦੇਸ਼ ਪ੍ਰਤੀ ਉਪਰੀਂਆ-ਉਪਰੀਂਆ ਗੱਲਾਂ ਕਰਨ ਲੱਗ ਪਏ। ਬਜ਼ੁਰਗ ਕਹਿਣ ਲੱਗਾ ਕਿ ਜੋ ਸੋਂਦਿਆਂ ਹੀ ਦੇਸ਼ ਦੇ ਉਹੋ ਜਹੇ ਹਾਲਾਤ ਬਣੇ ਨਹੀਂ, ਮੈਂ ਉਹਨਾਂ ਦੇ ਮੂੰਹ ਵੱਲ ਵੇਖ ਰਿਹਾ ਸੀ, ਇਹ ਬਜ਼ੁਰਗ ਕਈ ਵਾਰ ਮੇਰੇ ਬਾਪ ਪਾਸ ਭਿੰਡੀਆਂ ਵਾਲੇ ਨਾਲ ਆਉਂਦੇ ਸਨ ਅਤੇ ਕਈ ਵਾਰੀ ਮੇਰੇ ਬਾਪ ਨੂੰ ਨਾਲ ਲੈ ਕੇ ਕਈ-ਕਈ ਦਿਨ ਘਰੋਂ ਬਾਹਰ ਚਲੇ ਜਾਂਦੇ ਸਨ, ਬਹੁਤਾ ਸਮਾਂ ਸਾਡੇ ਘਰ ਠਹਿਰਦੇ ਨਹੀਂ ਸਨ। ਬਾਪੂ ਜੀ ਦਾ ਨਾਮ ਕੀ ਹੈ, ਮੈਂ ਆਪਣੇ ਬਾਪ ਨੂੰ ਪੁੱਛਿਆ। ਇਹ ਬਜ਼ੁਰਗ ਕਾਮਰੇਡ ਸੋਹਣ ਸਿੰਘ ਭਕਨਾ ਹੈ। ਇਹਨਾਂ ਨੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਬੜਾ ਕੰਮ ਕੀਤਾ ਹੈ। ਤੇਰੇ ਬਾਪ ਨੇ ਸਾਡੀ ਬਹੁਤ ਮਦਦ ਕੀਤੀ ਹੈ, ਕਈ-ਕਈ ਦਿਨ ਪਾਰਟੀ ਵਰਕਰਾਂ ਨੂੰ ਸੁਨੇਹੇ ਦੇਣ ਕਰਕੇ ਆਪਣੇ ਘਰ ਨਹੀਂ ਵੜਦਾ ਰਿਹਾ। ਮੈਂ ਪੁੱਛਿਆ ਕੇ ਬਾਪੂ ਜੀ ਤੁਸੀਂ ਕੀ ਕਰਦੇ ਰਹੇ ਹੋ। ਉਹ ਹੱਸ ਪਏ ਅਤੇ ਮੇਰੇ ਬਾਪ ਨੂੰ ਕਹਿਣ  ਲੱਗੇ ਸੋਹਣ ਸਿਹਾਂ ਕਦੀ ਵਕਤ ਮਿਲਿਆ ਤਾਂ ਆਪਣੀ ਔਲਾਦ ਨੂੰ ਜ਼ਰੂਰ ਦੱਸੀਂ ਕਿ ਅਸੀਂ ਕੀ ਕਰਦੇ ਰਹੇ ਹਾਂ ਅਤੇ ਕਾਹਦੇ ਲਈ ਕਰਦੇ ਰਹੇ ਹਾਂ।
              ਬਾਹਰਲੇ ਦਰਵਾਜ਼ੇ ਤੱਕ ਜਾਂਦਿਆਂ ਇਹ ਗੱਲ ਕਰਦਿਆਂ ਉਹ ਮੇਰੇ ਬਾਪ ਨਾਲ ਬਾਹਰ ਨੂੰ ਚਲੇ ਗਏ ਕਿ ਪੁੱਛਣਾ ਸਾਨੂੰ ਯਾਂ ਤੇਰੇ ਬਾਪ ਨੂੰ ਬਾਅਦ ਵਿੱਚ ਕਿਸੇ ਨਹੀਂ, ਅਸੀਂ ਆਪਣਾ ਫਰਜ਼ ਦੇਸ਼ ਪ੍ਰਤੀ ਪੂਰੀ ਇਮਾਨਦਾਰੀ ਨਾਲ ਨਿਭਾਇਆ ਹੈ। ਸਾਡੀਆਂ ਕੁਰਬਾਨੀਆਂ ਕੀਮਤ ਦੀਆਂ ਮੁਹਥਾਜ ਨਹੀਂ ਹਨ। ਦੇਸ਼ ਤਰੱਕੀ ਕਰੇ ਅਤੇ ਦੇਸ਼ ਵਾਸੀ ਸੁਖ ਦੀ ਜ਼ਿੰਦਗੀ ਜੀਣ। ਇਹ ਸਾਡੀ ਰੀਝ ਅਤੇ ਤਮੰਨਾ ਹੈ। ਪਰ ਛੋਟਿਆ ਇਕ ਗੱਲ ਯਾਦ ਰੱਖੀਂ ਕੇ ਵਕਤ ਸਾਨੂੰ ਜ਼ਰੂਰ ਯਾਦ ਰੱਖੇਗਾ ਅਤੇ ਉਹ ਦੋਵੇਂ ਬਾਹਰ ਨੂੰ ਚਲੇ ਗਏ। ਉਹਨਾਂ ਗੱਲਾਂ ਦੀ ਅਹਿਮੀਅਤ ਉਸ ਸਮੇਂ ਪਤਾ ਲੱਗੀ, ਜਦ ਮੈਂ ਸਕੂਲ ਲੋਪੋਕੇ ਵਿੱਚ ਪੜਦਿਆਂ 1965 ਵਿੱਚ ਹੜਤਾਲ ਕਰਾਉਣ ਲਈ ਅੰਮ੍ਰਿਤਸਰ ਘਰ ਦੱਸੇ ਬਿਨਾਂ ਆਇਆ। ਇਹ ਮੇਰੀ ਜ਼ਿੰਦਗੀ ਦੀ ਪਹਿਲੀ ਜਦੋ ਜਹਿਦ ਸੀ, ਮੈਂ ਉੱਚੇ ਪੁਲ ਤੇ ਖਲੋ ਕੇ ਜਦ ਨਾਹਰੇ ਲਾ ਰਿਹਾ ਸੀ ਤਾਂ ਕਈ ਲੋਕ ਖਲੋ ਕੇ ਕਹਿੰਦੇ ਸੁਣੇ ਕੁ ਇਨਕਲਾਬ ਅਜੇ ਆਪਣੀ ਰਾਹ ਬਣਾ ਸਕਦਾ ਹੈ। ਫਿਰ ਮੈਂ ਹਾਇਰ ਸੈਕੰਡਰੀ ਸਕੂਲ ਲੋਪੋਕੇ ਤੋਂ ਕਰਕੇ ਖਾਲਸਾ ਕਾਲਜ ਅੰਮ੍ਰਿਤਸਰ ਆ ਗਿਆ।
               ਪਤਲਾ ਜਿਹਾ ਸਰੀਰ ਮਗਰ ਕੋਈ ਤਾਕਤ ਨਹੀਂ ਫਿਰ ਵੀ ਹਰ ਹੜਤਾਲ ਵਿੱਚ ਉਸਾਰੂ ਹਿੱਸਾ ਲਿਆ ਅਤੇ ਸਾਲ 1973 ਵਿੱਚ ਮੋਗੇ ਵਾਲੀ ਹੜਤਾਲ ਵਿੱਚ ਜਦ ਮੈਨੂੰ ਜੇਲ ਯਾਤਰਾ ਕਰਨ ਦਾ ਮੌਕਾ ਮਿਲਿਆ ਤਾਂ ਮੈਂਨੂੰ ਆਪਣੇ ਬਾਪ ਸੋਹਣ ਸਿੰਘ ਪੁੱਤਰ ਝੰਡਾ ਸਿੰਘ ਵਾਸੀ ਲੋਪੋਕੇ ਨਾਲ ਕਾਮਰੇਡ ਸੋਹਣ ਸਿੰਘ ਭਕਨਾ ਵੱਲੋਂ ਕੀਤੀਆਂ ਗੱਲਾਂ ਯਾਦ ਆਈਆਂ, ਜਿਹਨਾਂ ਨੇ ਬੜੇ ਸਹਿ ਸੁਭਾਅ ਕਿਹਾ ਸੀ ਕੇ ਮੁੰਡਾ ਇਨਕਲਾਬੀ ਸੋਚ ਦਾ ਮਾਲਕ ਹੋਵੇਗਾ ਅਤੇ ਕਿਸੇ ਦੇ ਕੰਮ ਆ ਸਕੇਗਾ। ਇਨਕਲਾਬੀ ਸੋਚ ਤਾਂ ਮੈਨੂੰ ਵਿਰਸੇ ਚੋਂ ਮਿਲੀ ਸੀ, ਪਰ ਦੇਸ਼ ਅਤੇ ਕਿਸੇ ਦੇ ਕੰਮ ਆ ਸਕਣ ਲਈ ਹਰ ਵਕਤ ਤਿਆਰ ਰਹਿੰਦਾ ਹਾਂ। ਜਿਸ ਵਿੱਚ ਆਤਮਿਕ ਆਨੰਦ ਅਤੇ ਖੁਸ਼ੀ ਮਹਿਸੂਸ ਹੁੰਦੀ ਹੈ। ਜਦ ਕਦੀ ਵੀ ਮੈਨੂੰ ਆਪਣੇ ਨਾਲ ਗੱਲ-ਬਾਤ ਕਰਨ ਦਾ ਮੌਕਾ ਮਿਲਦਾ ਉਹ ਘਰੇਲੂ ਅਤੇ ਸਮਾਜ ਦੀਆਂ ਗੱਲਾਂ ਕਰਦਿਆਂ ਕਾਮਰੇਡ ਸੋਹਣ ਸਿੰਘ ਭਕਨਾ ਨੂੰ ਯਾਦ ਕਰਦੇ। ਜਦ ਸੋਹਣ ਸਿੰਘ ਭਕਨਾ ਜੀ ਦੀ ਦਿਹਾਂਤ ਹੋਇਆ, ਉਸ ਵਕਤ ਮੇਰੇ ਪਿਤਾ ਜੀ ਕਾਫੀ ਬੀਮਾਰ ਸਨ ਪੇਸ਼ਾਬ ਵਾਲੀ ਨਾਲੀ ਲੱਗੀ ਹੋਈ ਸੀ ਤਾਂ ਵੀ ਪਤਾ ਲੱਗਣ ਤੇ ਮੈਨੂੰ ਨਾਲ ਲੈ ਕੇ ਉਹਨਾਂ ਦੇ ਸਸਕਾਰ ਤੇ ਪਿੰਡ ਭਕਨਾ ਗਏ ਅਤੇ ਕਈ ਸਾਥੀਆਂ ਨੂੰ ਮਿਲਕੇ ਮੇਰੀ ਜਾਣ ਪਹਿਚਾਣ ਕਰਵਾਈ।

ਮਿਤੀ: 07-10-1974

08 Oct 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks to all viewers  & friends

04 Dec 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਬਹੁਤ ਹੀ ਵੱਧੀਆ Sir Ji

05 Dec 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
Gr8
05 Dec 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਬਹੁੱਤ ਬਹੁੱਤ ਧੰਨਵਾਦ ਜੀ

08 Dec 2013

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 

V NCE G

08 Dec 2013

Mani Sandhu
Mani
Posts: 5
Gender: Male
Joined: 12/Feb/2013
Location: Toronto
View All Topics by Mani
View All Posts by Mani
 

Nah bahut jammen a.. Nah hi bahut jayadat hai..
Massa massa gujara krde a.. Inni k sadi aukat a......
Ik dil hai jo tenu pyar krda.. Ik aha e palle sade saugat a....
Jina hunda krde a.. Nah he sade wich oh mirje ranjhe wali gal baat a...
Tu he hai noor is jindri da.. Binne tere kup raat a...
Palle mere koi khair nai... Hai sare e paap a...... 
Jor de umran umran de riste.. Baitha manni krda tere jaap a...

08 Dec 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks   ji

09 Dec 2013

Reply