Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਸਲਵਾਦ ( By Balihar Sandhu) :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਨਸਲਵਾਦ ( By Balihar Sandhu)

ਪਿਛਲੇ ਵਰੇ ਦੀ ਗੱਲ ਹੈ ਮੈਂ ਤੇ ਮੇਰਾ ਬੇਟਾ ਪੰਜਾਬ ਆਪਣੇ ਪਰਿਵਾਰ ਤੇ ਰਿਸ਼ਤੇਦਾਰ ਮਿਤਰਾਂ ਨੂੰ ਮਿਲਣ ਲਈ ਗਏੇ ਹੋਏ ਸੀ | ਸਾਰਾ ਦਿਨ ਘੰਮ ਫਿਰਕੇ ਥਕਾਵਟ ਨਾਲ ਚੂਰ ਘਰ ਪਹੁੰਚੇ ਤੇ ਟੀ ਵੀ ਆਨ ਕੀਤਾ ਤਾਂ ਸਾਰਿਆਂ ਚੈਨਲਾਂ ਤੇ ਇਹੋ ਖਬਰਾਂ ਆ ਰਹੀਆਂ ਸਨ " ਅਸਟਰੇਲੀਆ 'ਚ ਪੜਨ ਗਏ ਹੋਏ ਵਿਦਿਆਰਥੀਆਂ ਤੇ ਫਿਰ ਨਸਲੀ ਹਮਲਿਆਂ ਨੇ ਜੋਰ ਫੜਿਆ" ਕਿਤੇ ਅਸਟਰੇਲੀਅਨ ਪ੍ਰਧਾਨ ਮੰਤਰੀ ਦੇ ਪੁਤਲੇ ਸਾੜੇ ਜਾ ਰਹੇ ਸਨ, ਕਿਤੇ ਅਸਟਰੇਲੀਆ ਨੂੰ ਨਸਲੀ ਮੁਲਕ ਕਰਾਰ ਦਿੱਤਾ ਜਾ ਰਿਹਾ ਸੀ | ਇਹੋ ਜਿਹੀਆਂ ਖਬਰਾਂ ਸੁਣ ਕੇ ਮਨ ਹੋਰ ਉਦਾਸ ਹੋ ਰਿਹਾ ਸੀ | ਮੇਰਾ ਬੇਟੇ ਨੇ ਇਹ ਮਹਿਸੂਸ ਕਰਦਿਆਂ ਟੀ ਵੀ ਦਾ ਚੈਨਲ ਬਦਲ ਦਿੱਤਾ ਕਿ ਮੈ ਕਿਤੇ ਜਿਆਦਾ ਭਾਵੁਕ ਨਾ ਹੋ ਜਾਵਾਂ | ਖੈਰ ਆਪਾਂ ਖਾਣਾਂ ਖਾਧਾ ਤੇ ਜਲਦੀ ਸੌਂ ਗਏ ਕਿਉਂਕਿ ਅਗਲੇ ਦਿਨ ਜਲਦੀ ਉੱਠਣਾ ਸੀ ਕਿਸੇ ਰਿਸ਼ਤੇਦਾਰ ਦੀ ਸ਼ਾਦੀ 'ਚ ਸ਼ਾਮਿਲ ਹੋਣ ਲਈ |

 

