Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੱਬ ਤੋਂ ਬਗ਼ੈਰ ਅਧਿਆਤਮਿਕਤਾ --- ਡਾ. ਸੁਰੇਸ਼ ਰਤਨ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਰੱਬ ਤੋਂ ਬਗ਼ੈਰ ਅਧਿਆਤਮਿਕਤਾ --- ਡਾ. ਸੁਰੇਸ਼ ਰਤਨ


ਮੈਂ ਜਦ ਜੀਵ-ਵਿਗਿਆਨ ਦੀ ਖੋਜ ਦੌਰਾਨ ਜਿਉਂਦੇ-ਜਾਗਦੇ ਜਵਾਨ ਤੇ ਬੁੱਢੇ ਸੈੱਲਾਂ ਅੰਦਰ ਦੇਖਦਾ ਹਾਂ ਤਾਂ ਕਈ ਵਾਰ ਆਪਣੇ ਰੋਮ-ਰੋਮ ਵਿੱਚ ਝੁਣਝੁਣੀ ਮਹਿਸੂਸ ਕੀਤੀ ਹੈ ਤੇ ਕਈ ਵਾਰ ਅੱਖਾਂ ਵਿੱਚ ਅੱਥਰੂ ਭਰ ਆਏ ਹਨ। ਮੇਰੀ ਇੱਕ ਜਾਣੂੰ ਮਸ਼ਹੂਰ ਤਾਰਾ-ਵਿਗਿਆਨੀ ਹੈ, ਜੋ ਇਸ ਵਿਸ਼ੇ ਉੱਪਰ ਖੋਜ ਕਰ ਰਹੀ ਹੈ ਕਿ ਸੂਰਜ-ਤਾਰੇ ਕਿਵੇਂ ਬਣਦੇ ਤੇ ਨਸ਼ਟ ਹੁੰਦੇ ਹਨ। ਬ੍ਰਹਿਮੰਡ ਦੀ ਐਨੀ ਡੂੰਘੀ ਜਾਣਕਾਰੀ ਰੱਖਣ ਵਾਲ਼ੀ ਇਹ ਵਿਗਿਆਨੀ ਜਦ ਤਾਰਿਆਂ ਭਰੀ ਰਾਤ ਨੂੰ ਖੁੱਲ੍ਹੇ ਅਸਮਾਨ ਵੱਲ ਵੇਖਦੀ ਹੈ ਤਾਂ ਜਲ-ਭਰੀਆਂ ਅੱਖਾਂ ਨਾਲ਼ ਗਦਗਦ ਹੋ ਉੱਠਦੀ ਹੈ। ਇੰਜ ਦੀ ਹੀ ਭਾਵੁਕ ਮਹਿਸੂਸਣੀ ਕਿਸੇ ਪੇਂਟਿੰਗ ਨੂੰ ਦੇਖਦੇ ਹੋਏ, ਕਿਸੇ ਸੰਗੀਤ ਨੂੰ ਸੁਣਦੇ ਹੋਏ ਤੇ ਕਿਸੇ ਸਾਹਿਤਕ ਰਚਨਾ ਨੂੰ ਪੜ੍ਹਦੇ-ਮਾਣਦੇ ਹੋਏ ਕਈ ਵਾਰ ਹੁੰਦੀ ਹੈ ਤੇ ਮਨ ਵਿਸਮਾਦ ਵਿੱਚ ਨਮਰ ਹੋਇਆ ਦ੍ਰਵਤ ਤੇ ਕੋਮਲ ਹੋ ਜਾਂਦਾ ਹੈ।
ਕਈ ਦੋਸਤ-ਮਿੱਤਰ ਸਾਡੀ ਇਸ ਮਹਿਸੂਸਣੀ ਨੂੰ ਅਧਿਆਤਮਕ ਹੋਣ ਦਾ ਚਿੰਨ੍ਹ ਕਹਿ ਦਿੰਦੇ ਹਨ, ਪਰ ਸਾਨੂੰ ਉਨ੍ਹਾਂ ਦੀ ਇਸ ਗੱਲ ਨਾਲ਼ ਬਹੁਤ ਖਿਝ ਤੇ ਗੁੱਸਾ ਆਉਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਜ਼ਿਆਦਾਤਰ ਵਿਗਿਆਨੀਆਂ ਵਾਂਗ ਸਾਡਾ ਵੀ ਕਿਸੇ ਤਰ੍ਹਾਂ ਦੇ ਰੱਬ ਤੇ ਰੱਬ ਦੀ ਧਾਰਨਾ ਵਿੱਚ ਨਾ ਤਾਂ ਕੋਈ ਵਿਸ਼ਵਾਸ ਹੈ ਤੇ ਨਾ ਹੀ ਅਸੀਂ ਕਿਸੇ ਵੀ ਪਰਚੱਲਿਤ ਧਰਮ ਨਾਲ਼ ਜੁੜੇ ਹੋਏ ਹਾਂ। ਅਸੀਂ ਬ੍ਰਹਿਮੰਡ ਪ੍ਰਤੀ, ਜੀਵਾਂ ਪ੍ਰਤੀ, ਮਨੁੱਖਾਂ ਪ੍ਰਤੀ ਤੇ ਮਨੁੱਖਤਾ ਦੀਆਂ ਪ੍ਰਪਾਤੀਆਂ ਪ੍ਰਤੀ ਭਾਵੁਕ ਤਾਂ ਜ਼ਰੂਰ ਹੋ ਜਾਂਦੇ ਹਾਂ, ਪਰ ਵਿਗਿਆਨਕ ਤੇ ਨਾਸਤਕ ਸੋਚਣੀ ਅਨੁਸਾਰ ਇਸ ਸਭ ਕਾਸੇ ਪਿੱਛੇ ਕਿਸੇ ਪਾਰ-ਬ੍ਰਹਮੀ ਰਚਨਹਾਰ ਹੋਣ, ਤੇ ਕਿਸੇ ਪਹਿਲੋਂ ਘੜੇ-ਮਿਥੇ ਪਲੈਨ ਬਾਰੇ ਬਿਲਕੁਲ ਵੀ ਵਿਸ਼ਵਾਸ ਨਹੀਂ ਰੱਖਦੇ।
ਇਸੇ ਲਈ ਜੇ ਕੋਈ ਮੈਨੂੰ ਮੇਰੇ ਰਹਿਣ-ਸਹਿਣ ਤੇ ਵਿਹਾਰ ਨੂੰ ਦੇਖ ਕੇ ‘ਅਧਿਆਤਮਕ’ ਹੋਣ ਦਾ ਨਾਂ ਦੇਵੇ ਤਾਂ ਮੈਂ ਬਹੁਤ ਚਿੜ੍ਹ ਜਾਂਦਾ ਹਾਂ, ਕਿਉਂਕਿ ਅਧਿਆਤਮਕ ਤੇ ਅਧਿਆਤਮਕਤਾ (SPRIITUAL and SPRIITUALITY) ਲਫ਼ਜ਼ਾਂ ਪਿੱਛੇ ਇੱਕ ਬਹੁਤ ਲੰਮਾ ਇਤਿਹਾਸ ਹੈ, ਜੋ ਲੱਗਭੱਗ ਸਾਰੇ ਦਾ ਸਾਰਾ ਕਿਸੇ ਨਾ ਕਿਸੇ ਰੂਪ ਵਿੱਚ ਰੱਬ, ਰੱਬ ਦੀ ਧਾਰਨਾ ਤੇ ਧਾਰਮਿਕ ਸੋਚਣੀ ਨਾਲ਼ ਜੁੜਿਆ ਹੋਇਆ ਹੈ ਤੇ ਜੋ ਵਿਗਿਆਨਕ ਸੋਚਣੀ ਨਾਲ਼ ਮੇਲ ਨਹੀਂ ਖਾਂਦਾ। ਕੀ ਇੱਕ ਵਿਗਿਆਨਕ ਸੋਚਣੀ ਵਾਲ਼ਾ ਮਨੁੱਖ, ਵਿਗਿਆਨੀ ਤੇ ਪੱਕਾ ਨਾਸਤਿਕ ਬੰਦਾ ਅਧਿਆਤਮਕ ਹੋ ਸਕਦਾ ਹੈ ਕਿ ਨਹੀਂ, ਤੇ ਕੀ ਅਧਿਆਤਮਕਤਾ ਰੱਬ ਤੇ ਧਰਮ ਤੋਂ ਬਗੈਰ ਹੋ ਸਕਦੀ ਹੈ ਕਿ ਨਹੀਂ, ਇਨ੍ਹਾਂ ਸੁਆਲਾਂ ਨੇ ਮੈਨੂੰ ਬਹੁਤ ਵਾਰ ਸੋਚਣ ਲਈ ਪ੍ਰੇਰਿਆ ਹੈ।


