Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੱਬ ਦੀ ਰਜ਼ਾ.....!!! :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 3 << Prev     1  2  3  Next >>   Last >> 
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
ਰੱਬ ਦੀ ਰਜ਼ਾ.....!!!


ਜ਼ਿੰਦਗੀ  ਵਿੱਚ  ਕੁੱਛ  ਬਣਨਾ  ਹਰ ਇੱਕ ਦੀ ਚਾਹ ਹੁੰਦੀ
ਪਰ  ਹੋਣਾਂ  ਓਹੀ  ਏ , ਜੀਹਦੇ ਚ੍  ਰੱਬ  ਦੀ  ਰਜ਼ਾ  ਹੁੰਦੀ

ਅੱਖਾਂ-ਅੱਖਾਂ  ਵਿੱਚ  ਹੀ   ਲੈ   ਜਾਂਦੇ  ਸਭ  ਕੁਛ  ਲੁੱਟਕੇ
ਯਾਰੋ ਇਸ  ਕਦਰ  ਕਾਤਿਲਾਨਾ  ਹੁਸਨ  ਦੀ  ਅਦਾ  ਹੁੰਦੀ

ਜੋ ਆਪਣੀਆਂ ਖੁਸ਼ੀਆਂ  ਨੂੰ ਹੱਥੀਂ  ਕਤਲ  ਕਰ  ਦਿੰਦੇ  ਨੇਂ
ਫ਼ਿਰ ਰੱਬ ਦੀ ਬਖ਼ਸ਼ੀ ਜ਼ਿੰਦਗੀ ਹੀ ਉਹਦੀ  ਦੀ ਸਜ਼ਾ ਹੁੰਦੀ

ਪਤਾ ਨਹੀਂ ਲੋਕ ਕਿਵੇਂ ਝੁਕ ਜਾਂਦੇ ਨੇਂ ਦੇਹਧਾਰੀਆਂ ਸਾਹਮਣੇਂ
ਮੈਥੋਂ  ਨੀ  ਇਹਨਾਂ  ਅਖੌਤੀਆਂ  ਅੱਗੇ   ਧੌਣ   ਝੁਕਾ  ਹੁੰਦੀ

ਇੱਕ  ਨਾਂ  ਇੱਕ  ਦਿਨ  ਤਾਂ ਨਿਤਾਰਾ ਹੋ ਕੇ ਈ ਰਹਿੰਦਾ ਏ
ਬਹੁਤੀ ਦੇਰ ਨਾਂ  ਕਦੇ  ਵੀ ਸੱਚ ਦੀ  ਅਵਾਜ਼  ਦਬਾ  ਹੁੰਦੀ

ਛੇਤੀ  ਹੀ  ਉਹ   ਲੋਕਾਂ  ਦੀਆਂ  ਨਜ਼ਰਾਂ  ਚੋਂ  ਲਹਿ  ਜਾਂਦੀ
ਜੇਹੜੀ  ਹਕੂਮਤ   ਲੋਕਾਂ   ਨਾਲ   ਕਰਦੀ   ਦਗ਼ਾ   ਹੁੰਦੀ

ਜ਼ੁਲਮਾਂ  ਅੱਗੇ  ਝੁਕਣ  ਨਾਲੋਂ  , ਲੜ  ਮਰਨਾਂ ਬੇਹਤਰ ਐ
ਡੁੱਬ ਮਰਨ ਜਿੰਨਾਂ ਤੋਂ ਇਹ ਵੇਖ ਵੀ ਨਹੀਂ ਤੇਗ ਉਠਾ ਹੁੰਦੀ

ਐਂਵੇਂ ਨੀਂ ਕੋਈ ਗਲ ਰੱਸਾ ਪਾ ਦਰਖ਼ਤ ਨਾਲ ਲਟਕ ਜਾਂਦਾ
ਕੋਈ  ਨੇਤਾ  ਕੀ  ਸਮਝੇ  ਏਹਦੇ  ਪਿੱਛੇ  ਕੀ  ਵਜ਼ਾ  ਹੁੰਦੀ

ਬਥੇਰੇ ਹੀ ਤੀਰਥ ਹੋਣਗੇ " ਨਿਮਰ " ਇਸ  ਦੁਨੀਆਂ  ਤੇ
ਪਰ ਮਾਂ ਦਿਆਂ ਪੈਰਾਂ  ਤੋਂ  ਪਵਿੱਤਰ  ਕੋਈ  ਵੀ  ਥਾਂ ਹੁੰਦੀ

................ਨਿਮਰਬੀਰ ਸਿੰਘ.................

