|
 |
 |
 |
|
|
Home > Communities > Punjabi Poetry > Forum > messages |
|
|
|
|
|
ਰਾਹ ਦੁਸ਼ਵਾਰ ਨੇ |
ਰਾਹ ਦੁਸ਼ਵਾਰ ਹੈ
ਰਾਹ ਬਹੁਤ ਹੈ ਦੁਸ਼ਵਾਰ ਜ਼ਰਾ ਸੰਭਲ ਕੇ ਚਲੋ।
ਬੇਵਫ਼ਾ ਖ਼ੁਦ ਨਿਕਲੇ ਯਾਰ ਜ਼ਰਾ ਸੰਭਲ ਕੇ ਚਲੋ।
ਉਮਰ ਦਾ ਤਕਾਜ਼ਾ ਹੈ ਭਲਾ ਕੌਣ ਸਾਥ ਦਿੰਦਾ ਹੈ,
ਹਰ ਸਮਝਦਾ ਹੈ ਖੁਦਦਾਰ ਜ਼ਰਾ ਸੰਭਲ ਕੇ ਚਲੋ।
ਬੜੀ ਹਿੰਮਤ ਨਾਲ ਰਸਤਾ ਦਿਖਾਈ ਦਿੰਦਾ ਹੈ,
ਨਸ਼ੇ ਚ ਖ਼ੁਦ ਰਾਹ ਗੁਜ਼ਾਰ ਜ਼ਰਾ ਸੰਭਲ ਕੇ ਚਲੋ।
ਸ਼ੁਕਰ ਹੈ ਦੋ ਪਲ ਦੀ ਮਹਿਫ਼ਲ ਤਾਂ ਨਸੀਬ ਹੋਈ,
ਕੱਲ੍ਹ ਦੀ ਕਿਸਨੂੰ ਖ਼ਬਰਸਾਰ ਜ਼ਰਾ ਸੰਭਲ ਕੇ ਚਲੋ।
ਮੇਰੀ ਸ਼ੁਮਾਰ ਹਨੇਰਿਆਂ ਵਿੱਚ ਨਾ ਕਰਿਆ ਕਰੋ,
ਅੱਜੇ ਤਾਂ ਜਗ ਰਹੇ ਨੇ ਚਿਰਾਗ ਜ਼ਰਾ ਸੰਭਲ ਕੇ ਚਲੋ।
ਇਹ ਉਹੀ ਲੋਕ ਨੇ ਮੈਨੂੰ ਨਜ਼ਰ ਅੰਦਾਜ਼ ਕਰਦੇ ਰਹੇ,
ਲਾਸ਼ ਦਾ ਜੋ ਕਰ ਰਹੇ ਸ਼ਿੰਗਾਰ ਜ਼ਰਾ ਸੰਭਲ ਕੇ ਚਲੋ।
ਕੋਈ ਤਾਂ ਵਜ਼ਹ ਹੋਵੇਗੀ ਉਹ ਪੈਰਾਂ ਦੀ ਤਰਫ਼ ਖੜ੍ਹੇ ਨੇ,
ਰੱਖਦੇ ਰਹੇ ਪੈਰਾਂ ਹੇਠ ਅੰਗਾਰ ਜ਼ਰਾ ਸੰਭਲ ਕੇ ਚਲੋ।
ਗੁਰਮੀਤ ਸਿੰਘ ਐਡਵੋਕੇਟ ਪੱਟੀ
|
|
01 Dec 2022
|
|
|
|
jo pairan te angyar rakhde si ajj pairan val khade ne ,,, bohat wadhia byan kita ji ,,,
|
|
05 Dec 2022
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|