13 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਵਿਗਿਆਨਕ ਸੋਚ ਤੇ ਜਿਉਣ ਢੰਗ


ਵਿਗਿਆਨਕ ਸੋਚ ਤੇ ਜਿਉਣ ਢੰਗ ਦੀ ਇੱਕ ਕੇਂਦਰੀ ਧਾਰਨਾ ਇਹ ਹੈ ਕਿ ਮਨੁੱਖ ਦੇ ਹਰ ਸੁਆਲ, ਖੋਜ ਤੇ ਸਮਝ ਦਾ ਆਧਾਰ ਤੇ ਸਮਾਧਾਨ ਮਨੁੱਖ ਨੇ ਆਪ ਹੀ ਲੱਭਣਾ ਤੇ ਘੜਨਾ ਹੈ ਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਪਾਰ-ਬ੍ਰਹਿਮੀ ਸੁਪਰ ਨੈਚੁਰਲ (SUPERNATRUAL) ਹੋਂਦ, ਹਸਤੀ ਤੇ ਧਾਰਨਾ ਸ਼ਾਮਲ ਨਹੀਂ ਕੀਤੀ ਜਾਣੀ ਚਾਹੀਦੀ। ਬ੍ਰਹਿਮੰਡ ਦੇ ਹਰ ਪਦਾਰਥ, ਕਾਨੂੰਨ ਤੇ ਕਾਰਜੀ ਵਿਆਖਿਆ ਬ੍ਰਹਿਮੰਡ ਦੇ ਵਿੱਚ-ਵਿੱਚ ਹੀ ਹੋਣੀ ਚਾਹੀਦੀ ਹੈ ਤੇ ਇਸ ਤੋਂ ਬਾਹਰ ਦੇ ਕਿਸੇ ਰਚਨਹਾਰ ਦੀ ਹੋਂਦ ਕੋਈ ਨਹੀਂ ਹੈ।

ਵਿਗਿਆਨ ਸਿਰਫ ਪਦਾਰਥਵਾਦੀ ਸੁਆਲਾਂ ਦਾ ਜੁਆਬ ਹੀ ਨਹੀਂ ਦਿੰਦਾ, ਸਗੋਂ ਮਨੁੱਖ ਦੇ ਹਰ ਬੌਧਿਕ ਤੇ ਭੌਤਿਕ ਮਸਲਿਆਂ ਬਾਰੇ ਵੀ ਸਮਝ ਪੈਦਾ ਕਰਦਾ ਹੈ। ਵਿਗਿਆਨ ਮਨੁੱਖ ਦੀਆਂ ਸਰੀਰਕ ਲੋੜਾਂ ਤੇ ਭਾਵਨਾਤਮਕ ਲੋੜਾਂ ਵਿੱਚ ਕੋਈ ਵਖਰੇਵਾਂ ਨਹੀਂ ਪਾਉਂਦਾ ਤੇ ਖੁਸ਼ ਹੋਣਾ, ਦੁਖੀ ਹੋਣਾ, ਨਮਰ ਹੋਣਾ, ਹੰਕਾਰੀ ਹੋਣਾ, ਦਿਆਲੂ ਹੋਣਾ, ਜ਼ਾਲਮ ਹੋਣਾ, ਸ਼ੁਕਰਗੁਜ਼ਾਰ ਹੋਣਾ, ਰਚਨਾਤਮਕ ਹੋਣਾ, ਵਿਸਮਾਦੀ ਹੋਣਾ ਇਹ ਸਭ ਕੁੱਝ ਮਨੁੱਖ ਦੀਆਂ ਹੀ ਨਿਸ਼ਾਨੀਆਂ ਮੰਨਦਾ ਹੈ। ਦਿਮਾਗ ਤੇ ਬੁੱਧੀ, ਮਨ ਤੇ ਆਤਮਾ ਵਰਗੇ ਲਫਜ਼ ਵਿਗਿਆਨਕ ਸੋਚਣੀ ਅਨੁਸਾਰ ਸਰੀਰ ਦੀਆਂ ਵੱਖ-ਵੱਖ ਕਿਰਿਅਵਾਂ ਨੂੰ ਸਮਝਣ ਲਈ ਵੱਖ-ਵੱਖ ਲਫ਼ਜ਼ ਹਨ, ਨਾ ਕਿ ਸਰੀਰ ਦੇ ਵੱਖ-ਵੱਖ ਹਿੱਸੇ। ਜਿਵੇਂ ਕਿ ਸਰੀਰ ਦਾ ਹਿੱਸਾ ਹੈ ਦਿਮਾਗ ਤੇ ਉਸ ਦਿਮਾਗ ਦੀ ਕਿਰਿਆ ਰਾਹੀਂ ਅਕਲ, ਬੁੱਧੀ, ਚੇਤਨਾ, ਅਚੇਤਨਾ, ਮਨ ਤੇ ਆਤਮਾ ਜਿਹੇ ਰੂਪਾਂ ਦੀ ਹੋਂਦ ਬਣਦੀ ਹੈ, ਪਰ ਸਰੀਰ ਤੇ ਦਿਮਾਗ ਤੋਂ ਬਗੈਰ ਉਨ੍ਹਾਂ ਦੀ ਆਪਣੀ ਅਲੱਗ ਹੋਂਦ ਨਹੀਂ ਹੁੰਦੀ। ਮਨ, ਆਤਮਾ ਤੇ ਬੁੱਧੀ ਸਰੀਰ ਦੇ ਕੋਈ ਠੋਸ ਪਦਾਰਥਕ ਅੰਗ ਨਹੀਂ, ਇਹ ਸਿਰਫ ਮਨੁੱਖ ਦੇ ਵੱਖ-ਵੱਖ ਵਿਹਾਰਾਂ ਨੂੰ ਸਮਝਣ, ਪਰਖਣ ਤੇ ਵਿਆਖਿਆ ਕਰਨ ਲਈ ਨਿਅੰਗ ਹਨ, ਜੋ ਸੁਖਾਵੇਂ ਤੇ ਫਾਇਦੇਮੰਦ ਹੋ ਸਕਦੇ ਹਨ। ਬੁੱਧੀ ਦੀ ਧਰਨਾ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਲਈ, ਮਨ ਦੀ ਧਾਰਨਾ ਸਾਡੀ ਭਾਵੁਕਤਾ ਤੇ ਮਹਿਸੂਸਣੀਆਂ ਲਈ ਤੇ ਆਤਮਾ ਦੀ ਧਾਰਨਾ ਸਾਡੀ ਨੈਤਿਕਤਾ ਤੇ ਮਨੁੱਖਤਾ ਨੂੰ ਸਮਝਣ ਤੇ ਸੇਧ ਦੇਣ ਲਈ ਹਨ।

