Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੱਬ ਦੀ ਭਾਲ (ਜਗਿਆਸੂ ਦਾ ਹਾਲ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਰੱਬ ਦੀ ਭਾਲ (ਜਗਿਆਸੂ ਦਾ ਹਾਲ)

         ਰੱਬ ਦੀ ਭਾਲ

    (ਜਗਿਆਸੂ ਦਾ ਹਾਲ)

 

ਰੰਗਲੀ ਲੋਅ ਤੇ ਨ੍ਹੇਰਿਆਂ ਅੰਦਰ,

ਅਲੋਕਾਰ ਦੇ ਡੇਰਿਆਂ ਅੰਦਰ,

ਗੁੰਮਸ਼ੁਦਾ ਰੱਬ ਲੱਭਣ ਦੇ ਲਈ,

ਘੱਟਾ ਛਾਣ ਖੁਆਰ ਹੋਏ ਆਂ |

 

ਰੱਬ ਨੂੰ ਮਿਲਣਾ ਔਖਾ ਦੱਸਦੇ,

‘ਮਾਯਾ ਤਿਆਗੋ’ ਬਾਬੇ ਹੱਸਦੇ,

ਗੱਲਾਂ ਵੱਡੀਆਂ, ਏoਸੀo ਗੱਡੀਆਂ,

ਵੇਖ ਵੇਖ ਬਲਿਹਾਰ ਹੋਏ ਆਂ |

 

ਝਾਤ ਨਾ ਜਾਣਨ ਮਨ ਦੇ ਅੰਦਰ,

ਮੰਤਰ ਫੂਕਣ ਕੰਨ ਦੇ ਅੰਦਰ,

ਨਾ ਉਰਵਾਰ ਨਾ ਪਾਰ ਈ ਲੱਗੇ

ਫਸੇ ਵਿਚ ਮਜਧਾਰ ਹੋਏ ਆਂ |

 

ਸੜਕ 'ਤੇ ਧੁੱਪੇ ਭੁੱਖਣ ਭਾਣੇ,

ਬਿਰਧ, ਭਿਖਾਰੀ ਅਤੇ ਨਿਆਣੇ,

ਤਲੀਆਂ ਅੱਡਣ, ਹਾੜੇ ਕੱਢਣ,

ਵੇਖ ਕੇ ਸ਼ਰਮਸ਼ਾਰ ਹੋਏ ਆਂ |

 

ਧਰਮ ਦੇ ਗਰਮ ਬਜ਼ਾਰਾਂ ਅੰਦਰ,

ਵੇਖਿਆ ਖੜ੍ਹ ਕਤਾਰਾਂ ਅੰਦਰ,

ਰੱਬ ਲੱਭਣ ਦਾ ਜੋਸ਼ ਗੁਆਚਾ

ਐਸੇ ਠੰਢੇ ਠਾਰ ਹੋਏ ਆਂ |


ਓੜਕ ਨੂੰ ਹੋਏ ਭੌਂ ਪਟਾਕੇ,

ਕੁਝ ਨਹੀਂ ਲੱਭਾ ਜੇਬ ਕਟਾਕੇ,

ਕਰਮ ਹੋਏ ਤਾਂ ਆਪੇ ਲੱਭਸੀ,

ਜਾਣ ਅਸੀਂ ਹੁਸ਼ਿਆਰ ਹੋਏ ਆਂ |

 

                        ਜਗਜੀਤ ਸਿੰਘ ਜੱਗੀ

01 Sep 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Very well written sir g,............. This writing will become a great song one day,............. nice lyrics,........... sense of words are amazing and great,........ rhythm and flow of lyrics are also perfect,......... and nodoubt all the alfaaz are based on true fact,............ marvalous creation, ........... very well written sir ............. TFS

 

 

03 Sep 2017

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਹੁਤ ਬਹੁਤ ਧੰਨਵਾਦ ਵੀਰ ਜੀਓ |
ਆਪ ਹਮੇਸ਼ਾ ਦੀ ਤਰਾਂ ਹੌਂਸਲਾ ਅਫ਼ਜ਼ਾਈ ਕੀਤੀ ਹੈ | ਇਸ ਨਾਲ ਅਗਾਂਹ ਵਧਣ ਦਾ ਉਤਸਾਹ ਬਣਿਆ ਰਹਿੰਦਾ ਹੈ |
ਕਿਰਤ ਲਈ ਆਪਣਾ ਕੀਮਤੀ ਸਮਾਂ ਕੱਢਣ ਤੇ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ | 

