Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੜ੍ਹ ਪੜ੍ਹ ਪੁਸਤਕ ਢੇਰ ਕੁੜੇ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਪੜ੍ਹ ਪੜ੍ਹ ਪੁਸਤਕ ਢੇਰ ਕੁੜੇ

ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਭੇਜੀਆਂ ਗਈਆਂ ਕੁਝ ‘ਅਸ਼ਲੀਲ’ ਪੁਸਤਕਾਂ ਦੇ ਮਾਮਲੇ ਨੇ ਤੂਲ ਫੜ ਲਿਆ ਹੈ। ਸਕੂਲ ਪੱਧਰ ’ਤੇ ਮੈਲ ਢੋਣ ਦੇ ਕਾਰਨਾਮੇ ਨੇ ਅੱਗ-ਵਰ੍ਹਦੇ ਦਿਨਾਂ ਵਿੱਚ ਗਰਮਾ-ਗਰਮ ਬਹਿਸ ਛੇੜ ਦਿੱਤੀ ਹੈ।
ਬੱਚਿਆਂ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਕਿਉਂਕਿ ਨਿਰਮਲ ਮਨਾਂ ’ਤੇ ਅਜੇ ਦੁਨਿਆਵੀ ਮੈਲ ਨਹੀਂ ਉਤਰੀ ਹੁੰਦੀ। ਬਾਲ ਸੁਪਨੇ ਸਿਰਜਦੇ ਹਨ। ਉਹ ਅਕਾਸ਼ਗੰਗਾ ਵਿੱਚ ਤਾਰੀਆਂ ਲਾਉਂਦੇ ਹਨ। ਚੰਦਰਮਾ ਨਾਲ ਮੋਹ ਭਰਿਆ ਰਿਸ਼ਤਾ ਜੋੜਦਿਆਂ ਉਸ ਨੂੰ ‘ਚੰਦਾ ਮਾਮਾ’ ਕਹਿ ਕੇ ਪੁਕਾਰਦੇ ਹਨ। ਬੱਚਿਆਂ ਦੀਆਂ ਖੇਡਾਂ ਵੀ ਉਨ੍ਹਾਂ ਦੇ ਹਾਣ ਦੀਆਂ ਹੁੰਦੀਆਂ ਹਨ। ਬਾਲਮਨ ਵਾਂਗ ਬੱਚਿਆਂ ਦੀਆਂ ਖੇਡਾਂ ਵਿੱਚੋਂ ਵੀ ਮਸੂਮੀਅਤ ਝਲਕਦੀ ਹੈ। ‘ਊਚ-ਨੀਚ’ ਖੇਡਦਿਆਂ ਬੱਚੇ ਦਾਈ ਦੇਣ ਵਾਲੇ ਤੋਂ ਪੁੱਛਦੇ ਹਨ:
ਅੰਬਾਂ ਵਾਲੀ ਕੋਠੜੀ
ਬਦਾਮਾਂ ਵਾਲਾ ਵਿਹੜਾ
ਬਾਬੇ ਨਾਨਕ ਦਾ ਘਰ ਕਿਹੜਾ?