ਅਸੀਂ ਸਵੇਰੇ ਉੁੱਠਕੇ ਤਿਆਰ ਹੋਏੇ ਤੇ ਸ਼ਾਦੀ ਵਾਲੀ ਜਗ੍ਹਾ ਲਈ ਚੱਲ ਪਏ ਜੋ ਕਿ ਸਾਡੇ ਘਰ ਤੋਂ ਤਿੰਨ ਘੰਟੇ ਦਾ ਸਫਰ ਸੀ | ਜਿਉਂ ਹੀ ਅਸੀਂ ਫਗਵਾੜੇ ਤੋਂ ਬੰਗਿਆ ਵਾਲੀ ਸੜਕ ਤੇ ਗੱਡੀ ਮੋੜੀ ਅੱਗੇ ਸੜਕ 'ਤੇ ਕੋਈ ਸੱਤਰ-ਅੱਸੀ ਕੁ ਬੰਦਿਆਂ ਦਾ ਝੁਰਮੁਟ ਜਿਹਾ ਖੜਾ ਸੀ | ਥੋੜੀ ਦੇਰ ਗੱਡੀ 'ਚ ਟਰੈਫਿਕ ਤੁਰਨ ਦੀ ਉਡੀਕ ਕਰਨ ਤੋਂ ਬਾਅਦ ਮੈਂ ਗੱਡੀ 'ਚੋਂ ਉੁੱਤਰ ਕੇ ਇਹ ਦੇਖਣ ਗਿਆ ਕੀ ਗੱਲ ਹੈ ?  ਤਾਂ ਕੀ ਦੇਖਦਾ ਹਾਂ ਕਿ ਚਾਰ ਪੰਜ ਕੁ ਮੁੰਡਿਆਂ ਨੇ ਇੱਕ ਰਿਕਸ਼ੇ ਵਾਲੇ ਨੂੰ (ਜੋ ਕਿ ਦੇਖਣ ਨੂੰ ਇੱਕ ਬਿਹਾਰੀ ਮਜ਼ਦੂਰ ਲੱਗ ਰਿਹਾ ਸੀ) ਕੁੱਟ ਕੁੱਟ ਕੇ ਅਧਮੋਇਆ ਕੀਤਾ ਹੋਇਆ ਸੀ ਤੇ ਅਜੇ ਵੀ ਸ਼ਾਇਦ ਉਹਨਾਂ ਦਾ ਗੁੱਸਾ ਠੰਡਾ ਹੋਣ ਦਾ ਨਾਂ ਨਹੀਂ ਸੀ ਲੈ ਰਿਹਾ |  ਉਹਨਾਂ ਵਲੋਂ ਗਾਲਾਂ ਦੀ ਬਰਸਾਤ ਲਗਾਤਾਰ ਜਾਰੀ ਸੀ " ਇਹਨਾਂ ਨੂੰ ਛਿਤਰਾਂ ਦੀ ਲੋੜ ਹੈ" "ਇਹ ਸਾਲਿਆਂ ਨੂੰ ਤੇ ............." ਤੇ ਭੀੜ 'ਚੋਂ ਵੀ ਅਵਾਜਾਂ  ਆ ਰਹੀਆਂ ਸੀ "ਇਹ ਸਾਲੇ ਆ ਜਾਂਦੇ ਨੇ ਮੂੰਹ ਚੱਕਕੇ ਪੰਜਾਬ ਨੂੰ” "ਇਹਨਾਂ ........... ਨੂੰ ਕੱਢਣਾ ਚਾਹੀਦਾ ਏ ਪੰਜਾਬ 'ਚੋਂ" ਵਗੈਰਾ ਵਗੈਰਾ...(ਬਾਅਦ 'ਚ ਕਿਸੇ ਨੂੰ ਪੁੱਛਣ ਤੇ ਪਤਾ ਲੱਗਾ ਕਿ ਉਹ ਬਿਹਾਰੀ ਮਜ਼ਦੂਰ ਸਵਾਰੀ ਦੀ ਉਡੀਕ 'ਚ ਖੜਾ ਸੀ ਤੇ ਉਹ ਮੁੰਡਿਆਂ ਨੇ ਤੇਜ ਸਪੀਡ ਤੇ ਮੋਟਰ ਸਾਈਕਲ ਮੋੜਿਆ ਜੋ ਕਿ ਕੰਟਰੋਲ ਤੋ ਬਾਹਰ ਹੋ ਜਾਣ ਕਾਰਨ ਖੜੇ ਰਿਕਸ਼ੇ 'ਚ ਜਾ ਵੱਜਾ ਸੀ ਤੇ ਮੋਟਰ ਸਾਈਕਲ ਦਾ ਕੀਮਤੀ ਇੰਡੀਕੇਟਰ ਟੁੱਟ ਗਿਆ ਸੀ)

 

ਮੇਰਾ ਧਿਆਨ ਕਦੇ ਪਿਛਲੀ ਰਾਤ ਟੀ ਵੀ ਤੇ ਸੁਣੀਆਂ  ਖਬਰਾਂ ਤੇ ਜਾ ਰਿਹਾ ਸੀ ਤੇ ਕਦੇ ਅੱਜ ਅੱਖੀਂ ਦੇਖੀ ਇਸ ਘਟਨਾ ਤੇ.. ਮੈ ਆਪਣੀ ਗੱਡੀ ਵੱਲ ਵਾਪਿਸ ਮੁੜ ਪਿਆ ਸੀ ਤੇ ਨਾਲ ਨਾਲ  ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸਾਂ ਕਿ ਨਸਲਵਾਦ ਕੀ ਹੁੰਦਾ ਹੈ ?