ਬਹੁਤ ਬਹੁਤ ਧੰਨਵਾਦ ਵੀਰ ਜੀਓ |

ਹਮੇਸ਼ਾ ਦੀ ਤਰਾਂ ਹੌਂਸਲਾ ਅਫ਼ਜ਼ਾਈ ਕੀਤੀ ਹੈ | ਇਸ ਨਾਲ ਅਗਾਂਹ ਵਧਣ ਦਾ ਉਤਸਾਹ ਬਣਿਆ ਰਹਿੰਦਾ ਹੈ |


ਕਿਰਤ ਲਈ ਆਪਣਾ ਕੀਮਤੀ ਸਮਾਂ ਕੱਢਣ ਤੇ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ | 

 

09 Sep 2017

ਗਗਨ ਦੀਪ ਢਿੱਲੋਂ
ਗਗਨ ਦੀਪ
Posts: 60
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 

bahut vadhiya Bha Ji tareef karn nu kuj bacheya nahi Sukhpal ne sab kuj pehla e keh ditta..

21 Sep 2017

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

awesone Sir JAGJIT ji 

24 Sep 2017

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਹੁਤ ਬਹੁਤ ਧੰਨਵਾਦ ਮਾਵੀ ਬਾਈ ਜੀ,
ਆਪ ਨੇ ਨਿੱਕੀ ਜਿਹੀ ਕਿਰਤ ਨੂੰ ਇੰਨਾ ਪਿਆਰ ਦਿੱਤਾ 
ਜਿਸ ਨਾਲ ਹੌਂਸਲਾ ਅਫ਼ਜ਼ਾਈ ਵੀ ਹੁੰਦੀ ਹੈ 
ਜਿਉਂਦੇ ਵੱਸਦੇ ਰਹੋ   

ਬਹੁਤ ਬਹੁਤ ਧੰਨਵਾਦ ਮਾਵੀ ਬਾਈ ਜੀ,


ਆਪ ਨੇ ਨਿੱਕੀ ਜਿਹੀ ਕਿਰਤ ਨੂੰ ਇੰਨਾ ਪਿਆਰ ਦਿੱਤਾ 

ਜਿਸ ਨਾਲ ਹੌਂਸਲਾ ਅਫ਼ਜ਼ਾਈ ਵੀ ਹੁੰਦੀ ਹੈ 


ਜਿਉਂਦੇ ਵੱਸਦੇ ਰਹੋ   

 

25 Sep 2017

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਗਗਨ ਦੀਪ ਜੀ, ਕਿਰਤ ਵਾਸਤੇ ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ |
ਇੰਨਾ ਪਿਆਰ ਦੇਣ ਬਹੁਤ ਹੌਂਸਲਾ ਅਫ਼ਜ਼ਾਈ ਹੁੰਦੀ ਹੈ 
ਬਸ ਇਸਤਰਾਂ ਈ ਪੜ੍ਹਦੇ ਲਿਖਦੇ ਰਹੋ ਅਤੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ ਅਤੇ ਜਿਉਂਦੇ ਵੱਸਦੇ ਰਹੋ |   
 

ਗਗਨ ਦੀਪ ਜੀ, ਕਿਰਤ ਵਾਸਤੇ ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ |


ਇੰਨਾ ਪਿਆਰ ਦੇਣ ਨਾਲ ਬਹੁਤ ਹੌਂਸਲਾ ਅਫ਼ਜ਼ਾਈ ਹੁੰਦੀ ਹੈ 


ਬਸ ਇਸਤਰਾਂ ਈ ਪੜ੍ਹਦੇ ਲਿਖਦੇ ਰਹੋ ਅਤੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ ਅਤੇ ਜਿਉਂਦੇ ਵੱਸਦੇ ਰਹੋ |   

 

 

06 Oct 2017

MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 

wah sir bahut hi sohni te suchi kirt aap ji di....

09 Oct 2017

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਮਨਿੰਦਰ ਜੀ, ਕਿਰਤ ਲਈ ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ |
ਇਹ ਸਮਾਜ ਦੇ ਹਾਲਾਤ ਤੇ ਇਕ ਨਿੱਕੀ ਜਿਹੀ ਕੋਸ਼ਿਸ਼ ਸੀ | 

ਮਨਿੰਦਰ ਜੀ, ਕਿਰਤ ਲਈ ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ |


ਇਹ ਸਮਾਜ ਦੇ ਹਾਲਾਤ ਤੇ ਇਕ ਨਿੱਕੀ ਜਿਹੀ ਕੋਸ਼ਿਸ਼ ਸੀ | 

 

09 Oct 2017

Reply