ਜੇਠ-ਹਾੜ੍ਹ ਦੀ ਗਰਮੀ ਵਿੱਚ ਜਦੋਂ ਮਿਹਨਤਕਸ਼ ਕਿਸਾਨ ਵੀ ਸਾਧ ਬਣਨਾ ਲੋਚਦਾ ਹੈ ਤਾਂ ਬੱਚੇ ਕੁਦਰਤ ਅੱਗੇ ਅਰਜੋਈ ਕਰਦੇ ਹਨ:
ਰੱਬਾ ਰੱਬਾ ਮੀਂਹ ਵਰ੍ਹਾ,
ਸਾਡੀ ਕੋਠੀ ਦਾਣੇ ਪਾ
ਕਾਲੀਆਂ ਇੱਟਾਂ ਕਾਲੇ ਰੋੜ,
ਮੀਂਹ ਵਰ੍ਹਾ ਦੇ ਜ਼ੋਰੋ ਜ਼ੋਰ।

ਇਹ ਲੋਕ-ਬਾਣੀ ਲੋਕਾਂ ਨੇ ਖ਼ੁਦ ਰਚੀ ਹੈ। ਅਜਿਹੀਆਂ ਲੋਕ-ਖੇਡਾਂ ਜਾਂ ਲੋਕ-ਗੀਤ ਸੀਨਾ-ਬਸੀਨਾ ਚੱਲਦੇ ਆ ਰਹੇ ਹਨ। ਬੱਚੇ ਕਿਸੇ ਵੀ ਕੌਮ ਜਾਂ ਦੇਸ਼ ਦਾ ਸਰਮਾਇਆ ਹੁੰਦੇ ਹਨ। ਉਨ੍ਹਾਂ ਦਾ ਮਨ ਸਾਫ਼ ਸਲੇਟ ਜਾਂ ਸੱਜਰੀ ਪੋਚੀ ਹੋਈ ਫੱਟੀ ਵਾਂਗ ਹੁੰਦਾ ਹੈ। ਬਚਪਨ ਜੀਵਨ ਦਾ ਬੇਹੱਦ ਸੰਵੇਦਨਸ਼ੀਲ ਅਤੇ ਸਾਂਭਣਯੋਗ ਦੌਰ ਹੁੰਦਾ ਹੈ। ‘ਬਾਲ ਵਿਸ਼ਵਕੋਸ਼’ ਦੇ ਆਰੰਭਿਕ ਸ਼ਬਦਾਂ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਜਸਪਾਲ ਸਿੰਘ ਕਹਿੰਦੇ ਹਨ, “ਕਿਸੇ ਵੀ ਕੌਮ/ਸਮਾਜ/ਵਿਅਕਤੀ ਦੀ ਚੇਤਨਾ ਸੰਵੇਦਨਾ ਦੇ ਨਿਰਮਾਣ ਪੱਖੋਂ ਬਾਲ ਉਮਰ ਸਭ ਤੋਂ ਵੱਧ ਨਿਰਣਾਇਕ ਹੁੰਦੀ ਹੈ। ਆਲੇ-ਦੁਆਲੇ ਨੂੰ ਜਾਨਣ-ਸਮਝਣ ਦੀ ਜਗਿਆਸਾ, ਅੰਬਰ ਦੇ ਤਾਰੇ ਤੋੜ ਲਿਆਉਣ ਵਾਲੇ ਸੁਪਨਿਆਂ ਅਤੇ ਦੁਨੀਆਂ-ਜਹਾਨ ਨੂੰ ਬਦਲ ਦੇਣ ਵਾਲੇ ਉਤਸ਼ਾਹ ਤੇ ਸਾਹਸ ਦਾ ਇਸ ਉਮਰ ਵਿੱਚ ਕੋਈ ਪਾਰਾਵਾਰ ਨਹੀਂ ਹੁੰਦਾ। ਇਸੇ ਕਰ ਕੇ ਸਾਰੇ ਜਿਊਣਯੋਗ ਸਮਾਜਿਕ ਤੇ ਸੱਭਿਆਚਾਰਕ ਸਮੂਹ ਇਸ ਉਮਰ ਦੀ ਕਲਪਨਾ ਤੇ ਸਮਰੱਥਾ ਨੂੰ ਸਾਂਭਣ ਤੇ ਸੇਧਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰਦੇ ਹਨ। ਅੰਗਰੇਜ਼ੀ ਵਰਗੀਆਂ ਵਿਕਸਤ ਭਾਸ਼ਾਵਾਂ ਵਿੱਚ ਬਾਲਾਂ ਲਈ ਪ੍ਰਕਾਸ਼ਤ ਕੀਤਾ ਜਾ ਰਿਹਾ ਗਿਆਨ ਸਾਹਿਤ ਇਸ ਪੱਖੋਂ ਧਿਆਨਯੋਗ ਹੈ। ਸਾਰੇ ਖੇਤਰੀ ਸੱਭਿਆਚਾਰਾਂ ਅਤੇ ਭਾਸ਼ਾਵਾਂ  ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਯੁੱਗ ਦਾ ਹਾਣੀ ਬਣਾਉਣਾ ਹੈ ਤਾਂ ਸਾਨੂੰ ਅਜਿਹੀ ਗਿਆਨ ਸਮਗਰੀ ਦੀ ਲੋੜ ਹੈ ਜਿਹੜੀ ਬੱਚਿਆਂ ਨੂੰ ਕਲਪਨਾਸ਼ੀਲ ਬਣਾਵੇ, ਉਨ੍ਹਾਂ ਦੀ ਜਗਿਆਸਾ ਨੂੰ ਉਕਸਾ ਕੇ ਫਿਰ ਸਹੀ ਤੇ ਪ੍ਰਮਾਣਿਕ ਜਾਣਕਾਰੀ ਨਾਲ ਉਨ੍ਹਾਂ ਨੂੰ ਗਿਆਨਵਾਨ ਬਣਾਵੇ।” ਸਰਕਾਰੀ ਸਕੂਲਾਂ ਵਿੱਚ ਪੁਸਤਕਾਂ ਸਪਲਾਈ ਕਰਨ ਲੱਗਿਆਂ ਕੀ ਸਿੱਖਿਆ ਵਿਭਾਗ ਨੇ ਉਪਰੋਕਤ ਕਥਨ ’ਤੇ ਭੋਰਾ ਵੀ ਅਮਲ ਕੀਤਾ? ਘਪਲਿਆਂ-ਘੁਟਾਲਿਆਂ ਨਾਲ ਨਿੱਜੀ ਤਿਜੌਰੀਆਂ ਤਾਂ ਭਰੀਆਂ ਜਾ ਸਕਦੀਆਂ ਹਨ ਪਰ ਪੰਜਾਬੀ ਬਾਲਮਨ ਨੂੰ ਅਜੋਕੇ ਯੁੱਗ ਦੇ ਹਾਣੀ ਨਹੀਂ ਬਣਾਇਆ ਜਾ ਸਕਦਾ। ਸਕੂਲੀ ਬੱਚਿਆਂ ਨੂੰ ਪਰੋਸੀ ਗਈ ਸਮਗਰੀ ਦੀਆਂ ਕੁਝ ਉਦਾਹਰਣਾਂ ਦੇਣੀਆਂ ਮੁਨਾਸਬ ਹੋਣਗੀਆਂ:
ਬੱਲੇ-ਬੱਲੇ-ਬੱਲੇ ਕੁੜੀ ਰੋਅਬ ਨਾਲ ਬਈ ਚੱਲੇ
ਜਦੋਂ ਤੁਰਦੀ ਧਰਤੀ ਹੱਲੇ, ਮੁੰਡੇ ਫਿਰਨ ਵਟਾਉਣ ਨੂੰ ਛੱਲੇ
ਪਰ ਉਹ ਹੱਥ ਨਾ ਆਉਂਦੀ ਹੋਏ…