13 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਵਿਗਿਆਨਕ ਅਧਿਆਤਮਿਕਤਾ


ਮਨੁੱਖ ਹੀ ਸ਼ਾਇਦ ਇੱਕ ਐਸਾ ਜੀਵ ਹੈ, ਜਿਸ ਦੀ ਇੱਕ ਬਹੁਤ ਜ਼ਰੂਰੀ ਮਾਨਸਿਕ ਲੋੜ ਹੈ ਆਪਣੇ ਅਪ ਤੋਂ ਬਾਹਰ ਕਿਸੇ ਹੋਰ ਤੇ ਵੱਡੀ ਇਕਾਈ ਨਾਲ਼ ਜੁੜਨਾ। ਇਹ ਇਕਾਈ ਆਪਣੇ ਛੋਟੇ ਜਿਹੇ ਪਰਵਾਰ ਤੋਂ ਸ਼ੁਰੂ ਕਰ ਕੇ ਕੁਨਬਾ, ਕੌਮ, ਨਸਲ, ਨਾਗਰਿਕਤਾ, ਪੇਸ਼ਾ, ਧਾਰਮਿਕ ਗੁਰੱਪ, ਮਨੁੱਖਤਾ ਤੇ ਸਭ ਤੋਂ ਵੱਡੀ ਇਕਾਈ ਬ੍ਰਹਿਮੰਡਤਾ ਹੈ। ਆਪਣੇ-ਆਪ ਨੂੰ ਸਮੁੱਚੇ ਬ੍ਰਹਿਮੰਡ ਦਾ ਇੱਕ ਅਨਿੱਖੜਵਾਂ ਅੰਗ ਤੇ ਕਣ ਮਹਿਸੂਸ ਕਰਨਾ, ਸਮਝਣਾ ਤੇ ਵਿਹਾਰ ਕਰਨਾ ਹੀ ਅਸਲੀ ਅਧਿਆਤਮਕਤਾ ਹੈ। ਇਹ ਸਮਝ ਕਿ ਬ੍ਰਹਿਮੰਡ ਦਾ ਕਣ-ਕਣ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਇੱਕ ਦੂਜੇ ਨਾਲ਼ ਜੁੜਿਆ ਹੋਇਆ ਹੈ ਤੇ ਇੱਕ ਦੂਜੇ ਨੂੰ ਪਰਭਾਵਿਤ ਕਰਦਾ ਹੈ, ਇਸ ਦਾ ਆਧਾਰ ਵਿਗਿਆਨਕ ਸੋਚ-ਸਮਝ ਵਿੱਚ ਹੈ ਤੇ ਇਸ ਵਿੱਚ ਬ੍ਰਹਿਮੰਡ ਨੂੰ ਬਣਾਉਣ ਤੇ ਚਲਾਉਣ ਵਾਲ਼ੀ ਕਿਸੇ ਬਾਹਰੀ ਸ਼ਕਤੀ ਤੇ ਹੋਂਦ ਦੀ ਨਾ ਲੋੜ ਹੈ ਤੇ ਨਾ ਹੀ ਗੁੰਜਾਇਸ਼। ਇਹੀ ਇੱਕ ਪ੍ਰੀਭਾਸ਼ਾ ਹੋ ਸਕਦੀ ਹੈ, ਰੱਬ ਤੋਂ ਬਗੈਰ ਵਿਗਿਆਨਕ ਅਧਿਅਤਮਕਤਾ ਦੀ।