18 Nov 2011

Avrooz Kaur Grewal
Avrooz
Posts: 171
Gender: Female
Joined: 08/Sep/2010
Location: chandigarh
View All Topics by Avrooz
View All Posts by Avrooz
 


bahut khoob...bahut lajwaab likheya Nimar ji...all lines r awesm...really awesm


thankx for sharing here...god bless you...!!

18 Nov 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

ਐਵੇਂ ਨੀ ਕੋਈ ਗਲ ਰੱਸਾ ਪਾ ਲਟਕ ਜਾਂਦਾ 
ਨਿਮਰ ਵੀਰ ਜੀ ਬਹੁਤ ਹੀ ਢੁਕਵੀ ਕਵਿਤਾ ਹੈ ਦਿਲ ਦੀਆਂ ਗੇਹਿਰਾਈਆਂ ਚੋਂ ਨਿਕਲੇ ਸ਼ਬਦ ਹਨ .ਪੜ ਕੇ ਦਿਲ ਨੂ ਸਕੂਨ ਮਿਲਿਆ .
ਧਨਵਾਦ 

ਐਵੇਂ ਨੀ ਕੋਈ ਗਲ ਰੱਸਾ ਪਾ ਲਟਕ ਜਾਂਦਾ 

ਨਿਮਰ ਵੀਰ ਜੀ ਬਹੁਤ ਹੀ ਢੁਕਵੀ ਕਵਿਤਾ ਹੈ ਦਿਲ ਦੀਆਂ ਗੇਹਿਰਾਈਆਂ ਚੋਂ ਨਿਕਲੇ ਸ਼ਬਦ ਹਨ .ਪੜ ਕੇ ਦਿਲ ਨੂ ਸਕੂਨ ਮਿਲਿਆ .

ਧਨਵਾਦ 

 

18 Nov 2011

Preet Kaur
Preet
Posts: 116
Gender: Female
Joined: 28/May/2011
Location: Mohali
View All Topics by Preet
View All Posts by Preet
 

very well written nimar....

good one

18 Nov 2011

GULSHAN BAJWA
GULSHAN
Posts: 132
Gender: Male
Joined: 08/Mar/2011
Location: melbourne,,,,,,batala
View All Topics by GULSHAN
View All Posts by GULSHAN
 

wah bai nimar siha balle balle krati aa,,,,,,,,,,bht sohna veer ji

18 Nov 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

shukriya dosto...!!

19 Nov 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਵਧੀਆ ਬਾਈ ਜੀ,,,

19 Nov 2011

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

khoobsurat rachna nimarbir bai ji....keep it up...tfs

19 Nov 2011

Simranjit Singh  Grewal
Simranjit Singh
Posts: 128
Gender: Male
Joined: 17/Aug/2010
Location: cheema kalaan
View All Topics by Simranjit Singh
View All Posts by Simranjit Singh
 

 

ਜ਼ੁਲਮਾਂ  ਅੱਗੇ  ਝੁਕਣ  ਨਾਲੋਂ  , ਲੜ  ਮਰਨਾਂ ਬੇਹਤਰ ਐ

ਡੁੱਬ ਮਰਨ ਜਿੰਨਾਂ ਤੋਂ ਇਹ ਵੇਖ ਵੀ ਨਹੀਂ ਤੇਗ ਉਠਾ ਹੁੰਦੀ |

 

bahut khoob nimar...bilkul sachhiya gallan aakhiyan...dil khush ho gya padhke....

 

lajawaab...!!

 

20 Nov 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

too good Nimar....


hamesha wangu bahut sohni creation ... 

20 Nov 2011

Showing page 1 of 3 << Prev     1  2  3  Next >>   Last >> 
Reply