26 May 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਉਪਰੋਕਤ ਗੀਤ ਦੀ ਵਿਆਖਿਆ ਦਿੰਦਾ ਸ਼ਾਇਰ ਲਿਖਦਾ ਹੈ, “ਪੰਜਾਬ ਦੇ ਗੱਭਰੂ ਤੇ ਪੰਜਾਬਣ ਕੁੜੀਆਂ ਇਨ੍ਹਾਂ ਦੀ ਤਾਂ ਗੱਲ ਹੀ ਕੁਝ ਹੋਰ ਹੈ। ਗੱਭਰੂ ਆਪਣੀ ਮੁੱਛ ਨੂੰ ਥੱਲੇ ਨਹੀਂ ਆਉਣ ਦਿੰਦਾ ਤੇ ਮੁਟਿਆਰਾਂ ਆਪਣੇ ਪਹਿਰਾਵੇ ਨੂੰ ਪਹਿਨ ਕੇ ਹੀਰ ਵਾਂਗ ਬਣ ਕੇ ਰਹਿੰਦੀਆਂ ਅਤੇ ਨਾਗਣ ਵਾਂਗ ਵਲ ਖਾ ਕੇ ਤੁਰਦੀਆਂ ਹਨ ਤੇ ਇਹੋ ਇਨ੍ਹਾਂ ਦੀ ਫ਼ਿਤਰਤ ਹੈ ਤੇ ਇੱਕ ਅੰਦਾਜ਼ ਵੀ। ‘ਕਾਲਜ ਦੇ ਵਿੱਚ’ ਗੀਤ ’ਚ ਉਹ ਨਵੀਂ ਆਈ ਵਿਦਿਆਰਥਣ ਨੂੰ ‘ਪਟੋਲਾ’ ਦੱਸਦਾ ਹੈ ਜੋ ਮੁੰਡਿਆਂ ਨੂੰ ਸ਼ਰਾਬ ਦੇ ਨਸ਼ੇ ਵਾਂਗ ਚੜ੍ਹ ਜਾਂਦੀ ਹੈ। ਇੱਕ ਹੋਰ ਗੀਤ ਵਿੱਚ ਉਹ ਕੁੜੀ ਨੂੰ ‘ਪੰਜ ਫੁੱਟੀ ਤਲਵਾਰ’ ਕਹਿੰਦਾ ਹੈ। ਗੀਤ ਦੀ ਵਿਆਖਿਆ ਵਿੱਚ ਉਹ ਕਹਿੰਦਾ ਹੈ ਕਿ ਪੰਜਾਬਣਾਂ ਦੇ ਸੁਹੱਪਣ ਅੱਗੇ ਆਮ ਆਦਮੀ ਤਾਂ ਕੀ, ਰੱਬ ਵੀ ਦੇਖ ਕੇ ਦੰਗ ਰਹਿ ਜਾਂਦਾ ਹੈ। ‘ਜੀਜਾ-ਸਾਲੀ’ ਵਰਗੇ ਹੋਰ ਵੀ ਇਤਰਾਜ਼ਯੋਗ ਗੀਤ ਹਨ ਜਿਨ੍ਹਾਂ ਨੂੰ ਛਾਪਣਾ ਵਾਜਬ ਨਹੀਂ ਲੱਗਦਾ। ਇਹ ਕਿਤਾਬ ‘ਗੁਰੂ ਨਗਰੀ’ ਦੇ ਧਾਰਮਿਕ ਪੁਸਤਕਾਂ ਛਾਪਣ ਵਾਲੇ ਪ੍ਰਕਾਸ਼ਕ ਨੇ ਛਾਪੀ ਹੈ। ‘ਤੁਹਾਡੀ ਸਿਹਤ’ ਪੁਸਤਕ ਵਿੱਚ ਛਾਪੀ ਗਈ ਸਮਗਰੀ ਬਾਲ ਮਨ ਦੇ ਹਾਣ ਦੀ ਨਹੀਂ ਹੈ। ਇਸ ਪੁਸਤਕ ਵਿੱਚ ਔਰਤਾਂ ਦੇ ਰੋਗਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਗਈ ਹੈ ਜੋ ਸਕੂਲ ਪੱਧਰ ਦੇ ਬੱਚਿਆਂ ਦੇ ਪੜ੍ਹਨਯੋਗ ਨਹੀਂ ਲੱਗਦੀ।