 

- ਬਲਿਹਾਰ ਸੰਧੂ ਮੈਲਬੋਰਨ 20/06/2010

20 Jun 2010

. ..
.
Posts: 19
Gender: Female
Joined: 13/Jun/2010
Location: MELBOURNE
View All Topics by .
View All Posts by .
 

ਪਹਿਲਾ ਤਾ ਮੈਂ ਕਹਾਂਗੀ  ਕਿ ਭਾਜੀ ਬਹੁਤ ਵਧਿਆ ਟੋਪਿਕ ਸਾਹਮਣੇ ਲੇਕੇ ਆਏ ਹੋ |
ਨਸਲਵਾਦ ਆਪਾ ਨੂੰ ਆਪਣੇ ਭਾਰਤ ਵਿਚ ਥਾ ਥਾ ਤੇ ਵੇਖਣ ਨੂੰ ਮਿਲਦਾ ਹੈ |
ਏ ਆਪਣੇ ਘਰ ਦੀ ਦਹਲੀਜ ਤੋ ਸ਼ੁਰੂ ਹੋਕੇ ਆਪਾ ਜਿਥੋ ਤਕ ਜਾਈਏ ਉਥੋ ਤਕ ਮਿਲਦਾ ਹੈ |
ਆਪਣੇ ਤਾ ਦੇਸ਼ ਵਿਚ ਨਸਲਵਾਦ ਧਾਰਮਿਕ ਹੋਣ ਦੇ ਨਾਲ ਨਾਲ ਰਾਜਨੀਤਕ ਵੀ ਹੈ,
 ਮਸਲਨ:- ਓਏ ਏ ਕਾਂਗ੍ਰੇਸੀ ਹੈ ਏ ਅਕਾਲੀ ਹੈ ਆਦਿ |
ਬਾਕੀ ਜਿੰਨਾ ਚਿਰ ਬੰਦਾ ਆਪ ਕੋਈ ਚੀਜ਼ ਕਰਦਾ ਹੈ ਓ ਸਹੀ ਹੈ ਮਗਰ ਜਦੋ ਓਹਦੇ ਨਾਲ ਹੋਵੇ ਤਾ ਗਲਤ | ਓਸੇ ਤਰਾ ਜਿਂਵੇ ਕੁਤਿਆ ਦਿ ਝੁੰਡ ਵਿਚ ਕੋਈ ਬਾਹਰੋ ਕੁੱਤਾ ਆ ਜਾਵੇ ਤਾ ਕੁੱਤੇ ਓਹਨੁ ਨੋਚ ਖਾਂਦੇ | ਪਰ ਓਹਨਾ ਵਿਚੋ  ਜੇ ਕੋਈ ਕੁੱਤਾ ਆਪ ਕਿਸੇ ਬਾਹਰ ਦੇ ਝੁੰਡ ਵਿਚ ਜਾਵੇ  ਤਾ ਓਹ ਕੁੱਤੇ ਨਾਲ ਜੇ ਉਸੇ ਤਰਾ ਹੋਵੇ ਤਾ ਓ ਨਸਲਵਾਦ ਹੈ.|

ਮਾਫ਼ ਕਰਨਾ ਜੇ ਕਿਸੇ ਨੂੰ ਬੁਰਾ ਲੱਗਾ ਹੋਵੇ |

20 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਸਹੀ ਕਿਹਾ... ਵੀਰ ਜੀ....... ਇਹੋ ਜੇਹੇ ਮੌਕੇ ਤੇ ਅਕਸਰ ਆਪਣੇ ਸਾਹਮਣੇ ਇਹ ਸਵਾਲ ਖੜਾ ਹੋ ਜਾਂਦਾ ਹੈ...... ਕਿ ਨਸਲਵਾਦ ਕੀ ਹੈ?

ਤੇ ਸੋਫਨਾ ਜੀ ਦੇ ਵਿਚਾਰ ਨਾਲ ਵੀ ਸਹਿਮਤ ਹਾਂ... ਕਿ ਨਸਲਵਾਦ ਧਾਰਮਿਕ ਨਾ ਹੋ ਕੇ ਰਾਜਨੀਤਕ ਵੀ ਅਕਸਰ ਹੋ ਜਾਂਦਾ......

 

bahut wadhiya topic shuru keeta.... shayad isnu parh ke bahute apne aap nu eh question karange......

20 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਆਪ ਜੀ ਦਾ ਬਹੁਤ ਸ਼ੁਕਰੀਆ ਇਸ ਘਟਨਾਂ ਨੂੰ ਸਭ ਨਾਲ ਸਾਂਝੀ ਕਰਨ ਦਾ..


