Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰਾਤ ਮੁੱਕਣੇ ਹੈ ਵਾਲੀ>>>>. :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jelly  Marjana
Jelly
Posts: 47
Gender: Male
Joined: 09/Feb/2016
Location: Mullanpur
View All Topics by Jelly
View All Posts by Jelly
 
ਰਾਤ ਮੁੱਕਣੇ ਹੈ ਵਾਲੀ>>>>.

ਰਹੇ ਸੀਨੇ `ਚ ਸੁਲ਼ਗਦਾ, ਜਜ਼ਬਾਤ ਨੂੰ ਕਹਿਣਾ ,
ਰਾਤ ਮੁੱਕਣੇ ਹੈ ਵਾਲੀ ਤੂੰ ,ਪਰ਼ਭਾਤ ਨੂੰ ਕਹਿਣਾ ।
ਮੈਂ ਉਗਾਵਾਂਗਾ ਸੁਪਨੇ , ਇਸੇ ਧਰਤੀ ਦੇ ਵਿੱਚੋਂ ,
ਉਹ ਬਰਸੇ ਜਾਂ ਨਾ ਬਰਸੇ ,ਬਰਸਾਤ ਨੂੰ ਕਹਿਣਾ ।
ਉੱਗੇਗਾ ਨਵਾਂ ਸੂਰਜ ,ਇੱਕ ਦਿਨ ਨਵੀਂ ਸਵੇਰ ਲੈਕੇ,
ਕਿਤੇ ਭੁਲੇਖੇ`ਚ ਨਾ ਰਹੇ ,ਉਸ ਰਾਤ ਨੂੰ ਕਹਿਣਾ ।
ਆਉਣਗੇ ਹਨੇਰੀ ਝੱਖੜ, ਹਜਾਰਾਂ ਤੇਰੀ ਜਿੰਦਗੀ `ਚ,
ਸਦਾ ਬਲ਼ਦੀ ਰਹੇ ਮੱਥੇ ਤੇ , ਉਸ ਲਾਟ ਨੂੰ ਕਹਿਣਾ।
ਮੈਂ ਬਦਲ ਦੇਵਾਂਗਾ ਦਿਸ਼ਾ, ਜੋ ਵੀ ਗਹਿ੍ਹਾਂ ਹੇਠ ਆਈ,
ਰਾਹੂ ਕੇਤੂ ਕੀ ਰਾਹ ਰੋਕਣਗੇ, ਹਾਲਾਤ ਨੂੰ ਕਹਿਣਾ ।
ਜਾਏਗੀ ਬ੍ਰਹਿਮੰਡੀਂ ਜੈਲੀ ਆਵਾਜ ਜਦੋਂ  ਮੇਰੀ ,
ਵਾਪਸ ਪਰਤੇਗੀ ਸੌਗਾਤ ਬਣ ਕਇਨਾਤ ਨੂੰ ਕਹਿਣਾ।।

09 Mar 2016

Reply