ਅਧਿਆਤਮਕਤਾ ਦੀ ਇਹ ਵਿਗਿਆਨਕ ਸਮਝ ਮਨੁੱਖ ਨੂੰ ਐਨੇ ਵਿਸ਼ਾਲ ਆਨੰਤ ਬ੍ਰਹਿਮੰਡ ਵਿੱਚ ਆਪਣੀ ਇਕੱਲੇ ਦੀ ਹੋਂਦ ਤੁੱਛ ਹੋਣ ਤੇ ਬੇਵੱਸ ਹੋਣ ਦਾ ਅਹਿਸਾਸ ਨਹੀਂ ਕਰਾਉਂਦੀ, ਸਗੋਂ ਇਹ ਸਮਝ ਮਨੁੱਖ ਨੂੰ ਆਪਣੇ ਹਰ ਕੰਮ, ਸੋਚ, ਮਹਿਸੂਸਣੀ ਪ੍ਰਤੀ ਸੁਚੇਤ ਤੇ ਪਰੇਰਿਤ ਕਰਦੀ ਹੈ ਤੇ ਜ਼ਿੰਮੇਵਾਰ ਤੇ ਨੈਤਿਕ ਬਣਾਉਂਦੀ ਹੈ। ਜਦੋਂ ਇਸ ਗੱਲ ਦੀ ਪੂਰੀ ਸਮਝ ਆ ਜਾਵੇ ਕਿ ਮੈਂ ਪੂਰੇ ਬ੍ਰਹਿਮੰਡ ਦਾ ਅਨਿੱਖੜਵਾਂ ਅੰਗ ਹਾਂ ਤੇ ਮੇਰੇ ਜਿਉਣ ਲਈ ਨਾ ਤਾਂ ਕਿਸੇ ਦਾ ਕੋਈ ਹੁਕਮ ਹੈ ਤੇ ਨਾ ਹੀ ਕੋਈ ਕਿਸੇ ਦੂਜੇ ਦਾ ਘੜਿਆ ਪਲੈਨ, ਤਾਂ ਮੇਰੀ ਜ਼ਿੰਦਗੀ ਦੀ ਪੂਰੀ ਵਾਗਡੋਰ ਮੇਰੇ ਆਪਣੇ ਹੱਥ ਵਿੱਚ ਹੁੰਦੀ ਹੈ। ਜ਼ਿੰਮੇਵਾਰੀ ਦੀ ਇਹ ਮਹਿਸੂਸਣੀ ਮੈਨੂੰ ਆਪਣੇ ਪ੍ਰਤੀ ਤੇ ਹੋਰ ਸਭਨਾਂ ਪ੍ਰਤੀ ਨੈਤਿਕ ਵਿਹਾਰ ਕਰਨ ਲਈ ਹਿੰਮਤ ਦਿੰਦੀ ਹੈ ਤੇ ਉਸ ਵਿੱਚ ਕਿਸੇ ਸ਼ਕਤੀ ਦਾ ਡਰ ਜਾਂ ਲਾਲਚ ਨਹੀਂ।

13 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਵਿਗਿਆਨਕ ਤੇ ਅਧਿਆਤਮਿਕ ਬਣਨ ਦੇ ਤਰੀਕੇ:


ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰੀ ਹੈ ਕਿ ‘ਅਧਿਆਤਮ’ ਤੇ ‘ਅਧਿਆਤਮਕਤਾ’ ਸ਼ਬਦਾਂ ਨੂੰ ਰੱਬ ਤੇ ਧਰਮ ਦੀ ਜਕੜ ਤੋਂ ਮੁਕਤ ਕਰ ਕੇ ਮਨੁੱਖਤਾਵਾਦ ਨਾਲ਼ ਜੋੜਿਆ ਜਾਵੇ। ਜਿਵੇਂ ‘ਨੈਤਿਕਤਾ’ ਹੁਣ ਸਿਰਫ ਰੱਬ ਦੇ ਧਰਮ ਦੇ ਘੇਰੇ ਵਿੱਚ ਨਹੀਂ, ਸਗੋਂ ਮਨੁੱਖਤਾਵਾਦੀ ਵਿਗਿਆਨ ਦੀ ਸਮਝ ਤੇ ਲੋੜ ਵਿੱਚੋਂ ਪੈਦਾ ਹੁੰਦੀ ਹੈ, ਉਸੇ ਤਰ੍ਹਾਂ ਅਧਿਆਤਮਕਤਾ ਮਨੁੱਖ ਦੀ ਮਾਨਸਿਕ ਤੇ ਸਰੀਰਕ ਸਿਹਤ ਲਈ ਇੱਕ ਜ਼ਰੂਰੀ ਅੰਗ ਹੈ। ਸਾਰੇ ਬ੍ਰਹਿਮੰਡ ਦਾ ਇੱਕ ਜ਼ਰੂਰੀ ਤੇ ਅਨਿੱਖੜਵਾਂ ਹੋਣ ਦੀ ਇਹ ਮਨੁੱਖੀ ਲੋੜ, ਮਹਿਸੂਸਣੀ ਅਤੇ ਲਾਲਸਾ ਲਈ ਅਧਿਆਤਮਕ ਸ਼ਬਦ ਕੋਈ ਬੁਰਾ ਨਹੀਂ, ਵਰਨਾ ਕੋਈ ਹੋਰ ਸ਼ਬਦ ਘੜਨਾ ਪਵੇਗਾ।

ਕੋਈ ਪੰਦਰਾਂ-ਵੀਹ ਹਜ਼ਾਰ ਸਾਲ ਪਹਿਲਾਂ ਤੋਂ ਜਦ ਮਨੁੱਖ ਪਰਵਾਰ ਦੇ ਕਬੀਲੇ ਬਣਾ ਕੇ ਜਿਉਣ ਤੇ ਵੱਸਣ ਲੱਗਾ ਤਾਂ ਕਈ ਤਰ੍ਹਾਂ ਦੇ ਵਿਉਹਾਰਕ ਨਿਯਮ ਤੇ ਕਾਨੂੰਨ ਘੜਨ ਦੀ ਲੋੜ ਵੀ ਪਈ ਤਾਂ ਕਿ ਇਹ ਸਮਾਜਿਕ ਜੋੜ-ਇਕਾਈ ਕਾਇਮ ਰਹੇ ਤੇ ਉਸ ਇਕਾਈ ਵਿਚਲੇ ਸਾਰੇ ਮਨੁੱਖਾਂ ਦੀਆਂ ਸਰੀਰਕ ਤੇ ਮਨਾਸਿਕ ਲੋੜਾਂ ਪੂਰੀਆ ਹੋ ਸਕਣ। ਜੁੜਨ ਦੀ ਇਸ ਲੋੜ ਨੇ ਕਈ ਢੰਗ-ਤਰੀਕਿਆਂ, ਰਸਮਾਂ, ਰਿਵਾਜਾਂ ਨੂੰ ਵੀ ਜਨਮ ਦਿੱਤਾ ਤੇ ਕਈ ਰੂਪਾਂ ਵਿੱਚ ਨੈਤਿਕਤਾ ਉਪਜੀ ਤੇ ਵਧੀ ਫੁੱਲੀ। ਨੈਤਿਕਤਾ ਘੜਨ, ਮੰਨਣ ਤੇ ਲਾਗੂ ਕਰਨ ਵਿੱਚ ਰੱਬ, ਦੇਵੀ-ਦੇਵਤੇ ਤੇ ਹੋਰ ਸੁਪਰ ਨੈਚੁਰਲ, ਸਰਵ ਸ਼ਕਤੀਮਾਨ ਧਾਰਨਾਵਾਂ ਦਾ ਬਹੁਤ ਵੱਡਾ ਹੱਥ ਰਿਹਾ, ਕਿਉਂਕਿ ਉਨ੍ਹਾਂ ਉੱਪਰ ਕਿੰਤੂ ਕਰਨ ਜਾਂ ਸ਼ੰਕਾ ਕਰਨ ਦੀ ਕੋਈ ਗੁੰਜਾਇਸ਼ ਤੇ ਹੱਕ ਨਹੀਂ ਸੀ।