ਸ਼ਾਇਦ ਹੀ ਕੋਈ ਇਸ ਘਟਨਾਂ ਤੋਂ ਜਾਣੂੰ ਹੋਵੇਗਾ ਜੋ ਵੀ ਇਥੇ ਆਪ ਜੀ ਨੇ ਦੱਸੀ ,ਕਿਉਂਕਿ ਪਿਛਲੇ ਸਾਲ ਬਹੁਤ ਐਸੀਆਂ ਘਟਨਾਵਾਂ ਸੁਣਨ,ਪੜਨ ਨੂੰ ਅਖਵਾਰ ਜਾਂ ਟੀ.ਵੀ ਤੇ ਸਹਿਜੇ ਹੀ ਮਿਲ ਜਾਂਦੀਆਂ ਸਨ..


ਮੇਰੇ ਮੁਤਾਬਿਕ ਨਸਲਵਾਦ ਦਾ ਅਰਥ ਕਿਸੇ ਵੀ ਇਨਸਾਨ ਦੇ ਜਾਤ-ਪਾਤ ਜਾਂ ਉਸਦੇ ਧਰਮ ਉਪਰ ਕਿੰਤੂ-ਪ੍ੰਤੂ ਕਰਨਾ ਹੁੰਦਾਂ ..

ਇਹ ਨਕਸਲਵਾਦ ਨੂੰ ਜੜੋਂ ਖਤਮ ਤੇ ਨਹੀ ਕੀਤਾ ਜਾ ਸਕਦਾ..ਹਾਂ ਕੁਝ ਹੱਦ ਤੱਕ ਇਸਦੇ ਉਪਰ ਕਾਬੂ ਪਾਇਆ ਜਾ ਸਕਦਾ ਹੈ..ਲੋੜ ਹੈ ਮਨੁੱਖ ਨੂੰ ਆਪਣੀ ਸੋਚ ਚੋਂ ਵਿਤਕਰੇ ਜਾਂ ਹੀਣ ਭਾਵਨਾ ਨੂੰ ਖਤਮ ਕਰਨ ਦੀ..ਜਿਨਾਂ ਚਿਰ ਇਨਸਾਨਾਂ ਚੋਂ ਹੈਵਾਨੀਅਤ ਨਹੀਂ ਜਾਂਦੀ,ਉਨਾਂ ਚਿਰ ਇਸ ਨਸਲਵਾਦ ਦੇ ਕਾਬੂ ਨਹੀਂ ਪਾਇਆ ਜਾ ਸਕਦਾ..ਨਸਲਵਾਦ ਨੂੰ ਨਜਿੱਠਣ ਲਈ ਲੋੜ ਹੈ ਮਨੁੱਖੀ ਸੋਚ ਪੱਧਰ ਨੂੰ ਉੱਚਾ ਕਰਨ ਦੀ..ਕਿਸੇ ਲਿਖਾਰੀ ਦੇ ਚੰਦ ਬੋਲ ਯਾਦ ਆ ਗਏ,ਉਸਦੀਆਂ ਕੁਝ ਸਤਰਾਂ ਆਪ ਦੇ ਨਾਲ ਸਾਂਝੀਆਂ ਕਰਨਾ ਚਾਹਾਂਗਾ..


ਗ਼ੁਲਾਬ ਹੋਵੇ ਜਾਂ ਗੇਂਦਾ ਫ਼ੁੱਲ ਤਾਂ ਆਖਰ ਫ਼ੁੱਲ ਹੈ।
ਕਲੀ ਚੰਗੀ ਜਾਂ ਚੰਬਾ ਮਾੜਾ ਸਾਡੀਆਂ ਨਜ਼ਰਾਂ ਦੀ ਭੁੱਲ ਹੈ..

ਗੋਰਾ ਹੋਵੇ ਜਾਂ ਖਾਖੀ, ਇਨਸਾਨ ਤਾਂ ਆਖਰ ਇਨਸਾਨ ਹੁੰਦਾ
ਪੀਲ਼ਾ ਹੋਵੇ ਜਾਂ ਕਾਲ਼ਾ, ਲਹੂ ਦਾ ਰੰਗ ਲਾਲ ਹੁੰਦਾ....unknw author



ਬਾਕੀ ਜੇ ਮੇਰਾ ਕੋਈ ਅੱਖਰ ਕਿਸੇ ਸੱਜਣ ਦੀ ਸ਼ਾਨ ਦੇ ਖਿਲਾਫ ਹੋਵੇ..ਮੈਂ ਮੁਆਫੀ ਚਾਹਾਂਗਾ...