‘ਬਾਲ ਵਿਸ਼ਵਕੋਸ਼’ ਦੀ ਮੁੱਖ ਸੰਪਾਦਕ, ਡਾ.ਧਨਵੰਤ ਕੌਰ ਕਹਿੰਦੇ ਹਨ, “ਮਨੋਵਿਗਿਆਨੀਆਂ ਦਾ ਮੱਤ ਹੈ ਕਿ ਇਸ ਉਮਰ ਵਿੱਚ ਮਨੁੱਖੀ ਮਨ ਘੁਮਿਆਰ ਦੀ ਮਿੱਟੀ ਵਾਂਗ ਲਚਕੀਲਾ ਹੀ ਨਹੀਂ ਹੁੰਦਾ, ਘੜਨਹਾਰੇ ਦੇ ਹੱਥਾਂ ਵਿੱਚ ਅਸੀਮ ਸੰਭਾਵਨਾਵਾਂ ਨਾਲ ਯੁਕਤ ਵੀ ਹੁੰਦਾ ਹੈ। ਮਨੁੱਖੀ ਜੀਵਨ ਦੀ ਸਹੀ, ਸੰਤੁਲਿਤ ਅਤੇ ਮਜ਼ਬੂਤ ਨੀਂਹ ਬਚਪਨ ਵਿੱਚ ਹੀ ਉਸਾਰੀ ਜਾ ਸਕਦੀ ਹੈ। ਬਾਲਮਨ ਦਾ ਆਦਿ-ਬਿੰਦੂ ਭਾਵਨਾ ਤੇ ਕਲਪਨਾ ਹੈ। ਨਵਾਂ ਜਾਨਣ ਦੀ ਉਤਸੁਕਤਾ ਅਤੇ ਜਗਿਆਸਾ ਇਸ ਦੀ ਸੰਚਾਲਕ ਸ਼ਕਤੀ ਹੈ। ਕੁਝ ਨਵਾਂ ਕਰ ਗੁਜ਼ਰਨ ਦਾ ਸਾਹਸ ਇਸ ਉਮਰ ਵਿੱਚ ਸਿਖਰ ’ਤੇ ਹੁੰਦਾ ਹੈ। ਬੱਚੇ ਦੀਆਂ ਅਮੂਰਤ ਕਲਪਨਾਵਾਂ ਨੂੰ ਸਾਕਾਰ ਕਰਨ ਲਈ, ਉਸ ਦੀ ਪ੍ਰਤਿਭਾ ਦੇ ਨਿਰਮਾਣ ਅਤੇ ਮਾਨਸਿਕ ਊਰਜਾ ਨੂੰ ਸਹੀ ਦਿਸ਼ਾ ਵਿੱਚ ਸੇਧਤ ਕਰਨ ਲਈ ਜ਼ਰੂਰੀ ਹੈ ਕਿ ਉਸ ਨੂੰ ਗਿਆਨ-ਵਿਗਿਆਨ ਦੀਆਂ ਲੱਭਤਾਂ ਬਾਰੇ ਜਾਣਕਾਰੀ ਦਿੱਤੀ ਜਾਵੇ, ਸਮਾਜ ਅਤੇ ਸੱਭਿਅਤਾ ਦੀਆਂ ਪ੍ਰਾਪਤੀਆਂ ਅਤੇ ਸਬਕਾਂ ਤੋਂ ਵਾਕਫ਼ ਕਰਾਇਆ ਜਾਵੇ।”
ਪਾਠਕਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ, ਫਿਰ ਵੀ ਪੁਸਤਕਾਂ ਧੜਾਧੜ ਛਪ ਰਹੀਆਂ ਹਨ। ਪੰਜਾਬੀ ਵਿੱਚ ਵਧੀਆ ਲਿਖਣ ਵਾਲਿਆਂ ਦੀ ਤਾਦਾਦ ਘਟ ਰਹੀ ਹੈ। ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਗ਼ੈਰ-ਮਿਆਰੀ ਪੁਸਤਕਾਂ ਛਾਪ ਕੇ ਪ੍ਰਕਾਸ਼ਕ ਨੂੰ ਕੀ ਮਿਲਦਾ ਹੈ? ਸਪਸ਼ਟ ਹੈ ਕਿ ਅਣਗਿਣਤ ਨਾਮ-ਧਰੀਕ ਲੇਖਕ ਨੋਟਾਂ, ਡਾਲਰਾਂ ਤੇ ਪੌਂਡਾਂ ਦੇ ਜ਼ੋਰ ਨਾਲ ਕੱਚ-ਘਰੜ ਸਾਹਿਤ ਛਪਵਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ। ਪਹੁੰਚ ਵਾਲੇ ਪ੍ਰਕਾਸ਼ਕ, ਲਿਹਾਜ਼ ਪਾ ਕੇ ਲਾਇਬਰੇਰੀਆਂ ਨੂੰ ਅਜਿਹੀਆਂ ਪੁਸਤਕਾਂ ਸਪਲਾਈ ਕਰਦੇ ਹਨ। ਜੇ ਅਜਿਹੀਆਂ ਪੁਸਤਕਾਂ ਬੱਚਿਆਂ ਦੇ ਹੱਥਾਂ ਵਿੱਚ ਪਹੁੰਚ ਜਾਣ ਤਾਂ ਇਸ ਤੋਂ ਵੱਡਾ ਜੁਰਮ ਕੋਈ ਨਹੀਂ ਹੋ ਸਕਦਾ। ਡਾ.ਧਨਵੰਤ ਕੌਰ ਅਨੁਸਾਰ, “ਬਾਲ ਸਾਹਿਤ ਦੇ ਨਾਂ ’ਤੇ ਜੋ ਕੁਝ ਉਪਲਬਧ ਹੈ, ਉਹ ਨਾ ਕੇਵਲ ਸਾਡੇ ਬੱਚਿਆਂ ਦੇ ਅਜੋਕੇ ਯੁੱਗ ਦੇ ਹਾਣੀ ਹੋਣ ਪੱਖੋਂ ਅਸਲੋਂ ਹੀ ਨਾਕਾਫ਼ੀ ਹੈ ਸਗੋਂ ਉਹ ਏਨਾ ਨਿਗੂਣਾ ਹੈ ਕਿ ਉਸ ਦੇ ਆਸਰੇ ਪੰਜਾਬੀ ਬੱਚਾ ਗਿਆਨ ਦੀ ਦੌੜ ਵਿੱਚ ਪਛੜਨੋਂ ਜਾਂ ਅਜੋਕੇ ਸੂਚਨਾ-ਸੈਲਾਬ ਵਿੱਚ ਬਿਨਾਂ ਹੱਥ-ਪੈਰ ਮਾਰਿਆਂ ਹੜ੍ਹਨੋਂ ਰੋਕਿਆ ਵੀ ਨਹੀਂ ਜਾ ਸਕਦਾ… ਜੇ ਅਸੀਂ ਆਪਣੇ ਬੱਚਿਆਂ ਨੂੰ ਗਿਆਨ ਪੱਖੋਂ ਯੁੱਗ ਦਾ ਹਾਣੀ ਬਣਾਉਣਾ ਹੈ ਤਾਂ ਸਾਨੂੰ ਅਜਿਹੀ ਸਮਗਰੀ ਪੈਦਾ ਕਰਨੀ ਪਵੇਗੀ ਜਿਹੜੀ ਸਾਡੇ ਬੱਚਿਆਂ ਨੂੰ ਸੁਪਨੇ ਲੈਣ ਦੀ ਜਾਚ ਸਿਖਾਵੇ ਅਤੇ ਇਸ ਉਤਸੁਕਤਾ ਨੂੰ ਪ੍ਰਮਾਣਿਕ ਗਿਆਨ ਨਾਲ ਤ੍ਰਿਪਤ ਕਰ ਕੇ ਉਨ੍ਹਾਂ ਦੇ ਮਾਨਸਿਕ ਵਿਕਾਸ ਵਿੱਚ ਸਹਾਈ ਹੋਵੇ।”
