Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੁੱਤ ਸਿਆਸੀ ਬਣਨ ਵਾਲੀ ਗੱਲ ਮੁੜਕੇ ਨਾ ਕਈਂ :: punjabizm.com
Punjab Politics
 View Forum
 Create New Topic
 Search in Forums
  Home > Communities > Punjab Politics > Forum > messages
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਪੁੱਤ ਸਿਆਸੀ ਬਣਨ ਵਾਲੀ ਗੱਲ ਮੁੜਕੇ ਨਾ ਕਈਂ

(ਪਿਤਾ ਦੀ ਆਪਣੇ ਪੁੱਤ ਨੂੰ ਸਲਾਹ ਜੋ ਉਸਨੂੰ ਨੇਤਾ ਬਣਨ ਤੋ ਰੋਕ ਰਿਹਾ ਹੈ ,ਤੇ ਉਸਨੇ ਇੱਕ ਨੇਤਾ ਨੂੰ ਰਿਸ਼ਵਤ ਖੋਰਾ ਤੇ ਧੋਖੇਬਾਜ਼ਾ ਤੋ ਵੀ ਉੱਪਰ ਮੰਨ ਕੇ ਇਹ ਗੱਲ ਕੀਤੀ ਹੈ)

 

 

ਪੁੱਤ ਸਿਆਸੀ ਬਣਨ ਵਾਲੀ ਗੱਲ ਮੁੜਕੇ ਨਾ ਕਈਂ
ਬਣ ਕੇ ਨੇਤਾ ਲੋਕਾ ਦੀਆਂ ਬਦੂਆਵਾਂ ਨਾ ਲਈ
ਬਣ ਜਾਈ ਠੇਕੇਦਾਰ, ਸੜਕਾ ਦੀ ਲੁੱਕ ਤੇ ਪੱਥਰ ਖਾਈ
ਬਣ ਜਾਈ ਡਾਕਟਰ, ਲੋਕਾ ਦੇ ਗੁਰਦੇ ਵੇਚ ਖਾਈ
ਬਣ ਜਾਈ ਇੰਜੀਨੀਅਰ ,ਇਮਾਰਤਾ ਦਾ ਰੇਤਾ ਬਜਰੀ ਖਾਈ
ਕਰ ਲਈ ਭਾਵੇ ਏ ਸਭ ਕੁੱਝ
ਪਰ ਰਾਜਨੀਤੀ ਵਿੱਚ ਨਾ ਪਈ
ਪੁੱਤ ਸਿਆਸੀ ਬਣਨ ਵਾਲੀ ਗੱਲ ਮੁੜਕੇ ਨਾ ਕਈਂ
ਬਣ ਕੇ ਨੇਤਾ ਲੋਕਾ ਦੀਆਂ ਬਦੂਆਵਾਂ ਨਾ ਲਈ
ਨੇਤਾ ਸਭ ਤੋ ਵੱਧ ਅੱਜ ਬਦਨਾਮ ਹੋਏ
ਬਚਦਾ ਕੁੱਝ ਨੀ ਹੁਣ ਤਾਂ ਲੋਕ ਸਿਆਣੇ ਹੋਏ
ਇਹਨਾ ਨੇਤਾਵਾ ਕਰਕੇ ਕਈ ਪੁੱਤ ਪਰਦੇਸੀ ਹੋਏ
ਮਿਲਦੀ ਨਾ ਨੌਕਰੀ ਦੇਖ ਸਦਾ ਦੀ ਨੀਦ ਕਈ ਸੋਏ
ਆਪ ਮੂਹਰੇ ਹੋ ਕੇ ਲੋਕਾ ਦਾ ਰਾਜਾ ਬਣਨ ਨੂੰ ਨਾ ਕਈ
ਪੁੱਤ ਸਿਆਸੀ ਬਣਨ ਵਾਲੀ ਗੱਲ ਮੁੜਕੇ ਨਾ ਕਈਂ
ਬਣ ਕੇ ਨੇਤਾ ਲੋਕਾ ਦੀਆਂ ਬਦੂਆਵਾਂ ਨਾ ਲਈ
ਤੂੰ ਚੱਲ ਲਈ ਭਾਵੇ ਸੱਚਾਈ ਤੇ
ਐਨੇ ਝੂਠਿਆ ਵਿੱਚ ਤੇਰਾ ਸੱਚ ਲੁੱਕ ਜਾਣਾ
ਲੜਦਾ ਲੜਦਾ ਕੂੜ ਨਾਲ ਤੂੰ ਆਪ ਮੁੱਕ ਜਾਣਾ
ਬੋਲ ਬੋਲ ਆਪਣੀ ਨਿਰਦੋਸ਼ੀ ਤੇਰਾ ਗਲਾ ਸੁੱਕ ਜਾਣਾ
ਤੇਰੇ ਸਾਫ ਚਰਿੱਤਰ ਤੇ ਅਰਸ਼ ਲੋਕਾ ਥੁੱਕ ਜਾਣਾ
ਖੁੱਲੀ ਬੇਇਜਤੀ ਵਾਲੀ ਪੰਡ ਆਪਣੇ ਸਿਰ ਨਾ ਲਈ
ਪੁੱਤ ਸਿਆਸੀ ਬਣਨ ਵਾਲੀ ਗੱਲ ਮੁੜਕੇ ਨਾ ਕਈਂ
ਬਣ ਕੇ ਨੇਤਾ ਲੋਕਾ ਦੀਆਂ ਬਦੂਆਵਾਂ ਨਾ ਲਈ

02 Jan 2011

Harjit Kumar
Harjit
Posts: 2
Gender: Male
Joined: 07/Feb/2011
Location: jalandhar
View All Topics by Harjit
View All Posts by Harjit
 

ਅਰਸ਼ਦੀਪ ਭਾਜੀ ਬੁਹਤ ਵਾਦਿਯ ਲਿਖਿਯਾ ਵ ਤੁਸੀਂ ਜ

27 Mar 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

thanks lot for reading 22 g

27 Mar 2011

Reply