 

 

ਤੁਹਾਡਾ ਸ਼ੁਭਚਿੰਤਕ,

ਲਖਵਿੰਦਰ ਸਿੰਘ

20 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਬਿਲਕੁਲ ਸੋਫਨਾ ਜੀ...ਮੈਨੂੰ ਤੇ ਹਮੇਸ਼ਾਂ ਇਹ ਮਹਿਸੂਸ ਹੁੰਦਾ ਰਿਹਾ ਏ ਸਾਰੇ ਘਟਨਾਕ੍ਰਮ ਦੌਰਾਨ ( ਅਸਟਰੇਲੀਆ 'ਚ ਵਿਦਿਆਰਥੀਆਂ 'ਤੇ ਹੋਏ ਹਮਲਿਆਂ ਦੌਰਾਨ) ਕਿ ਅਸੀਂ ਅਸੀਂ ਕਦੇ ਵੀ ਆਪਣੀ ਪੀੜੀ ਹੇਠ ਸੋਟਾ ਨਹੀਂ ਮਾਰ ਕੇ ਦੇਖਿਆ ਕਿ ਅਸੀਂ ਕਿੰਨਾ ਜਿਆਦਾ ਨਸਲਵਾਦ ਕਰਦੇ ਹਾਂ ਤੇ ਉਹ ਵੀ ਆਪਣੇ ਹੀ ਦੇਸ਼ ਦੇ ਵਸਿੰਦਿਆਂ ਨਾਲ (ਜਿਵੇਂ ਤੁਸੀ ਕਿਹਾ ਹੈ ...ਕਦੀ ਜਾਤ ਦੇ ਨਾਂ 'ਤੇ ਕਦੀ ਧਰਮ ਦੇ ਨਾਂ 'ਤੇ ਕਦੀ ਪੇਂਡੂੰ ਜਾ ਸ਼ਹਿਰੀ ਹੋਣ ਦੇ ਨਾਂ 'ਤੇ, ਕਦੇ ਅਮੀਰੀ ਜਾਂ ਗਰੀਬੀ ਨੂੰ ਮੁਖ ਰੱਖਕੇ...ਕਦੀ ਕਦੀ ਤੇ ਲੱਗਦਾ ਏ ਕਿ ਸਾਡੇ ਨਾਲੋਂ ਜਿਆਦਾ ਨਸਲਵਾਦ ਹੋਰ ਕੋਈ ਕਰ ਹੀ ਨਹੀਂ ਸਕਦਾ ਹੋਣਾ)....ਪਰ ਜਦੋਂ ਉਹੀ ਗੱਲ ਕੋਈ ਸਾਡੇ ਨਾਲ ਕਰਦਾ ਏ ਤਾਂ ਅਸੀ ਨਸਲਵਾਦ ਦੀ ਦੁਹਾਈ ਦੇਈ ਜਾ ਰਹੇ ਹਾਂ (ਜਦਕਿ ਉਹ ਘਟਨਾਵਾਂ ਵੀ ਕੁਸ਼ "ਸਾਡੇ" ਵਿਗੜੇ ਹੋਏ ਸ਼ਰਾਰਤੀ ਕਿਸਮ ਦੇ ਲੋਕਾਂ ਦੀਆਂ ਹਰਕਤਾਂ ਕਾਰਨ ਹੀ ਹੋਣੀਆਂ ਸ਼ੁਰੂ ਹੋਈਆਂ ਸੀ ਤੇ ਹੁਣ ਤਾਂ ਇਹ ਵੀ ਸਾਹਮਣੇ ਆਉਣ ਡਿਹਾ ਏ ਕਿ ਜਿਆਦਾਤਰ ਘਟਨਾਵਾਂ ਪਿੱਛੇ ਇਹ ਸਾਡੇ "ਯੋਧੇ" ਹੀ ਜੁੰਮੇਵਾਰ ਸਨ)....ਤੇ ਹਾਂ ਇਹ ਜੋ ਮੈਂ ਕਹਿ ਰਿਹਾ ਹਾਂ ਇਹ ਮੇਰੇ ਆਪਣੇ ਵਿਚਾਰ ਨੇ ਤੇ ਹਰ ਕਿਸੇ ਦਾ ਇਹਨਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ, ਪਰ ਨਾਲ ਨਾਲ ਦੀ ਨਾਲ ਇਹ ਵੀ ਸਾਫ ਕਰ ਦਿਆਂ ਕਿ ਇਹ ਕਿਸੇ ਨੂੰ ਵੀ ਮੁੱਖ ਰੱਖਕੇ ਨਹੀਂ ਲਿਖੇ ਗਏ...ਪਰ ਕਿਉਂਕਿ ਮੈਂ ਜੋ ਮਹਿਸੂਸ ਕੀਤਾ ਏ ਤੇ ਜੋ ਠੀਕ ਸਮਝਿਆ ਏ ਉਹੀ ਲਿਖਿਆ ਏ ਇਸ ਲਈ ਜੇ ਕਿਸੇ ਨੂੰ ਚੰਗਾ ਨਾਂ ਵੀ ਲੱਗੇ ਮੈਨੂੰ ਕਿਸੇ ਕੋਲੋਂ ਮਾਫੀ ਮੰਗਣ ਦੀ ਵੀ ਲੋੜ ਨਹੀ ਮਹਿਸੂਸ ਹੋ ਰਹੀ......