ਹੌਲੀ-ਹੌਲੀ ਮਨੁੱਖਾਂ ਦੀ ਗਿਣਤੀ ਵਧਣ ਨਾਲ਼ ਤੇ ਉਸ ਦੇ ਸਾਰੀ ਧਰਤੀ ਉੱਪਰ ਫੈਲਣ ਤੇ ਵਸ ਜਾਣ ਨਾਲ਼ ਵੱਖ-ਵੱਖ ਕੌਮਾਂ, ਨਸਲਾਂ, ਦੇਸ਼ਾਂ ਦੀ ਹੋਂਦ ਬਣਤੀ ਤੇ ਵੱਖ-ਵੱਖ ਧਰਮਾਂ ਤੇ ਕਾਨੂੰਨਾਂ ਰਾਹੀਂ ਇੱਕ ਗਰੁੱਪ ਨੂੰ ਦੂਜੇ ਗਰੁੱਪ ਤੋਂ ਵੱਖ ਰਹਿ ਕੇ ਆਪਣੀ ਅਲੱਗ ਪਹਿਚਾਣ ਰੱਖਣ ਦੀ ਰਵਾਇਤ ਪੈਦਾ ਹੋਈ। ਮਨੁੱਖ ਨੂੰ ਆਪਣੇ ਛੋਟੇ ਘੇਰੇ ਵਿੱਚ ਜੋੜੀ ਰੱਖਣ ਲਈ ਜਿਨ੍ਹਾਂ ਧਾਰਨਾਵਾਂ ਤੇ ਧਰਮਾਂ ਦਾ ਜਨਮ ਹੋਇਆ, ਉਹੀ ਸਭ ਕੁੱਝ ਮਨੁੱਖ ਨੂੰ ਪੂਰਨ ਬ੍ਰਹਿਮੰਡੀ ਅਧਿਆਤਮਕਤਾ ਤੋਂ ਦੂਰ ਲੈ ਗਏ, ਕਿਉਂਕਿ ਉਹ ਜੋੜਨ ਦੀ ਬਜਾਏ ਤੋੜਨ ਵਿੱਚ ਜ਼ਿਆਦਾ ਸਹਾਈ ਹੋਏ।

ਵੈਸੇ ਤਾਂ ਮਨੁੱਖ ਦੀ ਸਮਾਜਿਕ ਸੋਚ ਦੇ ਸਫ਼ਰ ਦਰਮਿਆਨ ਰਸਮਾਂ, ਰਿਵਾਜਾਂ, ਕਾਨੂੰਨਾਂ ਵਿੱਚ ਅਨੇਕਾਂ ਤਬਦੀਲੀਆਂ ਆਈਆਂ ਹਨ, ਪਰ ਅਜੇ ਵੀ ਘੱਟੋ-ਘੱਟ ਦੋ ਵੱਡੀਆਂ ਰੁਕਾਵਟਾਂ ਮਨੁੱਖ ਨੂੰ ਪੂਰਾ ਬ੍ਰਹਿਮੰਡੀ ਆਧਿਆਤਮਕ ਤੇ ਨੈਤਿਕ ਬਣਨ ਵਿੱਚ ਰੋੜਾ ਹਨ। ਮਨੁੱਖ ਨੂੰ ਮਨੁੱਖ ਤੋਂ ਤੋੜਨ ਵਾਲ਼ੀਆਂ ਦੋ ਤਾਕਤਾਂ ਹਨ। ਵਿਤੀਬੱਧ ਧਰਮ ਤੇ ਰਾਸ਼ਟਰਵਾਦਤਾ। ਇਹ ਦੋਵੇਂ ਆਪਣੇ ਘੇਰੇ ਦੇ ਵਿੱਚ-ਵਿੱਚ ਤਾਂ ਭਾਵੇਂ ਜੋੜਨ ਦਾ ਦਾਅਵਾ ਕਰਦੇ ਹੋਣ, ਪਰ ਅਸਲ ਵਿੱਚ ਇਹੀ ਸੰਸਾਰ ਪੱਧਰ ’ਤੇ ਹੋਏ ਤੇ ਹੋ ਰਹੇ ਅਨੇਕਾਂ ਜ਼ੁਲਮਾਂ, ਜ਼ਿਆਦਤੀਆਂ ਤੇ ਬਖੇੜਿਆਂ ਦਾ ਆਧਾਰ ਹਨ।

