|
 |
 |
 |
|
|
Home > Communities > Punjabi Poetry > Forum > messages |
|
|
|
|
|
ਕਾਦਰ, ਕੁਦਰਤ ਤੇ ਕੋਰੋਨਾ |

ਸਿਰਜਣਹਾਰ ਦੇ ਰੰਗ
ਨਿਆਰੇ ਹੁੰਦੇ ਨੇ |
ਉਹਦੇ ਸਬਕ ਸਿਖਾਉਣ
ਵਾਲੇ ਦਾਅ ਮੂਹਰੇ
ਬੜੇ ਬੜੇ ਭਲਵਾਨ
ਨਕਾਰੇ ਹੁੰਦੇ ਨੇ |
ਆਈ ਤੇ ਆ,
ਨਜ਼ਰ ਉਪੱਠੀ ਜੇ ਕਰ ਦਏ
ਤੀਰ ਵਾਂਗਰਾਂ ਸਿੱਧੇ
ਸਾਰੇ ਹੁੰਦੇ ਨੇ |
ਕੁਦਰਤ ਨੇ ਜਦ ਢਾਹਿਆ
ਕਹਿਰ ਕੋਰੋਨਾ ਦਾ
ਬੰਦੇ ਲੁਕ ਗਏ ਜਿਵੇਂ
ਵਿਚਾਰੇ ਹੁੰਦੇ ਨੇ |
ਕਿੱਥੇ ਗਈ ਸਿਆਣਪ ਤੇਰੀ ?
ਬੈਠਾ ਏਂ ਕਿਉਂ ਢਾਅ ਕੇ ਢੇਰੀ ?
ਫਲ ਮਿਲਦਾ ਹੈ ਉਹੋ
ਜਿਹੋ ਜੇ ਕਾਰੇ ਹੁੰਦੇ ਨੇ |
ਹੁਣ ਫਿਰ ਪਹਿਲਾਂ ਵਾੰਙੂ
ਸੂਰਜ ਢਲਦਿਆਂ ਈ
ਅੱਖਾਂ ਸਾਹਵੇਂ
ਚੰਨ ਤੇ ਤਾਰੇ ਹੁੰਦੇ ਨੇ |
ਪਉਣ ਪਾਣੀ ਹੋ ਸਾਫ਼
ਵਿਗਸਨਾ ਜੀਆਂ ਦਾ (ਵਿਗਸਨਾ - ਪ੍ਰਸੰਨ ਹੋਣਾ)
ਕੁਦਰਤ ਦੇ ਮੁਸਕਾਨ
ਇਸ਼ਾਰੇ ਹੁੰਦੇ ਨੇ |
ਧੀਅ ਦੇ ਅੱਲ੍ਹੜ ਹਾਸੇ
ਬਾਬਲ ਵਿਹੜੇ ਜਿਉਂ
ਫੁਲਝੜੀਆਂ ਰੰਗੀਨ
ਸ਼ਰਾਰੇ ਹੁੰਦੇ ਨੇ |
ਟਾਂਵਾਂ ਟਾਂਵਾਂ (ਕੋਈ ਕੋਈ / ਕਿਧਰੇ ਕਿਧਰੇ)
ਤਿੱਤਰ ਖੰਭੀ ਬਦਲੀ ਦੇ (ਤਿੱਤਰ ਖੰਭੀ – Like the feathers of partridge)
ਨੀਲੇ ਅੰਬਰ ਵਿਚ
ਨਜ਼ਾਰੇ ਹੁੰਦੇ ਨੇ |
ਜਗਜੀਤ ਸਿੰਘ ਜੱਗੀ
ਕਾਦਰ, ਕੁਦਰਤ ਤੇ ਕੋਰੋਨਾ
ਮੰਨ ਗਏ ਆਂ ਅੱਜ
ਜੋ ਵੱਡੇ ਕਹਿੰਦੇ ਸੀ
ਸਿਰਜਣਹਾਰ ਦੇ ਰੰਗ
ਨਿਆਰੇ ਹੁੰਦੇ ਨੇ |
ਉਹਦੇ ਸਬਕ ਸਿਖਾਉਣ
ਵਾਲੇ ਦਾਅ ਮੂਹਰੇ
ਬੜੇ ਬੜੇ ਭਲਵਾਨ
ਨਕਾਰੇ ਹੁੰਦੇ ਨੇ |
ਆਈ ਤੇ ਆ,
ਨਜ਼ਰ ਉਪੱਠੀ ਜੇ ਕਰ ਦਏ
ਤੀਰ ਵਾਂਗਰਾਂ ਸਿੱਧੇ
ਸਾਰੇ ਹੁੰਦੇ ਨੇ |
ਕੁਦਰਤ ਨੇ ਜਦ ਢਾਹਿਆ
ਕਹਿਰ ਕੋਰੋਨਾ ਦਾ
ਬੰਦੇ ਲੁਕ ਗਏ ਜਿਵੇਂ
ਵਿਚਾਰੇ ਹੁੰਦੇ ਨੇ |
ਕਿੱਥੇ ਗਈ ਸਿਆਣਪ ਤੇਰੀ ?