20 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਅਮਰਿੰਦਰ ਜੀ ਤੇ ਲਖਵਿੰਦਰ ਵੀਰ ਬਹੁਤ ਬਹੁਤ ਧੰਨਵਾਦ ਤੁਹਾਡਾ ਇਸਨੂੰ ਪੜਨ ਲਈ ਤੇ ਆਪਣੈ ਵਿਚਾਰ ਰੱਖਣ ਲਈ...

20 Jun 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

sat shri akal balihar g

 

bahut he jaruri and att da sachae naal bharpoor topic lai k aaye ho

 

hunda tan ehdan he hai.........aapan kidan bihari lokan nu treat karde haan........

 

jad koi angrej aapan nu ohdan karey tan aapan jhandey chak lainde haan.....

 

meri niji soch hai k har kaum ch 50-50 chalda........... j changey lok hun tan maadey v hun......

 

par aapan aapna kuch nae kar sakde....coz aapne ch ek ego hamesha chaldi rehndi hai....

 

jad austrailia raula peya tan ,kise nu pushea k tuhada bro v othey hai............ki halaat hun..? tan oh kehn lagey k, raula and galti dono aapnea d hai.....

aapne mundey other ja k sharartan karde aa.....roads te gandh paundey aa............sab ton wadi gal......oh jobs lai rahe hun....and jehde othon de lok hun...ohna nu lagda k ohna da future safe and secure nae hai...........so oh aapas ch ladde hun.....

 

4 ladde hun...vichon 6 political parties de pressure heth khapp pa k mamla kuch da kuch bana rahe hun....

 

aapsi ladae nu racism da naam de k aapna ullu sidha kita jaanda hai....

 

ek indians ne ielts nu bahar jaan da source bana leya............inni janta gayi k govt nu ehdian shartan sakht karnian payian.........

 

nikke niike laalchan and bhukhan d ladae ne nasalvaad nu janam ditta hai...

 

 

par aapne naalon kite change bihari hun....jo pb ch reh k unity ch rehnde aa.....jis lady nu made wajon ek ghar cho kadea jaanda.............baki koi v biharan os ghar kam nae kardi......

 

farak kar k dekho.....pbi and bihari chh.....

 

australia ch nasalvaad heth kaian ne aapnia niji ranjishan kadian and oh nasalvaad de parde heth lukk gayian

 

 

bahut kuch hai likhan nu....filhaal inna ku....kal fe auongi...

20 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਸਭ ਤੋਂ ਪਹਿਲਾਂ ਇੰਨਾ ਵਧੀਆ ਟੋਪਿਕ ਸ਼ੁਰੂ ਕਰਨ ਲਈ ......ਸ਼ੁਕਰੀਆ
ਨਸਲਵਾਦ ! ਜਿਦਾਂ ਸੋਫ੍ਨਾ , ਲਖੀ ਤੇ ਅਮਰਿੰਦਰ ਵੀਰ ਨੇ ਪੁਸ਼ਟੀ ਕੀਤੀ ਹੈ .......ਇਹ ਆਪਣੀ ਸੋਚ ਤੋਂ ਹੀ ਸ਼ੁਰੂ ਹੁੰਦਾ ਹੈ ਜੇ ਸਾਡੀ ਸੋਚ ਵਧਿਆ ਹੋਵੇ ਫੇਰ ਇਹੋ ਜਿਹੇ ਸਵਾਲ ਕਦੇ ਸਾੰਨੂ  ਪਰੇਸ਼ਾਨ ਨਾ ਕਰਨ .........ਪਰ ਇਸ ਚੀਜ਼ ਨੇ ਆਪਣਾ ਘੇਰਾ ਬੜਾ ਮਜਬੂਤ ਬਣਾ ਲਿਆ ਹੈ ਜਿਸ ਦੀਆਂ ਦੀਵਾਰਾਂ ਨੂੰ ਤੋੜਨ ਸਾਨੂੰ ਭਾਈਚਾਰਕ ਸਾਂਝ ,ਸਦਭਾਵਨਾ, ਪਿਆਰ , ਏਕਤਾ ਤੇ ਇਖਲਾਕ ਦਾ ਸਬਕ ਜਰੂਰ ਸਿਖਣਾ ਪਵੇਗਾ ..............Stop  Racism  