ਇਸ ਦੇ ਮੁਕਾਬਲੇ ਪੂਰਨ ਅਧਿਆਤਮਕਤਾ ਦੀ ਵਿਗਿਆਨਕ ਸਮਝ ਮਨੁੱਖ ਨੂੰ ਸਰੀਰਕ, ਮਾਨਸਿਕ ਤੇ ਸਮਾਜਕ ਰੂਪ ਵਿੱਚ ਸਿਹਤਮੰਦ ਵੀ ਬਣਾਉਂਦੀ ਹੈ ਤੇ ਨੈਤਿਕ ਵੀ। ਸਿਰਫ ਵਿਗਿਆਨਕ ਅਧਿਆਤਮਕਤਾ ਹੀ ‘ਸਰਬੱਤ ਦੇ ਭਲੇ’ ਬਾਰੇ ਸੋਚ ਵੀ ਸਕਦੀ ਹੈ ਤੇ ਕੁੱਝ ਕਰਨ ਯੋਗ ਵੀ ਹੋ ਸਕਦੀ ਹੈ, ਨਹੀਂ ਤਾਂ ਉਹ ਸਿਰਫ਼ ਕਿਸੇ ਇੱਕ ਵੱਡੇ ਜਾਂ ਛੋਟੇ ਗਰੁੱਪ ਨਾਲ਼ ਜੁੜਨ ਯੋਗ ਹੀ ਰਹਿ ਜਾਂਦੀ ਹੈ। ਰੱਬ ਤੋਂ ਮੁਕਤ ਅਧਿਆਤਮਕਤਾ ਦੀ ਸਮਝ ਤੇ ਪਹਿਚਾਣ ਮੈਨੂੰ ਆਪਣੇ ਪਿਛੋਕੜ, ਸਮਾਜ ਤੇ ਸੱਭਿਆਚਾਰ ਤੱਕ ਹੀ ਸੀਮਤ ਰੱਖਣ ਦੀ ਬਜਾਏ ਸਾਰੇ ਸੰਸਾਰ ਨਾਲ਼ ਜੋੜਦੀ ਹੈ। ਤਦ ਮੈਂ ਵੀ ਸੂਫੀ ਸੰਗੀਤ, ਗੁਰਬਾਣੀ ਕੀਰਤਨ, ਚਿੱਤਰਕਾਰੀ, ਇਮਾਰਤਸਾਜ਼ੀ, ਫਿਲਾਸਫੀ, ਕਵਿਤਾ, ਕਹਾਣੀ, ਨਾਟਕ ਤੇ ਵਿਗਿਆਨ ਨੂੰ ਬਗੈਰ ਕਿਸੇ ਮਾਨਸਿਕ ਦੁਚਿੱਤੀ ਵਿੱਚ ਪਏ ਮਾਣ ਸਕਦਾ ਹਾਂ, ਜਲ-ਥਲ ਅੱਖਾਂ ਨਾਲ਼ ਦ੍ਰਵਿਤ ਹੋ ਸਕਦਾ ਹਾਂ, ਭਾਵੁਕ ਹੋ ਸਕਦਾ ਹਾਂ ਤੇ ਬ੍ਰਹਿਮੰਡ ਦੀ ਅਨੰਤਤਾ ਅੱਗੇ ਨਤਮਸਤਕ ਹੋ ਸਕਦਾ ਹਾਂ।

ਵਿਗਿਆਨਕ ਅਧਿਆਤਮਕਤਾ ਦੇ ਇਸ ਪੜਾਅ ’ਤੇ ਪਹੁੰਚਣ ਲਈ ਹੀ ਕਈ ਸਾਲ ਪਹਿਲਾਂ ਇੱਕ ਸੰਨਿਆਸਣ ਨੇ ਆਪਣੇ ਵਿਗਿਆਨੀ ਭਰਾ ਨੂੰ ਕਦੇ ਲਿਖਿਆ ਸੀ, “ਮੈਨੂੰ ਤੇਰੇ ਨਾਲ਼ ਜੈਲਸੀ ਹੈ ਤੇ ਮੈਂ ਉਸ ਦਿਨ ਦੀ ਖੋਜ ਤੇ ਉਡੀਕ ਵਿੱਚ ਹਾਂ ਜਦੋਂ ਮੈਂ ਰੱਬ ਦੀਆਂ ਫੌਹੜੀਆਂ ਨੂੰ ਛੱਡ ਸਕਾਂਗੀ ਤੇ ਵਿਗਿਆਨਕ ਅਧਿਆਤਮਕ ਬਣ ਸਕਾਂਗੀ।

13 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਵਧੀਆ ਸਾਂਝ.....ਬਲਿਹਾਰ ਜੀ ਧਨਵਾਦ.......

13 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


U welcome j. jee

27 Dec 2012

Reply