ਸਕੂਲ ਲਾਇਬਰੇਰੀਆਂ ਨੂੰ ਸਪਲਾਈ ਕੀਤੀਆਂ ਗਈਆਂ ਪੁਸਤਕਾਂ ਵਿੱਚ ਪੰਜਾਬੀ ਦੇ ਉੱਘੇ ਨਾਵਲਕਾਰ ਜਸਵੰਤ ਸਿੰਘ ਕੰਵਲ ਦੀ ਪੁਸਤਕ ‘ਕੰਵਲ ਕਹਿੰਦਾ ਰਿਹਾ’ ਵੀ ਸ਼ਾਮਲ ਹੈ ਜਿਸ ਵਿੱਚ ਹਾਕਮ ਸ਼੍ਰੇਣੀ ਨੂੰ ਖਰੀਆਂ-ਖਰੀਆਂ ਸੁਣਾਈਆਂ ਗਈਆਂ ਹਨ। ‘ਆਪਣਾ ਕੌਮੀ ਘਰ’ ਵਿੱਚ ਕੰਵਲ ਨੇ ਅਕਾਲੀਆਂ ਖ਼ਿਲਾਫ਼ ਸਖ਼ਤ ਭਾਸ਼ਾ ਦੀ ਵਰਤੋਂ ਕੀਤੀ ਹੈ, “ਅਕਾਲੀ ਪਾਰਟੀ ਗੁਰਦੁਆਰਾ ਸੁਧਾਰ ਲਹਿਰ ਸਮੇਂ, ਸੂਰਮਿਆਂ ਵਾਲੀਆਂ ਕੁਰਬਾਨੀਆਂ ਕਰ ਚੁੱਕੀ, ਸੋ ਕਰ ਚੁੱਕੀ। ਉਸ ਤੋਂ ਪਿੱਛੋਂ ਆਪੋ-ਵਿੱਚੀ ਲੜਨ ਅਤੇ ਕੁਰਸੀ ਦੌੜ ’ਚੋਂ ਨਹੀਂ ਨਿਕਲ ਸਕੀ। ਇਹ ਲੀਡਰ ਨਾ ਤਿਆਗ ਕਰ ਸਕਣ, ਨਾ ਹਉਮੈ ਛੱਡ ਸਕਣ। ਅਨਾੜੀ ਜੱਟਵਾਦ ਦਾ ਰੋਗ ਇਨ੍ਹਾਂ ਨੂੰ ਪਾੜ-ਪਾੜ ਖਾ ਰਿਹਾ ਹੈ। ਸ਼ਾਇਦ ਨਾ ਮਰਨ, ਨਾ ਮੰਜਾ ਦੇਣ। ਸੋ ਇਨ੍ਹਾਂ ਨੂੰ ਥਾਏਂ ਲੜਦੇ-ਮਰਦੇ ਰਹਿਣ ਲਈ ਛੱਡ ਕੇ ਸੰਜੀਦਗੀ ਨਾਲ ਅੱਗੇ ਤੁਰਨ ਦੀ ਲੋੜ ਹੈ।
‘ਰੁੜ੍ਹਦਾ ਪੰਥ ਤੇ ਖੁਰਦਾ ਪੰਜਾਬ ਬਚਾਓ’ ਵਿੱਚ ੳਹ ਨੇਤਾਵਾਂ ਨੂੰ ‘ਪਿਆਰੇ ਤੇ ਖ਼ੁਦਗੁਰਜ਼ ਲੀਡਰ’ ਕਹਿ ਕੇ ਸੰਬੋਧਤ ਹੁੰਦਾ ਹੈ। ਸਖ਼ਤ ਭਾਸ਼ਾ ਤੋਂ ਬਾਅਦ ਉਹ ਕੁਰਖ਼ਤ ਭਾਸ਼ਾ ਵਰਤਦਿਆਂ ਲਿਖਦੇ ਹਨ, “ਅਕਾਲੀਓ! ਮੈਂ ਦਿਲੀ ਦੁਖ ਨਾਲ ਤੁਹਾਨੂੰ ਸਿਰ ਫਿਰੇ ਲਿਖ ਰਿਹਾ ਆਂ…” ਖਾੜਕੂਆਂ ਨੂੰ ਕੰਵਲ ‘ਖਾੜਕੂ ਪੁੱਤਰੋ’ ਲਿਖਣ ਤੋਂ ਇਲਾਵਾ ਅਕਾਲੀ ਦਲ ਦੀ ਸਿਆਸੀ ਭਾਈਵਾਲ ਪਾਰਟੀ ਬਾਰੇ ਸਖ਼ਤ ਸ਼ਬਦ ਲਿਖਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਸਕੂਲਾਂ ਨੂੰ ਭੇਜੀਆਂ ਪੁਸਤਕਾਂ ਦੀ ਫਹਿਰਿਸਤ ਵਿੱਚ ਇਹ ਪੁਸਤਕ ਸ਼ਾਇਦ ਇਸ ਲਈ ਸ਼ਾਮਲ ਕਰ ਲਈ ਗਈ ਕਿ ਪਿਛਲੀ ਅਕਾਲੀ ਸਰਕਾਰ ਵੱਲੋਂ ਕੰਵਲ ਨੂੰ ‘ਸਾਹਿਤ ਰਤਨ’ ਦੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ‘ਸਾਹਿਤ ਰਤਨ’ ਦੇ ‘ਅਨਮੋਲ ਰਤਨ’ ਫਿਰ ਅਗਲੀ ਪੀੜ੍ਹੀ ਨੂੰ ਪੜ੍ਹਾਉਣੇ ਵੀ ਜ਼ਰੂਰੀ ਹਨ।
ਸੱਚਾਈ ਇਹ ਹੈ ਕਿ ਪ੍ਰਵਾਨਗੀ ਦੇਣ ਤੋਂ ਪਹਿਲਾਂ ਬਹੁਤੀਆਂ ਪੁਸਤਕਾਂ ਦਾ ਪਾਠ ਹੀ ਨਹੀਂ ਕੀਤਾ ਜਾਂਦਾ। ਕਮੇਟੀ ਮੈਂਬਰ ਸਮਝਦੇ ਹਨ ਕਿ ਪੁਸਤਕਾਂ ਪੜ੍ਹਨ ਨਾਲ ਦਿਲ-ਦਿਮਾਗ ਦੀ ਧੁੰਦ ਹੋਰ ਪਸਰਦੀ ਹੈ-ਪੜ੍ਹ ਪੜ੍ਹ ਪੁਸਤਕ ਢੇਰ ਕੁੜੇ, ਮੇਰਾ ਵਧਦਾ ਜਾਏ ਹਨੇਰ ਕੁੜੇ।
ਗ਼ੈਰ-ਮਿਆਰੀ ਪੁਸਤਕਾਂ ਦੇ ਛਪਣ ਕਾਰਨ ਜ਼ਿਲ੍ਹਾ ਲਾਇਬਰੇਰੀਆਂ  ਆਖਰੀ ਸਾਹ ਲੈ ਰਹੀਆਂ ਹਨ। ਲਾਇਬਰੇਰੀਆਂ ਦੀ ਹੱਤਿਆ ਕਿਸੇ ਸੱਭਿਅਤਾ ਦੀ ਹੱਤਿਆ ਦੇ ਤੁੱਲ ਹੁੰਦੀ ਹੈ ਜਿਸ ਦਾ ਦੋਸ਼ ਸਮਾਜ ਤੋਂ ਇਲਾਵਾ ਸਮੇਂ ਦੀ ਸਿਆਸਤ ਅਤੇ ਰਿਆਸਤ ਦੇ ਸਿਰ ਮੜ੍ਹਦਾ ਹੈ। ਇਤਿਹਾਸ ਆਖਰ ਸਭ ਨੂੰ ਕਟਹਿਰੇ ਵਿੱਚ ਖੜਾ ਕਰਦਾ ਹੈ।

ਵਰਿੰਦਰ ਵਾਲੀਆ

26 May 2013

Reply