ਬੈਠਾ ਏਂ ਕਿਉਂ ਢਾਅ ਕੇ ਢੇਰੀ ?
ਫਲ ਮਿਲਦਾ ਹੈ ਉਹੋ
ਜਿਹੋ ਜੇ ਕਾਰੇ ਹੁੰਦੇ ਨੇ |
ਹੁਣ ਕਿਉ ਪਹਿਲਾਂ ਵਾੰਙੂ
ਸੂਰਜ ਢਲਦਿਆਂ ਈ
ਅੱਖਾਂ ਸਾਹਵੇਂ
ਚੰਨ ਤੇ ਤਾਰੇ ਹੁੰਦੇ ਨੇ ?
ਪਉਣ ਪਾਣੀ ਹੋ ਸਾਫ਼
ਵਿਗਸਨਾ ਜੀਵਾਂ ਦਾ
ਕੁਦਰਤ ਦੇ ਮੁਸਕਾਨ
ਇਸ਼ਾਰੇ ਹੁੰਦੇ ਨੇ |
ਧੀਅ ਦੇ ਅੱਲ੍ਹੜ ਹਾਸੇ
ਬਾਬਲ ਵਿਹੜੇ ਜਿਉਂ
ਫੁਲਝੜੀਆਂ ਰੰਗੀਨ
ਸ਼ਰਾਰੇ ਹੁੰਦੇ ਨੇ,
ਟਾਂਵਾਂ ਟਾਂਵਾਂ
ਤਿੱਤਰ ਖੰਭੀ ਬਦਲੀ ਦੇ
ਨੀਲੇ ਅੰਬਰ ਵਿਚ
ਨਜ਼ਾਰੇ ਹੁੰਦੇ ਨੇ |
ਜਗਜੀਤ ਸਿੰਘ ਜੱਗੀ
Glossary:
ਕਿਉ - ਕਿਵੇਂ; ਵਿਗਸਨਾ - ਪ੍ਰਸੰਨ ਹੋਣਾ; ਟਾਂਵਾਂ ਟਾਂਵਾਂ - ਕੋਈ ਕੋਈ/ਕਿਧਰੇ ਕਿਧਰੇ; ਤਿੱਤਰ ਖੰਭੀ - Like feathers of a partridge.
|
|
07 Apr 2020
|
|
|
|
|
ਕਿਆ ਬਾਤਾਂ ਹਜ਼ੂਰ
...... ਬਹੁਤ ਖੂਬ JAGJIT SINGH
ਕੁਦਰਤ ਅੰਗੜਾਈ ਲੈ ਰਹੀ ਹੈ
|
|
21 Apr 2020
|
|
|
|
ਬਹੁਤ ਸੋਹਣਾ... ਸਹੀ ਗੱਲ ਹੈ.. ਮਨੁੱਖ ਜੇ ਅਜੇ ਵੀ ਇਸ ਤੋਂ ਸਬਕ ਨਾ ਲੈ ਸਕਿਆ ... ਤਾਂ ਸ਼ਾਇਦ ਕਦੇ ਵੀ ਨਹੀਂ,,
ਸਭ ਆਪਣੇ ਵੱਸ ਹੋਣ ਦਾ ਭਰਮ ਪਾਲੇ ਬੈਠੇ ਨੂੰ ਸ਼ੀਸ਼ਾ ਦਿਖਾ ਦਿੱਤਾ ਇਸ ਕੁਦਰਤ ਨੇ ਕਿ ਤੇਰੀ ਹੋਂਦ ਤਾਂ ਇਕ ਤਿਣਕੇ ਮਾਤਰ ਹੀ ਹੈ
ਬਹੁਤ ਸੋਹਣਾ... ਸਹੀ ਗੱਲ ਹੈ.. ਮਨੁੱਖ ਜੇ ਅਜੇ ਵੀ ਇਸ ਤੋਂ ਸਬਕ ਨਾ ਲੈ ਸਕਿਆ ... ਤਾਂ ਸ਼ਾਇਦ ਕਦੇ ਵੀ ਨਹੀਂ,,
ਸਭ ਆਪਣੇ ਵੱਸ ਹੋਣ ਦਾ ਭਰਮ ਪਾਲੇ ਬੈਠੇ ਨੂੰ ਸ਼ੀਸ਼ਾ ਦਿਖਾ ਦਿੱਤਾ ਇਸ ਕੁਦਰਤ ਨੇ ਕਿ ਤੇਰੀ ਹੋਂਦ ਤਾਂ ਇਕ ਤਿਣਕੇ ਮਾਤਰ ਹੀ ਹੈ
|
|
17 May 2020
|
|
|
|
ਮਾਵੀ ਸਾਬ, ਸਤ ਸ੍ਰੀ ਅਕਾਲ ਜੀ |
ਕਿਰਤ ਤੇ ਨਜ਼ਰਸਾਨੀ ਕਰਨ ਅਤੇ ਹੌਂਸਲਾ ਅਫ਼ਜ਼ਾਈ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜਨਾਬ |
ਜਿਉਂਦੇ ਵੱਸਦੇ ਰਹੋਜੀ |
ਅਮੀਂ ਬਾਈ, ਸਤ ਸ੍ਰੀ ਅਕਾਲ ਜੀ |
ਕਿਰਤ ਤੇ ਨਜ਼ਰਸਾਨੀ ਕਰਨ ਲਈ ਧੰਨਵਾਦ | ਗੇੜਾ ਮਾਰਦੇ ਰਿਹਾ ਕਰੋ ਕਦੇ ਕਦੇ| Discipline ਕਾਇਮ ਰਹਿੰਦਾ ਹੈ |
ਜਿਉਂਦੇ ਵੱਸਦੇ ਰਹੋ ਜੀ |
|
|
13 Aug 2020
|
|
|
|
|
Saade Bahut hi sujhwaan shaayar g walon likhi gayi eh kavita bahut hi Gehrai bharbhoor arth darsaundi a,.............Hats of sir g...Great
|
|
27 Jun 2021
|
|
|
|
ਮਾਵੀ ਸਾਬ, ਸਤ ਸ੍ਰੀ ਅਕਾਲ ਜੀ |
ਕਿਰਤ ਤੇ ਨਜ਼ਰਸਾਨੀ ਕਰਨ ਅਤੇ ਹੌਂਸਲਾ ਅਫ਼ਜ਼ਾਈ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜਨਾਬ |
ਜਿਉਂਦੇ ਵੱਸਦੇ ਰਹੋਜੀ |
ਗਾਫ਼ਲ, ਮਾਵੀ ਜੀ ਅਤੇ ਸੁਖਪਾਲ ਜੀ, ਸਤ ਸ੍ਰੀ ਅਕਾਲ ਜੀ |
ਕਿਰਤ ਤੇ ਨਜ਼ਰਸਾਨੀ ਕਰਨ ਲਈ ਧੰਨਵਾਦ | ਆਪਦਾ ਰੀਵਿਊ ਹਮੇਸ਼ਾ ਦੀ ਤਰ੍ਹਾਂ ਹੌਂਸਲਾ ਵਧਾਉਣ ਵਾਲਾ ਅਤੇ ਪਿਆਰ ਵਾਲਾ ਹੈ | ਬਹੁਤ ਧੰਨਵਾਦ |
ਜਿਉਂਦੇ ਵੱਸਦੇ ਰਹੋ ਜੀ |ਜਲਦੀ ਹੀ ਵੱਖ ਵੱਖ ਧੰਨਵਾਦ ਲਿਖਾਂਗਾ ਜੀ |
|
|
01 Jul 2021
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|