ਸਭ ਤੋਂ ਪਹਿਲਾਂ ਇੰਨਾ ਵਧੀਆ ਟੋਪਿਕ ਸ਼ੁਰੂ ਕਰਨ ਲਈ ......ਸ਼ੁਕਰੀਆ

 

ਨਸਲਵਾਦ ! ਜਿਦਾਂ ਸੋਫ੍ਨਾ , ਲਖੀ ਤੇ ਅਮਰਿੰਦਰ ਵੀਰ ਨੇ ਪੁਸ਼ਟੀ ਕੀਤੀ ਹੈ .......ਇਹ ਆਪਣੀ ਸੋਚ ਤੋਂ ਹੀ ਸ਼ੁਰੂ ਹੁੰਦਾ ਹੈ ਜੇ ਸਾਡੀ ਸੋਚ ਵਧਿਆ ਹੋਵੇ ਫੇਰ ਇਹੋ ਜਿਹੇ ਸਵਾਲ ਕਦੇ ਸਾੰਨੂ  ਪਰੇਸ਼ਾਨ ਨਾ ਕਰਨ .........ਪਰ ਇਸ ਚੀਜ਼ ਨੇ ਆਪਣਾ ਘੇਰਾ ਬੜਾ ਮਜਬੂਤ ਬਣਾ ਲਿਆ ਹੈ ਜਿਸ ਦੀਆਂ ਦੀਵਾਰਾਂ ਨੂੰ ਤੋੜਨ ਸਾਨੂੰ ਭਾਈਚਾਰਕ ਸਾਂਝ, ਸਦਭਾਵਨਾ, ਪਿਆਰ , ਏਕਤਾ ਤੇ ਇਖਲਾਕ ਦਾ ਸਬਕ ਜਰੂਰ ਸਿਖਣਾ ਪਵੇਗਾ ..............Stop  Racism  

 

20 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Sat Sri Akal Hardeep G & Jass Veer G....

 

Es topic te Tuhade saariyan de vichar jaanke bahut vadhia lagga...

 

Thanks for your time..!!

20 Jun 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

               ਮੇਰੇ ਵਲੋ ਸਾਰਿਆ ਨੂ ਸਤਸ੍ਰੀਅਕਾਲ....

 

ਵੀਰ ਜੀ ਤੁਸੀਂ ਬੜੀ ਹੀ ਦੂਂਗੀ ਸੋਚ ਸੋਚਣ ਲਈ ਦੇ ਦਿਤੀ ਏ,

ਨਸ੍ਲਵਾਦ ਸ਼ੁਰੂ ਹੁੰਦਾ ਹੈ ਕਿਸੇ ਦੇ ਹਕ ਤੋ ਯਾ ਕਿਸੇ ਫੋਕੀ ਗਲ ਨੂ ਏਵੀ ਜਾਨਬੁਝ ਕੇ ਸਪ ਵਾਂਗੂ ਲਪੇਟੇ ਪਾਈ ਜਾਣੇ ,ਇਨਸਾਨ ਕਦੇ ਆਪਣੇ ਅੰਦਰ ਝਾਤੀ ਮਾਰਕੇ ਬੁਰਾਈ  ਨੀ ਕਢਦਾ,
ਮੁਦਾ ਨਸਲਵਾਦ ਦਾ ਕੋਈ ਨਵਾ ਨੀ,ਨਸ੍ਲਵਾਦ ਤੇ ਸਾਡੇ  ਆਪਣੇ ਹੀ ਅੰਦਰ ਲੁਕੀ ਹੋਈ ਹੈ,
ਜੇ ਅਜ ਸਾਡੇ ਵੀਰ ਪੜਨ ਲਈ ਆਸਟਰੇਲੀਆ ਚ ਗਏ ਹੋਏ ਹਨ.ਪੜਨ ਦੇ ਨਾਲ ਨਾਲ ਕਮ ਵੀ ਕਰਦੇ ਹਨ, ਪੜਨਾ ਲਿਖਣਾ ਤੇ ਇਕ ਤਰਾ ਦਾ ਦਿਖਾਵਾ ਹੈ,ਅਸਲ ਮੁਦਾ ਤੇ ਕਮ ਕਰਨ ਦਾ ਹੈ,ਜਿਵੇ ਅਸੀਂ ਬੇਗਾਨੇ ਮੁਲਖ ਜਾ ਕੇ ਕਮਾਈਆ ਕਰਦੇ ਹਾ,ਓਸੇ ਤਰਾ ਜੇ ਕੋਈ ਸਾਡੇ ਮੁਲਖ ਚ ਆਕੇ ਕਰੇ ਤੇ ਸਾਨੂ ਗੁੱਸਾ ਲਗਦਾ ਹੈ ,ਗੁੱਸਾ ਵੀ ਓਸਦਾ ਜੇਹੜਾ ਸਾਡੇ ਆਪਣੇ ਹੀ ਦੇਸ਼ ਦਾ ਹੈ ,ਸਾਰੇ ਏਸ ਗਲ ਨੂ ਨੀ ਸਮਝਦੇ,ਅਜ ਕਲ ਦਾ ਤੇ ਟਰੇਂਡ ਹੈ  ਕੁੜੀ ਹੋਵੇ ਯਾ ਮੁੰਡਾ ਬਾਹਰ ਜਾਨ ਦਾ ਤੇ ਸ਼ੋਂਕ ਬਣ ਗਿਆ ਹੈ ,ਓਹ ਵੀ ਸਮਾ ਹੁੰਦਾ ਸੀ ਜਦੋ ਕਿਸਾਨ ਆਪਣੀ ਖੇਤੀ ਆਪ ਕਰਿਆ ਕਰਦੇ ਸੀ ਪਰ ਅਜ ਕਾਮੇ ਆਪਣੇ ਨੀ ਬਲ ਕੇ ਪਰਦੇਸੀ ਏ , ਮੁੰਡੇ ਨਵਾਬ ਹੋਗੇ ਕਮ ਨੂ ਹਥ ਨੀ ਲਾਉਂਦੇ ਬੇਚਾਰਾ ਕਿਸਾਨ ਕੀ ਕਰੇ ,ਅਸੀਂ ਇਥੇ ਅਪਨੀਆ ਵਾਗ ਡੋਰਾ ਕਿਸੇ ਨੂ ਫੜਾ ਦਿਤੀਆ ਤੇ ਬਾਹਰ ਜਾ ਕੇ ਅਸੀਂ ਕਿਸੇ ਦੇ ਕਮ ਤੇ ਕਬਜਾ ਪਾ ਲਿਆ .ਅੱਜ ਕੱਲ ਦੀ ਜਨਰੇਸ਼ਨ ਨੂ ਇਥੇ ਕੋਈ ਵੀ ਕਮ  ਚੰਗਾ ਨੀ ਲਗਦਾ,ਤੇ ਬਾਹਰ ਜਾ ਕੇ ਓਹ ਚਾਹੇ ਲੋਕਾ ਦੀਆ ਫ੍ਲਸ਼ਆ ਸਾਫ਼ ਕਰਨ ,ਓਹ ਕਮ ਓਹਨਾ ਨੂ ਕਿਵੇ ਰਾਸ ਆ ਜਾਂਦਾ ਹੈ ,ਸਾਰੇ ਲੋਕ ਬਸ "ਇਕ ਤੋ ਬਣਦੇ ਚਾਲੀ" ਵਾਲੀ ਗੱਲ ਪਿਛੇ ਪਏ ਨੇ , ਦਸ ਜੇ ਬਣਦੇ ਨੇ ਇਥੇ ਕਮ ਕਰਨਾ ਹੋਵੇ ਤੇ ਕਮ ਦੀ ਕੋਈ ਘਾਟ ਨੀ ,ਸ਼ਰਤ ਇਹ ਹੈ ਕੇ ਓਸ ਚ ਸਬਰ ਹੋਣਾ ਚਾਹਿਦਾ ਹੈ ,,,,,,,,,,,,,,,,,,,,,,,,,,,,,,

 

 

 

baki paji main eh gall thodi jehi hor trike nal share kiti

 

je kite tuhanu bura lge te chota veer ha muaf krna jiiiiiiiiiiii..................

21 Jun 2010

Showing page 1 of 2 << Prev     1  2  Next >>   Last >> 
Reply